ਰਾਜਕੁਮਾਰ ਸ਼ਰਮਾ

ਕ੍ਰਿਕਟ ਖਿਡਾਰੀ From Wikipedia, the free encyclopedia

ਰਾਜਕੁਮਾਰ ਸ਼ਰਮਾ
Remove ads

ਰਾਜਕੁਮਾਰ ਸ਼ਰਮਾ, ਇੱਕ ਕ੍ਰਿਕਟ ਕੋਚ ਹੈ ਅਤੇ ਉਹ ਸਾਬਕਾ ਰਣਜੀ ਟਰਾਫੀ ਖਿਡਾਰੀ ਵੀ ਹੈ। ਰਾਜਕੁਮਾਰ ਸ਼ਰਮਾ ਦਾ ਕ੍ਰਿਕਟ ਕੈਰੀਅਰ ਭਾਵੇਂ ਜ਼ਿਆਦਾ ਲੰਮਾ ਨਹੀਂ ਰਿਹਾ ਪਰ ਉਸ ਨੂੰ ਵਿਰਾਟ ਕੋਹਲੀ ਦਾ ਕੋਚ ਹੋਣ ਕਰਕੇ ਵਧੇਰੇ ਜਾਣਿਆ ਜਾਂਦਾ ਹੈ।[1] ਇਸ ਤੋਂ ਇਲਾਵਾ ਰਾਜਕੁਮਾਰ ਸ਼ਰਮਾ ਇੱਕ ਕ੍ਰਿਕਟ ਸਮੀਖਿਅਕ ਵੀ ਹੈ ਅਤੇ ਉਸਨੂੰ ਵੱਖ-ਵੱਖ ਟੀ.ਵੀ. ਚੈੱਨਲਾਂ 'ਤੇ ਕ੍ਰਿਕਟ ਬਾਰੇ ਗੱਲਬਾਤ ਕਰਦੇ ਵੇਖਿਆ ਜਾ ਸਕਦਾ ਹੈ।

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਜਨਮ ...

ਰਾਜਕੁਮਾਰ ਸ਼ਰਮਾ ਦਾ ਜਨਮ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ 18 ਜੂਨ 1965 ਨੂੰ ਹੋਇਆ ਸੀ।

Remove ads

ਸ਼ੁਰੂਆਤੀ ਸਾਲ

ਸ਼ਰਮਾ ਇੱਕ ਸੱਜੇ-ਹੱਥੀਂ ਬੱਲੇਬਾਜ਼ ਸੀ ਅਤੇ ਉਹ ਸੱਜੇ ਹੱਥ ਨਾਲ ਆਫ਼ਬਰੇਕ ਗੇਂਦਬਾਜ਼ੀ ਕਰਦਾ ਸੀ। ਉਸਨੇ ਪਹਿਲਾ ਦਰਜਾ ਕ੍ਰਿਕਟ ਦਿੱਲੀ ਦੀ ਟੀਮ ਵੱਲੋਂ (1986-1991) ਖੇਡੀ ਅਤੇ ਇਸ ਟੀਮ ਲਈ ਲਿਸਟ-ਏ ਮੈਚ ਵੀ ਖੇਡੇ।

ਪੱਛਮੀ ਦਿੱਲੀ ਕ੍ਰਿਕਟ ਅਕੈਡਮੀ ਦੌਰਾਨ ਸਫ਼ਲਤਾ

ਸ਼ਰਮਾ ਨੇ ਪੱਛਮੀ ਦਿੱਲੀ ਕ੍ਰਿਕਟ ਅਕੈਡਮੀ ਦੀ ਸਥਾਪਨਾ ਕੀਤੀ ਸੀ। 1998 ਵਿੱਚ ਇਸ ਅਕੈਡਮੀ ਦੀ ਸ਼ੁਰੂਆਤ ਇਸ ਸੋਚ ਨਾਲ ਕੀਤੀ ਗਈ ਸੀ ਕਿ ਵਧੀਆ ਤੋਂ ਵਧੀਆ ਕ੍ਰਿਕਟ ਖਿਡਾਰੀ ਸਾਹਮਣੇ ਆ ਸਕਣ। ਸ਼ਰਮਾ ਨੇ ਦਿੱਲੀ ਵਿੱਚ ਇਸਦੀਆਂ ਚਾਰ ਸ਼ਾਖ਼ਾਵਾਂ ਬਣਾਈਆਂ। ਵਿਰਾਟ ਕੋਹਲੀ, ਜੋ ਕਿ ਪਸਚਿਮ ਵਿਹਾਰ ਇਲਾਕੇ ਦਾ ਸੀ, ਉਸਨੇ ਵੀ ਪੱਛਮੀ ਦਿੱਲੀ ਕ੍ਰਿਕਟ ਅਕੈਡਮੀ ਵਿੱਚ 1998 ਵਿੱਚ ਦਾਖ਼ਲਾ ਲਿਆ। ਵਿਰਾਟ ਕੋਹਲੀ ਦੀ ਦਾਖ਼ਲਾ ਲੈਣ ਸਮੇਂ ਉਮਰ ਕੇਵਲ 9 ਸਾਲ ਦੀ ਸੀ।[2] ਵਿਰਾਟ ਕੋਹਲੀ ਦੇ ਜਦੋਂ ਟਰਾਇਲ ਹੋਏ ਤਾਂ ਸ਼ਰਮਾ ਨੇ ਉਸਨੂੰ ਉਦੋਂ ਹੀ ਆਪਣੀਆਂ ਨਜ਼ਰਾਂ ਵਿੱਚ ਲੈ ਲਿਆ ਸੀ। ਵਿਰਾਟ ਕੋਹਲੀ ਅਤੇ ਬਾਕੀ ਖਿਡਾਰੀਆਂ ਨੂੰ ਰਾਜਕੁਮਾਰ ਸਿਖਲਾਈ ਦਿੰਦੇ ਰਹੇ ਅਤੇ ਹੌਲੀ-ਹੋਲੀ ਵਿਰਾਟ ਦੀ ਚੋਣ ਵੀ ਹੁੰਦੀ ਗਈ। ਇੱਕ ਸਮਾਂ ਅਜਿਹਾ ਵੀ ਆਇਆ ਜਦੋਂ 18 ਸਾਲ ਦੀ ਉਮਰ ਦੌਰਾਨ ਵਿਰਾਟ ਕੋਹਲੀ ਦੇ ਪਿਤਾ ਦੀ ਮੌਤ ਹੋ ਗਈ। ਇਸ ਸਮੇਂ ਵੀ ਉਹ ਖੇਡ ਜਾਰੀ ਰੱਖ ਰਿਹਾ ਸੀ। ਉਹ ਖ਼ੁਦ ਮੰਨਦਾ ਹੈ ਕਿ ਰਾਜਕੁਮਾਰ ਸ਼ਰਮਾ ਨੇ ਉਸਦੇ ਪਿਤਾ ਦੇ ਜਾਣ ਤੋਂ ਬਾਅਦ ਉਸਨੂੰ ਸੰਭਾਲਿਆ ਅਤੇ ਖੇਡਣ ਲਈ ਪ੍ਰੇਰਿਆ। ਸ਼ਰਮਾ, ਵਿਰਾਟ ਕੋਹਲੀ ਦਾ ਕੋਚ ਹੈ ਅਤੇ ਉਹ ਹੁਣ ਵੀ ਵਿਰਾਟ ਨੂੰ ਪੈਂਤਰੇ ਦਸਦਾ ਰਹਿੰਦਾ ਹੈ।[3][4][5] ਉਸ ਕੋਲ ਹੋਰ ਵੀ ਹੋਣਹਾਰ ਕ੍ਰਿਕਟ ਖਿਡਾਰੀ ਹਨ ਜਿਵੇਂ ਕਿ ਪੁਲਕਿਤ ਨਾਰੰਗ, ਰਾਜੇਸ਼ ਸ਼ਰਮਾ, ਪਰਦੀਪ ਮਲਿਕ, ਅਮਨਦੀਪ ਜਸਵਾਲ ਅਤੇ ਧਰੁਵ ਸਿੰਘ (ਇਹ ਸਾਰੇ ਪੱਛਮੀ ਦਿੱਲੀ ਕ੍ਰਿਕਟ ਅਕੈਡਮੀ ਨਾਲ ਸੰਬੰਧਤ ਹਨ) ਅਤੇ ਕਈ ਹੋਰ। ਹਾਲ ਹੀ ਵਿੱਚ ਰਾਜਕੁਮਾਰ ਸ਼ਰਮਾ ਨੂੰ ਦਰੋਣਾਚਾਰੀਆ ਇਨਾਮ ਵੀ ਦਿੱਤਾ ਗਿਆ ਸੀ।

ਰਾਜਕੁਮਾਰ ਸ਼ਰਮਾ ਦੀ ਕ੍ਰਿਕਟ ਅਕੈਡਮੀ ਦੀਆਂ ਸ਼ਾਖ਼ਾਵਾਂ

ਹੋਰ ਜਾਣਕਾਰੀ ਨਾਂਮ, ਪਤਾ ...
Remove ads

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads