ਰੂਹੁੱਲਾ ਖ਼ੁਮੈਨੀ

From Wikipedia, the free encyclopedia

ਰੂਹੁੱਲਾ ਖ਼ੁਮੈਨੀ
Remove ads

ਰੂਹੁੱਲਾ ਖ਼ੁਮੈਨੀ (ਫ਼ਾਰਸੀ:روح الله خمینی, ਫ਼ਾਰਸੀ ਉਚਾਰਨ: [ruːholˈlɑːhe χomeiˈniː], 24 ਸਤੰਬਰ 1902 – 3 ਜੂਨ 1989), ਪੱਛਮ ਵਿੱਚ ਅਯਾਤੁੱਲਾ ਖ਼ੁਮੈਨੀ ਨਾਂ ਨਾਲ ਜਾਣੇ ਜਾਂਦੇ ਸਨ, ਇੱਕ ਇਰਾਨੀ ਧਾਰਮਿਕ ਆਗੂ ਅਤੇ ਸਿਆਸਤਦਾਨ ਸਨ। ਓਹ 1979 ਦੇ ਇਰਾਨੀ ਇਨਕਲਾਬ ਦੇ ਆਗੂ ਸਨ ਜਿਸ ਨੇ ਮੁਹੰਮਦ ਰਜ਼ਾ ਪਹਿਲਵੀ ਦਾ ਤਖਤਾ ਪਲਟਾਇਆ ਸੀ। ਇਨਕਲਾਬ ਦੇ ਬਾਅਦ, ਖ਼ੁਮੈਨੀ ਦੇਸ਼ ਦਾ ਸੁਪਰੀਮ ਆਗੂ ਬਣਿਆ। ਇਹ ਅਹੁਦਾ ਦੇਸ਼ ਦੇ ਸਭ ਤੋਂ ਉੱਚੇ ਦਰਜੇ ਦੇ ਸਿਆਸੀ ਅਤੇ ਧਾਰਮਿਕ ਅਧਿਕਾਰਾਂ ਵਾਲਾ ਇਸਲਾਮਿਕ ਰੀਪਬਲਿਕ ਦੇ ਸੰਵਿਧਾਨ ਵਿੱਚ ਬਣਾਇਆ ਗਿਆ ਸੀ, ਜਿਸ ਤੇ ਉਹ ਆਪਣੀ ਮੌਤ ਤੱਕ ਬਿਰਾਜਮਾਨ ਰਿਹਾ।

ਵਿਸ਼ੇਸ਼ ਤੱਥ ਰੂਹੁੱਲਾ ਖ਼ੋਮੈਨੀ, ਇਰਾਨ ਦਾ ਪਹਿਲਾ ਸੁਪਰੀਮ ਆਗੂ ...
Remove ads

ਜ਼ਿੰਦਗੀ

ਆਇਤੁੱਲਾ ਖੁਮੈਨੀ ਦਾ ਜਨਮ 24 ਸਤੰਬਰ 1902 ਨੂੰ ਤੇਹਰਾਨ ਤੋਂ ਤਿੰਨ ਸੌ ਕਿਲੋਮੀਟਰ ਦੂਰ ਖੁਮੈਨ ਵਿੱਚ ਹੋਇਆ ਸੀ। ਉਸ ਦੇ ਪਿਤਾ ਦਾ ਨਾਮ ਅਇਤੋੱਲਾ ਸਯਦ ਮੁਸਤਾਫਾ ਮੁਸਾਵੀ ਸੀ ਅਤੇ ਮਾਂ ਦਾ ਨਾਮ ਹੱਜੇ ਆਘਾ ਖਾਨੁਮ ਸੀ। ਰੁਹੋੱਲਾ ਸਯਦ ਸਨ ਅਤੇ ਉਨ੍ਹਾਂ ਦਾ ਪਰਵਾਰ ਮੁਹੰਮਦ ਦੇ ਵੰਸ਼ ਵਿੱਚੋਂ ਸੀ। ਉਹ ਅਖੀਰੀ ਇਮਾਮ (ਇਮਾਮ ਮੂਸਾ ਕਾਨਮ) ਤੋਂ ਸਨ। ਉਸ ਦੇ ਵਡਾਰੂ ਆਪਣੇ ਮੂਲ ਟਿਕਾਣੇ, ਉੱਤਰ-ਪੂਰਬੀ ਇਰਾਨ ਦੇ ਖ਼ੁਰਾਸਾਨ ਸੂਬੇ ਦੇ ਨਗਰ ਨਿਸ਼ਾਪੁਰ ਤੋਂ 18ਵੀਂ ਸਦੀ ਦੇ ਅੰਤ ਸਮੇਂ ਭਾਰਤ ਦੇ ਰਾਜ ਅਵਧ ਆ ਵੱਸੇ ਸਨ। ਉਸਦਾ ਦਾਦਾ ਸਯਦ ਆਖਮਦ ਮੂਸਾਵੀ ਦਾ ਜਨਮ ਹਿੰਦੀ, ਉੱਤਰ ਪ੍ਰਦੇਸ਼ ਦੇ ਕਿੰਤੂਰ ਪਿੰਡ ਵਿੱਚ ਹੋਇਆ ਸੀ।[1] ਹਿੰਦੀ 1834 ਵਿੱਚ ਈਰਾਨ ਆਇਆ ਅਤੇ 1939 ਵਿੱਚ ਖੋਮੈਨ ਵਿੱਚ ਘਰ ਪਾ ਲਿਆ। ਉਸ ਦੀ ਤੀਜੀ ਪਤਨੀ, ਸਕੀਨੇ ਨੇ, ਮੁਸਤਾਫਾ ਨੂੰ 1856 ਵਿੱਚ ਜਨਮ ਦਿੱਤਾ। ਖੋਮੈਨੀ ਦੇ ਨਾਨੇ ਮਿਰਜ਼ਾ ਆਖਮਦ ਮੋਜਤਹੇਦ-ਏ-ਖੋਂਸਾਰੀ ਜੀ ਸਨ। ਮਿਰਜ਼ਾ ਖੋਂਸਾਰੀ ਮੱਧ ਈਰਾਨ ਵਿੱਚ ਬਹੁਤ ਚੰਗੇ ਇਮਾਮ ਸਨ।

ਮਾਰਚ 1903 ਵਿੱਚ, ਰੁਹੋੱਲਾ ਦੇ ਜਨਮ ਦੇ ਪੰਜ ਮਹੀਨੇ ਬਾਅਦ, ਲੋਕਾਂ ਨੇ ਉਸ ਦੇ ਪਿਤਾ ਦੀ ਹੱਤਿਆ ਕਰ ਦਿੱਤੀ। ਰੁਹੋੱਲਾ ਦੀ ਮਾਂ ਅਤੇ ਨਾਨੀ ਨੇ ਉਸ ਨੂੰ ਪਾਲਿਆ। ਛੇਵੇਂ ਸਾਲ ਤੋਂ ਉਸ ਦੀ ਕੁਰਾਨ ਅਤੇ ਫਾਰਸੀ ਭਾਸ਼ਾ ਦੀ ਸਿੱਖਿਆ ਸ਼ੁਰੂ ਹੋਈ। ਉਸ ਦੀ ਅਰੰਭਕ ਸਿੱਖਿਆ ਮੁੱਲਾਂ ਅਬਦੁਲ ਕਸੀਮ ਅਤੇ ਸ਼ੈਖ ਜੱਫਰ ਕੋਲੋਂ ਹੋਈ। ਰੁਹੋੱਲਾ ਦੀ ਮਾਂ ਅਤੇ ਨਾਨੀ ਦਾ ਉਦੋਂ ਦੇਹਾਂਤ ਹੋ ਗਿਆ ਜਦੋਂ ਉਹ 15 ਸਾਲ ਦਾ ਸੀ। ਇਸ ਦੇ ਬਾਅਦ ਉਹ ਅਇਤੋੱਲਾ ਦੇ ਨਾਲ ਰਹਿਣ ਲੱਗਿਆ। ਜਦੋਂ ਉਹ 18 ਦਾ ਹੋਇਆ ਤਾਂ ਈਸਲਾਮੀ ਸਿੱਖਿਆ ਪ੍ਰਾਪਤ ਕਰਨ ਲਈ ਅਰਕ ਮਦਰਸੇ ਵਿੱਚ ਚਲਾ ਗਿਆ। ਉਸਦੇ ਗੁਰੂ ਅਇਤੋੱਲਾ ਅਬਦੁਲ-ਕਰੀਮ ਹੈਰੀ-ਯਜਦੀ ਸਨ।

1921 ਵਿੱਚ, ਅਰਕ ਉਂੱਚ ਮਦਰਸਾ, ਵਿੱਚ ਉਸ ਨੇ ਇਸਲਾਮੀ ਪੜ੍ਹਾਈ ਸ਼ੁਰੂ ਕੀਤੀ। 1922 ਵਿੱਚ ਉਸ ਨੇ ਅਤੇ ਉਸ ਦੇ ਗੁਰੂ ਨੇ ਮਾਦਰਸਾ ਅਰਕ ਛੱਡ ਕਰ ਕੋਮ ਵਿੱਚ ਇੱਕ ਨਵਾਂ ਮਦਰਸਾ ਬਣਾਇਆ। ਖੋਮੈਨੀ ਨੇ ਦਾਰ-ਅਲ-ਸ਼ਾਫਾ ਪਾਠਸ਼ਾਲਾ ਵਿੱਚ ਪੜ੍ਹਾਈ ਕੀਤੀ। ਇਸ ਦੇ ਬਾਅਦ ਨਾਜਫ, ਈਰਾਕ ਨੂੰ ਚੱਲ ਗਿਆ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads