ਰਾਮਚੰਦਰ ਸ਼ੁਕਲ

From Wikipedia, the free encyclopedia

Remove ads

ਰਾਮਚੰਦਰ ਸ਼ੁਕਲ (4 ਅਕਤੂਬਰ 1884 - 2 ਫਰਵਰੀ 1941), [1]ਜੋ ਕਿ ਅਚਾਰੀਆ ਸ਼ੁਕਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਨੂੰ ਹਿੰਦੀ ਸਾਹਿਤ ਦੇ ਇਤਿਹਾਸ ਨੂੰ ਵਿਗਿਆਨਕ ਪ੍ਰਣਾਲੀ ਵਿੱਚ ਲਿਖਣ ਵਾਲਾ ਪਹਿਲਾ ਸੰਹਿਤਾਕਾਰ ਮੰਨਿਆ ਜਾਂਦਾ ਹੈ ਜਿਸ ਨੇ ਬਹੁਤ ਘੱਟ ਵਸੀਲਿਆਂ ਨਾਲ ਵਿਆਪਕ, ਅਨੁਭਵੀ ਖੋਜ [2] ਦੀ ਵਰਤੋਂ ਕਰਦਿਆਂ ਹਿੰਦੀ ਸਾਹਿਤਯ ਕਾ ਇਤਹਾਸ (1928–29) ਦੀ ਪ੍ਰਕਾਸ਼ਨਾ ਕੀਤੀ।

ਮੁੱਢਲਾ ਜੀਵਨ

ਅਚਾਰੀਆ ਰਾਮਚੰਦਰ ਸ਼ੁਕਲ ਦਾ ਜਨਮ 4 ਅਕਤੂਬਰ 1882 ਨੂੰ ਬਸਤੀ ਜ਼ਿਲ੍ਹੇ ਦੇ ਇੱਕ ਅਮੀਰ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਪਿਤਾ ਚੰਦਰਬਲੀ ਸ਼ੁਕਲ ਉਸ ਸਮੇਂ ਇੱਕ ਮਾਲੀਆ ਇੰਸਪੈਕਟਰ (ਕਾਨੂੰਨਗੋ) ਸੀ। ਲੰਦਨ ਮਿਸ਼ਨ ਸਕੂਲ ਵਿੱਚ ਆਪਣਾ ਹਾਈ ਸਕੂਲ ਕਰਨ ਤੋਂ ਪਹਿਲਾਂ ਉਹ ਯੋਗ ਅਧਿਆਪਕਾਂ ਤੋਂ ਆਪਣੇ ਘਰ ਵਿਚ ਹਿੰਦੀ, ਅੰਗਰੇਜ਼ੀ ਅਤੇ ਉਰਦੂ ਸਿੱਖਦਾ ਸੀ ਅਤੇ ਫਿਰ ਅਗਲੇਰੀ ਪੜ੍ਹਾਈ ਲਈ ਉਹ ਪਹਿਲਾਂ ਪ੍ਰਆਗਰਾਜ ਫਿਰ ਅਲਾਹਾਬਾਦ ਆਇਆ ਅਤੇ ਆਪਣੀ ਪੜ੍ਹਾਈ ਜਾਰੀ ਰੱਖੀ। ਇਸ ਤੋਂ ਬਾਅਦ ਉਸਨੇ ਆਪਣੀਆਂ ਸਾਹਿਤ ਰਚਨਾਵਾਂ ਪ੍ਰਕਾਸ਼ਤ ਕੀਤਾ।

Remove ads

ਜੀਵਨੀ

ਸ਼ੁਕਲ ਦੀ ਰਚਨਾ ਹਿੰਦੀ ਕਵਿਤਾ ਅਤੇ ਵਾਰਤਕ ਦੀ ਉਤਪਤੀ ਦਾ 6 ਵੀਂ ਸਦੀ ਤੋਂ ਲੈ ਕੇ ਬੋਧ ਅਤੇ ਨਾਥ ਸੰਪਰਦਾਵਾਂ ਰਾਹੀਂ ਇਸ ਦੇ ਵਿਕਾਸ ਅਤੇ ਅਮੀਰ ਖੁਸਰੋ, ਕਬੀਰਦਾਸ, ਰਵੀਦਾਸ, ਤੁਲਸੀਦਾਸ ਦੇ ਮੱਧਕਾਲ ਦੇ ਯੋਗਦਾਨ, ਨਿਰਾਲਾ ਅਤੇ ਪ੍ਰੇਮਚੰਦ ਦੇ ਆਧੁਨਿਕ ਯਥਾਰਥਵਾਦ ਵੱਲ ਆਉਣ ਦੀ ਨਿਸ਼ਾਨਦੇਹੀ ਕਰਦੀ ਹੈ।


ਆਚਾਰੀਆ ਰਾਮ ਚੰਦਰ ਸ਼ੁਕਲ ਦਾ ਜਨਮ 4 ਅਕਤੂਬਰ 1884 ਨੂੰ ਚੰਦਰਬਲੀ ਸ਼ੁਕਲ ਦੇ ਘਰ ਇੱਕ ਪਿੰਡ - ਅਗੋਨਾ, ਬਸਤੀ, ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। ਉਸਨੇ ਹਿੰਦੀ ਵਿਚ ਇਕ ਕਵਿਤਾ ਅਤੇ ਇਕ ਲੇਖ ਪ੍ਰਚੀਨ ਭਾਰਤੀਯੋਂ ਕਾ ਪਾਹਿਰਾਵਾ ਅਤੇ ਅੰਗਰੇਜ਼ੀ ਵਿਚ ਆਪਣਾ ਪਹਿਲਾ ਪ੍ਰਕਾਸ਼ਤ ਲੇਖ- ਭਾਰਤ ਨੇ ਕੀ ਕਰਨਾ ਹੈ , ਲਿਖ ਕੇ 17 ਸਾਲ ਦੀ ਉਮਰ ਵਿਚ ਪੱਤਰਾਂ ਦੀ ਦੁਨੀਆ ਵਿਚ ਆਪਣਾ ਕੰਮ ਸ਼ੁਰੂ ਕੀਤਾ । ਸਾਮਰਾਜਵਾਦ ਵਿਰੋਧ ਦੀ ਭਾਵਨਾ ਨੂੰ ਜਾਰੀ ਰਖਦਿਆਂ, ਉਸਨੇ 1921 ਵਿੱਚ, ਭਾਰਤ ਦਾ ਗ਼ੈਰ-ਸਹਿਕਾਰਤਾ ਅਤੇ ਗੈਰ-ਵਪਾਰੀ ਵਰਗ ਲਿਖਿਆ ਜੋ ਬਸਤੀਵਾਦੀ ਅਤੇ ਅਰਧ-ਜਗੀਰੂ ਆਰਥਿਕਤਾ ਦੀ ਸਥਾਪਨਾ ਵਿੱਚ ਭਾਰਤੀ ਜਮਾਤਾਂ ਦੇ ਸੰਘਰਸ਼ ਨੂੰ ਵੇਖਣ ਦੀ ਕੋਸ਼ਿਸ਼ ਸੀ।

ਆਚਾਰੀਆ ਸ਼ੁਕਲਾ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਵਾਰਾਣਸੀ ਵਿਖੇ ਪੜ੍ਹਾਇਆ ਅਤੇ ਪੰਡਿਤ ਮਦਨ ਮੋਹਨ ਮਾਲਵੀਆ ਦੇ ਸਮੇਂ ਦੌਰਾਨ 1937 ਤੋਂ ਉਸ ਦੀ ਮੌਤ (1941) ਤਕ ਹਿੰਦੀ ਵਿਭਾਗ ਦੀ ਪ੍ਰਧਾਨਗੀ ਕੀਤੀ। ਹਾਲਾਂਕਿ ਉਹ ਮੁੱਖ ਰੂਪ ਵਿੱਚ ਕਹਾਣੀਕਾਰ ਨਹੀਂ ਸੀ ਪਰ ਉਸਨੇ ਅਸਲ ਲਿਖਤ ਨੂੰ ਪ੍ਰੇਰਿਤ ਕਰਨ ਲਈ ਇੱਕ ਲੰਬੀ ਹਿੰਦੀ ਕਹਾਣੀ "ਗਯਾਰਹ ਵਰਸ਼ ਕਾ ਸਮਯ" ਲਿਖੀ।

Remove ads

ਲਿਖਤਾਂ

  • ਨਿਰਾਲਾ ਔਰ ਨਜ਼ਰੁਲ ਕਾ ਰਾਸ਼ਟਰੀ ਚਿੰਤਨ
  • ਨਿਰਵਾਚਿਤ ਪ੍ਰਬੰਧ ਸੰਕਲਨ
  • ਸਦੀ ਕੇ ਅੰਤ ਮੇਂ ਹਿੰਦੀ
  • ਨਯਾ ਮਾਨਦੰਡ (ਹਿੰਦੀ ਵਿੱਚ ਖੋਜ ਮੈਗਜ਼ੀਨ)
  • (ਹੋਰ ਵੀ ਲਿਖਤਾਂ ਹਨ)

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads