ਲਾਲ ਸ਼ਾਹਬਾਜ਼ ਕਲੰਦਰ
From Wikipedia, the free encyclopedia
Remove ads
ਸਯਦ ਉਸਮਾਨ ਮਰਵੰਦੀ ਜਾਂ ਹਜਰਤ ਲਾਲ ਸ਼ਾਹਬਾਜ਼ ਕਲੰਦਰ (1177–1274) (ਸਿੰਧੀ: لعل شھباز قلندر), ਇੱਕ ਸਯਦ ਸੂਫ਼ੀ ਸੰਤ, ਦਾਰਸ਼ਨਿਕ, ਸ਼ਾਇਰ, ਅਤੇ ਕਲੰਦਰ ਸੀ। ਜਨਮ ਸਮੇਂ ਉਸਦਾ ਨਾਮ ਸਯਦ ਹੁਸੈਨ ਸ਼ਾਹ ਸੀ।[1] ਉਹਦਾ ਸੰਬੰਧ ਸੁਹਰਾਵਰਦੀਆ ਸੰਪਰਦਾ ਨਾਲ ਸੀ। ਮਸ਼ਹੂਰ ਬਜ਼ੁਰਗ ਸ਼ੇਖ਼ ਬਹਾਉ ਉੱਦ ਦੀਨ ਜ਼ਕਰੀਆ ਮੁਲਤਾਨੀ, ਸ਼ੇਖ਼ ਫ਼ਰੀਦ ਉੱਦ ਦੀਨ ਗੰਜ ਸ਼ੱਕਰ, ਸ਼ਮਸ ਤਬਰੇਜ਼ੀ, ਜਲਾਲ ਉੱਦ ਦੀਨ ਰੂਮੀ ਅਤੇ ਸੱਯਦ ਜਲਾਲ ਉੱਦ ਦੀਨ ਸੁਰਖ਼ ਬੁਖ਼ਾਰੀ ਉਨ੍ਹਾਂ ਦੇ ਕਰੀਬਨ ਸਮਕਾਲੀ ਸਨ।
Remove ads
ਜੀਵਨ
ਲਾਲ ਸ਼ਾਹਬਾਜ਼ ਦਾ ਜਨਮ ਈਰਾਨ - ਅਜ਼ਰਬਾਈਜਾਨ ਦੀ ਸਰਹੱਦ ਉੱਤੇ ਸਥਿਤ ਮਰਵੰਦ ਵਿੱਚ 1177 ਵਿੱਚ ਹੋਇਆ। ਉਹ (ਮੌਜੂਦਾ ਅਫ਼ਗ਼ਾਨਿਸਤਾਨ) ਦੇ ਇੱਕ ਦਰਵੇਸ਼ ਸੱਯਦ ਇਬਰਾਹੀਮ ਕਬੀਰ ਉੱਦ ਦੀਨ ਦੇ ਬੇਟੇ ਸਨ। ਉਨ੍ਹਾਂ ਨੂੰ ਮਨ ਦੀ ਭਟਕਣ ਕਈ ਸਥਾਨਾਂ ਉੱਤੇ ਲੈ ਗਈ। ਇਸ ਦੌਰ ਵਿੱਚ ਗ਼ਜ਼ਨਵੀ ਔਰ ਗ਼ੋਰੀ ਸਲਤਨਤਾਂ ਦਾ ਮੁਸ਼ਾਹਿਦਾ ਕਰਨ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੇ ਇਸਲਾਮੀ ਦੁਨੀਆਂ ਦਾ ਖੂਬ ਸਫ਼ਰ ਕੀਤਾ। ਇਸ ਭਟਕਣ ਭਰੀ ਜਿੰਦਗੀ ਦੀ ਵਜ੍ਹਾ ਨਾਲ ਉਨ੍ਹਾਂ ਨੇ ਫ਼ਾਰਸੀ, ਅਰਬੀ, ਤੁਰਕੀ, ਸਿੰਧੀ ਅਤੇ ਸੰਸਕ੍ਰਿਤ ਭਾਸ਼ਾਵਾਂ ਵਿੱਚ ਮਹਾਰਤ ਹਾਸਲ ਕਰ ਲਈ। ਉਹ ਰੁਹਾਨੀਅਤ ਦੀ ਉੱਚੀ ਮੰਜਲ ਤੇ ਪਹੁੰਚ ਗਏ ਅਤੇ ਗੈਰ-ਮੁਸਲਮਾਨਾਂ ਵਿੱਚ ਵੀ ਉਨ੍ਹਾਂ ਦਾ ਵੱਡਾ ਸਤਿਕਾਰ ਸੀ। ਉਹ ਸੁਰਖ਼ ਲਿਬਾਸ ਪਹਿਨਦੇ ਸਨ ਜਿਸ ਕਰਕੇ ਉਨ੍ਹਾਂ ਨੂੰ ਲਾਲ਼ ਕਿਹਾ ਜਾਂਦਾ ਹੈ। ਇਸ ਦੇ ਇਲਾਵਾ ਉਨ੍ਹਾਂ ਨੂੰ ਝੂਲੇ ਲਾਲ ਵੀ ਕਿਹਾ ਜਾਂਦਾ ਸੀ। ਆਖ਼ਿਰਕਾਰ ਉਹ ਸਿੰਧ ਪ੍ਰਾਂਤ ਦੇ ਸੇਹਵਾਨ ਵਿੱਚ ਆ ਬਸੇ।
Remove ads
ਸ਼ਾਇਰੀ ਦਾ ਨਮੂਨਾ
ਨਹੀਂ ਜਾਣਾਂ ਕਿ ਕਿਉਂ ਖ਼ਾਤਿਰ ਤੇਰੇ ਦੀਦਾਰ ਮੈਂ ਨੱਚਾਂ
ਬੜਾ ਹੀ ਮਾਣ ਹੈ ਜੋ ਮੂਹਰੇ ਆਪਣੇ ਯਾਰ ਮੈਂ ਨੱਚਾਂ
ਨਸੀਬਾ ਹੈ ਮੇਰਾ ਉੱਚਾ ਕਿ ਛੱਡ ਸੌ ਪਾਰਸਾਈਆਂ ਨੂੰ
ਕਿ ਭੱਠ ਤਕਵਾ ਪਿਆ, ਪਾ ਚੋਗਾ, ਸਿਰ ਦਸਤਾਰ ਮੈਂ ਨੱਚਾਂ
ਤਮਾਸ਼ਾ ਕਤਲ ਮੇਰੇ ਦਾ ਜੇ ਤੈਨੂੰ ਸ਼ੌਕ ਵੇਖਣ ਦਾ
ਪਖੇਰੂ ਵਾਂਗ ਖ਼ੂਨੀ ਖ਼ੰਜਰਾਂ ਦੀ ਧਾਰ ਮੈਂ ਨੱਚਾਂ
ਮੈਂ ਹਾਂ ਉਸਮਾਨ ਹਾਰੂਨੀ ਤੇ ਹਾਂ ਮਨਸੂਰ ਦਾ ਮਿੱਤਰ
ਮਲਾਮਤ ਦੇਣ ਲੋਕੀਂ ਫਿਰ ਵੀ ਚੜ੍ਹ ਕੇ ਦਾਰ ਮੈਂ ਨੱਚਾਂ
ਹਵਾਲੇ
Wikiwand - on
Seamless Wikipedia browsing. On steroids.
Remove ads