ਸਮਾਲਸਰ

From Wikipedia, the free encyclopedia

ਸਮਾਲਸਰ
Remove ads

ਸਮਾਲਸਰ ਭਾਰਤ ਦੇ ਪੰਜਾਬ ਰਾਜ ਦੇ ਮੋਗਾ ਜ਼ਿਲ੍ਹੇ ਵਿੱਚ ਸਥਿਤ ਇੱਕ 500 ਸਾਲ ਪੁਰਾਣਾ ਪਿੰਡ ਹੈ। ਸਮਾਲਸਰ ਪਿੰਡ ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ ਲਗਭਗ 170.8 ਕਿਲੋਮੀਟਰ ਦੂਰ ਸਥਿਤ ਹੈ। ਇਹ ਮੋਗਾ ਤੋਂ 33 ਕਿਲੋਮੀਟਰ ਅਤੇ ਕੋਟਕਪੂਰਾ ਤੋਂ 18 ਕਿਲੋਮੀਟਰ ਦੂਰ ਮੁੱਖ ਮਾਰਗ ਨੰ. 16 ‘ਤੇ ਪੈਂਦਾ ਹੈ।

ਵਿਸ਼ੇਸ਼ ਤੱਥ ਓਪਚਾਰਕ ਭਾਸ਼ਾਵਾਂ ...
Remove ads

ਇਤਿਹਾਸ

ਇਸ ਪਿੰਡ ਦੀ ਮੋੜ੍ਹੀ ਪਿੰਡ ਪੰਜਗਰਾਈਂ (ਫਰੀਦਕੋਟ) ਤੋਂ ਉੱਠ ਕੇ ਆਏ ਸੱਫੀ ਬਾਬੇ ਨੇ ਗੱਡੀ ਸੀ। ਸੱਫੀ ਬਾਬੇ ਦਾ ਵੱਡਾ ਖਾਨਦਾਨ ਅੱਜ ਵੀ ਪਿੰਡ ਵਿੱਚ ਵੱਸਦਾ ਹੈ। ਉਸ ਦੇ ਭਤੀਜੇ ਸਰਜਾ ਸਿੰਘ ਦੇ ਦੋ ਪੁੱਤਰ ਵੀਰਾ ਅਤੇ ਸੂਮਾ ਹੋਏ। ਇਨ੍ਹਾਂ ਨਾਵਾਂ ਤੋਂ ਵੀਰਾ ਅਤੇ ਸੂਮਾ ਪਿੰਡ ਦੀਆਂ ਦੋ ਪ੍ਰਮੁੱਖ ਪੱਤੀਆਂ ਹੋਂਦ ਵਿੱਚ ਆਈਆਂ। ਵੀਰੇ ਦੀ ਔਲਾਦ ਦੇ ਹਰੀਆ, ਆਸਾ, ਦੇਸੂ, ਲਖਮੀਰ, ਚੇਤਨ ਨਾਵਾਂ ਦੇ ਠੁਲੇ ਬਣ ਗਏ ਅਤੇ ਸੂਮੇ ਦੀ ਔਲਾਦ ਦੇ ਕਮਰਾ, ਅਮਰਾ ਅਤੇ ਗੋਲੂ ਠੁਲੇ ਬਣੇ। ਅਮਰੇ ਦੇ ਅੱਗੇ ਕੋਈ ਔਲਾਦ ਨਾ ਹੋਣ ਕਾਰਨ ਇਹ ਠੁਲਾ ਪਿੰਡ ਵਿੱਚੋਂ ਖਤਮ ਹੋ ਗਿਆ। ਬਜ਼ੁਰਗਾਂ ਦੇ ਦੱਸਣ ਮੁਤਾਬਕ ਪਿੰਡ ਦਾ ਨਾਂ ਇੱਕ ਮੁਸਲਮਾਨ ਫ਼ਕੀਰ ਸਮਾਲ ਖਾਂ ਦੇ ਨਾਂ ’ਤੇ ਰੱਖਿਆ ਗਿਆ ਸਮਝਿਆ ਜਾਂਦਾ ਹੈ। ਪਿੰਡ ਦੀ ਜ਼ਮੀਨ ਲਗਪਗ 10000 ਏਕੜ ਅਤੇ ਆਬਾਦੀ 12000 ਤੋਂ ਉੱਪਰ ਹੈ। ਪੰਚਾਇਤ ਐਕਟ ਬਣਨ ਤੋਂ ਪਹਿਲਾਂ ਅਨੋਖ ਸਿੰਘ ਜ਼ੈਲਦਾਰ ਪਿੰਡ ਦੇ ਸਰਪੰਚ ਸਨ।ਪੰਚਾਇਤ ਅੈਕਟ 1954 ਬਣਨ ਤੋਂ ਬਾਅਦ ਹੈੱਡਮਾਸਟਰ ਕਰਤਾਰ ਸਿੰਘ ਨੂੰ 1954-1961 ਤੱਕ ਪਿੰਡ ਦੇ ਪਹਿਲੇ ਸਰਪੰਚ ਹੋਣ ਦਾ ਮਾਣ ਪ੍ਰਾਪਤ ਹੋਇਆ। ਉਸ ਤੋਂ ਬਾਅਦ ਬਾਬਾ ਪ੍ਰਤਾਪ ਸਿੰਘ 1961-1970 ਤੱਕ, ਨਿਹਾਲ ਸਿੰਘ 1970-1973, ਮੁਖਤਿਆਰ ਸਿੰਘ 1973-1978, ਗੁਰਮੇਲ ਸਿੰਘ 1978-1993, ਮਾਸਟਰ ਗੁਰਬਚਨ ਸਿੰਘ 1993-2003, ਸ੍ਰੀਮਤੀ ਸੁਖਦੇਵ ਕੌਰ 2003-2008, ਹਰਮੇਸ਼ ਸਿੰਘ 2008-2013, ਅਮਰਜੀਤ ਕੌਰ 2013-2018 ਤੱਕ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ। ਹੁਣ 2018 ਤੋਂ ਅਮਰਜੀਤ ਸਿੰਘ ਪਿੰਡ ਦੇ ਮੌਜੂਦਾ ਸਰਪੰਚ ਹਨ। ਪਿੰਡ ਦੇ ਪਹਿਲੇ ਇਸਤਰੀ ਸਰਪੰਚ ਸ੍ਰੀਮਤੀ ਸੁਖਦੇਵ ਕੌਰ ਸਨ। ਲਖਵਿੰਦਰ ਸਿੰਘ,ਜਸਵੰਤ ਸਿੰਘ,ਇਕਬਾਲ ਸਿੰਘ ਅਤੇ ਦਿਲਰਾਜ ਸਿੰਘ ਉਰਫ ਦਾਰਾ ਪਿੰਡ ਦੇ ਵਿਰਾਸਤੀ ਨੰਬਰਦਾਰ ਹਨ। ਪ੍ਰੀਤਮ ਸਿੰਘ ਅਤੇ ਮੁਖਤਿਆਰ ਸਿੰਘ ਐੱਸ.ਸੀ. ਕੋਟੇ ਵਿੱਚ ਪਿੰਡ ਦੇ ਨੰਬਰਦਾਰ ਹਨ।

Remove ads

ਪਿੰਡ ਦੀ ਵੰਡ

ਇਸ ਪਿੰਡ ’ਚੋਂ ਅੱਗੇ 4 ਹੋਰ ਨਵੇਂ ਪਿੰਡ ਕੋਠੇ ਨਾਨਕ ਨਿਵਾਸ, ਕੋਠੇ ਜੀ.ਟੀ.ਬੀ. ਗੜ੍ਹ, ਕੋਠੇ ਸੰਗਤੀਸਰ ਅਤੇ ਸਮਾਲਸਰ ਖੁਰਦ ਬਣੇ। ਇਨ੍ਹਾਂ ਨਵੇਂ ਬਣੇ ਪਿੰਡਾਂ ਦੇ ਕ੍ਰਮਵਾਰ ਰਣਜੀਤ ਸਿੰਘ ਬਰਾੜ, ਰੁਪਿੰਦਰ ਕੌਰ, ਪਰਮਿੰਦਰ ਕੌਰ ਬਰਾੜ ਅਤੇ ਮਨਜੀਤ ਕੌਰ ਮੌਜੂਦਾ ਸਰਪੰਚ ਹਨ। ਜਦੋਂ ਪਿੰਡ ਦਾ ਸਰਪੰਚ ਇੱਕ ਸੀ ਤਾਂ ਪਿੰਡ ਵਿਕਾਸ ਪੱਖੋਂ ਇਲਾਕੇ ਵਿੱਚ ਮੋਹਰੀ ਸੀ ਪਰ ਹੁਣ ਇਹ ਪਿੰਡ ਪੰਜ ਪੰਚਾਇਤਾਂ ਵਿੱਚ ਵੰਡੇ ਜਾਣ ਦੇ ਬਾਵਜੂਦ ਵੀ ਸਫਾਈ ਪੱਖੋਂ, ਗੰਦੇ ਪਾਣੀ ਦੇ ਨਿਕਾਸ ਅਤੇ ਵਿਕਾਸ ਪੱਖੋਂ ਪੂਰੀ ਤਰ੍ਹਾਂ ਪਛੜਿਆ ਹੋਇਆ ਨਜ਼ਰ ਆ ਰਿਹਾ ਹੈ। ਸਰਪੰਚ ਗੁਰਬਚਨ ਸਿੰਘ ਦੇ ਕਾਰਜਕਾਲ (1993-2003) ਤੋਂ ਬਾਅਦ ਪਿੰਡ ਦਾ ਬਹੁਤਾ ਵਿਕਾਸ ਨਹੀਂ ਹੋਇਆ। ਗੁਰਬਚਨ ਸਿੰਘ ਦੇ ਕੀਤੇ ਵਿਕਾਸ ਕੰਮਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ਅਤੇ ਉਹਨਾਂ ਵੱਲੋਂ ਪਿੰਡ ਦੀਆਂ ਬਣਾਈਆਂ ਗ਼ਲੀਆਂ,ਨਾਲੀਆਂ ਅਤੇ ਨਾਲਿਆਂ ਦੀ ਅੱਜ ਮੁਰੰਮਤ ਅਤੇ ਸਫ਼ਾਈ ਕਰਨ ਦੀ ਲੋੜ ਹੈ।ਮਮੂਲੀ ਜਿਹੀ ਬਾਰਿਸ਼ ਨਾਲ ਨਾਲਿਆਂ ਅਤੇ ਨਾਲੀਆਂ ਦਾ ਗੰਦਾ ਪਾਣੀ ਸੜਕਾਂ ਅਤੇ ਗ਼ਲੀਆਂ ਵਿੱਚ ਆ ਜਾਂਦਾ ਹੈ ਅਤੇ ਇਸ ਬਦਬੂਦਾਰ ਪਾਣੀ ਨਾਲ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਡਰ ਰਹਿੰਦਾ ਹੈ।ਇਹ ਪਾਣੀ ਪਿੰਡ ਦੇ ਕਈ ਰਸਤੇ ਬੰਦ ਕਰ ਦਿੰਦਾ ਹੈ।ਇਸ ਲਈ ਪਿੰਡ ਦੇ ਗੰਦੇ ਪਾਣੀ ਦੇ ਵੱਡੇ ਪੱਧਰ 'ਤੇ ਨਿਕਾਸ ਦੀ ਲੋੜ ਹੈ।

Remove ads

ਵਿਦਿਆਕ ਸੰਸਥਾਵਾਂ

ਪਿੰਡ ਵਿੱਚ ਭਾਵੇਂ ਤਿੰਨ ਸਰਕਾਰੀ ਸਕੂਲ ਹਨ ਪਰ 1916 ਵਿੱਚ ਬਣਿਆ ‘ਛੱਪੜ ਵਾਲਾ ਪ੍ਰਾਇਮਰੀ ਸਕੂਲ’ ਕੁੱਖ ਵਿੱਚ ਇਤਿਹਾਸ ਸਾਂਭੀ ਬੈਠਾ ਹੈ। ਉਸ ਤੋਂ ਬਾਅਦ 1962 ਵਿੱਚ ਮਿਡਲ, 1980 ਵਿੱਚ ਹਾਈ ਅਤੇ 2001 ਵਿੱਚ ਸੀਨੀਅਰ ਸੈਕੰਡਰੀ ਸਕੂਲ ਅਪਗਰੇਡ ਹੋਇਆ। ਹੁਣ ਇਸ ਸਕੂਲ ਨੇ ਸਮਾਰਟ ਸਕੂਲ ਦਾ ਦਰਜਾ ਪ੍ਰਾਪਤ ਕਰ ਲਿਆ ਹੈ। ਪਿੰਡ ਵਿੱਚ ਐੱਚ. ਕੇ. ਐੱਸ. ਮਾਡਲ ਸੈਕੰਡਰੀ ਸਕੂਲ,ਯੂਨੀਕ ਸਕੂਲ ਆਫ ਸਟੱਡੀਜ਼ ਜਿਸ ਨੇ ਇਲਾਕੇ ਵਿੱਚ ਸਿੱਖਿਆ ਦਾ ਵਧੀਆ ਪ੍ਰਸਾਰ ਕੀਤਾ ਹੈ। ਇਸ ਤੋਂ ਇਲਾਵਾ ਪਿੰਡ ਵਿੱਚ ਬਾਬਾ ਫ਼ਰੀਦ ਮਾਡਲ ਸਕੂਲ ਹੈ।

ਕਰਾਂਤੀਕਾਰੀਆਂ ਦਾ ਪਿੰਡ

ਕਿਸੇ ਸਮੇਂ ਸਮਾਲਸਰ ਨੂੰ ਰਾਜਨੀਤਕ ਗਤੀਵਿਧੀਆਂ ਦਾ ਗੜ੍ਹ ਮੰਨਿਆ ਜਾਂਦਾ ਸੀ। ਪਿੰਡ ਵਿੱਚ ਅੱਜ ਵੀ ਉਹ ਬੈਠਕ ਮੌਜੂਦ ਹੈ ਜਿਥੇ 1925-26 ਵਿੱਚ ਡਾ. ਸੈਫੂਦੀਨ ਕਿਚਲੂ, ਲਾਲਾ ਲਾਜਪਤ ਰਾਏ, ਡਾ. ਮਥੁਰਾ ਦਾਸ ਅਤੇ ਪਿੰਡ ਦੇ ਕਰਾਂਤੀਕਾਰੀ ਅੰਗਰੇਜ਼ਾਂ ਵਿਰੁੱਧ ਗੁਪਤ ਮੀਟਿੰਗਾਂ ਕਰਦੇ ਸਨ। ਸੰਨ 1925 ਵਿੱਚ ਅੰਗਰੇਜ਼ਾਂ ਨੇ ਇੱਥੇ ਪੁਲੀਸ ਚੌਕੀ ਬਿਠਾ ਦਿੱਤੀ ਸੀ, ਜਿਸ ਦਾ ਖ਼ਰਚਾ ਪਿੰਡ ’ਚੋਂ ਜੁਰਮਾਨਾ ਵਸੂਲ ਕੇ ਲਿਆ ਸੀ। ਇਸ ਪਿੰਡ ਵਿੱਚ ਕਾਂਗਰਸ ਪਾਰਟੀ ਦੇ ਪ੍ਰਮੁੱਖ ਆਗੂ ਡਾ. ਸੈਫੂਦੀਨ ਕਿਚਲੂ, ਲਾਲਾ ਲਾਜਪਤ ਰਾਏ ਅਤੇ ਡਾ. ਮਥਰਾ ਦਾਸ ਮਹਾਸ਼ਾ ਧਨੀ ਰਾਮ ਦੇ ਘਰ ਅੰਗਰੇਜ਼ ਸਰਕਾਰ ਦੇ ਖ਼ਿਲਾਫ਼ ਮੀਟਿੰਗਾਂ ਕਰਦੇ ਸਨ। ਇਸ ਕਰਕੇ ਮਹਾਸ਼ਾ ਧਨੀ ਰਾਮ ਨੂੰ ਸਿਵਲ ਨਾ-ਫੁਰਮਾਨੀ ਅੰਦੋਲਨ ’ਚ ਕੈਦ ਹੋ ਗਈ ਸੀ। ਮਹਾਸ਼ਾ ਧਨੀ ਰਾਮ ਦੇ ਸਪੁੱਤਰ ਮਹਾਸ਼ਾ ਰਾਮ ਸ਼ਰਨ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਕਰੀਬੀ ਸਾਥੀ ਸਨ।ਇਹ ਪਿੰਡ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦਾ ਸਹੁਰਾ ਪਿੰਡ ਵੀ ਹੈ।

ਰੂਪ ਸਿੰਘ ਅਕਾਲੀ ਅਤੇ ਕਿਰਪਾਲ ਸਿੰਘ ਨੇ ਅਜ਼ਾਦ ਹਿੰਦ ਫੌਜ ’ਚੋਂ ਤਾਮਰ ਪੱਤਰ ਹਾਸਲ ਕੀਤੇ। ਬਾਬਾ ਕਿਸ਼ਨ ਸਿੰਘ, ਬਾਬਾ ਹਰਦਿੱਤ ਸਿੰਘ ਸੋਢੀ, ਲਾਲਾ ਲੇਖ ਰਾਮ, ਰਾਮ ਦੱਤਾ ਸੂਦ, ਪੰਡਤ ਲਾਲ ਚੰਦ ਸ਼ਰਮਾ, ਹਰੀ ਸਿੰਘ ਫਾਨੀ ਆਜ਼ਾਦੀ ਘੁਲਾਟੀਏ ਸਨ। ਫੁੰਮਣ ਸਿੰਘ, ਵੀਰ ਸਿੰਘ ਅਤੇ ਜੰਗੀਰ ਸਿੰਘ ਨੇ ਜੈਤੋ ਦੇ ਮੋਰਚੇ ਵਿੱਚ ਹਿੱਸਾ ਲਿਆ ਸੀ ਅਤੇ ਫੁੰਮਣ ਸਿੰਘ ਇਸ ਮੋਰਚੇ ਵਿੱਚ ਸ਼ਹੀਦ ਹੋਏ ਸਨ। ਈਸ਼ਰ ਸਿੰਘ ਨੇ ਅਕਾਲੀ ਲਹਿਰ ਸਮੇਂ ਜੇਲ੍ਹ ਕੱਟੀ ਸੀ। 1965 ਦੇ ਮਹਾਵੀਰ ਚੱਕਰ ਵਿਜੇਤਾ ਨਾਇਕ ਸ਼ਹੀਦ ਦਰਸ਼ਨ ਸਿੰਘ ਦਾ ਬੁੱਤ ਮੇਨ ਰੋਡ ਉੱਪਰ ਲੱਗਾ ਹੈ।

Remove ads

ਸ਼ਿਲਪਕਾਰਾਂ ਅਤੇ ਵਿਦਵਾਨਾਂ ਦਾ ਪਿੰਡ

ਪਿੰਡ ਦਾ ਮਿਸਤਰੀ ਹਜ਼ੂਰਾ ਸਿੰਘ ਇੱਕ ਪ੍ਰਸਿੱਧ ਸ਼ਿਲਪਕਾਰ ਤੇ ਬੁੱਤਤਰਾਸ਼ ਸੀ, ਜਿਸ ਨੇ ਉਸ ਸਮੇਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਤਸਵੀਰ ਲੱਕੜੀ ’ਚੋਂ ਤਰਾਸ਼ ਕੇ ਉਨ੍ਹਾਂ ਨੂੰ ਭੇਟ ਕੀਤੀ ਸੀ। ਇੰਦਰਾ ਗਾਂਧੀ ਨੇ ਉਸ ਦੀ ਕਲਾ ਤੋਂ ਪ੍ਰਭਾਵਿਤ ਹੋ ਕੇ ਉਸ ਦੀ ਪੈਨਸ਼ਨ ਲਗਾ ਦਿੱਤੀ ਸੀ। ਹਜ਼ੂਰਾ ਸਿੰਘ ਦੇ ਪਿਤਾ ਭਾਈ ਇੰਦਰ ਸਿੰਘ ਵੀ ਆਪਣੇ ਸਮੇਂ ਦੇ ਵਧੀਆ ਆਰਕੀਟੈਕਚਰ ਸਨ। ਉਨ੍ਹਾਂ ਨੇ ਸੰਨ 1948 ਵਿੱਚ ਪਿੰਡ ਦੇ ਗੁਰਦੁਆਰਾ ਸੱਚ-ਖੰਡ ਦੀ ਪੁਰਾਣੀ ਇਮਾਰਤ ਦਾ ਨਕਸ਼ਾ ਤਿਆਰ ਕੀਤਾ ਸੀ। ਨਵੀਂ ਪੀੜ੍ਹੀ ਦੇ ਸ਼ਿਲਪਕਾਰ ਹਰਬੰਸ ਸਿੰਘ ਪੁੱਤਰ ਲਾਲ ਸਿੰਘ ਨੇ ਉਨ੍ਹਾਂ ਦੀ ਪਿਰਤ ਨੂੰ ਅੱਗੇ ਤੋਰਿਆ ਪਰ ਉਹ ਜਲਦੀ ਹੀ ਇਸ ਸੰਸਾਰ ਤੋਂ ਰੁਖਸਤ ਹੋ ਗਏ।

ਪਿੰਡ ਦੀ ਉੱਘੀ ਸ਼ਖ਼ਸੀਅਤ ਮਾਸਟਰ ਮੇਜਰ ਸਿੰਘ ਬਰਾੜ ਦੀ ਹੋਣਹਾਰ ਬੇਟੀ ਸਿਮਰਜੀਤ ਕੌਰ ਬੌਟਨੀ ਵਿੱਚ ਪੀਐੱਚ.ਡੀ. ਕਰਨ ਵਾਲੀ ਪਿੰਡ ਦੀ ਸਭ ਤੋਂ ਵੱਧ ਪੜ੍ਹੀ ਹੋਈ ਲੜਕੀ ਹੈ। ਮਾਸਟਰ ਬਿਹਾਰੀ ਲਾਲ ਸ਼ਰਮਾ (ਪਹਿਲੇ) ਅਤੇ ਮਾਸਟਰ ਬਿਹਾਰੀ ਲਾਲ ਸ਼ਰਮਾ (ਦੂਜੇ) ਦਾ ਸਿੱਖਿਆ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਹੈ। ਪਿੰਡ ਦੀ ਲੜਕੀ ਪਰਵਾਸੀ ਭਾਰਤੀ ਜੱਗੀ ਬਰਾੜ ਇੱਕ ਨਾਮਵਰ ਲੇਖਿਕਾ ਹੈ, ਜੋ ਆਪਣੇ ਪਿੰਡ ਦੀ ਮਿੱਟੀ ਨਾਲ ਜੁੜੇ ਹੋਏ ਹਨ। ਨਵੀਂ ਪੀੜ੍ਹੀ ਦੀ ਲੇਖਿਕਾ ਸੁਰਜੀਤ ਕੌਰ ਨੇ ਗੁਰਬਤ ਦੀ ਮਾਰ ਝੱਲ ਕੇ ਐਮ.ਏ., ਬੀ.ਐੱਡ. ਅਤੇ ਯੂ.ਜੀ.ਸੀ. ਦੀ ਪ੍ਰੀਖਿਆ ਪਾਸ ਕੀਤੀ ਹੈ। ਸਿਮਰਨਜੋਤ ਕੌਰ ਪੁੱਤਰੀ ਸੋਹਣ ਸਿੰਘ ਸਾਬਕਾ ਸਰਪੰਚ ਕੋਠੇ ਸੰਗਤੀਸਰ ਅਤੇ ਰਮਨਦੀਪ ਕੌਰ ਪੁੱਤਰੀ ਹਰਬੰਸ ਸਿੰਘ ਨੈਸ਼ਨਲ ਪੱਧਰ ਤੱਕ ਦੀਆਂ ਜੂਡੋ ਦੀਆਂ ਖਿਡਾਰਨਾਂ ਰਹਿ ਚੁੱਕੀਆਂ ਹਨ।

Remove ads

ਅਫਸਰਾਂ ਦਾ ਪਿੰਡ

ਡਾ.ਹਰਦਿਆਲ ਸਿੰਘ ਬਰਾੜ ਰਿਟਾ.ਪ੍ਰੋਫੈਸਰ ਪੀ.ਏ.ਯੂ. ਲੁਧਿਆਣਾ, ਨਿਰਭੈ ਸਿੰਘ ਬਰਾੜ ਰਿਟਾ. ਡੀ.ਐਸ.ਪੀ. ਪੰਜਾਬ ਪੁਲੀਸ, ਨਜਿੰਦਰਪਾਲ ਸ਼ਰਮਾ ਸਲਾਹਕਾਰ ਅਮਰੀਕੀ ਏਅਰਲਾਈਨਜ਼, ਰਾਜ ਕੁਮਾਰ ਸ਼ਰਮਾ ਰਿਟਾ. ਨਿਗਰਾਨ ਇੰਜੀਨੀਅਰ ਸਿੰਚਾਈ ਵਿਭਾਗ,ਇੰਜੀਨੀਅਰ ਬਲਵੰਤ ਸਿੰਘ ਬਰਾੜ, ਇੰਜੀਨੀਅਰ ਗਿਆਨ ਚੰਦ ਸ਼ਰਮਾ,ਕੁਲਵੰਤ ਸ਼ਰਮਾ ਨਿਗਰਾਨ ਇੰਜੀਨੀਅਰ ਪੰਜਾਬ ਮੰਡੀ ਬੋਰਡ, ਬਲਜੀਤ ਸ਼ਰਮਾ ਮੈਨੇਜਰ ਵੀ.ਸੀ.ਐੱਲ. ਗਰੁੱਪ,ਸਵ. ਜਸਵੰਤ ਸਿੰਘ ਅਤੇ ਸਤਵੰਤ ਸਿੰਘ ਦੋਵੇਂ ਬ੍ਰਿਗੇਡੀਅਰ ਅਤੇ ਕੁਲਵੰਤ ਸਿੰਘ ਕਰਨਲ ਭਾਰਤੀ ਥਲ ਸੈਨਾ। ਸ਼ਿੰਦਰਪਾਲ ਸ਼ਰਮਾ ਰਿਟਾ. ਕਰਨਲ ਥਲ ਸੈਨਾ, ਪਰਮਜੀਤ ਸਿੰਘ ਬਰਾੜ ਰਿਟਾ. ਪ੍ਰਿੰਸੀਪਲ ਬਰਜਿੰਦਰਾ ਕਾਲਜ ਫਰੀਦਕੋਟ, ਪ੍ਰੀਤਮ ਸਿੰਘ ਬਰਾੜ ਰਿਟਾ. ਐਕਸੀਅਨ ਭੂਮੀ ਰੱਖਿਆ ਵਿਭਾਗ, ਪ੍ਰੀਤਇੰਦਰ ਸਿੰਘ ਬਰਾੜ ਆਈ.ਪੀ.ਐਸ. ਯੂ.ਪੀ. ਕੇਡਰ, ਸੁਖਦੇਵ ਸਿੰਘ ਬਰਾੜ ਰਿਟਾ. ਪ੍ਰੋਫੈਸਰ, ਜਸਵੀਰ ਕੌਰ ਬਰਾੜ ਡਿਪਟੀ ਡਾਇਰੈਕਟਰ ਸਪੋਰਟਸ ਪਟਿਆਲਾ, ਸੁਖਚੈਨ ਸਿੰਘ ਬਰਾੜ ਰਿਟਾ. ਕੋਚ ਵਾਲੀਬਾਲ, ਮਹਿੰਦਰ ਸਿੰਘ ਬਰਾੜ ਰਿਟਾ. ਕਰਨਲ ਥਲ ਸੈਨਾ, ਸੁਰਿੰਦਰ ਕੁਮਾਰ ਸ਼ਰਮਾ ਐਸ.ਡੀ.ਓ. ਸਿੰਚਾਈ ਵਿਭਾਗ, ਇੰਜੀਨੀਅਰ ਜੀਤ ਸਿੰਘ ਬਰਾੜ ਰਿਟਾ. ਸੀਨੀਅਰ ਐਕਸੀਅਨ ਪੀ.ਐੱਸ.ਪੀ.ਸੀ.ਐੱਲ. ਤਰਸੇਮ ਲਾਲ ਸ਼ਰਮਾ ਰਿਟਾ. ਐਕਸੀਅਨ ਪੀ.ਐੱਸ.ਪੀ.ਸੀ.ਐੱਲ. , ਬਲਵੀਰ ਸਿੰਘ ਬੈਂਕ ਮੈਨੇਜਰ,ਰਮਨਦੀਪ ਚਾਵਲਾ ਇੰਸਪੈਕਟਰ ਫ਼ੂਡ ਸਪਲਾਈ, ਮਿਸ ਉਪਿੰਦਰਜੀਤ ਕੌਰ ਬਰਾੜ(PCS (Civil) ਸਹਾਇਕ ਕਮਿਸ਼ਨਰ, ਗੁਰਚਰਨ ਸਿੰਘ ਨਾਇਬ ਤਹਿਸੀਲਦਾਰ, ਡਾ. ਗਗਨਦੀਪ ਸਿੰਘ ਢਿੱਲੋਂ ਬੀ.ਡੀ.ਐੱਸ., ਐਡਵੋਕੋਟ ਅਮੇਨਦੀਪ ਕੌਰ ਢਿੱਲੋਂ ਡਬਲ ਐਮ. ਏ. ਬੀ.ਐਡ.ਐਲ.ਐਲ. ਬੀ.,ਐਡਵੋਕੇਟ ਜਤਿੰਦਰਪਾਲ ਸ਼ਰਮਾ ਐਡਵੋਕੇਟ ਅਸ਼ੀਸ਼ ਗੋਇਲ, ਸੀ.ਏ. ਰੋਹਿਤ ਗੋਇਲ ਆਦਿ ਪਿੰਡ ਦੇ ਅਫ਼ਸਰ ਹਨ। ਪਿੰਡ ਦੇ ਸਵਰਗੀ ਡੀ.ਐਸ.ਪੀ. ਗੁਰਚਰਨ ਸਿੰਘ ਦਾ ਇੱਕ ਬੇਟਾ ਜਗਮੋਹਣ ਸਿੰਘ ਪੀ.ਪੀ.ਐਸ. ਅਫਸਰ, ਦੂਸਰਾ ਗੁਰਪ੍ਰੀਤ ਸਿੰਘ ਪੁਲੀਸ ਇੰਸਪੈਕਟਰ ਅਤੇ ਬੇਟੀ ਡਾ. ਕੁਲਵਿੰਦਰ ਕੌਰ ਐਮ.ਡੀ. ਗਾਇਨੀ ਹੈ।

Remove ads

ਨਵੀੰ ਪੀੜੀ ਲਈ ਰਾਹ ਦਸੇਰਾ

ਪਿੰਡ ਸਮਾਲਸਰ ਦੇ ਇੰਜੀਨੀਅਰਾਂ ਵਿੱਚ ਪੀ.ਐੱਚ.ਡੀ. ਹਾਸਲ ਸਿਵਲ-ਇੰਜੀਨੀਅਰ ਰਹੇ ਸਤਵੰਤ ਸਿੰਘ ਮਘੇੜਾ ਹਨ, ਜੋ ਅੱਜ-ਕੱਲ੍ਹ ਕੈਨੇਡਾ ਦੀ ਇੱਕ ਕੰਪਨੀ ਵਿਖੇ ਡਾਇਰੈਕਟਰ ਦੇ ਅਹੁਦੇ ’ਤੇ ਬਿਰਾਜਮਾਨ ਹਨ। ਰੂਸ, ਚੀਨ, ਬੰਗਲਾਦੇਸ, ਕੈਨੇਡਾ ਤੇ ਯੂਰਪ ਦੇ ਹੋਰ ਦੇਸ਼ਾਂ ਵਿੱਚ ਕਈ ਮੈਟਰੋ ਪ੍ਰਾਜੈਕਟ ਤਿਆਰ ਕਰਨ ਸਮੇਤ ਦੇਸ਼ ਵਿੱਚ ਗੁਜਰਾਤ ਅੰਦਰ ਨੈਸ਼ਨਲ ਹਾਈਵੇ ਡਿਜ਼ਾਈਨ ਕਰਨ ਦਾ ਮਾਣ ਮਘੇੜਾ ਨੂੰ ਹਾਸਲ ਹੈ। ਸੇਵਾ ਮੁਕਤ ਕਾਰਜਕਾਰੀ ਇੰਜੀਨੀਅਰ ਪ੍ਰੀਤਮ ਸਿੰਘ ਬਰਾੜ ਅਤੇ ਉਨ੍ਹਾਂ ਦਾ ਆਈ.ਪੀ.ਐੱਸ.ਬੇਟਾ ਯੂ.ਪੀ. ਕਾਡਰ ਵਿੱਚ ਐੱਸ.ਐੱਸ.ਪੀ. ਵਜੋਂ ਨਿਯੁਕਤ ਦੇ ਨਾਂ ਵੀ ਪਿੰਡ ਦੇ ਇਤਿਹਾਸ ਅੰਦਰ ਵਰਨਣਯੋਗ ਹਨ। ਇਸ ਤੋਂ ਇਲਾਵਾ ਡਾਕਟਰ ਰਾਜੀਵ ਸ਼ਰਮਾ ਨੂੰ ਪਿੰਡ ਦੇ ਪਹਿਲੇ ਡੈਂਟਲ ਸਰਜਨ ਅਤੇ ਸਵ.ਪੰਡਿਤ ਲਾਲ ਚੰਦ ਸ਼ਰਮਾ ਦੀ ਪੋਤੀ ਮਮਤਾ ਸ਼ਰਮਾ ਨੂੰ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਐੱਮ.ਟੈੱਕ ਲਈ ਗੋਲਡ ਮੈਡਲ ਹਾਸਲ ਕਰਕੇ ਕੈਨੇਡਾ ਵਾਸੀ ਬਨਣਾ ਆਪਣੇ-ਆਪ ਵਿੱਚ ਮੀਲ-ਪੱਥਰ ਹਨ।

Remove ads

ਨਵੀਂ ਪੀੜੀ

ਇਸੇ ਪਿੰਡ ਦੇ ਅਮਰੀਕਾ ਵਸੇ ਇਕੱਤਰ ਸਿੰਘ ਸੋਢੀ ਨੇ ਪਿੰਡ ਦੀ ਵੈੱਬਸਾਈਟ smalsar.com ਬਣਾ ਕੇ ਪਿੰਡ ਦੇ ਨਵੇਂ ਅਤੇ ਪੁਰਾਣੇ ਵਿਰਸੇ ਨੂੰ ਸਾਂਭਣ ਦਾ ਉਪਰਾਲਾ ਕੀਤਾ ਸੀ ਪਰ ਜਲਦੀ ਉਨ੍ਹਾਂ ਨੂੰ ਇਹ ਵੈੱਬਸਾਈਟ ਬੰਦ ਕਰਨੀ ਪਈ ਕਿਉਂਕਿ ਲੋਕਾਂ ਦਾ ਝੁਕਾਅ ਸ਼ੋਸ਼ਲ ਸਾਈਟਾਂ ਵੱਲ ਜ਼ਿਆਦਾ ਹੈ। ਦੋ ਭਰਾ ਗੋਬਿੰਦ ਤੇ ਗੁਰਮੀਤ ਸੰਗੀਤ ਨਿਰਦੇਸ਼ਕ ਹਨ। ਮੱਖਣ ਸਿੰਘ ਮੁਸਾਫਿਰ, ਸਵਰਨ ਸਿੰਘ, ਵੀਰਪਾਲ ਸਿੰਘ, ਗੋਪਾਲ ਸਿੰਘ ਅਤੇ ਸਾਧੂ ਸਿੰਘ ਧੰਮੂ ਵਧੀਆ ਢਾਡੀ ਅਤੇ ਪ੍ਰਚਾਰਕ ਹਨ। ਅਭੈ ਮੁਟਾਰ ਅਤੇ ਘਾਲੀ ਬਰਾੜ ਇੱਕ ਵਧੀਆ ਗਾਇਕ ਅਤੇ ਗੀਤਕਾਰ ਹਨ। ਇਸ ਤੋਂ ਇਲਾਵਾ ਬਲਵੀਰ ਗਿੱਲ,ਰਾਜੂ ਸਰਾਂ,ਗੋਪੀ ਬਰਾੜ, ਬੱਬੂ ਸਲੀਮ, ਮਨਦੀਪ ਸਿੱਧੂ ਉਰਫ ਅਮਰਜੀਤ ਸਿੰਘ ਯਮਲਾ ਅਤੇ ਜਸਮੇਲ ਮੇਲੀ ਵੀ ਗਾਇਕੀ ਵਿੱਚ ਕਿਸਮਤ ਅਜ਼ਮਾ ਰਹੇ ਹਨ। ਜਰਨੈਲ ਸਿੱਧੂ ਅਤੇ ਮੀਤਾ ਸਰਾਂ ਗੀਤਕਾਰ ਹਨ। ਸਾਹਿਤਕਾਰਾਂ ਵਿੱਚ ਪ੍ਰਵਾਸੀ ਭਾਰਤੀ ਜੱਗੀ ਬਰਾੜ, ਇੰਜੀਨੀਅਰ ਜੀਤ ਸਿੰਘ ਬਰਾੜ, ਚਰਨਜੀਤ ਸਿੰਘ ਬਰਾੜ,ਚਰਨਜੀਤ ਗਿੱਲ, ਮਾਸਟਰ ਸਰਬਜੀਤ ਸਿੰਘ, ਜਗਤਾਰ ਸਮਾਲਸਰ, ਵਕੀਲ ਬਰਾੜ ਅਤੇ ਸੁਰਜੀਤ ਕੌਰ ਆਦਿ ਹਨ।

Remove ads

ਦੇਸ਼ ਦੀ ਵੰਡ ਦਾ ਸਬੂਤ ਪੁਲ

ਪਿੰਡ ਦੇ ਨਾਲ ਲੰਘਦੀ ਅਬੋਹਰ ਬਰਾਂਚ ਨਹਿਰ ਜਿੱਥੇ ਪਿੰਡ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਉਂਦੀ ਹੈ, ਉਥੇ ਇਸ ਉਤੇ ਅੰਗਰੇਜ਼ਾਂ ਵੇਲੇ ਦੇ ਬਣੇ 200 ਸਾਲ ਤੋਂ ਵੀ ਪੁਰਾਣੇ ਦੋ ਉੱਚੇ ਪੁਲ ਦੇਸ਼ ਦੀ ਵੰਡ ਵੇਲੇ ਨਿਰਦੋਸ਼ ਹਿੰਦੂ, ਸਿੱਖ ਤੇ ਮੁਸਲਮਾਨਾਂ ਦੇ ਵਗੇ ਖੂਨ ਦੇ ਹੜ੍ਹ ਅਤੇ ਔਰਤਾਂ ਦੀ ਹਿਰਦੇਵੇਦਕ ਲੁੱਟੀ ਪੱਤ ਦੇਖ ਕੇ ਇੱਟ-ਦਰ-ਇੱਟ ਕਿਰਦੇ ਹੋਏ ਵੀ ਅਨੇਕਾਂ ਰਾਹਗੀਰਾਂ ਲਈ ਸਾਂਝ ਬਣੇ ਹੋਏ ਹਨ।

ਮਸੀਤਾਂ

ਪਿੰਡ ਵਿੱਚ ਪੁਰਾਣੀਆਂ ਤਿੰਨ ਮਸੀਤਾਂ ਸਨ ਜਿਨ੍ਹਾਂ ਨੂੰ ਹੱਲੇ ਵੇਲੇ ਫਿਰਕੂ ਅਨਸਰਾਂ ਦੁਆਰਾ ਨਸ਼ਟ ਕਰ ਦਿੱਤਾ ਗਿਆ ਸੀ। ਹੁਣ ਨਵੀਂ ਮਸੀਤ ਪੁਰਾਣੀ ਥਾਂ ਉਤੇ ਹੀ 1992 ਵਿੱਚ ਬਣਾਈ ਗਈ ਸੀ ਜਿਥੇ ਭਾਈਚਾਰੇ ਦੁਆਰਾ ਨਮਾਜ਼ ਅਦਾ ਕੀਤੀ ਜਾਂਦੀ ਹੈ। ਪਿੰਡ ਵਿੱਚ ਗੋਲੂਕੀ ਧਰਮਸ਼ਾਲਾ ਵਾਲਾ ਖੂਹ ਪੁਰਾਣਾ ਤੇ ਵੱਡਾ ਹੈ। ਇਸ ਖੂਹ ‘ਤੇ ਹਿੰਦੂਆਂ, ਮੁਸਲਮਾਨਾਂ, ਸਿੱਖਾਂ ਤੇ ਦਲਿਤਾਂ ਲਈ ਚਾਰ ਮੌਣਾਂ (ਭੌਣਾਂ) ਸਨ। ਛੁਆ-ਛਾਤ ਦੇ ਭੇਦ-ਭਾਵ ਕਾਰਨ ਗਿੱਲਾਂ, ਸਿੱਧੂਆਂ, ਰਮਦਾਸੀਆਂ ਤੇ ਕਈ ਜੱਟਾਂ ਨੇ ਵੱਖ-ਵੱਖ ਖੂਹੀਆਂ ਬਣਾ ਲਈਆਂ ਸਨ

Remove ads

ਨਹਿਰੀ ਆਰਾਮਘਰ

ਪਿੰਡ ’ਚੋਂ ਅਬੋਹਰ ਬਰਾਂਚ ਨਹਿਰ ਲੰਘਦੀ ਹੈ। ਇਸ ਨਹਿਰ ਉੱਪਰ ਮੱਲਕੇ ਰੋਡ ਵਾਲੇ ਪੁਲ ਉੱਤੇ ਅੰਗਰੇਜ਼ ਰਾਜ ਵੇਲੇ ਦੇ ਬਣੇ ਘਰਾਟ ਤੇਜ਼ ਪਾਣੀ ਦੇ ਵਹਾ ਕਾਰਨ ਡਿੱਗ ਚੁੱਕੇ ਹਨ। ਇਹ ਘਰਾਟ ਸੰਨ 1892 ਵਿੱਚ ਇਸੇ ਰਾਜ ਵੇਲੇ ਹੀ ਬਣੇ ਸਨ। ਘਰਾਟਾਂ ਵਾਲੇ ਪੁਲ ਦੇ ਨੇੜੇ ਨਹਿਰ ਦੇ ਕੰਢੇ ‘ਤੇ ਹੀ ਅੰਗਰੇਜ਼ਾਂ ਦੁਆਰਾ ਬਣਾਇਆ ਡੇਢ ਸਦੀ ਤੋਂ ਵੀ ਪੁਰਾਣਾ ‘ਆਰਾਮਘਰ’ ਪਿੰਡ ਦੀ ਸ਼ਾਨ ਵਿੱਚ ਵਾਧਾ ਕਰਦਾ ਹੈ। ਹੁਣ ਇਹ ਨਹਿਰੀ ਕੋਠੀ ਵੀ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋ ਰਹੀ ਹੈ। ਸਰਕਾਰ ਨੂੰ ਇਨ੍ਹਾਂ ਵਿਰਾਸਤੀ ਚੀਜ਼ਾਂ ਦੀ ਸਾਂਭ-ਸੰਭਾਲ ਕਰਨੀ ਚਾਹੀਦੀ ਹੈ।

Remove ads

ਮਹਾਤਮਾ ਗਾਂਧੀ ਦਾ ਸੰਬੰਧ

ਜਦੋਂ ਮਹਾਤਮਾ ਗਾਂਧੀ ਨੇ ਵਿਦੇਸ਼ੀ ਕੱਪੜਿਆਂ ਤੇ ਵਸਤਾਂ ਦਾ ਬਾਈਕਾਟ ਕੀਤਾ ਤਾਂ ਪਿੰਡ ਦੇ ਛੱਪੜ ਵਾਲੇ ਸਕੂਲ ਵਾਲੇ ਪਾਸੇ ਮੇਰੇ ਪਿੰਡ ਅਤੇ ਗੁਆਂਢੀ ਪਿੰਡਾਂ ਨੇ ਵਿਦੇਸ਼ੀ ਕੱਪੜੇ ਸਾੜ ਕੇ ਅੰਗਰੇਜ਼ਾਂ ਦਾ ਵਿਰੋਧ ਕੀਤਾ ਸੀ। ਮਹਾਤਮਾ ਗਾਂਧੀ ਜੀ ਜਦੋਂ ਪਿੰਡ ਆਏ ਤਾਂ ਉਨ੍ਹਾਂ ਨੇ ਧਨੀ ਰਾਮ ਦੇ ਪੁੱਤਰ ਰਾਮ ਸਰਨ ਹੱਥੋਂ ਸਾਰੀਆਂ ਖੂਹੀਆਂ ਤੋਂ ਪਾਣੀ ਮੰਗਵਾ ਕੇ ‘ਜਾਤ ਤੋੜੋ ਬੰਧਨ ਤੋੜੋ ਜਾਂ ਛੂਆ-ਛਾਤ ਤੋੜੋ’ ਦਾ ਨਾਅਰਾ ਲਾ ਕੇ ਪਾਣੀ ਪੀਤਾ।

ਜਨਤਕ,ਧਾਰਮਿਕ ਅਤੇ ਪੁਰਾਤਨ ਥਾਵਾਂ

ਪਿੰਡ ਦੀਆਂ ਪੁਰਾਤਨ 6 ਧਰਮਸ਼ਾਲਾਵਾਂ ਦੇਸ਼ ਦੀ ਰਾਜਨੀਤਕ ਤੇ ਸਮਾਜਿਕ ਗਤੀਵਿਧੀਆਂ ਦੀ ਗਵਾਹੀ ਭਰਦੀਆਂ ਹਨ।ਗੋਲੂਕੀ ਧਰਮਸ਼ਾਲਾ, ਆਸਾ ਪੱਤੀ ਧਰਮਸ਼ਾਲਾ, ਗਿੱਲਾਂ ਦੀ ਧਰਮਸ਼ਾਲਾ, ਗੋਲ ਧਰਮਸ਼ਾਲਾ, ਰਮਦਾਸੀਆਂ ਸਿੱਖਾਂ ਦੀ ਧਰਮਸ਼ਾਲਾ ਅਤੇ ਗੁਲਾਬੂ ਕੀ ਧਰਮਸ਼ਾਲਾ ਜ਼ਿਕਰਯੋਗ ਹਨ। ਪਿੰਡ ਦੀਆਂ ਚਾਰੇ ਦਿਸ਼ਾਵਾਂ ‘ਤੇ ਬਣੇ ਸਦੀਆਂ ਪੁਰਾਣੇ ਬਖੂਹੇ ਤੇ ਸ਼ਮਸ਼ਾਨਘਾਟ ਅੱਜ ਵੀ ਸਾਹਦੀ ਭਰਦੇ ਹਨ ਕਿ ਆਜ਼ਾਦੀ ਦੇ 65 ਸਾਲ ਮਗਰੋਂ ਵੀ ਪਿੰਡ ਨੇ ਛੂਆ-ਛਾਤ ਤੋਂ ਨਿਜਾਤ ਨਹੀਂ ਪਾਈ। ਪਿੰਡ ਵਿੱਚ ਪਹਿਲੀ ਹਵੇਲੀ ਸੰਨ 1918 ਵਿੱਚ ਬਾਬਾ ਕਿਸ਼ਨ ਸਿੰਘ ਨੇ ਬਣਾਈ ਸੀ, ਜਿਸ ਦਾ ਉਦਘਾਟਨ ਮੋਗੇ ਦੇ ਪ੍ਰਸਿੱਧ ਡਾ. ਮਥਰਾ ਦਾਸ ਨੇ ਕੀਤਾ ਸੀ। ਪਿੰਡ ਵਿੱਚ ਸੋਢੀ ਖਾਨਦਾਨ ਦੀ ਲੜਕੀ ਬੀਬੀ ਭੋਲਾਂ ਦੀ ਸਮਾਧ ਹੈ, ਜਿੱਥੇ ਹਰ ਸਾਲ ਵਿਸਾਖੀ ਦਾ ਭਾਰੀ ਮੇਲਾ ਲਗਦਾ ਹੈ। ਸਦੀ ਤੋਂ ਪੁਰਾਣੇ 2 ਦਰਵਾਜ਼ੇ, 300 ਸਾਲ ਤੋਂ ਵੱਧ ਪੁਰਾਣੇ ਪਿੱਪਲ ਤੇ ਬੋਹੜ, ਅਤਿ ਪੁਰਾਣਾ ਵੱਡਾ ਛੱਪੜ, ਲਾਲੀਆਏ ਆਲਾ ਛੱਪੜ, ਫਗਾੜੇਆਲਾ ਛੱਪੜ ਅਤੇ ਬੇਰੀਆਂਆਲਾ ਛੱਪੜਾ ਚਹੁੰ ਪਾਸੀਂ ਪਾਣੀ ਦੇ ਨਿਕਾਸ ਦੀ ਗੱਲ ਕਰਦੇ ਹਨ। ਛੇਵੀਂ ਪਾਤਸ਼ਾਹੀ ਅਤੇ ਦਸਵੀਂ ਪਾਤਸ਼ਾਹੀ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ ਤੇ ਗੁਰਦੁਆਰਾ ਸੰਗਤਸਰ ਸਾਹਿਬ (ਪਿੰਡ ਦੀ ਜੂਹ ‘ਤੇ) ਅਤੇ ਸ਼ਿਵ ਮੰਦਰ,ਮਸਜਿਦ ਸਮਾਲਸਰ 6 ਪਿੰਡਾਂ ਦੀ ਸੰਗਤ ਨੂੰ ਦਿਨ-ਦਿਹਾਰਾਂ ‘ਤੇ ਪੁਰਾਤਨ ਸਮੇਂ ਤੋਂ ਦਰਸ਼ਨ ਦੀਦਾਰੇ ਕਰਵਾਉਂਦੇ ਆ ਰਹੇ ਹਨ। ਇਸ ਤੋ ਇਲਾਵਾ ਪਿੰਡ ਵਿੱਚ ਗੁਰਦੁਆਰਾ ਸੱਚ-ਖੰਡ,ਗੁਰਦੁਆਰਾ ਨੌਵੀੰ ਪਾਤਸ਼ਾਹੀ,ਗੁਰਦੁਆਰਾ ਬਾਬਾ ਜੀਵਨ ਸਿੰਘ ਆਦਿ ਹਨ। ਪਿੰਡ ਦੇ ਜੀ.ਟੀ. ਰੋਡ ’ਤੇ ਗਊਸ਼ਾਲਾ ਬਣੀ ਹੈ। ਪਿੰਡ ਵਿੱਚ ਪੁਲੀਸ ਥਾਣਾ, ਪੰਚਾਇਤੀ ਮੱਛੀ ਫ਼ਾਰਮ, ਅਨਾਜ ਮੰਡੀ, ਟੈਲੀਫੋਨ ਐਕਸਚੇਂਜ, ਬਿਜਲੀ ਘਰ, ਪਟਵਾਰ ਖਾਨਾ, ਪਸ਼ੂ ਹਸਪਤਾਲ, ਮੁੱਢਲਾ ਸਿਹਤ ਕੇਂਦਰ, ਦੋ ਪੈਟਰੋਲ ਪੰਪ ਅਤੇ ਸਹਿਕਾਰੀ ਸੁਸਾਇਟੀ ਹਨ। ਪਿੰਡ ਦੀ ਸਹਿਕਾਰੀ ਸੁਸਾਇਟੀ ਦਾ ਨੀਂਹ ਪੱਥਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਹਰਚਰਨ ਸਿੰਘ ਬਰਾੜ ਨੇ 1961 ਵਿੱਚ ਰੱਖਿਆ ਸੀ। ਜਿਸ ਜਗ੍ਹਾ ਉੱਪਰ ਸੁਸਾਇਟੀ ਦੀ ਇਮਾਰਤ ਬਣੀ ਹੈ, ਇਹ ਜਗ੍ਹਾ ਕੇਹਰ ਸਿੰਘ ਬਰਾੜ ਨੇ ਉਸ ਸਮੇਂ ਡਿਸਟ੍ਰਿਕ ਬੋਰਡ ਕੋਲੋ ਸਿਰਫ 3200 ਰੁਪਏ ਵਿੱਚ ਖਰੀਦ ਕੇ ਸਭਾ ਨੂੰ ਦਾਨ ਵਜੋਂ ਦਿੱਤੀ ਸੀ। ਇਸ ਤੋਂ ਇਲਾਵਾ ਪਿੰਡ ਵਿੱਚ ਪੰਜਾਬ ਐਂਡ ਸਿੰਧ ਬੈਂਕ, ਮੋਗਾ ਸੈਂਟਰਲ ਬੈਂਕ, ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਫ ਇੰਡੀਆ, ਸਟੇਟ ਬੈਂਕ ਆਫ ਪਟਿਆਲਾ ਅਤੇ ਪੰਜਾਬ ਗ੍ਰਾਮੀਣ ਬੈਂਕ ਹਨ। ਪਿੰਡ ਬਿਜਲੀ ਬੋਰਡ ਦੀ ਸਬ ਡਵੀਜ਼ਨ ਹੈ। ਪਿੰਡ ਵਿੱਚ ਸਭ ਤੋਂ ਪੁਰਾਣਾ ਡੇਰਾ ਬਾਬਾ ਬ੍ਰਹਮ ਪ੍ਰਗਟ ਜੀ ਹੈ। ਹੁਣ ਇਸ ਡੇਰੇ ਦੇ ਮੁਖੀ ਸੰਤ ਰਜ਼ਿਕ ਮੁਨੀ ਜੀ ਹਨ ਜੋ ਪਿੰਡ ਦੇ 300 ਤੋਂ ਉੱਪਰ ਬੱਚਿਆਂ ਨੂੰ ਯੋਗਾ ਅਭਿਆਸ ਦੀ ਸਿੱਖਿਆ ਦੇ ਕੇ ਨਸ਼ਿਆਂ ਤੋਂ ਦੂਰ ਰੱਖ ਰਹੇ ਹਨ। ਵੈਗਰਾਜ ਸੰਤ ਪੂਰਨਾ ਨੰਦ ਜੀ ,ਸੰਤ ਮਹਾਤਮਾ ਨੰਦ ਜੀ ਸੰਤ ਦਿਆਲ ਜੀ ਅਤੇ ਸੰਤ ਕੌਲ ਦਾਸ ਜੀ ਦਾ ਨਾਮ ਅੱਜ ਵੀ ਪਿੰਡ ਵਿੱਚ ਬੜੇ ਮਾਣ ਨਾਲ ਲਿਆ ਜਾਂਦਾ ਹੈ।

ਰਾਜਸੀ ਅਤੇ ਸਮਾਜ ਸੇਵੀ ਸਖਸੀਅਤਾ

ਸਾਬਕਾ ਸਰਪੰਚ ਗੁਰਬਚਨ ਸਿੰਘ ਮੈਂਬਰ ਯੋਜਨਾ ਬੋਰਡ ਪੰਜਾਬ ਸਰਕਾਰ ਹਨ। ਅਕਾਲੀ ਆਗੂ ਬੀਬੀ ਜਸਵੀਰ ਕੌਰ ਸਾਬਕਾ ਚੇਅਰਮੈਨ ਬਲਾਕ ਸਮਿਤੀ ਰਹਿ ਚੁੱਕੇ ਹਨ। ਯੂਥ ਅਕਾਲੀ ਆਗੂ ਵੀਰਪਾਲ ਸਿੰਘ ਬਰਾੜ ਅਤੇ ਹਰਨਿੰਦਰ ਸਿੰਘ ਬਰਾੜ ਹਨ। ਸਾਹਿਬ ਸਿੰਘ ਧਾਲੀਵਾਲ, ਗੁਰਜੰਟ ਸਿੰਘ ਨੰਬਰਦਾਰ, ਰਾਜਾ ਸਿੰਘ ਬਰਾੜ ਕਾਂਗਰਸੀ ਆਗੂ ਹਨ। ਸ਼ਮਾਜ ਸੇਵੀ ਵਿਅਕਤੀਆਂ ਵਿੱਚ ਸਵ. ਕਿਸ਼ਨ ਸਿੰਘ ਬੇਦੀ, ਡਾ. ਬਲਰਾਜ ਸਿੰਘ ਸਮਾਲਸਰ ਸਮਾਜ ਸੇਵਾ ਸਮਿਤੀ ਦੇ ਪ੍ਰਧਾਨ ਅਤੇ ਰਾਕੇਸ਼ ਬਿੱਟਾ ਜਨਰਲ ਸਕੱਤਰ ਹਨ। ਲੋਕ ਚੇਤਨਾ ਸਭਾ ਦੇ ਚੇਅਰਮੈਨ ਸੁਰਿੰਦਰ ਸਿੰਘ ਹਨ ਜੋ ਕਿ ਪਿੰਡ ਦੇ ਬਹੁਤ ਪੁਰਾਣੇ ਅਤੇ ਮਹਾਨ ਸਮਾਜਸੇਵੀ ਹਨ।

ਪਿੰਡ ਦੀਆਂ ਯਾਦਾਂ

ਸ਼ਹੀਦ ਭਾਈ ਨਿਰਮਲ ਸਿੰਘ, ਸ਼ਹੀਦ ਭਾਈ ਜੁਗਰਾਜ ਸਿੰਘ (ਰਿਬੇਰੋ ਰੁਮਾਨੀਆ ਗੋਲੀ ਕਾਂਡ), ਭਾਈ ਬਲਵੀਰ ਸਿੰਘ ਬਿਰੀਆ,ਸ਼ਿਲਪਕਾਰ ਸਵ. ਮਿਸਤਰੀ ਹਜੂਰਾ ਸਿੰਘ, ਕੇਹਰ ਸਿੰਘ (ਮੈਂਬਰ) ਅਤੇ ਸ਼ੇਰ ਸਿੰਘ, ਸਵ. ਬਾਬਾ ਪ੍ਰਤਾਪ ਸਿੰਘ ਸਵ. ਸਰਪੰਚ ਗੁਰਮੇਲ ਸਿੰਘ,ਸਵ. ਸ਼੍ਰੀ ਤਰਸੇਮ ਲਾਲ ਚਾਵਲਾ,ਸਵ. ਨਛੱਤਰ ਸਿੰਘ ਬਰਾੜ,ਸਵ. ਦਰਸ਼ਨ ਸਿੰਘ ਨੰਬਰਦਾਰ ਅਤੇ ਸ਼ਿਲਪਕਾਰ ਸਵ. ਹਰਬੰਸ ਸਿੰਘ, ਨਿੱਡਰ ਪੱਤਰਕਾਰ ਸਵ.ਸੰਦੀਪ ਹਨੀ,ਸਵ. ਸ਼੍ਰੀਮਤੀ ਸਵਰਨਜੀਤ ਕੌਰ(ਸਿੰਮੀ) M.Phil. ਸਵ.ਅਵਤਾਰ ਸਿੰਘ ਸੋਢੀ(ਪੰਜਾਬ ਪੁਲਿਸ), ਸ਼ਹੀਦ ਸਿਪਾਹੀ ਜੋਗਿੰਦਰ ਸਿੰਘ(ਪੰਜਾਬ ਪੁਲਿਸ), ਸ਼ਹੀਦ ਸਿਪਾਹੀ ਕੁਲਵੰਤ ਸਿੰਘ (ਪੰਜਾਬ ਹੋਮ ਗਾਰਡ)ਟਕਸਾਲੀ ਅਕਾਲੀ ਨੇਤਾ ਸਵ.ਸਰਦਾਰ ਬਲਵੰਤ ਸਿੰਘ ਸਿੰਘਾਪੁਰੀਆ ਅਤੇ ਸਰਕਾਰੀ ਵਿਦਿਅਕ ਸੰਸਥਾਵਾਂ ਨੂੰ ਦਾਨ ਦੇਣ ਵਾਲੇ ਦਾਨੀ ਸਵ.ਪੰਡਿਤ ਸ਼੍ਰੀਕ੍ਰਿਸ਼ਨ ਜੀ ਨੂੰ ਅੱਜ ਵੀ ਪਿੰਡ ਵਿੱਚ ਬੜੇ ਮਾਣ ਨਾਲ ਯਾਦ ਕੀਤਾ ਜਾਂਦਾ ਹੈ।

ਮਹਾਨ ਖਿਡਾਰੀਆਂ ਦਾ ਪਿੰਡ

60 ਸਾਲਾ ਦੌੜ ਵਿੱਚ ਸ਼ਿੰਦਰਪਾਲ ਸ਼ਰਮਾ,ਪੁਰਾਣੇ ਸਮੇ ਦੇ ਕਬੱਡੀ ਖਿਡਾਰੀਆਂ ਵਿੱਚ ਰਾਮਪਾਲ ਚਾਵਲਾ,ਮਾਸਟਰ ਸੂਰਜ ਭਾਨ,ਰੂਪਾ ਸਰਾਂ,ਤੇਜਾ ਸਿੰਘ ਸਰਾਂ ਥਾਣੇਦਾਰ ਨਾਇਬ ਸਿੰਘ ਸਰਾਂ ,ਸਵ.ਰੇਸ਼ਮ ਸਿੰਘ ਬਰਾੜ ,ਸਵ.ਜੋਗਿੰਦਰ ਸਿੰਘ ਖਿਡਾਰੀਆਂ ਦੇ ਨਾਮ ਵਰਨਣਯੋਗ ਹਨ।ਨਵੀਂ ਪੀੜੀ ਦੇ ਕਬੱਡੀ ਖਿਡਾਰੀਆਂ ਵਿੱਚ ਸਵ. ਮਨਜੀਤ ਸਿੰਘ ਹਿੰਦਾ, ਸਵ.ਕੁਲਦੀਪ ਸਿੰਘ ਉਰਫ ਕੀਪਾ(ਨਿਹੰਗ ਸਿੰਘ), ਜਸਪਾਲ ਸਿੰਘ ਨੰਬਰਦਾਰ,ਅੰਗਰੇਜ ਸਿੰਘ,ਸਵ. ਨਾਇਬ ਸਿੰਘ,ਜਿੰਦਾ ਸਰਾਂ(ਜੋ ਕਿ ਅੱਜਕੱਲ ਵੀਲ ਚੇਅਰ ਤੇ ਹਨ) ਹਨ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads