ਸਕਾਊਟਿੰਗ

From Wikipedia, the free encyclopedia

ਸਕਾਊਟਿੰਗ
Remove ads

ਸਕਾਊਟਿੰਗ ਦਾ ਜਨਮ ਲਗਪਗ 109 ਸਾਲ ਪਹਿਲਾਂ ਇੰਗਲੈਂਡ ਵਿੱਚ ਹੋਇਆ ਸੀ। ਇਸ ਲਹਿਰ ਦਾ ਮੋਢੀ ਰਾਬਰਟ ਬੇਡਿਨ ਪਾਵਲ[1][2] ਨੂੰ ਮੰਨਿਆ ਜਾਂਦਾ ਹੈ ਜਿਸ ਨੇ ਸਮੇਂ ਦੀ ਲੋੜ ਅਨੁਸਾਰ ਇਸ ਸਿੱਖਿਆਦਾਇਕ ਲਹਿਰ ਨੁੂੰ ਜਨਮ ਦਿੱਤਾ। ਉਨ੍ਹਾਂ ਦਾ ਜਨਮ ਦਿਨ 22 ਫਰਵਰੀ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਸਕਾਊਟਿੰਗ ਸੋਚ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉੁਨ੍ਹਾਂ ਦੁਆਰਾ ਸਥਾਪਿਤ ਕੀਤੀ ਗਈ ਸਕਾਊਟਿੰਗ ਲਹਿਰ ਅੱਜ ਵੀ ਦੁਨੀਆਂ ਦੇ ਲਗਪਗ 165 ਦੇਸ਼ਾਂ ਵਿੱਚ ਚੱਲ ਰਹੀ ਹੈ ਅਤੇ ਕਰੋੜਾਂ ਹੀ ਨੌਜਵਾਨ ਲੜਕੇ-ਲੜਕੀਆਂ ਇਸ ਦਾ ਲਾਭ ਲੈ ਰਹੇ ਹਨ।

ਵਿਸ਼ੇਸ਼ ਤੱਥ ਸਕਾਊਟਿੰਗ, ਦੇਸ਼ ...
Remove ads

ਉਦੇਸ਼

ਇਸ ਲਹਿਰ ਦੀ ਬੁਨਿਆਦ ਨੈਤਿਕਤਾ, ਇਮਾਨਦਾਰੀ, ਭਰਾਤਰੀ ਭਾਵ ਅਤੇ ਆਪਸੀ ਵਿਸ਼ਵਾਸ ਉੱਪਰ ਆਧਾਰਿਤ ਹੈ। ਨੌਜਵਾਨਾਂ ਵਿੱਚ ਰਚਨਾਤਮਕ ਸੋਚ ਦਾ ਵਿਕਾਸ ਕਰਨਾ, ਸਾਹਸ ਅਤੇ ਦਲੇਰੀ ਦੀ ਭਾਵਨਾ ਪੈਦਾ ਕਰਨਾ, ਸ਼ਖ਼ਸੀਅਤ ਦਾ ਵਿਕਾਸ ਕਰਨਾ ਅਤੇ ਚੰਗੇ ਚਰਿੱਤਰ ਦਾ ਨਿਰਮਾਣ ਕਰਨਾ ਇਸ ਲਹਿਰ ਦਾ ਮੁੱਖ ਉਦੇਸ਼ ਹੈ, ਤਾਂ ਕਿ ਉਹ ਸੰਸਾਰ ਵਿੱਚ ਇੱਕ ਚੰਗੇ ਇਨਸਾਨ ਅਤੇ ਸੂਝਵਾਨ ਨਾਗਰਿਕ ਦੇ ਤੌਰ 'ਤੇ ਵਿਚਰ ਸਕਣ। ਸਕਾਊਟਿੰਗ ਗਤੀਵਿਧੀਆਂ ਨਵੀਂ ਪੀੜ੍ਹੀ ਨੂੰ ਬੌਧਿਕ, ਮਾਨਸਿਕ ਅਤੇ ਸਰੀਰਕ ਤੌਰ 'ਤੇ ਵਿਕਸਿਤ ਕਰਕੇ ਇਨ੍ਹਾਂ ਨੂੰ ਪੂਰਨ ਮਨੁੱਖ ਬਣਾਉਣ ਵਿੱਚ ਸਹਾਈ ਹੁੁੰਦੀਆਂ ਹਨ। ਸਕਾਊਟਿੰਗ ਵਿੱਚ ਆ ਕੇ ਨੌਜਵਾਨ ਆਪਣੇ ਗੁਣਾਂ ਨੂੰ ਤਰਾਸ਼ ਕੇ ਵਿਕਸਿਤ ਕਰਨ, ਸਵੈ-ਅਨੁਸ਼ਾਸਨ ਪੈਦਾ ਕਰਨ, ਸਵੈ-ਪੜਚੋਲ ਕਰਨ, ਮੁਸੀਬਤਾਂ ਦਾ ਡਟ ਕੇ ਮੁਕਾਬਲਾ ਕਰਨ ਅਤੇ ਔਖੇ ਕੰਮਾਂ ਨੂੰ ਯੁਗਤੀ ਨਾਲ ਕਰਨ ਵਿੱਚ ਨਿਪੁੰਨ ਹੋ ਜਾਂਦੇ ਹਨ।

Remove ads

ਦੇਸ਼ਾਂ ਦੀ ਸੂਚੀ

ਹੋਰ ਜਾਣਕਾਰੀ ਦੇਸ਼, ਮੈਂਬਰਸਿੱਪ ...
    Remove ads

    ਹਵਾਲੇ

    Loading related searches...

    Wikiwand - on

    Seamless Wikipedia browsing. On steroids.

    Remove ads