ਰਮੇਸ਼ ਚੰਦਰ ਮਜੂਮਦਾਰ
ਭਾਰਤੀ ਇਤਹਾਸਕਾਰ From Wikipedia, the free encyclopedia
Remove ads
ਰਮੇਸ਼ ਚੰਦਰ ਮਜੂਮਦਾਰ (ਬੰਗਾਲੀ: রমেশচন্দ্র মজুমদার) (4 ਦਸੰਬਰ 1888 – 12 ਫ਼ਰਵਰੀ 1980) ਭਾਰਤ ਦੇ ਪ੍ਰਸਿੱਧ ਇਤਹਾਸਕਾਰ ਸਨ। ਭਾਰਤ ਦੇ ਇਤਹਾਸ ਨੂੰ ਲਿਖਣ ਵਿੱਚ ਵੱਡੇ ਯੋਗਦਾਨ ਨੂੰ ਦੇਖਦਿਆਂ ਉਨ੍ਹਾਂ ਨੂੰ ਅਕਸਰ "ਭਾਰਤ ਦੇ ਇਤਹਾਸਕਾਰਾਂ ਦਾ ਡੀਨ" ਕਿਹਾ ਜਾਂਦਾ ਹੈ।[1][2][3] ਉਹ ਆਮ ਤੌਰ ਤੇ ਆਰ ਸੀ ਮਜੂਮਦਾਰ ਨਾਮ ਨਾਲ ਵਧੇਰੇ ਪ੍ਰਸਿੱਧ ਹਨ। ਉਨ੍ਹਾਂ ਨੇ ਢਾਕਾ ਯੂਨੀਵਰਸਿਟੀ ਵਿਚ ਸੱਤ ਸਾਲ ਤੱਕ ਲੈਕਚਰਾਰ ਦੇ ਤੌਰ ਤੇ ਭੂਮਿਕਾ ਵੀ ਨਿਭਾਈ। ਉਨ੍ਹਾਂ ਨੇ ਆਪਣੇ ਥੀਸਿਸ ਪੁਰਾਤਨ ਭਾਰਤ ਵਿਚ ਕਾਰਪੋਰੇਟ ਜੀਵਨ ਲਈ ਡਿਗਰੀ ਹਾਸਿਲ ਕੀਤੀ। ਉਨ੍ਹਾਂ ਨੇ ਇਤਿਹਾਸ ਵਿਭਾਗ ਦੇ ਮੁਖੀ ਦੇ ਨਾਲ ਨਾਲ ਕਲਾ ਦੇ ਫੈਕਲਟੀ ਡੀਨ ਦੇ ਤੌਰ ਤੇ ਵੀ ਸੇਵਾ ਕੀਤੀ। 1936 ਤੋਂ 1942 ਤੱਕ ਉਹਨੇ ਢਾਕਾ ਯੂਨੀਵਰਸਿਟੀ ਦੇ ਉਪਕੁਲਪਤੀ ਰਹੇ। ਉਨ੍ਹਾਂ ਨੇ ਪ੍ਰਾਚੀਨ ਭਾਰਤ ਦੇ ਇਤਹਾਸ ਉੱਤੇ ਬਹੁਤ ਕੰਮ ਕੀਤਾ।ਉਨ੍ਹਾਂ ਨੇ ਦੱਖਣੀ ਪੂਰਬੀ ਏਸ਼ਿਆਈਆਂ ਦੀ ਖੋਜ ਯਾਤਰਾ ਕਰਨ ਤੋਂ ਬਾਅਦ , ਉਸਨੇ ਚੰਪਾ,(੧੯੨੭), Suvarnadvipa (1929) ਅਤੇ Kambuja ਦੇਸਾ ਦੇ ਵੇਰਵੇ ਇਤਿਹਾਸ ਲਿਖਿਆ । ਉਨ੍ਹਾਂ ਨੇ ਭਾਰਤ ਦੀ ਸਵਾਧੀਨਤਾ ਦੇ ਇਤਹਾਸ ਉੱਤੇ ਵੀ ਤਕੜਾ ਕੰਮ ਕੀਤਾ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads