ਲੌਹ

From Wikipedia, the free encyclopedia

ਲੌਹ
Remove ads

ਲੌਹ ਜਾਂ ਲਵ (ਅਰਥਾਤ ਕਣ ਜਾਂ ਲੋਹਾ, ਤਮਿਲ਼: இலவன், ਮਲਿਆਲੀ: ਤੀਲਾਵੀ , ਇੰਡੋਨੇਸ਼ੀਅਨ: ਲਾਵ, ਖਮੇਰ: ਜੁਪਲਕਸ, ਲਾਉ: ਫ੍ਰਾ ਲਾਉ, ਥਾਈ: ਫ੍ਰਾ ਲੋਪ, ਤੇਲੁਗੁ: లవుడు) ਰਾਮਾਇਣ ਵਿੱਚ ਰਾਮ ਅਤੇ ਸੀਤਾ ਦੇ ਪੁੱਤ ਹਨ। ਕੁਸ਼ ਇਹਨਾਂ ਦਾ ਜੁੜਵਾ ਭਰਾ ਹੈ। ਇਤਿਹਾਸਕ ਤੱਥ ਅਨੁਸਾਰ ਇਹ ਲਵਪੁਰੀ ਦੇ ਸਿਰਜਣਹਾਰਾ ਮੰਨਿਆ ਜਾਂਦਾ ਹੈ, ਜਿਹੜੇ ਅੱਜ ਕੱਲ੍ਹ ਪਾਕਿਸਤਾਨ ਵਿੱਚ ਵੱਸਿਆ ਸ਼ਹਿਰ ਲਾਹੌਰ ਸਮੱਝਿਆ ਜਾਂਦਾ ਹੈ। ਲਾਹੌਰ ਦੇ ਕਿਲ੍ਹੇ ਵਿੱਚ ਇਨ੍ਹਾਂ ਦਾ ਇੱਕ ਮੰਦਰ ਵੀ ਬਣਿਆ ਹੋਇਆ ਹੈ। ਦੱਖਣ-ਪੂਰਬ ਏਸ਼ੀਅਨ ਦੇਸ਼ ਲਾਉਸ ਅਤੇ ਥਾਈ ਨਗਰ ਲੋਬਪੁਰੀ, ਦੋਨਾਂ ਹੀ ਉਨ੍ਹਾਂ ਦੇ ਨਾਂ ਤੇ ਰੱਖੀਆਂ ਗਈਆਂ ਥਾਂਵਾਂ ਹਨ।

ਵਿਸ਼ੇਸ਼ ਤੱਥ ਲੌਹ, ਦੇਵਨਾਗਰੀ ...

ਇਹ ਦੋਨਾਂ ਜੁੜਵਾਂ ਭਰਾਵਾਂ ਲੌਹ ਅਤੇ ਕੁਸ਼ ਆਪਣੇ ਪਿਤਾ ਰਾਮ ਵਰਗੇ ਹੀ ਜੱਸਵਾਨ ਹੋਏ ਅਤੇ ਇਨ੍ਹਾਂ ਨੇ ਕ੍ਰਮਵਾਰ ਲਾਹੌਰ (ਪੁਰਾਣੇ ਜਮਾਣੇ ਵਿੱਚ ਲੌਹਪੁਰੀ ਜਾਂ ਲਵਪੁਰੀ ਕਿਹਾ ਜਾਂਦਾ ਸੀ ) ਅਤੇ ਕਸੂਰ (ਪੁਰਾਣੇ ਜਮਾਣੇ ਵਿੱਚ ਕੁਸ਼ਪੁਰੀ ਕਿਹਾ ਜਾਂਦਾ ਸੀ ) ਸ਼ਹਿਰਾਂ ਦੀ ਸਿਰਜਣਾ ਕੀਤੀ ਸੀ। ਪਾਕਿਸਤਾਨੀ ਪੰਜਾਬ ਦੇ ਲਾਹੌਰ ਦੇ ਸ਼ਾਹੀ ਕਿਲ੍ਹੇ ਅੰਦਰ ਲੌਹ ਦਾ ਇੱਕ ਛੋਟਾ ਜਿਹਾ ਮੰਦਰ ਵੀ ਸਥਿਤ ਹੈ। ਇਹ ਮੰਦਰ ਆਲਮਗੀਰੀ ਦਰਵਾਜੇ ਨੇੜੇ ਸਥਿਤ ਹੈ , ਜਿੱਥੇ ਲਾਹੌਰ ਕਿਲ੍ਹੇ ਦਾ ਪੁਰਾਣਾ ਜੇਲ੍ਹ ਵੱਸਿਆ ਸੀ।

Remove ads

ਜਨਮ ਅਤੇ ਬਚਪਨ

ਰਾਮਾਇਣ ਅਨੁਸਾਰ, ਰਾਜ ਦੇ ਲੋਕਾਂ ਦੀ ਚੁਗਲੀ ਦੇ ਕਾਰਨ ਰਾਮ ਨੇ ਸੀਤਾ ਨੂੰ ਅਯੁੱਧਿਆ ਤੋਂ ਕੱਢ ਦਿੱਤਾ ਸੀ। ਉਸ ਨੇ ਤਮਸਾ ਨਦੀ ਦੇ ਕਿਨਾਰੇ ਸਥਿਤ ਰਿਸ਼ੀ ਵਾਲਮੀਕ ਦੇ ਆਸ਼ਰਮ ਵਿੱਚ ਪਨਾਹ ਲਈ।[1] ਲੌਹ ਅਤੇ ਕੁਸ਼ ਦਾ ਜਨਮ ਉਹੀ ਆਸ਼ਰਮ ਦੇ ਵਿੱਚ ਹੋਇਆ ਸੀ ਅਤੇ ਦੋਨਾਂ ਨੇ ਰਿਸ਼ੀ ਵਾਲਮੀਕ ਤੋਂ ਤਾਲੀਮ ਅਤੇ ਫੌਜੀ ਹੁਨਰ ਹਾਸਲ ਕੀਤੀ। ਉਨ੍ਹਾਂ ਨੇ ਰਾਮ ਦੀ ਕਹਾਣੀ ਵੀ ਸਿੱਖੀ।

ਸੰਦਰਭ

Loading related searches...

Wikiwand - on

Seamless Wikipedia browsing. On steroids.

Remove ads