ਸਤਿੰਦਰ ਸਰਤਾਜ
ਪੰਜਾਬੀ ਭਾਸ਼ਾ ਸ਼ਾਇਰ, ਗਾਇਕ, ਸੰਗੀਤਕਾਰ, ਲੇਖਕ ਤੇ ਅਦਾਕਾਰ From Wikipedia, the free encyclopedia
Remove ads
ਸਤਿੰਦਰ ਪਾਲ ਸਿੰਘ, ਜਿਸਨੂੰ ਸਤਿੰਦਰ ਸਰਤਾਜ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇੱਕ ਭਾਰਤੀ ਗਾਇਕ, ਗੀਤਕਾਰ, ਅਦਾਕਾਰ ਅਤੇ ਕਵੀ ਹੈ ਜੋ ਮੁੱਖ ਤੌਰ 'ਤੇ ਪੰਜਾਬੀ ਗੀਤਾਂ ਅਤੇ ਫਿਲਮਾਂ ਨਾਲ ਜੁੜਿਆ ਹੋਇਆ ਹੈ।[1][2] ਉਸ ਨੇ ਆਪਣੇ ਗੀਤ 'ਸਾਈਂ' ਨਾਲ ਪ੍ਰਸਿੱਧੀ ਹਾਸਲ ਕੀਤੀ ਅਤੇ ਉਦੋਂ ਤੋਂ ਬਾਅਦ ਉਸ ਨੇ ਦੁਨੀਆ ਭਰ ਵਿੱਚ ਲਾਈਵ ਪ੍ਰਦਰਸ਼ਨ ਕੀਤੇ ਹਨ।[3] ਸਰਤਾਜ ਨੇ ਮਹਾਰਾਜਾ ਦਲੀਪ ਸਿੰਘ ਦੇ ਰੂਪ ਵਿੱਚ 2017 ਵਿੱਚ "ਦ ਬਲੈਕ ਪ੍ਰਿੰਸ" ਫਿਲਮ ਵਿੱਚ ਆਪਣੇ ਫਿਲਮ ਕਰੀਅਰ ਦੀ ਸ਼ੁਰੂਆਤ ਕੀਤੀ।
Remove ads
ਸ਼ੁਰੂਆਤੀ ਜੀਵਨ ਅਤੇ ਵਿਆਹ
ਡਾ. ਸਤਿੰਦਰ ਸਰਤਾਜ ਦਾ ਜਨਮ ਇੱਕ ਸਿੱਖ ਪਰਿਵਾਰ ਵਿੱਚ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਇੱਕ ਪਿੰਡ ਬਜਰਾਵਰ ਵਿੱਚ ਹੋਇਆ। ਉਨ੍ਹਾਂ ਨੇ ਸ਼ੁਰੂਆਤੀ ਸਿੱਖਿਆ ਆਪਣੇ ਹੀ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚੋਂ ਹਾਸਿਲ ਕੀਤੀ। ਤੀਜੀ ਕਲਾਸ ਵਿੱਚ ਹੀ ਉਨ੍ਹਾਂ ਨੇ ਆਪਣੇ ਪਿੰਡ ਦੀਆਂ ਬਾਲ-ਸਭਾਵਾਂ ਵਿੱਚ ਗਾਉਣਾ-ਵਜਾਉਣਾ ਸ਼ੁਰੂ ਕੀਤਾ। ਸਰਤਾਜ ਦੀ ਪਤਨੀ ਦਾ ਨਾਮ ਗੌਰੀ ਹੈ ਅਤੇ ਉਨ੍ਹਾਂ ਦਾ ਵਿਆਹ 9 ਦਸੰਬਰ 2010 ਨੂੰ ਚੰਡੀਗੜ੍ਹ ਦੇ ਤਾਜ ਹੋਟਲ ਵਿਖੇ ਹੋਇਆ ਸੀ।[4]
ਸਿੱਖਿਆ
ਭਾਰਤ ਵਿੱਚ ਜ਼ਿਆਦਾਤਰ ਲੋਕ-ਗਾਇਕ ਅਤੇ ਫ਼ਿਲਮੀ-ਗਾਇਕ ਆਪਣੀ ਵਿਦਿਅਕ ਯੋਗਤਾ ਲਈ ਨਹੀਂ ਜਾਣੇ ਜਾਂਦੇ, ਪਰੰਤੂ ਸਤਿੰਦਰ ਸਰਤਾਜ ਨੇ ਸੰਗੀਤ ਵਿੱਚ ਉੱਚ ਪੱਧਰੀ ਸਿੱਖਿਆ ਹਾਸਲ ਕੀਤੀ ਹੋਈ ਹੈ। ਇਨ੍ਹਾਂ ਬੀ.ਏ ਸਰਕਾਰੀ ਕਾਲਜ, ਹੁਸ਼ਿਆਰਪੁਰ ਤੋਂ ਕੀਤੀ ਹੈ।[5] ਇਸ ਤੋਂ ਬਾਦ ਐਮ.ਏ ਮਿਊਜ਼ਕ,ਐੱਮ. ਫ਼ਿੱਲ ਦੀ ਡਿਗਰੀ ਪੰਜਾਬ ਯੂਨੀਵਰਸਿਟੀ,ਚੰਡੀਗੜ੍ਹ ਤੋਂ ਕੀਤੀ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਹੀ ਸੂਫ਼ੀ ਗਾਇਨ ਵਿੱਚ ਪੀ. ਐੱਚ. ਡੀ. ਦੀ ਡਿਗਰੀ ਹਾਸਿਲ ਕੀਤੀ।[6] ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਵਿੱਚ ਛੇ ਸਾਲ ਸੰਗੀਤ ਸਿਖਾਇਆ ਤੇ ਆਪ ਢੋਲ ਵਜਾ ਕੇ ਭੰਗੜਾ ਵੀ ਸਿਖਾਉਂਦੇ ਰਹੇ। ਉਨ੍ਹਾਂ ਨੇ ਇੱਕ ਸਰਟੀਫ਼ਿਕੇਟ ਕੋਰਸ ਅਤੇ ਫ਼ਾਰਸੀ ਭਾਸ਼ਾ ਵਿੱਚ ਡਿਪਲੋਮਾ ਵੀ ਪੂਰਾ ਕੀਤਾ।[1] ਪੜ੍ਹਾਈ ਦੌਰਾਨ ਉਹ ਵੱਡੇ ਸ਼ਾਇਰਾਂ, ਕਵੀਆਂ ਤੇ ਕਵੀਸ਼ਰਾਂ ਨੂੰ ਪੜ੍ਹਦੇ ਸਨ ਤੇ ਉਨ੍ਹਾਂ ਤੋਂ ਹੀ ਪ੍ਰੇਰਨਾ ਲੈ ਕੇ ਲਿਖਣਾ ਸ਼ੁਰੂ ਕੀਤਾ ਅਤੇ ਸ਼ਾਇਰੀ ਕਰਨ ਲੱਗੇ। ਕਾਲਜ ਦੌਰਾਨ ਇੱਕ ਗੀਤ ‘ਤੀਜਾ ਰਾਤਰੀ ਦਾ ਪਹਿਰ’ ਲਿਖਦੇ ਸਮੇਂ ਉਨ੍ਹਾਂ ਨੂੰ ਆਪਣਾ ਤਖ਼ੱਲੁਸ ‘ਸਰਤਾਜ’ ਅਹੁੜਿਆ।[7]
“ਮੇਰੀ ਬੇਨਤੀ ਨੂੰ ਸੁਣ ਤਾਰੇ ਅੰਬਰਾਂ ਤੋਂ ਲੱਥੇ,
ਸਾਰੇ ਖ਼ੁਸ਼ੀ-ਖ਼ੁਸ਼ੀ ਆ ਕੇ ਵੱਸ ਗਏ ਸਾਡੇ ਮੱਥੇ,
ਓਸੇ ਦਿਨ ਤੋਂ ਹੈ ਸਾਡੇ ਸਿਰ ਤਾਰਿਆਂ ਦਾ ਤਾਜ;
ਤਾਂ ਹੀ ਯਾਰੋ ਮੈਂ ‘ਸਤਿੰਦਰ’ ਤੋਂ ਹੋਇਆ ‘ਸਰਤਾਜ’,
ਹੁਣ ਤਾਰੇ ‘ਸਰਤਾਜ’ ਨੂੰ ਸਜਾਉਣ ਲੱਗ ਪਏ,
ਚੁੱਪ-ਚਾਪ ਕ਼ਾਇਨਾਤ; ਤਾਰੇ ਗਾਉਣ ਲੱਗ ਪਏ।”
Remove ads
ਪ੍ਰਦਰਸ਼ਨ
ਸਰਤਾਜ ਨੇ 1999 ਵਿੱਚ ਪੰਜਾਬ ਵਿੱਚ ਮਜਲਿਸਾਂ (ਛੋਟੇ ਇਕੱਠਾਂ) ਵਿੱਚ ਗਾਉਣਾ ਸ਼ੁਰੂ ਕਰ ਦਿੱਤਾ।[8] ਉਨ੍ਹਾਂ ਨੇ ਜ਼ੀ ਟੀ.ਵੀ. ਦੇ ਇੱਕ ਅੰਤਾਕਸ਼ਰੀ ਸ਼ੋਅ ਵਿੱਚ ਹਿੱਸਾ ਲਿਆ; ਜੋ ਅਨੂ ਕਪੂਰ ਦੁਆਰਾ ਆਯੋਜਿਤ ਕੀਤਾ ਗਿਆ ਇੱਕ ਪ੍ਰਸਿੱਧ ਭਾਰਤੀ ਸੰਗੀਤਿਕ ਸ਼ੋਅ ਸੀ। ਇਸ ਵਿੱਚ ਸਰਤਾਜ ਨੇ ਲੋਕ ਵਰਗ ਵਿੱਚ ਪ੍ਰਦਰਸ਼ਨ ਕੀਤਾ ਅਤੇ ਬਹੁਤ ਪ੍ਰਸ਼ੰਸਾ ਜਿੱਤੀ। ਉਹ 24ਵੇਂ ਆਲ-ਇੰਡੀਆ ਲਾਈਟ ਵੋਕਲ ਫ਼ੈਸਟੀਵਲ ਵਿੱਚ ਪਹਿਲੇ ਰਨਰ-ਅੱਪ ਸਨ ਅਤੇ ਪੰਜਾਬ ਹੈਰੀਟੇਜ ਫ਼ਾਊਂਡੇਸ਼ਨ ਦੇ ਮੁਕਾਬਲਿਆਂ ਵਿੱਚ ਟਾੱਪਰ ਸਨ। 2 ਮਈ 2014 ਨੂੰ ਸਰਤਾਜ ਨੇ ਰਾਇਲ ਐਲਬਰਟ ਹਾਲ ਵਿੱਚ ਪਹਿਲੀ ਵਾਰ ਪ੍ਰਦਰਸ਼ਨ ਕੀਤਾ।[9] ਉਨ੍ਹਾਂ ਨੇ ਅਮਰੀਕਨ ਫ਼ਿਲਮ ਉਦਯੋਗ ਵਿੱਚ ਬਣੀ ਫ਼ਿਲਮ ‘ਦ ਬਲੈਕ ਪ੍ਰਿੰਸ ’ ਵਿੱਚ ਕੰਮ ਕੀਤਾ। ਇਸ ਵਿੱਚ ਸਰਤਾਜ ਨੇ ਮਹਾਰਾਜਾ ਦਲੀਪ ਸਿੰਘ ਦੀ ਭੂਮਿਕਾ ਨਿਭਾਈ। ਇਹ ਫ਼ਿਲਮ 21 ਜੁਲਾਈ 2017 ਨੂੰ ਰਿਲੀਜ਼ ਹੋਈ ਸੀ।[10]
ਦਾਰਸ਼ਨਿਕਤਾ

ਉਨ੍ਹਾਂ ਨੇ ਯੂਨੀਵਰਸਿਟੀ ਵਿੱਚ ਸਿੱਖਿਆ ਦਿੱਤੀ ਹੈ ਅਤੇ ਉਹ ਇੱਕ ਗਾਇਕ, ਸੰਗੀਤਕਾਰ ਅਤੇ ਅਭਿਨੇਤਾ ਹਨ; ਸਰਤਾਜ ਦਾ ਕਹਿਣਾ ਹੈ ਕਿ ਉਹ ਸ਼ਾਇਰੀ (ਖ਼ਸ ਤੌਰ ਤੇ ਪੰਜਾਬੀ/ ਮੁਗ਼ਲ ਸ਼ੈਲੀ ਦੀ ਕਵਿਤਾ) ਨੂੰ ਆਪਣਾ ਪਹਿਲੇ ਪਿਆਰ ਦੇ ਤੌਰ ’ਤੇ ਮੰਨਦੇ ਹਨ।[11]
ਸਰਤਾਜ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਦੂਜਾ ਪਿਆਰ ਪੁਰਾਣੀਆਂ ਇਤਿਹਾਸਿਕ ਇਮਾਰਤਾਂ ਹਨ। ਕਈ ਵਾਰਤਾਲਾਪਾਂ ਵਿੱਚ ਉਨ੍ਹਾਂ ਨੇ ਕੁਦਰਤ ਪ੍ਰਤੀ ਵੀ ਡੂੰਘੀ ਦਿਲਚਸਪੀ ਜ਼ਾਹਿਰ ਕੀਤੀ ਹੈ, ਇਸ ਲਈ ਉਹ ਆਪਣੇ ਪਿੰਡ ਵਿੱਚ ਇੱਕ ਫ਼ਾਰਮ-ਹਾਊਸ ਨੂੰ ਲਗਾਤਾਰ ਵਧਾ ਰਹੇ ਹਨ; ਜਿੱਥੇ ਉਨ੍ਹਾਂ ਦੇ ਪਿਤਾ ਸਰਪੰਚ ਸਨ।
ਉਨ੍ਹਾਂ ਅਨੁਸਾਰ ਵਪਾਰਕ ਸਫ਼ਲਤਾ ਉਨ੍ਹਾਂ ਦਾ ਉਦੇਸ਼ ਨਹੀਂ ਹੈ, ਹਾਲਾਂਕਿ ਉਹ ਇਹ ਮੰਨਦੇ ਹਨ ਕਿ ਸੰਗੀਤ ਸਮਾਰੋਹਾਂ ਦੇ ਦੌਰਾਨ ਉਨ੍ਹਾਂ ਨੂੰ ਦਰਸ਼ਕਾਂ ਦੀਆਂ ਇੱਛਾਵਾਂ ਅੱਗੇ ਝੁਕਣਾ ਪੈਂਦਾ ਹੈ ਜੋ ਉਨ੍ਹਾਂ ਦੇ ਪੁਰਾਣੇ ਗੀਤਾਂ ਨੂੰ ਪਿਆਰ ਕਰਦੇ ਹਨ।
Remove ads
ਡਿਸਕੋਗ੍ਰਾਫ਼ੀ
ਸਰਤਾਜ ਨੇ ਆਪਣੀ ਪਹਿਲੀ ਐਲਬਮ ‘ਸਰਤਾਜ’ 2010 ਵਿੱਚ ਰਿਲੀਜ਼ ਕੀਤੀ।[12][13][14][15][16][17][18][19]
Remove ads
ਫ਼ਿਲਮੀ ਜੀਵਨ
ਸਰਤਾਜ ਨੂੰ 2004 'ਚ ਫ਼ਿਲਮ ਲਈ ਪ੍ਰਸਤਾਵ ਆਇਆ, ਪਰ ਉਸ ਸਮੇਂ ਉਸ ਨੇ ਕਿਹਾ ਕਿ ਮੈਂ ਹਾਲੇ ਇਨ੍ਹਾਂ ਕਾਬਿਲ ਨਹੀਂ ਕਿ ਅਦਾਕਾਰੀ ਕਰ ਸਕਾਂ। ਸਮੇਂ ਦੇ ਵਹਾਅ ਨਾਲ ਸਤਿੰਦਰ ਸਰਤਾਜ ਨੇ ਫ਼ਿਲਮਾਂ ਵਿੱਚ ਵੀ ਕਦਮ ਰੱਖਿਆ। ਸਰਤਾਜ ਨੇ ਆਪਣਾ ਡੈਬਿਊ ਵੀ ਹਾਲੀਵੁੱਡ ਸਿਨੇਮਾ ਤੋਂ ਕੀਤਾ ਹੈ। ਉਸ ਨੇ 2017 ਵਿੱਚ ਆਈ ਫ਼ਿਲਮ ਦ ਬਲੈਕ ਪ੍ਰਿੰਸ ਵਿੱਚ ਸਰਤਾਜ ਮਹਾਰਾਜਾ ਦਲੀਪ ਸਿੰਘ ਦਾ ਕਿਰਦਾਰ ਨਿਭਾਇਆ ਹੈ। 21 ਜੁਲਾਈ 2017 ਨੂੰ ਰਿਲੀਜ਼ ਹੋਈ ਇਹ ਫ਼ਿਲਮ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਦੇ ਦੁਖਾਂਤ ਨੂੰ ਪੇਸ਼ ਕਰਦੀ ਹੈ।
ਫ਼ਿਲਮੋਗ੍ਰਾਫੀ
Remove ads
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads