ਮਨਿਕਾ ਬਤਰਾ
From Wikipedia, the free encyclopedia
Remove ads
ਮਨਿਕਾ ਬਤਰਾ (ਜਨਮ 15 ਜੂਨ 1995) ਭਾਰਤੀ ਟੇਬਲ ਟੈਨਿਸ ਖਿਡਾਰੀ ਹੈ। ਜੂਨ, 2016 ਅਨੁਸਾਰ ਮਨਿਕਾ ਭਾਰਤ ਦੀ ਸਰਵੋਤਮ ਟੇਬਲ ਟੈਨਿਸ ਖਿਡਾਰੀ ਹੈ ਅਤੇ ਵਿਸ਼ਵ ਦੀ 115ਵੀਂ ਰੈਂਕ ਦੀ ਖਿਡਾਰੀ ਹੈ।[4]
Remove ads
ਸ਼ੁਰੂਆਤੀ ਜਿੰਦਗੀ
ਬਤਰਾ ਦਾ ਜਨਮ 15 ਜੂਨ 1995 ਨੂੰ ਹੋਇਆ ਸੀ। ਉਹ ਤਿੰਨ ਬੱਚਿਆਂ ਵਿੱਚੋਂ ਸਭ ਤੋਂ ਛੋਟੀ ਹੈ।[5] ਉਹ ਦਿੱਲੀ ਦੇ ਨਰਾਇਣ ਖੇਤਰ ਦੀ ਰਹਿਣ ਵਾਲੀ ਹੈ[6] ਅਤੇ ਉਸਨੇ ਚਾਰ ਸਾਲ ਦੀ ਉਮਰ ਵਿੱਚ ਟੇਬਲ ਟੈਨਿਸ ਖੇਡਣੀ ਸ਼ੁਰੂ ਕਰ ਦਿੱਤੀ ਸੀ।[7] ਉਸਦੀ ਵੱਡੀ ਭੈਣ ਆਂਚਲ ਅਤੇ ਵੱਡਾ ਭਰਾ ਸਾਹਿਲ ਵੀ ਟੇਬਲ ਟੈਨਿਸ ਖੇਡਦੇ ਹਨ।[8] ਉਸਦੀ ਭੈਣ ਨੇ ਹੀ ਬਤਰਾ ਨੂੰ ਟੇਬਲ ਟੈਨਿਸ ਖੇਡਣ ਲਈ ਪ੍ਰੇਰਿਤ ਕੀਤਾ ਸੀ।[9] ਅੰਡਰ-8 ਵਿੱਚ ਰਾਜ ਪੱਧਰ 'ਤੇ ਮੈਚ ਜਿੱਤਣ ਤੋਂ ਬਾਅਦ ਬਤਰਾ ਨੇ ਕੋਚ ਸੰਦੀਪ ਗੁਪਤਾ ਤੋਂ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਸੀ ਅਤੇ ਉਸਦੇ ਕੋਚ ਨੇ ਉਸਨੂੰ ਹੰਸ ਰਾਜ ਮਾਡਲ ਸਕੂਲ ਵਿੱਚ ਦਾਖ਼ਲਾ ਲੈਣ ਲਈ ਅਤੇ ਉਥੋਂ ਦੀ ਅਕੈਡਮੀ ਵਿੱਚ ਸ਼ਾਮਿਲ ਹੋਣ ਲਈ ਕਿਹਾ ਸੀ। ਉਸਨੇ ਕੋਚ ਦੇ ਕਹੇ ਅਨੁਸਾਰ ਇਸ ਅਕੈਡਮੀ ਵਿੱਚ ਦਾਖ਼ਲਾ ਲੈ ਲਿਆ।[8]
ਇਸ ਤੋਂ ਇਲਾਵਾ ਬਤਰਾ ਨੂੰ ਮਾਡਲ ਬਣਨ ਦੇ ਵੀ ਕਈ ਤੋਹਫ਼ੇ ਮਿਲੇ ਸਨ।[1] ਜਦੋਂ ਬਤਰਾ 16 ਸਾਲ ਦੀ ਸੀ ਤਾਂ ਉਸ ਨੇ ਸਵੀਡਨ ਦੀ ਪੀਟਰ ਕਾਰਲਸਨ ਸਕਾਲਰਸ਼ਿਪ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਹ ਸਕਾਲਰਸ਼ਿਪ ਟੇਬਲ ਟੈਨਿਸ ਦੇ ਖਿਡਾਰੀਆਂ ਨਾਲ ਸੰਬੰਧਤ ਸੀ, ਭਾਵ ਕਿ ਇਸ ਵਿੱਚ ਟੇਬਲ-ਟੈਨਿਸ ਦੀ ਸਿਖਲਾਈ ਦਿੱਤੀ ਜਾਣੀ ਸੀ।[10] ਉਸਨੇ ਯਿਸ਼ੂ ਅਤੇ ਮੈਰੀ ਕਾਲਜ ਵਿੱਚ ਦਾਖ਼ਲਾ ਲਿਆ, ਪਰ ਚੁਣੇ ਜਾਣ ਤੋਂ ਬਾਅਦ ਉਸਨੇ ਇੱਕ ਸਾਲ ਬਾਅਦ ਪੜ੍ਹਾਈ ਛੱਡ ਦਿੱਤੀ ਤਾਂਕਿ ਉਹ ਆਪਣਾ ਪੂਰਾ ਧਿਆਨ ਖੇਡ 'ਤੇ ਲਾ ਸਕੇ।[11]
Remove ads
ਕੈਰੀਅਰ
2011 ਵਿੱਚ, ਬਤਰਾ ਨੇ ਅੰਡਰ-21 ਸ਼੍ਰੇਣੀ ਦੇ ਚਿਲੀ ਓਪਨ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ।[7] ਉਹ 2014 ਕਾਮਨਵੈਲਥ ਖੇਡਾਂ ਦੇ ਜੋ ਕਿ ਗਲਾਸਗੋ, ਭਾਰਤ ਵਿੱਚ ਹੋਈਆਂ ਸਨ, ਵਿੱਚ ਕੁਆਟਰਫਾਈਨਲ ਤੱਕ ਗਈ ਸੀ[8] ਅਤੇ ਇਸੇ ਤਰ੍ਹਾਂ 2014 ਏਸ਼ੀਆਈ ਖੇਡਾਂ ਵਿੱਚ। 2015 ਕਾਮਨਵੈਲਥ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਬਤਰਾ ਨੇ ਤਿੰਨ ਤਮਗੇ ਜਿੱਤੇ ਸਨ,[9] ਚਾਂਦੀ ਦਾ ਤਮਗਾ ਮਹਿਲਾ ਈਵੈਂਟ ਵਿੱਚ (ਅੰਕਿਤਾ ਦਾਸ ਅਤੇ ਮੌਮਾ ਦਾਸ ਨਾਲ), ਇਸੇ ਤਰ੍ਹਾਂ ਡਬਲਜ਼ ਈਵੈਂਟ ਵਿੱਚ ਚਾਂਦੀ ਦਾ ਤਮਗਾ (ਅੰਕਿਤਾ ਦਾਸ ਨਾਲ) ਅਤੇ ਮਹਿਲਾ ਸਿੰਗਲ ਮੁਕਾਬਲਿਆਂ ਵਿੱਚ ਕਾਂਸੀ ਦਾ ਤਮਗਾ ਹਾਸਿਲ ਕੀਤਾ ਸੀ।[12]
2016 ਦੱਖਣੀ ਏਸ਼ੀਆਈ ਖੇਡਾਂ ਵਿੱਚ ਬਤਰਾ ਨੇ ਤਿੰਨ ਸੋਨੇ ਦੇ ਤਮਗੇ ਜਿੱਤੇ ਸਨ,[13] ਮਹਿਲਾ ਡਬਲਜ਼ (ਪੂਜਾ ਸਹਾਸ੍ਰਾਬੁਧੇ ਨਾਲ), ਮਿਕਸ ਡਬਲਜ਼ ਈਵੈਂਟ (ਐਂਥਨੀ ਅਮਲਰਾਜ ਨਾਲ) ਅਤੇ ਮਹਿਲਾ ਟੀਮ ਈਵੈਂਟ (ਮੌਮਾ ਦਾਸ ਅਤੇ ਸ਼ਿਮਨੀ ਕੁਮਾਰਸੇਨ ਨਾਲ)। ਬਤਰਾ ਨੇ ਆਪਣਾ ਇਸ ਸਾਲ ਦਾ ਚੌਥਾ ਸੋਨੇ ਦਾ ਤਮਗਾ ਮੌਮਾ ਦਾਸ ਕੋਲੋਂ ਸਿੰਗਲਜ਼ ਈਵੈਂਟ ਵਿੱਚ ਹਾਰ ਕੇ ਗੁਆ ਲਿਆ ਸੀ।[14] ਅਪ੍ਰੈਲ 2016 ਵਿੱਚ ਬਤਰਾ ਨੇ ਦੱਖਣੀ ਏਸ਼ੀਆ ਗਰੁੱਪ ਵਿੱਚ ਵਧੀਆ ਪ੍ਰਦਰਸ਼ਨ ਕਰ ਕੇ 2016 ਓਲੰਪਿਕ ਖੇਡਾਂ ਲਈ ਕੁਆਲੀਫ਼ਾਈ ਕੀਤਾ ਸੀ।[15] ਪਰ 2016 ਓਲੰਪਿਕ ਖੇਡਾਂ ਵਿੱਚ ਬਤਰਾ, ਪੋਲੈਂਡ ਦੀ ਖਿਡਾਰਨ ਤੋਂ ਹਾਰ ਕੇ ਪਹਿਲੇ ਹੀ ਦੌਰ ਵਿੱਚ ਬਾਹਰ ਹੋ ਗਈ ਸੀ।[16]
Remove ads
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads