ਭਗਤ ਰਵਿਦਾਸ
16ਵੀਂ ਸਦੀ ਦੇ ਉੱਤਰੀ ਭਾਰਤੀ ਗੁਰੂ From Wikipedia, the free encyclopedia
Remove ads
ਗੁਰੂ ਰਵਿਦਾਸ ਜਾਂ ਰਾਇਦਾਸ 15ਵੀਂ ਤੋਂ 16ਵੀਂ ਸਦੀ ਈਸਵੀ ਦੌਰਾਨ ਭਗਤੀ ਲਹਿਰ ਦੇ ਇੱਕ ਭਾਰਤੀ ਰਹੱਸਵਾਦੀ ਕਵੀ-ਸੰਤ ਸਨ।[1][2] ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਦੇ ਆਧੁਨਿਕ ਖੇਤਰਾਂ ਵਿੱਚ ਇੱਕ ਗੁਰੂ (ਅਧਿਆਤਮਿਕ ਅਧਿਆਪਕ) ਵਜੋਂ ਸਤਿਕਾਰਿਆ ਗਿਆ, ਉਹ ਇੱਕ ਕਵੀ, ਸਮਾਜ ਸੁਧਾਰਕ ਅਤੇ ਅਧਿਆਤਮਿਕ ਹਸਤੀ ਸੀ। ਗੁਰੂ ਰਵਿਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਨਾਲ ਮਿਲਕੇ ਗੁਰਦੁਆਰਾ ਸਾਹਿਬ ਦੀ ਸਥਪਨਾ ਕੀਤਾ ਸੀ ।
Remove ads
ਰਵਿਦਾਸ ਜੀ ਦੇ ਜੀਵਨ ਦੇ ਵੇਰਵੇ ਅਨਿਸ਼ਚਿਤ ਅਤੇ ਵਿਵਾਦਪੂਰਨ ਹਨ। ਵਿਦਵਾਨ ਮੰਨਦੇ ਹਨ ਕਿ ਉਹ 1433 ਈਸਵੀ ਵਿੱਚ ਪੈਦਾ ਹੋਏ ਸੀ। ਉਹਨਾਂ ਨੇ ਜਾਤ ਅਤੇ ਲਿੰਗ ਦੀਆਂ ਸਮਾਜਿਕ ਵੰਡਾਂ ਨੂੰ ਦੂਰ ਕਰਨ ਦਾ ਉਪਦੇਸ਼ ਦਿੱਤਾ, ਅਤੇ ਵਿਅਕਤੀਗਤ ਅਧਿਆਤਮਿਕ ਆਜ਼ਾਦੀ ਦੀ ਪ੍ਰਾਪਤੀ ਵਿੱਚ ਏਕਤਾ ਨੂੰ ਅੱਗੇ ਵਧਾਇਆ।
ਗੁਰੂ ਗ੍ਰੰਥ ਸਾਹਿਬ ਵਜੋਂ ਜਾਣੇ ਜਾਂਦੇ ਸਿੱਖ ਗ੍ਰੰਥਾਂ ਵਿੱਚ ਰਵਿਦਾਸ ਜੀ ਦੀ ਭਗਤੀ ਵਾਲੀ ਬਾਣੀ ਸ਼ਾਮਲ ਕੀਤੀ ਗਈ ਸੀ।[2][3] ਹਿੰਦੂ ਧਰਮ ਦੇ ਅੰਦਰ ਦਾਦੂ ਪੰਥੀ ਪਰੰਪਰਾ ਦੇ ਪੰਚ ਵਾਣੀ ਪਾਠ ਵਿੱਚ ਰਵਿਦਾਸ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਵੀ ਸ਼ਾਮਲ ਹਨ।[1] ਉਹ ਰਵਿਦਾਸੀਆ ਧਾਰਮਿਕ ਲਹਿਰ ਦੀ ਕੇਂਦਰੀ ਹਸਤੀ ਵੀ ਹਨ।
Remove ads
ਜ਼ਿੰਦਗੀ
ਸਤਿਗੁਰੂ ਰਵਿਦਾਸ ਜੀ ਦੀ ਜ਼ਿੰਦਗੀ ਬਾਰੇ ਬਾਹਲ਼ਾ ਪਤਾ ਨਹੀਂ ਮਿਲਦਾ। ਫ਼ਾਜ਼ਲ ਮੰਨਦੇ ਹਨ ਕਿ ਇਹਨਾਂ ਦਾ ਜਨਮ ਬਨਾਰਸ ਨੇੜੇ ਸੀਰ ਗੋਵਰਧਨਪੁਰ ਵਿਖੇ ਅੰ. 1377 ਵਿੱਚ ਹੋਇਆ।[4] ਸਤਿਗੁਰੂ ਰਵਿਦਾਸ ਜੀ ਦੇ ਪਿਤਾ ਸ਼੍ਰੀਮਾਨ ਸੰਤੋਖ ਦਾਸ ਜੀ ਅਤੇ ਮਾਤਾ ਸ਼੍ਰੀਮਤੀ ਕਲਸਾਂ ਦੇਵੀ ਜੀ ਸਨ।[5] ਉਹਨਾਂ ਦਾ ਵਿਆਹ 12 ਸਾਲ ਦੀ ਉਮਰ ਵਿੱਚ ਪਿੰਡ ਮਿਰਜ਼ਾਪੁਰ ਦੀ ਮਾਤਾ ਲੋਨਾ ਦੇਵੀ ਜੀ ਨਾਲ਼ ਹੋਇਆ। ਆਪ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਂ ਵਿਜੇ ਦਾਸ ਰੱਖਿਆ। ਸਤਿਗੁਰੂ ਰਵਿਦਾਸ ਜੀ ਮਹਾਰਾਜ ਚਮਾਰ ਵਜੋਂ ਸ਼ਨਾਖ਼ਤ ਕਰਦੇ ਸਨ ਅਤੇ ਪੇਸ਼ਾਵਰ ਜਾਨਵਰਾਂ ਦੇ ਚੰਮ ਦਾ ਕੰਮ ਕਰਦੇ ਸੀ।[2] ਹਿੰਦੂ ਵਰਣ ਮਤਾਬਕ ਚਮਾਰ ਕਮਜ਼ਾਤ ਬਰਾਦਰੀ ਹੈ ਇਸ ਸਿਸਟਮ ਦੇ ਅਸਰ ਕਾਰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਨੂੰ ਵਿਦਿਆਲੇ ਜਾਕੇ ਇਲਮ ਹਾਸਲ ਕਰਨ ਦਾ ਹੱਕ ਨਹੀਂ ਸੀ।
Remove ads
ਫ਼ਲਸਫ਼ਾ
ਚਮਾਰ ਬਰਾਦਰੀ ਨਾਲ਼ ਤਾਲਕ ਹੋਣ ਕਾਰਨ ਬਨਾਰਸ ਵਿੱਚ ਮਜ਼ਲੂਮਾਂ ਲਈ ਆਵਾਜ਼ ਬੁਲੰਦ ਕਰਨ ਕਰਕੇ ਸਤਿਗੁਰੂ ਰਵਿਦਾਸ ਜੀ ਨਾਲ਼ ਬਦਸਲੂਕੀ ਕੀਤੀ ਗਈ। ਸਾਂਝੀਵਾਲਤਾ ਦਾ ਸੁਨੇਹਾ ਦਿੰਦਿਆਂ ਇਹ ਉਸ ਸਮੇ ਦੀ ਲੁਕਾਈ ਵਿੱਚ ਮੌਜੂਦ ਊਚ ਨੀਚ, ਛੂਤ ਛਾਤ ਅਤੇ ਪਖੰਡ ਦੇ ਸਖ਼ਤ ਖ਼ਿਲਾਫ਼ ਬੋਲੇ। ਦੱਖਣੀ ਏਸ਼ੀਆ ਦੁਆਲ਼ੇ ਦੂਰ ਦੁਰਾਡੇ ਸਫ਼ਰ ਕਰ ਸਤਿਗੁਰੂ ਰਵਿਦਾਸ ਜੀ ਨੇ ਰੱਬੀ ਸਖ਼ਸ਼ੀਅਤਾਂ ਨਾਲ਼ ਮੁਲਾਕਾਤਾਂ ਕਰਨ ਦੇ ਨਾਲ਼ ਰੱਬ ਦੀ ਸਿਫ਼ਤ ਬੰਦਗੀ ਦੇ ਵਾਕ ਰੱਚ ਇਲਾਹੀ ਸੁਨੇਹਾ ਦਿੱਤਾ। ਰਾਜਾ ਪੀਪਾ, ਰਾਣੀ ਮੀਰਾ ਬਾਈ, ਰਾਣੀ ਝਾਂਲ਼ਾ ਬਾਈ ਅਤੇ ਕਈ ਹੋਰ ਇਹਨਾਂ ਦੇ ਮੁਰੀਦ ਸਨ।
ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ ॥
ਜੋ ਇਨਸਾਨ ਕੀਮਤੀ ਰੱਬ ਨੂੰ ਛੱਡਕੇ ਹੋਰ ਉੱਤੇ ਆਸ ਰੱਖਦਾ ਹੈ,ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ ॥242॥
ਉਸਦੀ ਜ਼ਿੰਦਗੀ ਨਰਕ ਹੈ ਇਹ ਅਸਲ ਗੱਲ ਰਵਿਦਾਸ ਦੱਸਦਾ ਹੈ ॥242॥— ਸਲੋਕ ਭਗਤ ਕਬੀਰ, ਗੁਰੂ ਗ੍ਰੰਥ ਸਾਹਿਬ, ਅੰਗ 1377
Remove ads
ਲਿਖਤ
ਕਾਫ਼ੀ ਫ਼ਾਜ਼ਲ ਮੰਨਦੇ ਹਨ ਕਿ ਗੁਰੂ ਨਾਨਕ ਦੇਵ ਜੀ ਅਤੇ ਸਤਿਗੁਰੂ ਰਵਿਦਾਸ ਜੀ ਦੀ ਮੁਲਾਕਾਤ ਹੋਈ ਹੈ ਪਰ ਅਸਲ ਜਗ੍ਹਾ ਅਤੇ ਅਰਸੇ ਬਾਰੇ ਤਕਰਾਰ ਹੈ।[2] ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰੂ ਰਵਿਦਾਸ ਜੀ ਦੇ 41 ਵਾਕ 16 ਰਾਗਾਂ ਵਿੱਚ ਦਰਜ ਹਨ। ਇਸ ਤੋਂ ਇਲਾਵਾ “ਰੈਦਾਸ ਜੀ ਕੀ ਬਾਣੀ" ਨਾਮ ਦੀ ਇੱਕ ਹੱਥ ਲਿਖਤ ਕਿਤਾਬ ਨਾਗਰੀ ਪ੍ਰਚਾਰਿਣੀ ਸਭਾ ਕੋਲ ਮੌਜੂਦ ਹੈ। ਭਾਸ਼ਾ ਵਿਭਾਗ ਪੰਜਾਬ ਨੇ ਵੀ ਇਹਨਾਂ ਦੀਆਂ ਰਚਨਾਵਾਂ ਨੂੰ "ਬਾਣੀ ਸਤਿਗੁਰੂ ਰਵਿਦਾਸ ਜੀ" ਸਿਰਲੇਖ ਅਧੀਨ 1984 ਵਿੱਚ ਪਬਲਿਸ਼ ਕੀਤਾ। ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਸਤਿਗੁਰੂ ਰਵਿਦਾਸ ਜੀ ਦੇ ਚਾਲ਼ੀ ਸ਼ਬਦ ਅਤੇ ਇੱਕ ਸਲੋਕ ਨੂੰ ਕਾਬਲੇ ਇਤਬਾਰ ਦਾ ਖ਼ਿਤਾਬ ਹਾਸਲ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਸਤਿਗੁਰੂ ਰਵਿਦਾਸ ਜੀ ਬਾਣੀ ਦੇ ਸਫ਼ੇ ਹਨ:
- ਅੰਗ 93
- ਅੰਗ 345 ਤੋਂ 346 ਤੱਕ
- ਅੰਗ 486 ਤੋਂ 487 ਤੱਕ
- ਅੰਗ 525
- ਅੰਗ 657 ਤੋਂ 659 ਤੱਕ
- ਅੰਗ 694
- ਅੰਗ 710
- ਅੰਗ 793 ਤੋਂ 794 ਤੱਕ
- ਅੰਗ 858
- ਅੰਗ 875
- ਅੰਗ 973 ਤੋਂ 974 ਤੱਕ
- ਅੰਗ 1106
- ਅੰਗ 1124
- ਅੰਗ 1167
- ਅੰਗ 1196
- ਅੰਗ 1293
ਸਫ਼ਰ
ਸਤਿਗੁਰੂ ਰਵਿਦਾਸ ਜੀ ਨੇ ਦੱਖਣੀ ਏਸ਼ੀਆ ਦੁਆਲ਼ੇ ਛੇ ਸਫ਼ਰ ਕੀਤੇ।
- ਪਹਿਲਾ ਸਫ਼ਰ: ਸਤਿਗੁਰੂ ਰਵਿਦਾਸ ਜੀ ਅਤੇ ਪ੍ਰਮੇਸ਼ਵਰ ਕਬੀਰ ਜੀ ਨੇ ਇਕੱਠਿਆਂ ਬਨਾਰਸ ਤੋਂ ਪਹਿਲੀ ਯਾਤਰਾ ਸ਼ੁਰੂ ਕੀਤੀ। ਇਹਨਾਂ ਦੋਵਾਂ ਦੇ ਨਾਲ਼ ਸਤਿਗੁਰੂ ਰਵਿਦਾਸ ਜੀ ਦੇ ਪੁੱਤਰ ਵਿਜੈ ਦਾਸ ਜੀ ਹਮਸਫ਼ਰ ਸਨ ਅਤੇ ਆਹ ਇਲਾਕੇ ਇਹਨਾਂ ਦੇ ਸਫ਼ਰ ਵਿੱਚ ਸ਼ਾਮਲ ਸਨ: ਨਾਗਪੁਰ, ਭਾਗਲਪੁਰ, ਮਾਧੋਪੁਰ, ਚੰਦੋਸੀ, ਬੀਜਾਪੁਰ, ਰਾਣੀ ਪੁਰੀ, ਨਾਰਾਇਣਗੜ੍ਹ, ਭੁਪਾਲ, ਬਹਾਵਲਪੁਰ, ਕੋਟਾ, ਝਾਂਸੀ, ਉਦੇਪੁਰ, ਜੋਧਪੁਰ, ਅਜਮੇਰ, ਅਮਰਕੋਟ, ਅਯੁੱਧਿਆ, ਹੈਦਰਾਬਾਦ, ਕਾਠੀਆਵਾੜ, ਬੰਬਈ, ਕਰਾਚੀ, ਜੈਸਲਮੇਰ, ਚਿਤੌੜ, ਕੋਹਾਟ, ਖ਼ੈਬਰ ਦੱਰਾ, ਜਲਾਲਾਬਾਦ, ਸ੍ਰੀ ਨਗਰ, ਡਲਹੌਜ਼ੀ, ਗੋਰਖਪੁਰ।
- ਦੂਸਰਾ ਸਫ਼ਰ: ਸਤਿਗੁਰੂ ਰਵਿਦਾਸ ਜੀ ਨੇ ਦੂਜੀ ਯਾਤਰਾ ਗੋਰਖਪੁਰ, ਪਰਤਾਪਗੜ੍ਹ, ਸ਼ਾਹਜਹਾਨ ਪੁਰ ਦੀ ਕੀਤੀ।
- ਤੀਜਾ ਸਫ਼ਰ: ਸਤਿਗੁਰੂ ਰਵਿਦਾਸ ਜੀ ਨੇ ਹਿਮਾਚਲ ਪ੍ਰਦੇਸ਼ ਜਾਕੇ ਲੋਕਾਂ ਨੂੰ ਇਲਾਹੀ ਸੁਨੇਹਾ ਦਿੱਤਾ।
- ਚੌਥਾ ਸਫ਼ਰ: ਇਸ ਯਾਤਰਾ ਦੌਰਾਨ ਹਰਿਦੁਆਰ, ਗੋਦਾਵਰੀ, ਕੁਰਕਸ਼ੇਤਰ, ਤ੍ਰਿਵੈਣੀ, ਅਤੇ ਹੋਰ ਜਗ੍ਹਾ ਜਾਕੇ ਸੰਤ, ਸਾਧੂਆਂ, ਭਗਤਾਂ, ਨਾਥਾਂ, ਸਿੱਧਾਂ, ਅਮੀਰਾਂ ਅਤੇ ਗ਼ਰੀਬਾਂ ਨਾਲ਼ ਵਿਚਾਰ ਸਾਂਝੇ ਕੀਤੇ।
- ਪੰਜਵਾਂ ਸਫ਼ਰ: ਸਤਿਗੁਰੂ ਰਵਿਦਾਸ ਜੀ ਗਾਜ਼ੀਪੁਰ ਦੇ ਰਾਜਾ ਰੂਪ ਪਰਤਾਪ (ਚੰਦਰ ਪਰਤਾਪ) ਦੇ ਸੱਦੇ ਉੱਤੇ ਆਪਣੇ ਮੁਰੀਦਾਂ ਨਾਲ਼ ਗਾਜ਼ੀਪੁਰ ਪਹੁੰਚੇ।
- ਛੇਵਾਂ ਸਫ਼ਰ: ਸਤਿਗੁਰੂ ਰਵਿਦਾਸ ਜੀ ਪੰਜਾਬ ਦੇ ਆਹ ਇਲਾਕਿਆਂ ਨੂੰ ਗਏ: ਲੁਧਿਆਣਾ ਰਾਹੀਂ ਪਿੰਡ ਚੱਕ ਹਕੀਮ ਨਜ਼ਦੀਕ ਫਗਵਾੜਾ, ਜਲੰਧਰ, ਸੁਲਤਾਨਪੁਰ ਲੋਧੀ, ਕਪੂਰਥਲਾ ਅਤੇ ਮੁਲਤਾਨ।
Remove ads
ਰੁਖ਼ਸਤ
ਸਤਿਗੁਰੂ ਰਵਿਦਾਸ ਜੀ 1528 ਈ.ਨੂੰ ਬਨਾਰਸ ਵਿਖੇ ਤਕ਼ਰੀਬਨ 151 ਸਾਲ ਦੀ ਉਮਰੇ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋ ਗਏ। ਰੁਖ਼ਸਤ ਹੋਣ ਤੋਂ ਬਾਅਦ, ਇਹਨਾਂ ਦੇ ਜਿਸਮ ਨੂੰ ਰਾਜਾ ਹਰਦੇਵ ਸਿੰਘ ਨਾਗਰ ਦੇ ਬਾਗ ਵਿਖੇ ਚਿਖਾ ਵਿੱਚ ਜਲਾ ਦਿੱਤਾ ਗਿਆ।
ਇਹ ਵੀ ਦੇਖੋ
ਹਵਾਲੇ
ਬਾਹਰੀ ਲਿੰਕ
ਹਵਾਲੇ
Wikiwand - on
Seamless Wikipedia browsing. On steroids.
Remove ads