4 ਦਸੰਬਰ
From Wikipedia, the free encyclopedia
Remove ads
4 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 338ਵਾਂ (ਲੀਪ ਸਾਲ ਵਿੱਚ 339ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 27 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 20 ਮੱਘਰ ਬਣਦਾ ਹੈ।
ਵਾਕਿਆ
- 1791 – ਇੰਗਲੈਂਡ ਵਿੱਚ 'ਸੰਡੇ ਅਬਜ਼ਰਵਰ' ਅਖ਼ਬਾਰ ਸ਼ੁਰੂ ਹੋਇਆ ਜੋ ਅੱਜ ਵੀ ਗਾਰਡੀਅਨ ਅਖ਼ਬਾਰ ਦੇ ਸੰਡੇ ਪੇਪਰ ਵਜੋਂ ਛਪ ਰਿਹਾ ਹੈ ਤੇ ਦੁਨੀਆ ਦਾ ਸਭ ਤੋਂ ਪੁਰਾਣਾ ਸੰਡੇ ਪੇਪਰ ਹੈ।
- 1829 – ਲਾਰਡ ਵਿਲੀਅਮ ਬੈਂਟਿੰਕ ਨੇ ਬਰਤਾਨਵੀ ਭਾਰਤ ਵਿੱਚ ਸਤੀ ਦੀ ਰਸਮ ਨੂੰ ਗ਼ੈਰ ਕਾਨੂੰਨੀ ਕਰਾਰ ਦੇ ਦਿਤਾ।
- 1979 – ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਦੂਜੀ ਵਾਰ ਸਰਬ ਸੰਮਤੀ ਨਾਲ ਮਤਾ ਪਾਸ ਕਰ ਕੇ ਤਹਿਰਾਨ ਵਿੱਚ ਅਮਰੀਕਨ ਐਮਬੈਸੀ ਦੇ ਮੁਲਾਜ਼ਮ, ਜੋ 4 ਨਵੰਬਰ ਦੇ ਦਿਨ ਇਰਾਨ ਵਿੱਚ ਕਬਜ਼ੇ ਵਿੱਚ ਲਏ ਗਏ ਸਨ, ਨੂੰ ਰਿਹਾ ਕਰਨ ਵਾਸਤੇ ਕਿਹਾ।
- 1981 – ਅਮਰੀਕਨ ਰਾਸ਼ਟਰਪਤੀ ਰੋਨਲਡ ਰੀਗਨ ਨੇ ਸੀ.ਆਈ.ਏ., ਜਿਸ ਦਾ ਖੇਤਰ ਸਿਰਫ਼ ਵਿਦੇਸ਼ ਸੀ, ਨੂੰ ਹੁਣ ਅਮਰੀਕਾ ਅੰਦਰ ਜਾਸੂਸੀ ਕਰਨ ਦੀ ਤਾਕਤ ਵੀ ਦੇ ਦਿਤੀ।
- 1991 – ਲਿਬਨਾਨ ਵਿੱਚ 7 ਸਾਲ ਪਹਿਲਾਂ ਅਗ਼ਵਾ ਕੀਤਾ ਐਸੋਸੀਏਟ ਪ੍ਰੈੱਸ ਦਾ ਨੁਮਾਇੰਦਾ ਟੈਰੀ ਐਾਡਰਸਨ ਆਖ਼ਰ ਰਿਹਾਅ ਕਰ ਦਿਤਾ ਗਿਆ।
Remove ads
ਜਨਮ







- 1807 – ਸਿੱਖ ਸਲਤਨਤ ਦੇ ਮਹਾਰਾਜਾ ਸ਼ੇਰ ਸਿੰਘ ਦਾ ਜਨਮ।
- 1875 – ਆਸਟਰੀਅਨ ਕਵੀ ਅਤੇ ਨਾਵਲਕਾਰ ਰੇਨਰ ਮਾਰਿਆ ਰਿਲਕੇ ਦਾ ਜਨਮ।
- 1888 – ਭਾਰਤ ਦੇ ਇਤਹਾਸਕਾਰ ਰਮੇਸ਼ ਚੰਦਰ ਮਜੂਮਦਾਰ ਦਾ ਜਨਮ।
- 1910 – ਭਾਰਤ ਦੇ ਰਾਸ਼ਟਰਪਤੀ ਰਾਮਾਸਵਾਮੀ ਵੇਂਕਟਰਮਣ ਦਾ ਜਨਮ।
- 1916 – ਪੰਜਾਬੀ ਦਾ ਨਾਟਕਕਾਰ ਬਲਵੰਤ ਗਾਰਗੀ ਦਾ ਜਨਮ।
- 1918 – ਪੰਜਾਬੀ ਦੇ ਸ਼ਰੋਮਣੀ ਸਾਹਿਤਕਾਰ ਗੁਰਦੇਵ ਸਿੰਘ ਮਾਨ ਦਾ ਜਨਮ।
- 1919 – ਭਾਰਤ ਦੇ 12ਵੇਂ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦਾ ਜਨਮ।
- 1963 – ਯੂਕਰੇਨੀ ਪੋਲ ਵਾਲਟਰ ਸਰਗੇਈ ਬੁਬਕਾ ਦਾ ਜਨਮ।
- 1963 – ਭਾਰਤੀ ਅਦਾਕਾਰ, ਹਾਸਰਸ ਕਲਾਕਾਰ ਅਤੇ ਨਚਾਰ ਜਾਵੇਦ ਜਾਫਰੀ ਦਾ ਜਨਮ।
- 1969 – ਅਮਰੀਕੀ ਰੈਪਰ, ਉਦਯੋਗਪਤੀ, ਅਤੇ ਨਿਵੇਸ਼ਕ ਜੇ ਜ਼ੀ ਦਾ ਜਨਮ।
- 1979 – ਪੰਜਾਬੀ ਗਾਇਕ ਮਿਸ ਪੂਜਾ ਦਾ ਜਨਮ।
Remove ads
ਦਿਹਾਂਤ
- 1131 – ਫ਼ਾਰਸੀ ਸਾਹਿਤਕਾਰ, ਹਿਸਾਬਦਾਨ, ਖਗੋਲਸ਼ਾਸਤਰੀ ਅਤੇ ਫ਼ਿਲਾਸਫਰ ਉਮਰ ਖ਼ਯਾਮ ਦਾ ਦਿਹਾਂਤ।
- 1679 – ਅੰਗਰੇਜ ਦਾਰਸ਼ਨਿਕ ਥਾਮਸ ਹੋਬਸ ਦਾ ਦਿਹਾਂਤ।
- 1798 – ਇਤਾਲਵੀ ਡਾਕਟਰ, ਭੌਤਿਕਵਿਦ ਅਤੇ ਦਾਰਸ਼ਨਿਕ ਲੂਗੀ ਗੇਲਵੈਨੀ ਦਾ ਦਿਹਾਂਤ।
- 1952 – ਜਰਮਨ ਮਨੋਵਿਗਿਆਨੀ ਕੈਰਨ ਹਾਰਨੀ ਦਾ ਦਿਹਾਂਤ।
- 1981 – ਭਾਰਤ ਦੇ ਸਿੱਖ ਵਿਦਵਾਨ, ਧਰਮ-ਸ਼ਾਸਤਰੀ, ਦਾਰਸ਼ਨਿਕ ਤੇ ਵਿਆਖਿਆਕਾਰ ਭਾਈ ਜੋਧ ਸਿੰਘ ਦਾ ਦਿਹਾਂਤ।
- 2006 – ਭਾਰਤੀ ਕਿੱਤਾ ਆਲੋਚਕ, ਨਾਟਕਕਾਰ ਡਾ. ਹਰਚਰਨ ਸਿੰਘ ਦਾ ਦਿਹਾਂਤ।
- 2012 – ਰੂਸੀ ਲੇਖਕ, ਕਵੀ ਅਤੇ ਨਾਟਕਕਾਰ ਵਸੀਲੀ ਬੇਲੋਵ ਦਾ ਦਿਹਾਂਤ।
- 2014 – ਭਾਰਤੀ ਸੁਪਰੀਮ ਕੋਰਟ ਦਾ ਜੱਜ ਵੀ.ਆਰ. ਕ੍ਰਿਸ਼ਨਾ ਆਇਰ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads