ਬੇਰੂਨੀ

ਉਜ਼ਬੇਕਿਸਤਾਨ ਦਾ ਸ਼ਹਿਰ From Wikipedia, the free encyclopedia

Remove ads

ਬੇਰੂਨੀ (ਉਜ਼ਬੇਕ: Beruniy/Беруний; ਕਰਾਕਲਪਾਕ: Biruniy/Бируний; ਰੂਸੀ: Беруни) ਕਰਾਕਲਪਕਸਤਾਨ, ਉਜ਼ਬੇਕਿਸਤਾਨ ਵਿੱਚ ਇੱਕ ਛੋਟਾ ਸ਼ਹਿਰ ਹੈ। ਇਹ ਅਮੂ ਦਰਿਆ ਦੇ ਉੱਤਰੀ ਕੰਢੇ ਉੱਪਰ ਸਥਿਤ ਹੈ ਜਿੱਥੋਂ ਕਿ ਉਜ਼ਬੇਕਿਸਤਾਨ ਦੀ ਤੁਰਕਮੇਨੀਸਤਾਨ ਨਾਲ ਸਰਹੱਦ ਬਹੁਤ ਨੇੜੇ ਹੈ। ਇਹ ਸ਼ਹਿਰ ਬੇਰੂਨੀ ਜ਼ਿਲ੍ਹੇ ਦੀ ਪ੍ਰਸ਼ਾਸਨਿਕ ਸੀਟ ਹੈ। ਇਤਿਹਾਸਕ ਤੌਰ 'ਤੇ ਬੇਰੂਨੀ ਨੂੰ ਕਾਠ (ਅਰਬੀ/ਫ਼ਾਰਸੀ: کاث; ਆਧੁਨਿਕਉਜ਼ਬੇਕ: Kos) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ ਅਤੇ ਅਫ਼ਰੀਗਿਦਾਂ ਦੇ ਸਮੇਂ ਇਹ ਖ਼ਵਾਰਜ਼ਮ ਦੀ ਰਾਜਧਾਨੀ ਸੀ। 1957 ਵਿੱਚ, ਇਸਦਾ ਨਾਂ ਬਦਲ ਕੇ ਮੱਧਕਾਲ ਦੇ ਵਿਦਵਾਨ ਅਤੇ ਬਹੁਤ ਸਾਰੇ ਵਿਸ਼ਿਆ ਵਿੱਚ ਜਾਣਕਾਰੀ ਰੱਖਣ ਵਾਲੇ ਅਲ-ਬਰੂਨੀ ਦੇ ਸਨਮਾਨ ਵਿੱਚ ਬੇਰੂਨੀ ਰੱਖ ਦਿੱਤਾ ਗਿਆ। ਅਲ-ਬਰੂਨੀ ਦਾ ਜਨਮ ਇੱਥੇ ਹੀ ਹੋਇਆ ਸੀ। ਬੇਰੂਨੀ ਨੂੰ ਸ਼ਹਿਰ ਦਾ ਦਰਜਾ 1962 ਵਿੱਚ ਦਿੱਤਾ ਗਿਆ।

ਵਿਸ਼ੇਸ਼ ਤੱਥ ਬੇਰੂਨੀ Beruniy/Беруний, ਦੇਸ਼ ...
Remove ads

ਇਤਿਹਾਸ

ਇਤਿਹਾਸਕ ਤੌਰ 'ਤੇ ਬੇਰੂਨੀ ਖ਼ਵਾਰਜ਼ਮ ਦੀ ਰਾਜਧਾਨੀ ਸੀ।[2][3] ਇਸ ਸ਼ਹਿਰ ਦੇ ਬਹੁਤ ਨਾਮ ਰੱਖੇ ਗਏ, ਜਿਹਨਾਂ ਵਿੱਚ ਫ਼ਿਲ ਅਤੇ ਸ਼ੋਬੋਜ਼ ਵੀ ਸ਼ਾਮਿਲ ਹਨ। 1957 ਵਿੱਚ ਇਸਦਾ ਨਾਂ ਅਲਬਰੂਨੀ ਦੇ ਨਾਂ ਉੱਪਰ ਬੇਰੂਨੀ ਰੱਖਿਆ ਗਿਆ, ਜਿਹੜਾ ਕਿ ਇਸੇ ਸ਼ਹਿਰ ਵਿੱਚ ਪੈਦਾ ਹੋਇਆ ਸੀ।[2][3]

ਬੇਰੂਨੀ ਨੂੰ ਸ਼ਹਿਰ ਦਾ ਦਰਜਾ 1962 ਵਿੱਚ ਮਿਲਿਆ।[2][4] 1969 ਵਿੱਚ ਅਮੂ ਦਰਿਆ ਵਿੱਚ ਹੜ੍ਹ ਆ ਗਿਆ ਅਤੇ ਇਸਦਾ ਪਾਣੀ ਸ਼ਹਿਰ ਵਿੱਚ ਆ ਗਿਆ।[5][6] ਇਸ ਹੜ੍ਹ ਦੇ ਕਾਰਨ ਬੇਰੂਨੀ ਦੀਆਂ ਬਹੁਤ ਸਾਰੀਆਂ ਇਮਾਰਤਾਂ ਤਹਿਸ-ਨਹਿਸ ਹੋ ਗਈਆਂ ਪਰ ਇਹਨਾਂ ਨੂੰ ਛੇਤੀ ਹੀ ਠੀਕ ਕਰ ਲਿਆ ਗਿਆ।

Remove ads

ਭੂਗੋਲ

ਬੇਰੂਨੀ ਅਮੂ ਦਰਿਆ ਦੇ ਉੱਤਰੀ ਕੰਢੇ ਉੱਤੇ ਸਥਿਤ ਹੈ ਅਤੇ ਇਹ ਉਜ਼ਬੇਕਿਸਤਾਨ ਦੇ ਤੁਰਕਮੇਨਿਸਤਾਨ ਦੀ ਸਰਹੱਦ ਦੇ ਨੇੜੇ ਹੈ। ਸੜਕ ਤੋਂ ਇਹ ਤਾਸ਼ਕੰਤ ਤੋਂ 936 ਕਿ.ਮੀ. ਪੱਛਮ ਵਿੱਚ ਹੈ ਅਤੇ ਖ਼ੀਵਾ ਤੋਂ 55 ਕਿ.ਮੀ. ਉੱਤਰ-ਪੂਰਬ ਵਿੱਚ ਹੈ।.[7]

ਹੋਰ ਜਾਣਕਾਰੀ ਸ਼ਹਿਰ ਦੇ ਪੌਣਪਾਣੀ ਅੰਕੜੇ, ਮਹੀਨਾ ...
Remove ads

ਜਨਸੰਖਿਆ

2004 ਵਿੱਚ ਬੇਰੂਨੀ ਦੀ ਜਨਸੰਖਿਆ 50700 ਸੀ।[9] ਇਸ ਸ਼ਹਿਰ ਵਿੱਚ ਬਹੁਤ ਸਾਰੇ ਨਸਲੀ ਸਮੂਹਾਂ ਦੇ ਲੋਕ ਵੇਖੇ ਜਾ ਸਕਦੇ ਹਨ।


ਆਰਥਿਕਤਾ

ਬੇਰੂਨੀ ਕਰਾਕਲਪਕਸਤਾਨ ਦਾ ਇੱਕ ਮਹੱਤਵਪੂਰਨ ਸ਼ਹਿਰ ਹੈ। ਇੱਥੇ ਇੱਕ ਸੜਕ ਬਣਾਉਣ ਵਾਲਾ ਪਲਾਂਟ, ਇੱਕ ਇੱਟਾਂ ਦੀ ਫ਼ੈਕਟਰੀ, ਇੱਕ ਕਪਾਹ ਦਾ ਪਲਾਂਟ ਅਤੇ ਇੱਕ ਜੁੱਤਾ ਫ਼ੈਕਟਰੀ ਹੈ। ਇਸ ਤੋਂ ਇਲਾਵਾ ਇੱਥੇ ਬਹੁਤ ਸਾਰੀਆਂ ਕੱਪੜਾ ਫ਼ੈਕਟਰੀਆਂ ਵੀ ਹਨ।

ਸਿੱਖਿਆ

ਬੇਰੂਨੀ ਵਿੱਚ 14 ਸੈਕੰਡਰੀ ਸਕੂਲ ਹਨ।[3] ਇਸ ਤੋਂ ਇਲਾਵਾ ਇੱਥੇ ਇੱਕ ਸੰਗੀਤ ਸਕੂਲ ਅਤੇ ਇੱਕ ਖੇਡ ਸਕੂਲ ਵੀ ਹੈ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads