ਰੰਗ ਦੇ ਬਸੰਤੀ

ਰਾਕੇਸ਼ ਓਮਪ੍ਰਕਾਸ਼ ਮਿਸ਼ਰਾ ਦੁਆਰਾ 2006 ਦੀ ਇੱਕ ਫ਼ਿਲਮ From Wikipedia, the free encyclopedia

ਰੰਗ ਦੇ ਬਸੰਤੀ
Remove ads

ਰੰਗ ਦੇ ਬਸੰਤੀ 26 ਜਨਵਰੀ 2006 ਨੂੰ ਪ੍ਰਦਰਸ਼ਿਤ ਹੋਈ ਇੱਕ ਹਿੰਦੀ ਫ਼ਿਲਮ ਹੈ। ਇਸ ਫਿਲਮ ਦੇ ਨਿਰਦੇਸ਼ਕ ਰਾਕੇਸ਼ ਓਮਪ੍ਰਕਾਸ਼ ਮਹਿਰਾ ਹਨ ਅਤੇ ਇਸ ਦੇ ਮੁੱਖ ਕਲਾਕਾਰਾਂ ਵਿੱਚ ਆਮਿਰ ਖਾਨ, ਸਿੱਧਾਰਥ ਨਰਾਇਣ, ਸੋਹਾ ਅਲੀ ਖ਼ਾਨ, ਕੁਣਾਲ ਕਪੂਰ, ਮਾਧਵਨ, ਸ਼ਰਮਨ ਜੋਸ਼ੀ, ਅਤੁੱਲ ਕੁਲਕਰਣੀ ਅਤੇ ਬ੍ਰਿਟਸ਼ ਐਕਟਰੈਸ ਏਲਿਸ ਪੈਟਨ ਸ਼ਾਮਿਲ ਹਨ। ਪੰਝੀ ਕਰੋੜ ਦੀ ਲਾਗਤ ਨਾਲ ਬਣੀ ਇਹ ਫਿਲਮ ਨਵੀਂ ਦਿੱਲੀ, ਮੁੰਬਈ, ਰਾਜਸਥਾਨ ਅਤੇ ਪੰਜਾਬ ਵਿੱਚ ਫਿਲਮਾਈ ਗਈ ਸੀ। ਕਹਾਣੀ ਇੱਕ ਬ੍ਰਿਟਿਸ਼ ਦਸਤਾਵੇਜ਼ੀ ਨਿਰਮਾਤਾ ਦੀ ਹੈ ਜੋ ਆਪਣੇ ਦਾਦਾ ਦੀ ਡਾਇਰੀ ਦੀਆਂ ਰਵਿਸ਼ਟੀਆਂ ਦੇ ਆਧਾਰ ਉੱਤੇ ਭਾਰਤੀ ਅਜਾਦੀ ਸੈਨਾਨੀਆਂ ਬਾਰੇ ਇੱਕ ਫਿਲਮ ਬਣਾਉਣ ਲਈ ਭਾਰਤ ਆਉਂਦੀ ਹੈ।

ਵਿਸ਼ੇਸ਼ ਤੱਥ ਰੰਗ ਦੇ ਬਸੰਤੀ, ਨਿਰਦੇਸ਼ਕ ...

ਇਸ ਫਿਲਮ ਨੂੰ ਸਭ ਤੋਂ ਵਧੀਆ ਵਿਦੇਸ਼ੀ ਭਾਸ਼ਾ ਫਿਲਮ ਲਈ 2006 BAFTA ਇਨਾਮ ਵਿੱਚ ਨਾਮਾਂਕਿਤ ਕੀਤਾ ਗਿਆ ਸੀ। ਰੰਗ ਦੇ ਬਸੰਤੀ ਨੂੰ ਸਭ ਤੋਂ ਵਧੀਆ ਵਿਦੇਸ਼ੀ ਭਾਸ਼ਾ ਫਿਲਮ ਵਰਗ ਵਿੱਚ ਗੋਲਡਨ ਗਲੋਬ ਇਨਾਮ ਅਤੇ ਅਕਾਦਮੀ ਇਨਾਮ ਲਈ ਭਾਰਤ ਦੀ ਆਧਿਕਾਰਿਕ ਐਂਟਰੀ ਦੇ ਰੂਪ ਵਿੱਚ ਚੁਣਿਆ ਗਿਆ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads