ਸਲਮਾਨ ਬੱਟ
From Wikipedia, the free encyclopedia
Remove ads
ਸਲਮਾਨ ਬੱਟ (ਪੰਜਾਬੀ/Urdu: سلمان بٹ, (ਜਨਮ 7 ਅਕਤੂਬਰ 1984) ਇੱਕ ਪਾਕਿਸਤਾਨੀ ਕ੍ਰਿਕਟ ਖਿਡਾਰੀ ਹੈ, ਜੋ ਕਿ 2011 ਵਿੱਚ ਬ੍ਰਿਟੇਨ ਵਿੱਚ ਹੋਏ ਮੈਚ-ਫਿਕਸਿੰਗ (ਮੈਚ-ਘੁਟਾਲਾ) ਮਾਮਲੇ ਕਾਰਨ ਜੇਲ੍ਹ ਵਿੱਚ ਬੰਦ ਹੈ।
ਬੈਨ (ਰੋਕ) ਲੱਗਣ ਤੋਂ ਪਹਿਲਾਂ ਸਲਮਾਨ ਬੱਟ ਟੈਸਟ ਕ੍ਰਿਕਟ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਦਾ ਖੱਬੇ ਹੱਥ ਦਾ ਬੱਲੇਬਾਜ਼ ਸੀ ਅਤੇ ਸ਼ੁਰੂਆਤੀ ਬੱਲੇਬਾਜ਼ (ਓਪਨਰ) ਸੀ। ਸਲਮਾਨ ਬੱਟ ਨੇ ਆਪਣੇ ਟੈਸਟ ਕ੍ਰਿਕਟ ਖੇਡ-ਜੀਵਨ ਦੀ ਸ਼ੁਰੂਆਤ 3 ਸਤੰਬਰ 2007 ਨੂੰ ਬੰਗਲਾਦੇਸ਼ ਕ੍ਰਿਕਟ ਟੀਮ ਖਿਲਾਫ਼ ਸੀਰੀਜ਼ ਦੇ ਤੀਸਰੇ ਟੈਸਟ ਮੈਚ ਦੌਰਾਨ ਕੀਤੀ ਸੀ ਅਤੇ ਇਸ ਤੋਂ ਇੱਕ ਸਾਲ ਬਾਅਦ ਉਸ ਨੇ ਆਪਣਾ ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਮੈਚ 22 ਸਤੰਬਰ 2004 ਨੂੰ ਵੈਸਟ ਇੰਡੀਜ਼ ਕ੍ਰਿਕਟ ਟੀਮ ਖਿਲਾਫ਼ ਖੇਡਿਆ ਸੀ। ਉਸਨੂੰ ਪਾਕਿਸਤਾਨ ਟੈਸਟ ਕ੍ਰਿਕਟ ਦਲ ਦਾ 16 ਜੁਲਾਈ 2010 ਨੂੰ ਕਪਤਾਨ ਵੀ ਥਾਪਿਆ ਗਿਆ ਸੀ।
29 ਅਗਸਤ 2010 ਨੂੰ ਉਸ ਉੱਪਰ ਸਪਾਟ-ਫਿਕਸਿੰਗ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਅਤੇ 31 ਅਗਸਤ ਨੂੰ ਉਸਨੂੰ ਕਪਤਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਅਤੇ ਓਡੀਆਈ ਦਲ ਵਿੱਚ ਵੀ ਉਸਨੂੰ ਨਹੀਂ ਚੁਣਿਆ ਗਿਆ ਸੀ। 5 ਫਰਵਰੀ 2011 ਨੂੰ ਸਲਮਾਨ ਬੱਟ 'ਤੇ 10 ਸਾਲਾ ਬੈਨ (ਰੋਕ) ਲਗਾ ਦਿੱਤਾ ਗਿਆ, ਜਿਸ ਵਿੱਚੋਂ 5 ਸਾਲ ਉਸਨੂੰ ਸਸਪੈਂਡ ਕਰਾਰ ਦਿੱਤਾ ਗਿਆ ਹੈ।[1] ਨਵੰਬਰ 2011 ਨੂੰ ਬੱਟ ਨੂੰ ਫਿਕਸਿੰਗ ਦੇ ਮਾਮਲੇ ਤਹਿਤ 30 ਮਹੀਨਿਆਂ ਲਈ ਮੋਹੰਮਦ ਆਮਿਰ ਅਤੇ ਮੋਹੰਮਦ ਅਸਿਫ਼ ਨਾਲ ਜੇਲ੍ਹ ਭੇਜ ਦਿੱਤਾ ਗਿਆ।[2] 21 ਜੂਨ 2012 ਨੂੰ ਸਲਮਾਨ ਬੱਟ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਸੀ।
ਅਗਸਤ 2015 ਨੂੰ ਅੰਤਰਰਾਸ਼ਟਰੀ ਕ੍ਰਿਕਟ ਸਭਾ ਨੇ ਸਲਮਾਨ ਬੱਟ ਅਤੇ ਉਸਦੇ ਸਾਥੀਆਂ ਮੋਹੰਮਦ ਆਮਿਰ ਅਤੇ ਮੋਹੰਮਦ ਅਸਿਫ਼ ਨੂੰ ਇਹ ਕਹਿ ਦਿੱਤਾ ਸੀ ਕਿ ਉਹ 2 ਸਤੰਬਰ 2015 ਤੋਂ ਕ੍ਰਿਕਟ ਖੇਡ ਸਕਦੇ ਹਨ।[3][4]
Remove ads
ਖੇਡ-ਜੀਵਨ
ਸ਼ੁਰੂਆਤੀ ਖੇਡ-ਜੀਵਨ
ਸਲਮਾਨ ਬੱਟ ਨੇ ਸ਼ੁਰੂ ਵਿੱਚ ਅੰਡਰ-17 ਤੋਂ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਸੀ ਅਤੇ ਫਿਰ ਉਹ ਅੰਡਰ-19 ਅਤੇ ਫਿਰ ਅਗਲੇ ਦੌਰ ਵਿੱਚ ਖੇਡ ਜਾਰੀ ਰੱਖਦਾ ਰਿਹਾ। ਫਿਰ 2000 ਵਿੱਚ ਉਸਨੂੰ 15 ਸਾਲ ਦੀ ਉਮਰ ਵਿੱਚ ਲਾਹੌਰ ਵਾਈਟਸ ਲਈ ਕ੍ਰਿਕਟ ਖੇਡਣ ਦਾ ਮੌਕਾ ਮਿਲ ਗਿਆ। ਉਸਦੇ ਪ੍ਰਦਰਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ, ਉਸ ਦੀ ਚੋਣ ਪਾਕਿਸਤਾਨ-ਏ ਕ੍ਰਿਕਟ ਟੀਮ ਲਈ ਇੰਗਲੈਂਡ ਖਿਲਾਫ਼ ਖੇਡਣ ਲਈ ਕੀਤੀ ਗਈ। ਪਰੰਤੂ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਪੈਰ ਧਰਨ ਤੋਂ ਬਾਅਦ ਉਹ ਜਿਆਦਾ ਜੌਹਰ ਨਾ ਵਿਖਾ ਸਕਿਆ ਅਤੇ ਉਸਨੂੰ ਕਈ ਵਾਰ ਟੀਮ ਦੀ ਚੋਣ ਸਮੇਂ ਨਜ਼ਰਅੰਦਾਜ ਕੀਤਾ ਜਾਂਦਾ ਰਿਹਾ। ਫਿਰ ਹੌਲੀ-ਹੌਲੀ ਉਸ ਦੇ ਪ੍ਰਦਰਸ਼ਨ ਵਿੱਚ ਸੁਧਾਰ ਹੁੰਦਾ ਗਿਆ।[5]
Remove ads
ਕਪਤਾਨ ਵਜੋਂ ਚੁਣਿਆ ਜਾਣਾ
17 ਜੁਲਾਈ 2010 ਨੂੰ ਪਾਕਿਸਤਾਨ ਕ੍ਰਿਕਟ ਬੋਰਡ ਨੇ ਸਲਮਾਨ ਬੱਟ ਨੂੰ ਪਾਕਿਸਤਾਨ ਟੈਸਟ ਕ੍ਰਿਕਟ ਦਲ ਦਾ ਕਪਤਾਨ ਬਣਾ ਦਿੱਤਾ, ਕਿਉਂਕਿ ਉਸ ਸਮੇਂ ਦੇ ਕਪਤਾਨ ਸ਼ਾਹਿਦ ਅਫ਼ਰੀਦੀ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਸ਼ਾਹਿਦ ਨੇ ਇਹ ਐਲਾਨ ਆਸਟਰੇਲੀਆਈ ਕ੍ਰਿਕਟ ਟੀਮ ਤੋਂ ਟੈਸਟ ਮੈਚ ਹਾਰ ਜਾਣ ਤੋਂ ਬਾਅਦ ਕੀਤਾ ਸੀ।[6] ਸਲਮਾਨ ਬੱਟ ਪਾਕਿਸਤਾਨ ਕ੍ਰਿਕਟ ਟੀਮ ਦਾ ਬਣਨ ਵਾਲਾ 28ਵਾਂ ਕਪਤਾਨ ਸੀ ਅਤੇ ਜਨਵਰੀ 2009 ਤੋਂ ਬਾਅਦ ਪੰਜਵਾਂ ਕਪਤਾਨ ਸੀ।
23 ਜੁਲਾਈ 2010 ਨੂੰ ਪਾਕਿਸਤਾਨ ਕ੍ਰਿਕਟ ਟੀਮ ਨੇ ਸਲਮਾਨ ਬੱਟ ਦੀ ਕਪਤਾਨੀ ਹੇਠ ਆਸਟਰੇਲੀਆਈ ਟੀਮ ਨੂੰ ਹਰਾ ਦਿੱਤਾ ਸੀ।
Remove ads
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads