ਵਿਰਾਟ ਕੋਹਲੀ
ਭਾਰਤੀ ਕ੍ਰਿਕਟ ਖਿਡਾਰੀ From Wikipedia, the free encyclopedia
Remove ads
ਵਿਰਾਟ ਕੋਹਲੀ (ਹਿੰਦੀ ਉਚਾਰਨ: [ʋɪˈɾɑːʈ ˈkoːɦli] ( ਸੁਣੋ); ਜਨਮ 5 ਨਵੰਬਰ 1988) ਇੱਕ ਭਾਰਤੀ ਅੰਤਰਰਾਸ਼ਟਰੀ ਕ੍ਰਿਕਟਰ ਅਤੇ ਭਾਰਤੀ ਰਾਸ਼ਟਰੀ ਕ੍ਰਿਕਟ ਟੀਮ ਦਾ ਸਾਬਕਾ ਕਪਤਾਨ ਹੈ। ਉਹ ਵਰਤਮਾਨ ਵਿੱਚ ਆਈਪੀਐਲ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਘਰੇਲੂ ਕ੍ਰਿਕਟ ਵਿੱਚ ਦਿੱਲੀ ਦੀ ਪ੍ਰਤੀਨਿਧਤਾ ਕਰਦਾ ਹੈ। ਕੋਹਲੀ ਨੂੰ ਖੇਡ ਇਤਿਹਾਸ ਦੇ ਮਹਾਨ ਬੱਲੇਬਾਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[4] 2020 ਵਿੱਚ, ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਨੇ ਉਸਨੂੰ ਦਹਾਕੇ ਦਾ ਪੁਰਸ਼ ਕ੍ਰਿਕਟਰ ਚੁਣਿਆ। ਕੋਹਲੀ ਨੇ 2014 ਤੋਂ 2022 ਤੱਕ ਟੀਮ ਦੀ ਕਪਤਾਨੀ ਕਰਦੇ ਹੋਏ, ਅਤੇ 2011 ਵਿਸ਼ਵ ਕੱਪ ਅਤੇ 2013 ਦੀ ਚੈਂਪੀਅਨਜ਼ ਟਰਾਫੀ ਜਿੱਤ ਕੇ ਭਾਰਤ ਦੀਆਂ ਸਫਲਤਾਵਾਂ ਵਿੱਚ ਵੀ ਯੋਗਦਾਨ ਪਾਇਆ ਹੈ। ਉਹ ਭਾਰਤ ਲਈ 500 ਤੋਂ ਵੱਧ ਮੈਚ ਖੇਡਣ ਵਾਲੇ ਸਿਰਫ਼ ਚਾਰ ਭਾਰਤੀ ਕ੍ਰਿਕਟਰਾਂ ਵਿੱਚੋਂ ਹਨ। ਕੋਹਲੀ ਅੰਤਰਰਾਸ਼ਟਰੀ ਕ੍ਰਿਕੇਟ ਵਿੱਚ ਚੌਥਾ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਹੈ ਅਤੇ ਅੰਤਰਰਾਸ਼ਟਰੀ ਸੈਂਕੜਿਆਂ ਦੀ ਗਿਣਤੀ ਦੇ ਹਿਸਾਬ ਨਾਲ ਕ੍ਰਿਕਟਰਾਂ ਦੀ ਸੂਚੀ ਵਿੱਚ ਦੂਜੇ ਸਥਾਨ 'ਤੇ ਹੈ।[5]
ਨਵੀਂ ਦਿੱਲੀ ਵਿੱਚ ਜੰਮੇ ਅਤੇ ਵੱਡੇ ਹੋਏ, ਕੋਹਲੀ ਨੇ ਪੱਛਮੀ ਦਿੱਲੀ ਕ੍ਰਿਕਟ ਅਕੈਡਮੀ ਵਿੱਚ ਸਿਖਲਾਈ ਲਈ ਅਤੇ ਦਿੱਲੀ ਅੰਡਰ-15 ਟੀਮ ਨਾਲ ਆਪਣੇ ਨੌਜਵਾਨ ਕਰੀਅਰ ਦੀ ਸ਼ੁਰੂਆਤ ਕੀਤੀ। ਉਸਨੇ 2008 ਵਿੱਚ ਆਪਣੀ ਅੰਤਰਰਾਸ਼ਟਰੀ ਸ਼ੁਰੂਆਤ ਕੀਤੀ ਅਤੇ ਜਲਦੀ ਹੀ ਇੱਕ ਦਿਨਾ ਟੀਮ ਵਿੱਚ ਇੱਕ ਪ੍ਰਮੁੱਖ ਖਿਡਾਰੀ ਬਣ ਗਿਆ। ਉਸਨੇ 2010 ਵਿੱਚ ਆਪਣਾ ਟੀ-20I ਡੈਬਿਊ ਕੀਤਾ ਅਤੇ ਬਾਅਦ ਵਿੱਚ 2011 ਵਿੱਚ ਆਪਣਾ ਟੈਸਟ ਡੈਬਿਊ ਕੀਤਾ। 2013 ਵਿੱਚ, ਕੋਹਲੀ ਪਹਿਲੀ ਵਾਰ ਵਨਡੇ ਬੱਲੇਬਾਜ਼ਾਂ ਲਈ ਆਈਸੀਸੀ ਰੈਂਕਿੰਗ ਵਿੱਚ ਪਹਿਲੇ ਨੰਬਰ 'ਤੇ ਪਹੁੰਚਿਆ। 2014 ਟੀ-20 ਵਿਸ਼ਵ ਕੱਪ ਦੌਰਾਨ, ਉਸਨੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਬਣਾਇਆ। 2018 ਵਿੱਚ, ਉਸਨੇ ਇੱਕ ਹੋਰ ਮੀਲ ਪੱਥਰ ਪ੍ਰਾਪਤ ਕੀਤਾ, ਵਿਸ਼ਵ ਦਾ ਚੋਟੀ ਦਾ ਦਰਜਾ ਪ੍ਰਾਪਤ ਟੈਸਟ ਬੱਲੇਬਾਜ਼ ਬਣ ਕੇ, ਉਸਨੂੰ ਖੇਡ ਦੇ ਸਾਰੇ ਤਿੰਨਾਂ ਫਾਰਮੈਟਾਂ ਵਿੱਚ ਨੰਬਰ ਇੱਕ ਸਥਾਨ ਰੱਖਣ ਵਾਲਾ ਇਕਲੌਤਾ ਭਾਰਤੀ ਕ੍ਰਿਕਟਰ ਬਣਾਇਆ। ਉਸਦੀ ਫਾਰਮ 2019 ਵਿੱਚ ਵੀ ਜਾਰੀ ਰਹੀ, ਜਦੋਂ ਉਹ ਇੱਕ ਦਹਾਕੇ ਵਿੱਚ 20,000 ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲਾ ਪਹਿਲਾ ਖਿਡਾਰੀ ਬਣ ਗਿਆ। 2021 ਵਿੱਚ, ਕੋਹਲੀ ਨੇ ਟੀ-20 ਵਿਸ਼ਵ ਕੱਪ ਤੋਂ ਬਾਅਦ, T20I ਲਈ ਭਾਰਤੀ ਰਾਸ਼ਟਰੀ ਟੀਮ ਦੀ ਕਪਤਾਨੀ ਛੱਡਣ ਦਾ ਫੈਸਲਾ ਲਿਆ ਅਤੇ 2022 ਦੇ ਸ਼ੁਰੂ ਵਿੱਚ ਉਸਨੇ ਟੈਸਟ ਟੀਮ ਦੀ ਕਪਤਾਨੀ ਵੀ ਛੱਡ ਦਿੱਤੀ।
ਉਸ ਨੇ ਕ੍ਰਿਕਟ ਦੇ ਮੈਦਾਨ 'ਤੇ ਆਪਣੇ ਪ੍ਰਦਰਸ਼ਨ ਲਈ ਕਈ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ। ਉਸਨੂੰ 2012 ਵਿੱਚ ਆਈਸੀਸੀ ਵਨਡੇ ਪਲੇਅਰ ਆਫ ਦਿ ਈਅਰ ਦੇ ਰੂਪ ਵਿੱਚ ਮਾਨਤਾ ਦਿੱਤੀ ਗਈ ਸੀ ਅਤੇ ਉਸਨੇ ਕ੍ਰਮਵਾਰ 2017 ਅਤੇ 2018 ਵਿੱਚ, ਦੋ ਮੌਕਿਆਂ 'ਤੇ, ਆਈਸੀਸੀ ਕ੍ਰਿਕਟਰ ਆਫ ਦਿ ਈਅਰ ਨੂੰ ਦਿੱਤੀ ਗਈ ਸਰ ਗਾਰਫੀਲਡ ਸੋਬਰਸ ਟਰਾਫੀ ਜਿੱਤੀ ਹੈ। ਇਸ ਤੋਂ ਬਾਅਦ, ਕੋਹਲੀ ਨੇ 2018 ਵਿੱਚ ਆਈਸੀਸੀ ਟੈਸਟ ਪਲੇਅਰ ਆਫ ਦਿ ਈਅਰ ਅਤੇ ਆਈਸੀਸੀ ਵਨਡੇ ਪਲੇਅਰ ਆਫ ਦਿ ਈਅਰ ਅਵਾਰਡ ਵੀ ਜਿੱਤੇ, ਇੱਕ ਹੀ ਸਾਲ ਵਿੱਚ ਦੋਵੇਂ ਪੁਰਸਕਾਰ ਜਿੱਤਣ ਵਾਲਾ ਪਹਿਲਾ ਖਿਡਾਰੀ ਬਣ ਗਿਆ। ਇਸ ਤੋਂ ਇਲਾਵਾ, ਉਸਨੂੰ 2016 ਤੋਂ 2018 ਤੱਕ ਲਗਾਤਾਰ ਤਿੰਨ ਸਾਲਾਂ ਲਈ ਵਿਸ਼ਵ ਵਿੱਚ ਵਿਜ਼ਡਨ ਦਾ ਮੋਹਰੀ ਕ੍ਰਿਕਟਰ ਚੁਣਿਆ ਗਿਆ ਸੀ। ਰਾਸ਼ਟਰੀ ਪੱਧਰ 'ਤੇ, ਕੋਹਲੀ ਨੂੰ 2013 ਵਿੱਚ ਅਰਜੁਨ ਪੁਰਸਕਾਰ, 2017 ਵਿੱਚ ਖੇਡ ਸ਼੍ਰੇਣੀ ਦੇ ਤਹਿਤ ਪਦਮ ਸ਼੍ਰੀ ਅਤੇ 2018 ਵਿੱਚ ਭਾਰਤ ਦਾ ਸਰਵਉੱਚ ਖੇਡ ਸਨਮਾਨ ਖੇਡ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ।
2016 ਵਿੱਚ, ਉਸਨੂੰ ਈਐੱਸਪੀਐੱਨ ਦੁਆਰਾ ਦੁਨੀਆ ਦੇ ਸਭ ਤੋਂ ਮਸ਼ਹੂਰ ਅਥਲੀਟਾਂ ਵਿੱਚੋਂ ਇੱਕ, ਅਤੇ ਫੋਰਬਸ ਦੁਆਰਾ ਸਭ ਤੋਂ ਕੀਮਤੀ ਐਥਲੀਟ ਬ੍ਰਾਂਡਾਂ ਵਿੱਚੋਂ ਇੱਕ ਵਜੋਂ ਦਰਜਾ ਦਿੱਤਾ ਗਿਆ ਸੀ। 2018 ਵਿੱਚ, ਟਾਈਮ ਮੈਗਜ਼ੀਨ ਨੇ ਉਸਨੂੰ ਦੁਨੀਆ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ। 2020 ਵਿੱਚ, ਉਹ 26 ਮਿਲੀਅਨ ਡਾਲਰ ਤੋਂ ਵੱਧ ਦੀ ਅੰਦਾਜ਼ਨ ਕਮਾਈ ਦੇ ਨਾਲ ਸਾਲ 2020 ਲਈ ਵਿਸ਼ਵ ਵਿੱਚ ਚੋਟੀ ਦੇ 100 ਸਭ ਤੋਂ ਵੱਧ ਕਮਾਈ ਕਰਨ ਵਾਲੇ ਐਥਲੀਟਾਂ ਦੀ ਫੋਰਬਸ ਸੂਚੀ ਵਿੱਚ 66ਵੇਂ ਸਥਾਨ 'ਤੇ ਸੀ। ਕੋਹਲੀ ਨੂੰ ਸਾਲ 2022 ਵਿੱਚ ₹165 ਕਰੋੜ (US$21 ਮਿਲੀਅਨ) ਦੀ ਅੰਦਾਜ਼ਨ ਕਮਾਈ ਦੇ ਨਾਲ ਸਭ ਤੋਂ ਵੱਧ ਵਪਾਰਕ ਤੌਰ 'ਤੇ ਵਿਹਾਰਕ ਕ੍ਰਿਕਟਰਾਂ ਵਿੱਚੋਂ ਇੱਕ ਮੰਨਿਆ ਗਿਆ ਹੈ।
Remove ads
ਜੀਵਨ
ਸ਼ੁਰੂਆਤੀ ਜੀਵਨ
ਵਿਰਾਟ ਕੋਹਲੀ ਦਾ ਜਨਮ ਦਿੱਲੀ(ਭਾਰਤ) ਵਿੱਚ 5 ਨਵੰਬਰ 1988 ਨੂੰ ਹੋਇਆ ਸੀ। ਵਿਰਾਟ ਦੀ ਮਾਤਾ ਦਾ ਨਾਮ ਸਰੋਜ ਕੋਹਲੀ ਅਤੇ ਪਿਤਾ ਦਾ ਨਾਮ ਪ੍ਰੇਮਜੀ ਹੈ। ਵਿਰਾਟ ਦਾ ਇੱਕ ਵੱਡਾ ਭਰਾ, ਵਿਕਾਸ ਅਤੇ ਇੱਕ ਭੈਣ, ਭਾਵਨਾ ਹੈ। ਵਿਰਾਟ ਨੇ ਵਿਸ਼ਾਲ ਭਾਰਤੀ ਸਕੂਲ ਤੋਂ ਆਪਣੀ ਸਿੱਖਿਆ ਗ੍ਰਹਿਣ ਕੀਤੀ ਹੈ। ਵਿਰਾਟ ਦਾ ਪਿਤਾ, ਪ੍ਰੇਮ, ਇੱਕ ਵਕੀਲ ਸੀ ਅਤੇ ਉਸਦੀ ਮੌਤ ਦਸੰਬਰ 2006 ਵਿੱਚ ਹੋ ਗਈ ਸੀ।
ਨਿੱਜੀ ਜ਼ਿੰਦਗੀ

2013 ਤੋਂ ਕੋਹਲੀ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨਾਲ ਸੰਬੰਧਾਂ ਵਿੱਚ ਸੀ।[6][7] ਇਹ ਸੰਬੰਧ ਮੀਡੀਆ ਲਈ ਵੀ ਆਕਰਸ਼ਨ ਦਾ ਕੇਂਦਰ ਬਣੇ ਰਹੇ।[8] ਫਿਰ 11 ਦਸੰਬਰ 2017 ਨੂੰ ਓਨ੍ਹਾਂ ਨੇ ਇਟਲੀ ਦੇ ਮਿਲਾਨ ਸ਼ਹਿਰ ਵਿੱਚ ਵਿਆਹ ਕਰਵਾ ਲਿਆ।[9][10]
Remove ads
ਕ੍ਰਿਕਟ ਜੀਵਨ
ਵਿਰਾਟ ਕੋਹਲੀ ਸਿਖਰਕ੍ਰਮ ਦਾ ਬੱਲੇਬਾਜ਼ ਹੈ ਅਤੇ ਉਹ ਖਾਸ ਤੌਰ ਤੇ ਤੀਸਰੇ ਸਥਾਨ 'ਤੇ ਬੱਲੇਬਾਜ਼ੀ ਲਈ ਉਤਰਦਾ ਹੈ। ਵਿਰਾਟ ਇੱਕ ਮੱਧਮ ਗਤੀ ਦਾ ਚੰਗਾ ਗੇਂਦਬਾਜ਼ ਵੀ ਹੈ। ਵਿਰਾਟ ਦਿੱਲੀ ਦੀ ਟੀਮ ਲਈ ਕ੍ਰਿਕਟ ਖੇਡਦਾ ਰਿਹਾ ਹੈ ਅਤੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਉਹ ਰੌਇਲ ਚੈਲੇਂਜਰਜ਼ ਬੰਗਲੌਰ ਦੀ ਟੀਮ ਵੱਲੋਂ ਖੇਡਦਾ ਹੈ। ਵਿਰਾਟ ਕੋਹਲੀ ਨੇ ਕਈ ਵਿਸ਼ਵ ਰਿਕਾਰਡ ਵੀ ਆਪਣੇ ਨਾਮ ਕੀਤੇ ਹਨ। ਕੋਹਲੀ ਨੇ 2008 ਵਿੱਚ ਆਪਣੇ ਇੱਕ-ਦਿਨਾ ਕ੍ਰਿਕਟ ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ ਵਿਰਾਟ 2011 ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਵੀ ਹਿੱਸਾ ਸੀ। ਕੋਹਲੀ ਨੇ ਆਪਣਾ ਪਹਿਲਾ ਟੈਸਟ ਕ੍ਰਿਕਟ ਮੈਚ ਕਿੰਗਸਟਨ ਵਿਖੇ ਵੈਸਟ ਇੰਡੀਜ਼ ਖਿਲ਼ਾਫ 2011 ਵਿੱਚ ਖੇਡਿਆ। ਨਵੰਬਰ 2013 ਵਿੱਚ ਵਿਰਾਟ ਪਹਿਲੀ ਵਾਰ ਇੱਕ ਦਿਨਾ ਮੈਚਾਂ ਦੀ ਰੈਕਿੰਗ ਵਿੱਚ ਪਹਿਲੇ ਸਥਾਨ 'ਤੇ ਪੁੱਜਾ ਸੀ ਅਤੇ ਉਸ ਤੋਂ ਬਾਅਦ ਵੀ ਉਹ ਕਈ ਵਾਰ ਇਹ ਸਥਾਨ ਤੇ ਸਥਿਰ ਰਿਹਾ ਹੈ। ਮਾਰਚ-ਅਪ੍ਰੈਲ, 2016 ਵਿੱਚ ਭਾਰਤ ਵਿੱਚ ਹੋਏ ਟਵੰਟੀ-ਟਵੰਟੀ ਕ੍ਰਿਕਟ ਵਿਸ਼ਵ ਕੱਪ ਵਿੱਚ ਵਿਰਾਟ ਕੋਹਲੀ ਨੂੰ ਟੂਰਨਾਮੈਂਟ ਦਾ ਸਰਵੋਤਮ ਐਵਾਰਡ 'ਪਲੇਅਰ ਆਫ ਦ ਟੂਰਨਾਮੈਂਟ' ਮਿਲਿਆ ਸੀ।
2011 ਕ੍ਰਿਕਟ ਵਿਸ਼ਵ ਕੱਪ
2011 ਵਿੱਚ ਭਾਰਤ ਵਿੱਚ ਹੋਏ, ਕ੍ਰਿਕਟ ਵਿਸ਼ਵ ਕੱਪ ਵਿੱਚ ਵੀ ਵਿਰਾਟ ਕੋਹਲੀ ਦੀ ਅਹਿਮ ਭੂਮਿਕਾ ਸੀ। ਇਹ ਵਿਸ਼ਵ ਕੱਪ ਵਿਰਾਟ ਕੋਹਲੀ ਦੇ ਕੈਰੀਅਰ ਦਾ ਪਹਿਲਾ ਵੱਡਾ ਟੂਰਨਾਮੈਂਟ ਸੀ। ਵਿਰਾਟ ਕੋਹਲੀ ਇਸ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਭਾਵ ਕਿ ਭਾਰਤੀ ਟੀਮ ਦੇ ਪਹਿਲੇ ਮੈਚ ਵਿੱਚ ਹੀ ਸੈਂਕੜਾ ਬਣਾਉਣ ਵਾਲਾ ਪਹਿਲਾ ਬੱਲੇਬਾਜ਼ ਬਣਿਆ। ਵਿਰਾਟ ਨੇ ਵੈਸਟਇੰਡੀਜ਼ ਵਿਰੁੱਧ 59 ਦੌੜਾਂ ਬਣਾਈਆਂ ਅਤੇ ਯੁਵਰਾਜ ਦੇ ਨਾਲ 122 ਦੌੜਾਂ ਦੀ ਸਾਂਝੇਦਾਰੀ ਕੀਤੀ। ਵਿਰਾਟ ਨੇ ਗੌਤਮ ਗੰਭੀਰ ਨਾਲ ਮਿਲ ਕੇ, ਭਾਰਤ ਅਤੇ ਸ੍ਰੀਲੰਕਾ ਵਿੱਚ ਹੋਏ ਫਾਈਨਲ ਮੈਚ ਵਿੱਚ ਤੀਸਰੇ ਵਿਕਟ ਲਈ 83 ਦੌੜਾਂ ਦੀ ਸਾਝੇਦਾਰੀ ਕੀਤੀ, ਜੋ ਕਿ ਇਹ ਵਿਸ਼ਵ ਕੱਪ ਜਿੱਤਣ ਵਿੱਚ ਸਹਾਈ ਸਿੱਧ ਹੋਈ। ਵਿਰਾਟ ਕੋਹਲੀ ਨੇ ਇਸ ਟੂਰਨਾਮੈਂਟ ਦੀਆਂ 9 ਪਾਰੀਆਂ ਵਿੱਚ 35.25 ਦੀ ਔਸਤ ਨਾਲ 282 ਦੌੜਾਂ ਬਣਾਈਆਂ ਸਨ।
2012 ਏਸ਼ੀਆ ਕੱਪ
ਵਿਰਾਟ ਨੂੰ ਮਾਰਚ 2012 ਵਿੱਚ ਏਸ਼ੀਆ ਕੱਪ ਲਈ ਇੱਕ ਦਿਨਾ ਮੈਚਾਂ ਲਈ ਭਾਰਤੀ ਕ੍ਰਿਕਟ ਟੀਮ ਦਾ ਉਪ-ਕਪਤਾਨ ਬਣਾਇਆ ਗਿਆ। ਵਿਰਾਟ ਨੇ ਏਸ਼ੀਆ ਕੱਪ ਦੇ ਪੰਜਵੇਂ ਮੈਚ ਵਿੱਚ ਜੋ ਕਿ ਪਾਕਿਸਤਾਨ ਵਿਰੁੱਧ ਸੀ, ਵਿੱਚ 148 ਗੇਂਦਾ ਵਿੱਚ 183 ਦੌੜਾਂ ਬਣਾਈਆਂ, ਇਹ ਵਿਰਾਟ ਦੇ ਇੱਕ-ਦਿਨਾ ਮੈਚਾਂ ਵਿੱਚ ਸਭ ਤੋਂ ਉੱਚਤਮ ਸਕੋਰ ਸੀ। ਵਿਰਾਟ ਇਸ ਮੈਚ ਵਿੱਚ ਉਦੋਂ ਬੱਲੇਬਾਜ਼ੀ ਲਈ ਉੱਤਰਿਆ ਜਦੋਂ ਭਾਰਤ ਦਾ ਸਕੋਰ 0/1 ਸੀ, ਅਤੇ ਭਾਰਤ 330 ਦੌੜਾਂ ਦੇ ਇੱਕ ਵਿਸ਼ਾਲ ਟੀਚੇ ਦੇ ਪਿੱਛਾ ਕਰ ਰਿਹਾ ਸੀ। ਵਿਰਾਟ ਕੋਹਲੀ ਨੇ ਆਪਣੀ ਇਸ ਪਾਰੀ ਦੌਰਾਨ 22 ਚੌਕੇ ਅਤੇ ਇੱਕ ਛੱਕਾ ਲਗਾਇਆ ਅਤੇ ਭਾਰਤੀ ਟੀਮ ਨੂੰ ਜਿੱਤਾਇਆ। ਏਸ਼ੀਆ ਕੱਪ ਵਿੱਚ 183 ਉਸਦਾ ਸਭ ਤੋਂ ਵੱਧ ਵਿਅਕਤੀਗਤ ਸਕੋਰ ਹੈ। ਕੋਹਲੀ ਨੇ ਪਾਕਿਸਤਾਨ ਵਿਰੁੱਧ ਬ੍ਰਾਇਨ ਲਾਰਾ ਦੇ 156 ਦੌੜਾਂ ਦੇ ਰਿਕਾਰਡ ਨੂੰ ਵੀ ਤੋੜਿਆ।[11]
ਇੰਡੀਅਨ ਪ੍ਰੀਮੀਅਰ ਲੀਗ ਕੈਰੀਅਰ
ਇੰਡੀਅਨ ਪ੍ਰੀਮੀਅਰ ਲੀਗ ਵਿੱਚ ਵਿਰਾਟ 2008 ਤੋਂ ਰੌਇਲ ਚੈਲੇਂਜਰਜ਼ ਬੰਗਲੌਰ ਦੀ ਟੀਮ ਵੱਲੋਂ ਖੇਡ ਰਿਹਾ ਹੈ ਅਤੇ ਉਹ ਡੇਨੀਅਲ ਵਿਟੋਰੀ ਦੇ ਸੰਨਿਆਸ ਤੋਂ ਬਾਅਦ 2013 ਤੋਂ ਬੰਗਲੋਰ ਦੀ ਟੀਮ ਦਾ ਕਪਤਾਨ ਵੀ ਹੈ। 2013 ਵਿੱਚ ਬੰਗਲੌਰ ਦੀ ਟੀਮ ਅੰਕ ਲੜੀ ਵਿੱਚ ਪੰਜਵੇਂ ਸਥਾਨ 'ਤੇ ਰਹੀ ਸੀ ਅਤੇ ਵਿਰਾਟ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ। ਵਿਰਾਟ ਕੋਹਲੀ ਨੇ 2013 ਵਿੱਚ 45.28 ਦੀ ਔਸਤ ਨਾਲ 634 ਦੌੜਾਂ ਬਣਾਈਆਂ ਸਨ ਅਤੇ ਵਿਰਾਟ ਕੋਹਲੀ ਦਾ ਸਟਰਾਈਕ ਰੇਟ 138 ਤੋਂ ਉੱਪਰ ਸੀ। ਵਿਰਾਟ ਨੇ ਇਸ ਸਾਲ ਛੇ ਵਾਰ 50 ਤੋਂ ਉੱਪਰ ਦੌੜਾਂ ਬਣਾਈਆਂ ਸਨ ਅਤੇ ਉਸਦਾ ਸਰਵੋਤਮ ਸਕੋਰ 99 ਸੀ। ਇਸ ਤੋਂ ਅਗਲੇ ਸਾਲ ਭਾਵ 2014 ਵਿੱਚ ਵਿਰਾਟ ਨੇ 27.61 ਦੀ ਔਸਤ ਨਾਲ 359 ਦੌੜਾਂ ਬਣਾਈਆਂ ਸਨ। ਇੰਡੀਅਨ ਪ੍ਰੀਮੀਅਰ ਲੀਗ ਦੇ ਸਾਲ 2015 ਵਿੱਚ ਵਿਰਾਟ ਨੇ 45.90 ਦੀ ਔਸਤ ਨਾਲ 505 ਦੌੜਾਂ ਬਣਾਈਆਂ ਸਨ ਅਤੇ ਉਹ ਸਭ ਤੋਂ ਜਿਆਦਾ ਦੌੜਾਂ ਬਣਾਉਣ ਵਾਲਿਆਂ ਦੀ ਸੂਚੀ ਵਿੱਚ ਪੰਜਵੇਂ ਸਥਾਨ 'ਤੇ ਸੀ।
Remove ads
ਰਿਕਾਰਡ ਅਤੇ ਪ੍ਰਾਪਤੀਆਂ
ਤੇਜ਼ ਸੈਂਕੜਾ:-
- ਇੱਕ-ਦਿਨਾ ਮੈਚਾਂ ਅੰਦਰ ਕਿਸੇ ਭਾਰਤੀ ਖਿਡਾਰੀ ਦੁਆਰਾ ਸਭ ਤੋਂ ਤੇਜ਼ (52 ਗੇਂਦਾ ਵਿੱਚ) ਸੈਂਕੜਾ।
ਮੀਲ ਪੱਥਰ:-
- ਇੱਕ-ਦਿਨਾ ਮੈਚਾਂ ਅੰਦਰ ਸਭ ਤੋਂ ਤੇਜ਼ 1000 ਦੌੜਾਂ ਪੂਰੀਆਂ ਕਰਨ ਵਾਲਾ ਖਿਡਾਰੀ।
- ਇੱਕ-ਦਿਨਾ ਮੈਚਾਂ ਅੰਦਰ ਸਭ ਤੋਂ ਤੇਜ਼ 4000 ਦੌੜਾਂ ਪੂਰੀਆਂ ਕਰਨ ਵਾਲਾ ਪਹਿਲਾ ਭਾਰਤੀ ਖਿਡਾਰੀ ਅਤੇ ਦੁਨੀਆ ਦਾ ਤੀਸਰਾ ਬੱਲੇਬਾਜ਼।
- ਇੱਕ-ਦਿਨਾ ਮੈਚਾਂ ਅੰਦਰ ਸਭ ਤੋਂ ਤੇਜ਼ 5000 ਦੌੜਾਂ ਪੂਰੀਆਂ ਕਰਨ ਵਾਲਾ ਪਹਿਲਾ ਭਾਰਤੀ ਖਿਡਾਰੀ ਅਤੇ ਦੁਨੀਆ ਦਾ ਦੂਸਰਾ ਬੱਲੇਬਾਜ਼।
- ਇੱਕ-ਦਿਨਾ ਮੈਚਾਂ ਅੰਦਰ ਸਭ ਤੋਂ ਤੇਜ਼ 6000 ਦੌੜਾਂ ਪੂਰੀਆਂ ਕਰਨ ਵਾਲਾ ਪਹਿਲਾ ਭਾਰਤੀ ਖਿਡਾਰੀ ਅਤੇ ਦੁਨੀਆ ਦਾ ਦੂਸਰਾ ਬੱਲੇਬਾਜ਼।
- ਇੱਕ-ਦਿਨਾ ਮੈਚਾਂ ਅੰਦਰ ਸਭ ਤੋਂ ਤੇਜ਼ 7000 ਦੌੜਾਂ ਪੂਰੀਆਂ ਕਰਨ ਵਾਲਾ ਦੁਨੀਆ ਦਾ ਪਹਿਲਾ ਬੱਲੇਬਾਜ਼।
- ਟਵੰਟੀ-ਟਵੰਟੀ ਮੈਚਾਂ ਵਿੱਚ 1000 ਦੌੜਾਂ ਪੂਰੀਆਂ ਕਰਨ ਵਾਲਾ ਦੁਨੀਆ ਦਾ ਪਹਿਲਾ ਬੱਲੇਬਾਜ਼।[12]
ਤੇਜ਼ ਸੈਂਕੜੇ ਲਗਾਉਣਾ:-
- ਸਭ ਤੋਂ ਤੇਜ਼ 10 ਸੈਂਕੜੇ ਲਗਾਉਣ ਵਾਲਾ ਪਹਿਲਾ ਭਾਰਤੀ ਖਿਡਾਰੀ ਅਤੇ ਦੁਨੀਆ ਦਾ ਦੂਸਰਾ ਬੱਲੇਬਾਜ਼।
- ਸਭ ਤੋਂ ਤੇਜ਼ 15 ਸੈਂਕੜੇ ਲਗਾਉਣ ਵਾਲਾ ਪਹਿਲਾ ਭਾਰਤੀ ਖਿਡਾਰੀ ਅਤੇ ਦੁਨੀਆ ਦਾ ਦੂਸਰਾ ਬੱਲੇਬਾਜ਼।
- ਸਭ ਤੋਂ ਤੇਜ਼ 20 ਸੈਂਕੜੇ ਲਗਾਉਣ ਵਾਲਾ ਪਹਿਲਾ ਭਾਰਤੀ ਖਿਡਾਰੀ ਅਤੇ ਦੁਨੀਆ ਦਾ ਦੂਸਰਾ ਬੱਲੇਬਾਜ਼।
- ਸਭ ਤੋਂ ਤੇਜ਼ 25 ਸੈਂਕੜੇ ਲਗਾਉਣ ਵਾਲਾ ਦੁਨੀਆ ਦਾ ਪਹਿਲਾ ਬੱਲੇਬਾਜ਼।
ਇੱਕ ਸਾਲ ਅੰਦਰ ਸਭ ਤੋਂ ਵੱਧ ਦੌੜਾਂ: -
- ਇੱਕ-ਦਿਨਾ ਮੈਚਾਂ ਅੰਦਰ ਕਿਸੇ ਭਾਰਤੀ ਖਿਡਾਰੀ ਦੁਆਰਾ 2010 ਵਿੱਚ ਸਭ ਤੋਂ ਜਿਆਦਾ ਦੌੜਾਂ।
- 2011 ਵਿੱਚ ਕਿਸੇ ਵੀ ਕ੍ਰਿਕਟ ਖਿਡਾਰੀ ਦੁਆਰਾ ਸਭ ਤੋਂ ਜਿਆਦਾ ਦੌੜਾਂ।
- ਇੱਕ-ਦਿਨਾ ਮੈਚਾਂ ਅੰਦਰ ਕਿਸੇ ਭਾਰਤੀ ਖਿਡਾਰੀ ਦੁਆਰਾ 2012 ਵਿੱਚ ਸਭ ਤੋਂ ਜਿਆਦਾ ਦੌੜਾਂ।
- ਇੱਕ-ਦਿਨਾ ਮੈਚਾਂ ਅੰਦਰ ਕਿਸੇ ਭਾਰਤੀ ਖਿਡਾਰੀ ਦੁਆਰਾ 2013 ਵਿੱਚ ਸਭ ਤੋਂ ਜਿਆਦਾ ਦੌੜਾਂ।
- ਇੱਕ-ਦਿਨਾ ਮੈਚਾਂ ਅੰਦਰ ਕਿਸੇ ਭਾਰਤੀ ਖਿਡਾਰੀ ਦੁਆਰਾ 2014 ਵਿੱਚ ਸਭ ਤੋਂ ਜਿਆਦਾ ਦੌੜਾਂ।
- ਟੈਸਟ ਮੈਚਾਂ ਅੰਦਰ ਕਿਸੇ ਭਾਰਤੀ ਖਿਡਾਰੀ ਦੁਆਰਾ 2012 ਵਿੱਚ ਸਭ ਤੋਂ ਜਿਆਦਾ ਦੌੜਾਂ।
ਕਪਤਾਨੀ ਦੌਰਾਨ:-
- ਬਤੌਰ ਟੈਸਟ ਕਪਤਾਨ, ਆਪਣੇ ਪਹਿਲੇ ਤਿੰਨ ਟੈਸਟ ਮੈਚਾਂ ਦੀਆਂ ਪਹਿਲੀਆਂ ਤਿੰਨ ਪਾਰੀਆਂ ਵਿੱਚ ਸੈਂਕੜੇ ਲਗਾਉਣ ਵਾਲਾ ਦੁਨੀਆ ਦਾ ਪਹਿਲਾ ਬੱਲੇਬਾਜ਼।
ਨੋਟ
- During a certain phase in his career, Kohli acquired the moniker Cheeku/Chikoo. One evening, Kohli availed himself of the services of a nearby salon and underwent a makeover. Upon displaying his new appearance to his colleagues, Kohli's assistant coach, Ajit Chowdhary, made a humorous comparison between Kohli's appearance and that of "Chikoo," a character from the popular Indian comic book, Champak.[2]
Remove ads
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads