ਸਰਬਜੀਤ ਚੀਮਾਂ

From Wikipedia, the free encyclopedia

Remove ads

ਸਰਬਜੀਤ ਚੀਮਾ ਇੱਕ ਭਾਰਤੀ ਅਦਾਕਾਰ ਅਤੇ ਗਾਇਕ ਹੈ ਜੋ ਕਿ ਪੰਜਾਬੀ ਭਾਸ਼ਾ ਵਿੱਚ ਗਾਉਂਦਾ ਹੈ। [1]

ਵਿਸ਼ੇਸ਼ ਤੱਥ ਸਰਬਜੀਤ ਚੀਮਾਂ, ਵੈਂਬਸਾਈਟ ...

ਨਿੱਜੀ ਜੀਵਨ

ਚੀਮਾ ਦਾ ਜਨਮ 14 ਜੂਨ 1968 ਵਿੱਚ ਪੰਜਾਬ ਦੇ ਜਲੰਧਰ ਜਿਲ੍ਹੇ ਦੀ ਨੂਰਮਹਿਲ ਤਹਿਸੀਲ ਦੇ ਪਿੰਡ ਚੀਮਾ ਕਲਾਂ ਵਿੱਚ ਹੋਇਆ। [1] ਚੀਮਾਂ ਦੇ ਪਿਤਾ ਪਿਆਰਾ ਸਿੰਘ ਅਤੇ ਮਾਤਾ ਦਾ ਨਾਮ ਹਰਭਜਨ ਕੌਰ ਹੈ\ਸੀ। ਮੁੱਢਲੀ ਪੜ੍ਹਾਈ ਵੀ ਚੀਮਾਂ ਨੇ ਜਲੰਧਰ ਤੋ ਹੀ ਕੀਤੀ ਹੈ ਅਤੇ ਉਚੇਰੀ ਪੜ੍ਹਾਈ ਓਹਨੇ ਲਾਇਲਪੁਰ ਖਾਲਸਾ ਕਾਲਜ, ਜਲੰਧਰ ਤੋ ਪ੍ਰਾਪਤ ਕੀਤੀ। ਮੋਜੂਦਾ ਸਮੇਂ ਓਹ ਆਪਣੀ ਪਤਨੀ ਸਮੇਤ ਕੈਨੇਡਾ ਵਿੱਚ ਵਸ ਰਿਹਾ ਹੈ।

ਕਰੀਅਰ

ਆਪਣੇ ਸੰਗੀਤਕ ਜੀਵਨ ਦੀ ਸੁਰੂਆਤ ਸਰਬਜੀਤ ਨੇ 1993 ਵਿੱਚ ਕੀਤੀ। ਸਭ ਤੋ ਪਹਲੀ ਸਫਲਤਾ ਉਸਨੂੰ ਯਾਰ ਨੱਚਦੇ ਤੋ ਮਿਲੀ। ਉਸਦੀ ਸਭ ਤੋਂ ਸਫਲ ਐਲਬਮ “ਚੰਡੀਗੜ੍ਹ ਸ਼ਹਿਰ ਦੀ ਕੁੜੀ” ਸੀ। ਉਸਨੇ ਬੋਲੀਆਂ ਅਤੇ ਗਿੱਧਾ ਬੀਟਸ ਨਾਲ ਨਾਮ ਬਣਾਇਆ ਹੈ। ਉਸ ਦਾ ਸਮੈਸ਼ ਹਿੱਟ ਪੰਜਾਬੀ ਗਾਣਾ ਰੰਗਲਾ ਪੰਜਾਬ ਆਪਣੀ ਐਲਬਮ ਮੇਲਾ ਵੇਚਦੀਏ ਮੁਟਿਆਰੇ ਦਾ ਹੈ ਜੋ 1996 ਵਿੱਚ ਰਿਲੀਜ਼ ਹੋਈ ਸੀ। ਉਸ ਦੀ ਹਿੱਟ ਬਿੱਲੋ ਤੇਰੀ ਤੋਰ ਵੇਖ ਕੇ, ਢੋਲ ਵੱਜਦਾ, ਰੰਗ ਰਾਰਾ ਰੀਰੀ ਰਾਰਾ, ਭੰਗੜਾ, ਨੱਚੋ ਨੱਚੋ, ਖੱਟਾ ਡੋਰੀਆ ਆਦਿ ਹਨ। ਉਸ ਦੀਆਂ ਐਲਬਮਾਂ ਦਾ ਸੰਗੀਤ ਕਈ ਵਾਰ ਸੰਗੀਤਕਾਰ ਸੁਖਪਾਲ ਸੁੱਖ ਅਤੇ ਅਤੁੱਲ ਸ਼ਰਮਾ ਦੁਆਰਾ ਤਿਆਰ ਕੀਤਾ ਗਿਆ ਸੀ। ਹੁਣ ਉਹ ਸੰਗੀਤਕਾਰ ਅਮਨ ਹੇਅਰ ਨਾਲ ਕੰਮ ਕਰ ਰਿਹਾ ਹੈ। ਉਸਨੇ ਆਪਣੀਆਂ ਐਲਬਮਾਂ ਵਿੱਚ ਬਹੁਤ ਸਾਰੀਆਂ ਬੋਲੀਆਂ ਗਾਈਆਂ ਹਨ। ਚੀਮਾ ਕੋਲ 2 ਧਾਰਮਿਕ ਐਲਬਮ ਹਨ। ਉਸ ਕੋਲ 12 ਸਟੂਡੀਓ ਐਲਬਮ ਹਨ।

ਡਿਸਕੋਗ੍ਰਾਫੀ

ਹੋਰ ਜਾਣਕਾਰੀ ਸਾਲ, ਐਲਬਮ ...

ਇਕੱਲੇ ਗਾਣੇ

ਹੋਰ ਜਾਣਕਾਰੀ ਜਾਰੀ, ਐਲਬਮ ...
Remove ads

ਫਿਲਮੀ ਕਰੀਅਰ

ਉਸਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸ਼ੀਬਾ ਭਾਖੜੀ ਅਤੇ ਵੀਨਾ ਮਲਿਕ ਨਾਲ 2004 ਵਿੱਚ ਫਿਲਮ ਪਿੰਡ ਦੀ ਕੁੜੀ ਵਿੱਚ ਮੁੱਖ ਭੂਮਿਕਾ ਨਿਭਾ ਕੇ ਕੀਤੀ। ਫਿਰ ਉਹ 2009 ਵਿੱਚ ਆਪਨੀ ਬੋਲੀ ਅਪਨਾ ਦੇਸ ਵਿੱਚ ਦਿਖਾਈ ਦਿੱਤਾ। ਉਸ ਨੇ ਪੰਜਾਬ ਬੋਲਦਾ ਫਿਲਮ 2013 ਵਿਚ, ਅਨਿਸ਼ ਪੂਜਾ, ਗੁਰਚੇਤ ਚਿਤਰਕਾਰ, ਬੀ.ਐਨ. ਸ਼ਰਮਾ, ਬੀਨੂ ਢਿਲੋ, ਕਰਮਜੀਤ ਅਨਮੋਲ, ਅਮਰਜੀਤ ਚੀਮਾ ਨਾਲ ਕੰਮ ਕੀਤਾ। ਉਸਨੇ ਹਰਭਜਨ ਮਾਨ ਦੇ ਨਾਲ ਹਾਣੀ ਨਾਮ ਦੀ ਪੰਜਾਬੀ ਫ਼ਿਲਮ ਵਿੱਚ ਵੀ ਕੰਮ ਕੀਤਾ, ਜੋ ਕਿ ਸਾਲ 2013 ਵਿੱਚ ਰਿਲੀਜ਼ ਹੋਈ ਸੀ। ਉਸਨੇ 2018 ਵਿੱਚ ਅਸ਼ਕੇ ਨਾਮ ਦੀ ਇੱਕ ਫਿਲਮ ਵਿੱਚ ਵੀ ਕੰਮ ਕੀਤਾ, ਜਿਸ ਵਿੱਚ ਅਮਰਿੰਦਰ ਗਿੱਲ ਨਾਲ ਅਭਿਨੈ ਕੀਤਾ ਗਿਆ ਸੀ।

ਫਿਲਮਗ੍ਰਾਫੀ

ਹੋਰ ਜਾਣਕਾਰੀ ਜਾਰੀ, ਫਿਲਮ ...

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads