27 ਮਈ
From Wikipedia, the free encyclopedia
Remove ads
27 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 147ਵਾਂ (ਲੀਪ ਸਾਲ ਵਿੱਚ 148ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 218 ਦਿਨ ਬਾਕੀ ਹਨ।
ਵਾਕਿਆ

- 1710 – ਸਰਹਿੰਦ ਵਿੱਚ ਬੰਦਾ ਸਿੰਘ ਬਹਾਦਰ ਨੇ ਪਹਿਲਾ ਦਰਬਾਰੇ-ਆਮ ਲਾ ਕੇ ਖ਼ਾਲਸਾ ਰਾਜ ਦਾ ਐਲਾਨ ਕੀਤਾ ਅਤੇ ਸਿੱਖ ਸਿੱਕਾ ਤੇ ਖ਼ਾਲਸਾ ਮੋਹਰ ਚਲਾਈ।
- 1796 – ਜੇਮਸ ਮੈਕਲਿਨ ਨੇ ਪਿਆਨੋ ਦਾ ਪੇਟੇਂਟ ਕਰਵਾਇਆ।
- 1895 – ਬ੍ਰਿਟਿਸ਼ ਖੋਜਕਰਤਾ ਬਿਰਟ ਐਕਰਸ ਨੇ ਫਿਲਮ ਕੈਮਰਾ/ਪ੍ਰੋਜੈਕਟਰ ਦਾ ਪੇਟੇਂਟ ਕਰਵਾਇਆ।
- 1921 – 84 ਸਾਲਾਂ ਤੱਕ ਬ੍ਰਿਤਾਨੀ ਸ਼ਾਸਨ 'ਚ ਰਹਿਣ ਤੋਂ ਬਾਅਦ ਅਫਗਾਨਿਸਤਾਨ ਨੂੰ ਆਜ਼ਾਦੀ ਮਿਲੀ।
- 1931 – ਪਿਕਾਰਡ ਅਤੇ ਨਿਪਰ ਗੁਬਾਰੇ ਦੇ ਸਹਾਰੇ ਸਮਤਾਪ ਮੰਡਲ ਤੱਕ ਪੁੱਜਣ ਵਾਲੇ ਪਹਿਲੇ ਵਿਅਕਤੀ ਬਣੇ।
- 1941 – ਬਰਤਾਨੀਆ ਨੇਵੀ ਨੇ ਬੰਬਾਰੀ ਅਤੇ ਏਅਰ ਫ਼ੋਰਸ ਨੇ ਗੋਲਾਬਾਰੀ ਕਰ ਕੇ ਜਰਮਨ ਦਾ ਜਹਾਜ਼ ‘ਬਿਸਮਾਰਕ’ ਡਬੋ ਦਿਤਾ। ਇਸ ਨਾਲ 2300 ਲੋਕ ਮਾਰੇ ਗਏ।
- 1942 – ਅਡੋਲਫ ਹਿਟਲਰ ਨੇ 10 ਹਜ਼ਾਰ ਚੇਕ ਲੋਕਾਂ ਨੂੰ ਮਾਰਨ ਦਾ ਆਦੇਸ਼ ਦਿੱਤਾ।
- 1951 – ਮੁੰਬਈ ਦੇ ਤਾਰਾਪੋਰਵਾਲਾ ਐਕਵਰੀਅਮ ਦਾ ਉਦਘਾਟਨ।
- 1957 – ਕਾਪੀਰਾਈਟ ਬਿੱਲ ਪਾਸ ਹੋਇਆ ਜੋ 21 ਜਨਵਰੀ 1958 ਤੋਂ ਪ੍ਰਭਾਵੀ ਹੋਇਆ।
- 1961 – ਅਮਰੀਕੀ ਰਾਸ਼ਟਰਪਤੀ ਜੇ.ਐਫ਼ ਕੈਨੇਡੀ ਨੇ ਦੇਸ਼ ਦੇ ਚੰਦਰਮਾ 'ਤੇ ਪੁੱਜਣ ਦੇ ਮਿਸ਼ਨ ਦਾ ਐਲਾਨ ਕੀਤਾ।
- 1985 – ਇੰਗਲੈਂਡ ਅਤੇ ਚੀਨ ਵਿੱਚ ਹਾਂਗ ਕਾਂਗ ਨੂੰ 1997 ਵਿੱਚ ਚੀਨ ਨੂੰ ਸੌਂਪਣ ਦਾ ਸਮਝੌਤਾ ਹੋਇਆ।
- 1994 – ਮਸ਼ਹੂਰ ਰੂਸ ਦੇ ਲੇਖਕ ਤੇ ਨੋਬਲ ਸਾਹਿਤ ਪੁਰਸਕਾਰ ਜੇਤੂ ਅਲੈਗਜ਼ੈਂਡਰ ਸੋਲਜ਼ੇਨਿਤਸਿਨ ਵੀਹ ਸਾਲ ਦੀ ਜਲਾਵਤਨੀ ਮਗਰੋਂ ਦੇਸ਼ ਵਾਪਸ ਪਰਤਿਆ।
- 1997 – ਉੱਤਰੀ ਧਰੁਵ 'ਤੇ ਪੁੱਜਿਆ 20 ਬ੍ਰਿਤਾਨੀ ਔਰਤਾਂ ਦਾ ਦਲ। ਇਹ ਕਾਰਨਾਮਾ ਕਰਨ ਵਾਲਾ ਸਿਰਫ ਔਰਤਾਂ ਦਾ ਪਹਿਲਾ ਦਲ ਬਣਿਆ।
- 1999 – ਇੰਟਰਨੈਸ਼ਨਲ ਵਾਰ ਕਰਾਈਮਜ਼ ਟ੍ਰਿਬਿਊਨਲ ਨੇ ਯੂਗੋਸਲਾਵੀਆ ਦੇ ਸਾਬਕਾ ਹਾਕਮ ਸਲੋਬਨ ਮਿਲੋਸਵਿਕ ਨੂੰ ਜੰਗ ਦੌਰਾਨ ਕੀਤੇ ਜੁਰਮਾਂ ਵਾਸਤੇ ਚਾਰਜ ਕੀਤਾ। ਉਹ ਕਿਸੇ ਦੇਸ਼ ਦਾ ਪਹਿਲਾ ਹਾਕਮ ਸੀ ਜਿਸ ਨੂੰ ਅਜਿਹੇ ਜੁਰਮਾਂ ਵਾਸਤੇ ਚਾਰਜ ਕੀਤਾ ਗਿਆ ਸੀ।
Remove ads
ਜਨਮ
- 1957 – ਨਿਤਿਨ ਗਡਕਰੀ ਭਾਰਤੀ ਰਾਜਨੇਤਾ ਅਤੇ ਵਕੀਲ ਦਾ ਜਨਮ ਹੋਇਆ।
- 1962 – ਭਾਰਤੀ ਕ੍ਰਿਕਟਰ ਰਵੀ ਸ਼ਾਸਤਰੀ ਦਾ ਜਨਮ ਹੋਇਆ।
ਮੌਤ
- 1964 – ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਦਿਹਾਂਤ।
- 2013 – ਜਗਜੀਤ ਸਿੰਘ ਲਾਇਲਪੁਰੀ ਭਾਰਤੀ ਰਾਜਨੇਤਾ ਦੀ ਮੌਤ ਹੋਈ।
Wikiwand - on
Seamless Wikipedia browsing. On steroids.
Remove ads