12 ਫ਼ਰਵਰੀ
From Wikipedia, the free encyclopedia
Remove ads
12 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 43ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 322 (ਲੀਪ ਸਾਲ ਵਿੱਚ 323) ਦਿਨ ਬਾਕੀ ਹਨ।
ਵਾਕਿਆ
- 1502 – ਵਾਸਕੋ ਦਾ ਗਾਮਾ ਲਿਸਬਨ, ਪੁਰਤਗਾਲ ਤੋਂ ਭਾਰਤ ਵੱਲ ਆਪਣੇ ਦੂਸਰੇ ਸਫ਼ਰ ਦੀ ਸ਼ੁਰੂਆਤ ਕਰਦਾ ਹੈ।
- 1502 – ਗਰੇਨਾਡਾ (ਸਪੇਨ) ਦੇ ਮੁਸਲਮਾਨਾਂ ਨੂੰ ਜਬਰੀ ਕੈਥੋਲਿਕ ਇਸਾਈ ਬਣਨ 'ਤੇ ਮਜਬੂਰ ਕੀਤਾ ਗਿਆ।
- 1541 – ਪੇਦਰੋ ਦੇ ਵਾਲਦੀਵੀਆ ਦੁਆਰਾ ਸਾਂਤੀਆਗੋ, ਚੀਲੇ ਦੀ ਸਥਾਪਨਾ।
- 1763 – ਬਾਬਾ ਆਲਾ ਸਿੰਘ ਨੇ ਪਟਿਆਲਾ ਵਿਖੇ ਕਿਲਾ ਮੁਬਾਰਕ ਦੀ ਨੀਂਹ ਰੱਖੀ।
- 1771 – ਗੁਸਤਾਵ ਤੀਜਾ ਸਵੀਡਨ ਦਾ ਬਾਦਸ਼ਾਹ ਬਣਦਾ ਹੈ।
- 1847 – ਮਹਾਰਾਜਾ ਦਲੀਪ ਸਿੰਘ ਨੂੰ ਅਗ਼ਵਾ ਕਰਨ ਦੀ ਯੋਜਨਾ ਰਚੀ ਗਈ।
- 1912 – ਚੀਨ ਨੇ ਗ੍ਰੈਗੋਰੀਅਨ ਕਲੰਡਰ ਅਪਣਾਇਆ।
- 1925 – ਏਸਟੋਨਿਆ ਦੇਸ਼ ਨੇ ਕਮਿਊਨਿਸਟ ਪਾਰਟੀ ਬੈਨ ਕੀਤੀ।
- 1974 – ਅਲੈਗਜ਼ੈਂਡਰ ਸੋਲਜ਼ੇਨਿਤਸਿਨ, 1970 ਦਾ ਨੋਬਲ ਸਾਹਿਤ ਪੁਰਸਕਾਰ ਵਿਜੇਤਾ, ਨੂੰ ਸੋਵੀਅਤ ਸੰਘ ਵਿੱਚੋਂ ਜਲਾਵਤਨ ਕੀਤਾ ਜਾਂਦਾ ਹੈ।
- 1987 – ਲੁਧਿਆਣਾ ਦੇ ਪੰਜਾਬ ਨੈਸ਼ਨਲ ਬੈਂਕ 'ਚ 5 ਕਰੋੜ 70 ਲੱਖ ਰੁਪਏ ਦਾ ਸਭ ਤੋਂ ਵੱਡਾ ਬੈਂਕ ਡਾਕਾ
- 1997 – ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣੇ।
- 1999 – ਬਿਲ ਕਲਿੰਟਨ ਨੂੰ ਸੈਨਟ ਨੇ ਮਹਾਂਦੋਸ਼ ਕੇਸ ਵਿੱਚ ਬਰੀ ਕੀਤਾ।
- 2004 – ਸਾਨ ਫ਼ਰਾਂਸਿਸਕੋ ਅਮਰੀਕਾ ਨੇ ਸਮਲਿੰਗੀਆਂ (ਹੋਮੋਜ਼) ਨੂੰ 'ਮੈਰਿਜ ਸਰਟੀਫ਼ੀਕੇਟ' ਜਾਰੀ ਕਰਨੇੇ ਸ਼ੁਰੂ ਕੀਤੇ।
Remove ads
ਜਨਮ



- 1809 – ਵਿਗਿਆਨੀ ਜੀਵ ਵਿਗਿਆਨੀ ਚਾਰਲਸ ਡਾਰਵਿਨ ਦਾ ਜਨਮ।
- 1809 – ਸੰਯੁਕਤ ਰਾਜ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਅਬਰਾਹਮ ਲਿੰਕਨ ਦਾ ਜਨਮ।
- 1814 – ਦਾਰਸ਼ਨਿਕ ਕਾਰਲ ਮਾਰਕਸ ਦੀ ਪਤਨੀ ਜੈਨੀ ਵਾਨ ਵੇਸਟਫਾਲੇਨ ਦਾ ਜਨਮ।
- 1870 – ਅੰਗਰੇਜ਼ੀ ਸੰਗੀਤ ਹਾਲ ਗਾਇਕ, ਹਾਸ ਐਕਟਰ ਅਤੇ ਸੰਗੀਤ ਥਿਏਟਰ ਐਕਟਰੈਸ ਮੈਰੀ ਲੋਇਡ ਦਾ ਜਨਮ।
- 1871 – ਐਂਗਲੀਕਨ ਪਾਦਰੀ, ਵਿਦਵਾਨ ਅਤੇ ਸਿੱਖਿਆ ਸ਼ਾਸ਼ਤਰੀ ਸੀ ਐਫ਼ ਐਂਡਰੀਊਜ਼ ਦਾ ਜਨਮ।
- 1920 – ਭਾਰਤੀ ਫਿਲਮੀ ਅਦਾਕਾਰ ਪ੍ਰਾਣ ਦਾ ਜਨਮ।
- 1955 – ਭਾਰਤੀ ਕਿੱਤਾ ਲੇਖਕ, ਕਵੀ ਲਖਵਿੰਦਰ ਜੌਹਲ ਦਾ ਜਨਮ।
- 1976 – ਭਾਰਤੀ ਰਾਜਨੀਤੀਵਾਨ, ਭਾਰਤੀ ਯੂਥ ਕਾਂਗਰਸੀ ਅਸ਼ੋਕ ਤੰਵਰ ਦਾ ਜਨਮ।
- 1987 – ਪੋਲਿਸ਼-ਜਰਮਨ ਮੂਲ ਦੀ ਮਾਡਲ ਅਤੇ ਅਦਾਕਾਰਾ ਕਲਾਉਡੀਆ ਸਿਜ਼ਲਾ ਦਾ ਜਨਮ।
Remove ads
ਦਿਹਾਂਤ
- 1637 – ਬਿਲਾਸਪੁਰ ਦੇ ਰਾਜਾ ਕਲਿਆਣ ਚੰਦ ਦੀ ਮੌਤ।
- 1713 – ਮੁਗਲ ਬਾਦਸ਼ਾਹ ਜਹਾਂਦਾਰ ਸ਼ਾਹ ਦਾ ਦਿਹਾਂਤ।
- 1804 – ਜਰਮਨ ਫਿਲਾਸਫਰ ਇਮੈਨੂਅਲ ਕਾਂਤ ਦਾ ਦਿਹਾਂਤ।
- 1937 – ਬਰਤਾਨਵੀ ਮਾਰਕਸਵਾਦੀ ਲੇਖਕ, ਚਿੰਤਕ ਅਤੇ ਕਵੀ ਕ੍ਰਿਸਟੋਫਰ ਕਾਡਵੈੱਲ ਦਾ ਦਿਹਾਂਤ।
- 1976 – ਬਰਤਾਨਵੀ ਇਕਵਾਦੀ ਨੇਤਾ ਅਤੇ ਮਾਰਕਸਵਾਦੀ ਚਿੰਤਕ ਜੌਹਨ ਲੇਵਿਸ ਦਾ ਦਿਹਾਂਤ।
- 1980 – ਅਮਰੀਕੀ ਕਵੀ ਅਤੇ ਸਿਆਸਤਦਾਨ ਮਿਊਰੀਅਲ ਰੂਕਾਇਜ਼ਰ ਦਾ ਦਿਹਾਂਤ।
- 1980 – ਭਾਰਤ ਦਾ ਇਤਹਾਸਕਾਰ ਰਮੇਸ਼ ਚੰਦਰ ਮਜੂਮਦਾਰ ਦਾ ਦਿਹਾਂਤ।
- 1990 – ਪੰਜਾਬੀ ਸਾਹਿਤਕਾਰ ਬ੍ਰਿਜ ਲਾਲ ਸ਼ਾਸਤਰੀ ਦਾ ਦਿਹਾਂਤ।
- 2003 – ਹਿੰਦੀ, ਉਰਦੂ ਅਤੇ ਪੰਜਾਬੀ ਭਾਸ਼ਾਵਾਂ ਦੇ ਵਿਦਵਾਨ ਅਤੇ ਸਾਹਿਤਕਾਰ ਦੇਵਿੰਦਰ ਸਤਿਆਰਥੀ ਦਾ ਦਿਹਾਂਤ।
- 2005 – ਪੰਜਾਬੀ ਦੇ ਉਸਤਾਦ ਗਜ਼ਲਗੋ ਦੀਪਕ ਜੈਤੋਈ ਦਾ ਦਿਹਾਂਤ।
ਛੁੱਟੀਆਂ ਅਤੇ ਹੋਰ ਦਿਨ
- ਡਾਰਵਿਨ ਦਿਹਾੜਾ (ਅੰਤਰਰਾਸ਼ਟਰੀ)
- ਨੌਜਵਾਨ ਦਿਹਾੜਾ (ਵੈਨਜ਼ੁਏਲਾ)
Wikiwand - on
Seamless Wikipedia browsing. On steroids.
Remove ads