ਮਾਊਂਟ ਫੂਜੀ
From Wikipedia, the free encyclopedia
Remove ads
ਮਾਊਂਟ ਫੂਜੀ (富士山 Fujisan , ਆਈ.ਪੀ.ਏ.: [ɸɯᵝꜜdʑisaɴ] ( ਸੁਣੋ))) ਜਾਪਾਨ ਦਾ ਸਭ ਤੋਂ ਵੱਡਾ ਪਹਾੜ ਹੈ ਜੋ ਹੋਂਸ਼ੂ ਟਾਪੂ ਉੱਤੇ ਸਥਿਤ ਹੈ। ਇਸ ਦੀ ਉਚਾਈ 12,389 ਫੁੱਟ ਹੈ।[1] ਇਹ ਇੱਕ ਜਵਾਲਾਮੁਖੀ ਹੈ[5][6] ਜੋ ਆਖ਼ਰੀ ਵਾਰ 1707–08 ਵਿੱਚ ਫਟਿਆ ਸੀ। ਇਹ ਟੋਕੀਓ ਤੋਂ 100 ਕਿਲੋਮੀਟਰ ਦੀ ਦੂਰੀ ਉੱਤੇ ਹੈ। ਇਹ ਵਲੱਖਣ ਤੌਰ ਉੱਤੇ ਇੱਕ ਕੋਣ ਦੇ ਰੂਪ ਵਿੱਚ ਹੈ ਅਤੇ ਸਾਲ ਵਿੱਚ ਕਈ ਮਹੀਨੇ ਇਸ ਉੱਤੇ ਬਰਫ਼ ਪਈ ਰਹਿੰਦੀ ਹੈ।
ਇਹ ਮਾਊਂਟ ਤਾਤੇ ਅਤੇ ਮਾਊਂਟ ਹਾਕੂ ਦੇ ਸਮੇਤ ਜਾਪਾਨ ਦੇ ਤਿੰਨ ਪਵਿੱਤਰ ਪਹਾੜਾਂ ਵਿੱਚੋਂ ਇੱਕ ਹੈ। ਇਹ ਜਾਪਾਨ ਦਾ ਇੱਕ ਇਤਿਹਾਸਿਕ ਸਥਾਨ ਹੈ।[7] 22 ਜੂਨ 2013 ਨੂੰ ਇਸ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਥਾਨਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ।
Remove ads
ਨਿਰੁਕਤੀ
ਮਾਊਂਟ ਫੂਜੀ ਲਈ ਮੌਜੂਦਾ ਕਾਂਜੀ 富 ਅਤੇ 士 ਹਨ ਜਿਹਨਾਂ ਦਾ ਅਰਥ ਹੈ ਅਮੀਰੀ, ਬਹੁਤਾਦ ਜਾਂ ਕਿਸੇ ਪਦਵੀ ਵਾਲਾ ਬੰਦਾ। ਅਸਲ ਵਿੱਚ ਇਹ ਕਾਂਜੀ ਤੋਂ ਪਹਿਲਾਂ ਆਤੇਜੀ ਵਿੱਚ ਮੌਜੂਦ ਸੀ। ਇਸ ਤੋਂ ਪਤਾ ਕਿ ਇਹ ਚਿੰਨ੍ਹ ਇਹ ਦੇ ਉਚਾਰਨ ਕਰਕੇ ਚੁਣਿਆ ਗਿਆ ਸੀ ਅਤੇ ਇਸਦਾ ਇਸ ਚਿੰਨ੍ਹ ਦੇ ਪਹਾੜ ਸਬੰਧੀ ਅਰਥਾਂ ਨਾਲ ਕੋਈ ਸਬੰਧ ਨਹੀਂ ਹੈ।
ਭੂਗੋਲ
ਮਾਊਂਟ ਫੂਜੀ ਦੀ ਉਚਾਈ 12,389 ਫੁੱਟ ਹੈ ਅਤੇ ਇਹ ਕੇਂਦਰੀ ਹੋਂਸ਼ੂ ਤੋਂ ਪ੍ਰਸ਼ਾਂਤ ਮਹਾਂਸਾਗਰ ਦੇ ਤਟ ਦੇ ਨੇੜੇ ਸਥਿਤ ਹੈ। ਇਸ ਦੇ ਆਲੇ ਦੁਆਲੇ ਤਿੰਨ ਸ਼ਹਿਰ ਹਨ; ਗੋਤੇਮਬਾ, ਫੂਜੀਯੋਸ਼ੀਦਾ ਅਤੇ ਫੂਜੀਨੋਮੀਆ। ਇਸ ਦੇ ਆਸ ਪਾਸ 5 ਝੀਲਾਂ ਹਨ; ਕਾਵਾਗੂਚੀ ਝੀਲ, ਯਾਮਾਨਾਕਾ ਝੀਲ, ਸਾਈ ਝੀਲ, ਮੋਤੋਸੂ ਝੀਲ ਅਤੇ ਸ਼ੋਜੀ ਝੀਲ।[8]
ਹਵਾਲੇ
Wikiwand - on
Seamless Wikipedia browsing. On steroids.
Remove ads