ਬੰਗਲਾਦੇਸ਼ ਦਾ ਆਜ਼ਾਦੀ ਸੰਗਰਾਮ

From Wikipedia, the free encyclopedia

ਬੰਗਲਾਦੇਸ਼ ਦਾ ਆਜ਼ਾਦੀ ਸੰਗਰਾਮ
Remove ads

ਬੰਗਲਾਦੇਸ਼ ਮੁਕਤੀ ਸੰਗਰਾਮ (ਬੰਗਾਲੀ: মুক্তিযুদ্ধ Muktijuddho), ਬੰਗਲਾਦੇਸ਼ ਦੀ ਆਜ਼ਾਦੀ ਦੀ ਜੰਗ, ਜਾਂ ਬੰਗਲਾਦੇਸ਼ ਵਿੱਚ ਬਸ ਮੁਕਤੀ ਜੰਗ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ, ਇੱਕ ਇਨਕਲਾਬ ਅਤੇ ਹਥਿਆਰਬੰਦ ਸੰਘਰਸ਼ ਸੀ ਜੋ 1971 ਦੀ ਬੰਗਲਾਦੇਸ਼ ਵਿੱਚ ਨਸਲਕੁਸ਼ੀ ਦੇ ਸਮੇਂ ਪੂਰਬੀ ਪਾਕਿਸਤਾਨ ਵਿੱਚ ਬੰਗਾਲੀ ਰਾਸ਼ਟਰਵਾਦ ਅਤੇ ਸਵੈ-ਨਿਰਣੇ ਦੇ ਹੱਕ ਲਈ ਅੰਦੋਲਨ ਦੇ ਜ਼ੋਰ ਫੜਨ ਨਾਲ ਹੋਇਆ ਸੀ। ਇਸ ਦੇ ਨਤੀਜੇ ਵਜੋਂ ਬੰਗਲਾਦੇਸ਼ ਆਜ਼ਾਦ ਹੋ ਗਿਆ ਅਤੇ ਉਥੇ ਲੋਕ ਗਣਤੰਤਰ ਦੀ ਸਥਾਪਨਾ ਹੋ ਗਈ। ਜੰਗ ਉਦੋਂ ਲੱਗੀ ਜਦੋਂ ਪੱਛਮੀ ਪਾਕਿਸਤਾਨ ਵਿਚਲੇ ਪਾਕਿਸਤਾਨੀ ਫੌਜੀ ਜੁੰਡਲੀ ਨੇ 25 ਮਾਰਚ 1971 ਦੀ ਰਾਤ ਨੂੰ ਪੂਰਬੀ ਪਾਕਿਸਤਾਨ ਦੇ ਲੋਕਾਂ ਵਿਰੁੱਧ ਓਪਰੇਸ਼ਨ ਸਰਚਲਾਈਟ ਸ਼ੁਰੂ ਕੀਤਾ। ਇਸਦੇ ਤਹਿਤ ਕੌਮਵਾਦੀ ਬੰਗਾਲੀ ਨਾਗਰਿਕਾਂ, ਵਿਦਿਆਰਥੀਆਂ, ਬੁੱਧੀਜੀਵੀਆਂ, ਧਾਰਮਿਕ ਘੱਟ ਗਿਣਤੀਆਂ ਅਤੇ ਹਥਿਆਰਬੰਦ ਕਰਮਚਾਰੀਆਂ ਨੂੰ ਯੋਜਨਾਬੱਧ ਢੰਗ ਨਾਲ ਖ਼ਤਮ ਕੀਤਾ ਜਾ ਰਿਹਾ ਸੀ। ਜੁੰਡਲੀ ਨੇ 1970 ਦੇ ਚੋਣ ਨਤੀਜਿਆਂ ਨੂੰ ਰੱਦ ਕਰ ਦਿੱਤਾ ਅਤੇ ਪ੍ਰਧਾਨ ਮੰਤਰੀ-ਨਾਮਜ਼ਦ ਸ਼ੇਖ਼ ਮੁਜੀਬੁਰ ਰਹਿਮਾਨ ਨੂੰ ਗ੍ਰਿਫ਼ਤਾਰ ਕਰ ਲਿਆ। ਪੱਛਮੀ ਪਾਕਿਸਤਾਨ ਦੇ ਸਮਰਪਣ ਤੋਂ ਬਾਅਦ 16 ਦਸੰਬਰ 1971 ਨੂੰ ਇਹ ਯੁੱਧ ਖ਼ਤਮ ਹੋਇਆ। 

ਵਿਸ਼ੇਸ਼ ਤੱਥ ਬੰਗਲਾਦੇਸ਼ ਮੁਕਤੀ ਸੰਗਰਾਮ মুক্তিযুদ্ধ ਮੁਕਤੀਯੁਧੋ, ਮਿਤੀ ...
Remove ads

ਪੂਰਬੀ ਪਾਕਿਸਤਾਨ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਨੇ 1970 ਦੇ ਚੋਣ ਪ੍ਰਕਿਰਿਆ ਤੋਂ ਬਾਅਦ ਬਣੀ ਸਿਵਲ ਨਾਫਰਮਾਨੀ ਦੇ ਦਬਾਅ ਨੂੰ ਦਬਾਉਣ ਲਈ ਵਿਆਪਕ ਫੌਜੀ ਅਪਰੇਸ਼ਨਾਂ ਅਤੇ ਹਵਾਈ ਹਮਲੇ ਦੇਖੇ ਸਨ। ਪਾਕਿਸਤਾਨੀ ਫੌਜ, ਜਿਸ ਨੂੰ ਇਸਲਾਮਵਾਦੀਆਂ ਦਾ ਸਮਰਥਨ ਸੀ ਨੇ ਸਥਾਨਕ ਲੋਕਾਂ ਤੇ ਛਾਪੇਮਾਰੀ ਦੌਰਾਨ ਮਦਦ ਲੈਣ ਲਈ ਧਾਰਮਿਕ ਦਸਤੇ -ਰਜ਼ਾਕਾਰ, ਅਲ-ਬਦਰ ਅਤੇ ਅਲ-ਸ਼ਮਸ਼ ਬਣਾ ਲਏ ਸਨ।  [11][12][13][14][15] ਬੰਗਲਾਦੇਸ਼ ਵਿੱਚ (ਨਸਲੀ ਘੱਟਗਿਣਤੀ) ਉਰਦੂ ਬੋਲਣ ਵਾਲੇ ਬਿਹਾਰੀ ਵੀ ਪਾਕਿਸਤਾਨੀ ਫੌਜ ਦੇ ਸਮਰਥਨ ਵਿੱਚ ਸਨ। ਪਾਕਿਸਤਾਨੀ ਫੌਜ ਦੇ ਮੈਂਬਰ ਅਤੇ ਸਹਾਇਕ ਮਿਲਸ਼ੀਆ ਸਮੂਹਿਕ ਕਤਲਾਂ, ਦੇਸ਼ ਨਿਕਾਲੇ ਅਤੇ ਨਸਲਕੁਸ਼ੀ ਬਲਾਤਕਾਰ ਵਿੱਚ ਲੱਗੇ ਹੋਏ ਸਨ। ਰਾਜਧਾਨੀ ਢਾਕਾ ਓਪਰੇਸ਼ਨ ਸਰਚਲਾਈਟ ਅਤੇ ਢਾਕਾ ਯੂਨੀਵਰਸਿਟੀ ਦੇ ਕਤਲੇਆਮ ਸਮੇਤ ਅਨੇਕਾਂ ਕਤਲਾਮਾਂ ਦਾ ਦ੍ਰਿਸ਼ ਸੀ। ਅੰਦਾਜ਼ਨ 1ਕਰੋੜ ਬੰਗਾਲੀ ਸ਼ਰਨਾਰਥੀ ਗੁਆਂਢੀ ਦੇਸ਼ ਭਾਰਤ ਭੱਜ ਗਏ, ਜਦ ਕਿ 3 ਕਰੋੜ ਅੰਦਰੂਨੀ ਤੌਰ ਉਜਾੜੇ ਦਾ ਸ਼ਿਕਾਰ ਸਨ। [16] ਬੰਗਾਲੀਆਂ ਅਤੇ ਉਰਦੂ ਬੋਲਣ ਵਾਲੇ ਇਮੀਗ੍ਰੈਂਟਸ ਵਿਚਕਾਰ ਸੰਪਰਦਾਇਕ ਹਿੰਸਾ ਭੜਕ ਉੱਠੀ। ਇੱਕ ਅਕਾਦਮਿਕ ਸਹਿਮਤੀ ਇਹ ਹੈ ਕਿ ਪਾਕਿਸਤਾਨੀ ਫੌਜ ਵੱਲੋਂ ਕੀਤੇ ਗਏ ਅੱਤਿਆਚਾਰ ਨਸਲਕੁਸ਼ੀ ਸਨ।

ਬੰਗਲਾਦੇਸ਼ੀਆਂ ਦੀ ਆਜ਼ਾਦੀ ਬੰਗਲਾਦੇਸ਼ ਦੀ ਸੈਨਾ, ਅਰਧ ਸੈਨਿਕ ਬਲਾਂ ਅਤੇ ਆਮ ਨਾਗਰਿਕਾਂ ਦੁਆਰਾ ਬਣਾਈ ਗਈ ਰਾਸ਼ਟਰੀ ਮੁਕਤੀ ਸੈਨਾ - ਮੁਕਤ ਬਹਿਣੀ ਦੇ ਮੈਂਬਰਾਂ ਦੁਆਰਾ ਚਟਗਾਓਂ ਤੋਂ ਘੋਸ਼ਿਤ ਕੀਤੀ ਗਈ ਸੀ। ਈਸਟ ਬੰਗਾਲ ਰੈਜੀਮੈਂਟ ਅਤੇ ਈਸਟ ਪਾਕਿਸਤਾਨ ਰਾਈਫਲਜ਼ ਨੇ ਇਸ ਦੇ ਵਿਰੋਧ ਵਿੱਚ ਅਹਿਮ ਭੂਮਿਕਾ ਨਿਭਾਈ। ਜਨਰਲ ਐਮ. ਏ. ਜੀ. ਓਸਮਨੀ ਅਤੇ ਗਿਆਰਾਂ ਸੈਕਟਰ ਕਮਾਂਡਰਾਂ ਦੀ ਅਗਵਾਈ ਵਿੱਚ ਬੰਗਲਾਦੇਸ਼ ਫੋਰਸਾਂ ਨੇ ਪਾਕਿਸਤਾਨੀ ਸੈਨਾ ਦੇ ਵਿਰੁੱਧ ਇੱਕ ਵਿਸ਼ਾਲ ਗੁਰੀਲਾ ਜੰਗ ਛੇੜ ਦਿੱਤੀ। ਉਨ੍ਹਾਂ ਨੇ ਸੰਘਰਸ਼ ਦੇ ਸ਼ੁਰੂਆਤੀ ਮਹੀਨਿਆਂ ਵਿੱਚ ਬਹੁਤ ਸਾਰੇ ਕਸਬਿਆਂ ਅਤੇ ਸ਼ਹਿਰਾਂ ਨੂੰ ਆਜ਼ਾਦ ਕਰਵਾ ਲਿਆ। ਪਾਕਿਸਤਾਨ ਦੀ ਫੌਜ ਨੇ ਮੌਨਸੂਨ ਵਿੱਚ ਮੁੜ ਤੇਜ਼ੀ ਫੜੀ। ਬੰਗਾਲੀ ਛਾਪਾਮਾਰਾਂ ਨੇ ਪਾਕਿਸਤਾਨ ਨੇਵੀ ਵਿਰੁੱਧ ਆਪ੍ਰੇਸ਼ਨ ਜੈਕਪਾਟ ਸਣੇ ਵਿਆਪਕ ਸਬੋਤਾਜ ਕੀਤੀ। ਨਵੀਂ ਨਵੀਂ ਬਣੀ ਬੰਗਲਾਦੇਸ਼ ਦੀ ਏਅਰ ਫੋਰਸ ਨੇ ਪਾਕਿਸਤਾਨੀ ਫੌਜੀ ਠਿਕਾਣਿਆਂ ਤੇ ਚੰਗੀਆਂ ਚੋਟਾਂ ਕੀਤੀਆਂ। ਨਵੰਬਰ ਤਕ, ਬੰਗਲਾਦੇਸ਼ ਦੀਆਂ ਫੌਜਾਂ ਨੇ ਰਾਤ ਦੇ ਸਮੇਂ ਪਾਕਿਸਤਾਨੀ ਫੌਜ ਨੂੰ ਆਪਣੀਆਂ ਬੈਰਕਾਂ ਤੱਕ ਸੀਮਤ ਕਰ ਦਿੱਤਾ। ਉਨ੍ਹਾਂ ਨੇ ਪੇਂਡੂ ਖੇਤਰਾਂ ਦੇ ਜ਼ਿਆਦਾਤਰ ਹਿੱਸਿਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।[17]

ਬੰਗਲਾਦੇਸ਼ ਦੀ ਆਰਜ਼ੀ ਸਰਕਾਰ 17 ਅਪ੍ਰੈਲ 1971 ਨੂੰ ਮੁਜੀਬਨਗਰ ਵਿਖੇ ਬਣਾਈ ਗਈ ਸੀ ਅਤੇ ਜਲਾਵਤਨ ਸਰਕਾਰ ਵਜੋਂ ਕਲਕੱਤੇ ਚਲੀ ਗਈ ਸੀ। ਪਾਕਿਸਤਾਨੀ ਸਿਵਲ, ਸੈਨਿਕ ਅਤੇ ਕੂਟਨੀਤਕ ਕੋਰ ਦੇ ਬੰਗਾਲੀ ਮੈਂਬਰ ਬੰਗਲਾਦੇਸ਼ ਆਰਜ਼ੀ ਸਰਕਾਰ ਵਿੱਚ ਸ਼ਾਮਲ ਹੋ ਗਏ ਸਨ। ਹਜ਼ਾਰਾਂ ਬੰਗਾਲੀ ਪਰਿਵਾਰ ਪੱਛਮੀ ਪਾਕਿਸਤਾਨ ਵਿੱਚ ਨਜ਼ਰਬੰਦ ਸਨ, ਜਿੱਥੋਂ ਬਹੁਤ ਸਾਰੇ ਅਫ਼ਗਾਨਿਸਤਾਨ ਭੱਜ ਗਏ। ਬੰਗਾਲੀ ਸੱਭਿਆਚਾਰਕ ਕਾਰਕੁਨਾਂ ਨੇ ਗੁਪਤ ਮੁਕਤ ਬੰਗਾਲ ਰੇਡੀਓ ਸਟੇਸ਼ਨ ਚਲਾਇਆ। ਲੱਖਾਂ ਯੁੱਧ ਮਾਰੇ ਬੰਗਾਲੀ ਨਾਗਰਿਕਾਂ ਦੀ ਦੁਰਦਸ਼ਾ ਕਾਰਨ ਵਿਸ਼ਵ-ਵਿਆਪੀ ਰੋਸ ਅਤੇ ਚਿੰਤਾ ਪੈਦਾ ਹੋ ਗਈ। ਇੰਦਰਾ ਗਾਂਧੀ ਦੀ ਅਗਵਾਈ ਵਾਲੇ ਭਾਰਤ ਨੇ ਬੰਗਲਾਦੇਸ਼ੀ ਰਾਸ਼ਟਰਵਾਦੀਆਂ ਨੂੰ ਕਾਫ਼ੀ ਕੂਟਨੀਤਕ, ਆਰਥਿਕ ਅਤੇ ਸੈਨਿਕ ਸਹਾਇਤਾ ਪ੍ਰਦਾਨ ਕੀਤੀ। ਬ੍ਰਿਟਿਸ਼, ਭਾਰਤੀ ਅਤੇ ਅਮੈਰੀਕਨ ਸੰਗੀਤਕਾਰਾਂ ਨੇ ਬੰਗਲਾਦੇਸ਼ੀਆਂ ਦੀ ਸਹਾਇਤਾ ਲਈ ਨਿਊਯਾਰਕ ਸਿਟੀ ਵਿੱਚ ਦੁਨੀਆ ਦਾ ਪਹਿਲਾ ਲਾਭ ਕਨਸਰਟ ਆਯੋਜਿਤ ਕੀਤਾ। ਸੰਯੁਕਤ ਰਾਜ ਵਿੱਚ ਸੈਨੇਟਰ ਟੇਡ ਕੈਨੇਡੀ ਨੇ ਪਾਕਿਸਤਾਨੀ ਸੈਨਿਕ ਅਤਿਆਚਾਰਾਂ ਨੂੰ ਖਤਮ ਕਰਨ ਲਈ ਇੱਕ ਮੁਹਿੰਮ ਦੀ ਅਗਵਾਈ ਕੀਤੀ; ਜਦੋਂ ਕਿ ਪੂਰਬੀ ਪਾਕਿਸਤਾਨ ਵਿਚਲੇ ਸੰਯੁਕਤ ਰਾਜ ਦੇ ਡਿਪਲੋਮੈਟਾਂ ਨੇ ਨਿਕਸਨ ਪ੍ਰਸ਼ਾਸਨ ਦੇ ਪਾਕਿਸਤਾਨੀ ਫੌਜੀ ਤਾਨਾਸ਼ਾਹ ਯਾਹੀਆ ਖ਼ਾਨ ਨਾਲ ਨੇੜਲੇ ਸੰਬੰਧਾਂ ਪ੍ਰਤੀ ਸਖ਼ਤ ਨਾਰਾਜ਼ਗੀ ਜਤਾਈ।

ਭਾਰਤ 3 ਦਸੰਬਰ 1971 ਨੂੰ ਯੁੱਧ ਵਿੱਚ ਸ਼ਾਮਲ ਹੋ ਗਿਆ ਸੀ, ਜਦੋਂ ਪਾਕਿਸਤਾਨ ਨੇ ਉੱਤਰੀ ਭਾਰਤ 'ਤੇ ਹਵਾਈ ਹਮਲੇ ਸ਼ੁਰੂ ਕੀਤੇ ਸਨ। ਇਸ ਤੋਂ ਬਾਅਦ ਦੀ ਭਾਰਤ-ਪਾਕਿਸਤਾਨ ਜੰਗ ਦੋ ਜੰਗੀ ਮੋਰਚਿਆਂ 'ਤੇ ਵੇਖੀ ਗਈ। ਪੂਰਬੀ ਥੀਏਟਰ ਵਿੱਚ ਹਵਾ ਦੀ ਸਰਬੋਤਮਤਾ ਅਤੇ ਬੰਗਲਾਦੇਸ਼ ਅਤੇ ਭਾਰਤ ਦੀਆਂ ਸਹਿਯੋਗੀ ਫੌਜਾਂ ਦੇ ਤੇਜ਼ੀ ਨਾਲ ਅੱਗੇ ਵੱਧਣ ਨਾਲ, ਪਾਕਿਸਤਾਨ ਨੇ 16 ਦਸੰਬਰ 1971 ਨੂੰ ਢਾਕਾ ਵਿੱਚ ਆਤਮਸਮਰਪਣ ਕਰ ਦਿੱਤਾ।

Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads