ਸਲਾਵੋਏ ਝ਼ੀਝ਼ੇਕ
From Wikipedia, the free encyclopedia
Remove ads
ਸਲਾਵੋਏ ਝ਼ੀਝ਼ੇਕ (ਸਲੋਵੇਨੀ: Slavoj Žižek, IPA: [ˈsláːʋɔj ˈʒíːʒək]; ਜਨਮ: 21 ਮਾਰਚ, 1949[1]) ਸਲੋਵੇਨੀਆ, ਯੂਗੋਸਲਾਵੀਆ ਵਿੱਚ ਪੈਦਾ ਹੋਇਆ ਇੱਕ ਸਿਆਸੀ-ਫ਼ਲਸਫ਼ਈ ਅਤੇ ਸੱਭਿਆਚਾਰ ਦਾ ਆਲੋਚਕ ਹੈ। ਸਲਾਵੋਏ ਝ਼ੀਝ਼ੇਕ ਦਾ ਜਨਮ ਯੂਗੋਸਲਾਵੀਆ ਦੇ ਸ਼ਹਿਰ ਲਿਊਬਲਿਆਨਾ ਵਿੱਚ ਹੋਇਆ ਸੀ। ਸਲਾਵੋਏ ਝ਼ੀਝ਼ੇਕ ਨੇ ਪਹਿਲਾਂ ਯੂਗੋਸਲਾਵੀਆ ਅਤੇ ਬਾਅਦ ਵਿੱਚ ਪੈਰਿਸ ਵਿੱਚ ਫ਼ਲਸਫ਼ੇ ਦੀ ਪੜ੍ਹਾਈ ਕੀਤੀ। ਲਿਊਬਲਿਆਨਾ ਯੂਨਿਵਰਸਿਟੀ ਵਿੱਚ ਸਲਾਵੋਏ ਝ਼ੀਝ਼ੇਕ ਨੇ ਜਰਮਨ ਆਦਰਸ਼ਵਾਦ ਨੂੰ ਡੂੰਘਾਈ ਵਿੱਚ ਪੜ੍ਹਿਆ। ਸਲਾਵੋਏ ਝ਼ੀਝ਼ੇਕ ਨੇ ਫ਼ਰਾਂਸ ਵਿੱਚ ਮਸ਼ਹੂਰ ਫ਼ਰਾਂਸੀਸੀ ਦਾਰਸ਼ਨਿਕ ਯਾਕ ਲਾਕਾਂ ਦੇ ਜਵਾਈ ਜਾਕ ਆਲੇਂ-ਮਿਲੇਰ ਦੀ ਰਾਹਬਰੀ ਹੇਠ ਫ਼ਲਸਫ਼ਈਆਂ ਜੋਰਜ ਵਿਲਹੈਮ ਫ਼ਰੈਡਰਿਖ਼ ਹੇਗਲ, ਕਾਰਲ ਮਾਰਕਸ ਅਤੇ ਸੋਲ ਕਰੀਪਕੇ ਦੀ ਲਕਾਨੀਵਾਦ ਨਾਲ਼ ਵਿਆਖਿਆ ਕੀਤੀ[1]।
ਸੋਲ ਕਰੀਪਕੇ ਲਿੱਖਦਾ ਵੀ ਹੈ। ਸੋਲ ਕਰੀਪਕੇ ਸਲੋਵੇਨੀ ਹਫ਼ਤਾਵਾਰੀ ਰਸਾਲੇ 'ਮਲਾਦੀਨਾ' (Mladina) ਵਿੱਚ ਲਿੱਖਦਾ ਸੀ। ਪਰ ਸੋਲ ਕਰੀਪਕੇ ਦੀ ਮਸ਼ਹੂਰੀ ਉਸਦੀ ਪਹਿਲੀ ਅੰਗ੍ਰੇਜ਼ੀ ਕਿਤਾਬ 'ਦ ਸਬਲਾਈਮ ਆਬਜੈਕਟ ਆਫ਼ ਆਈਡੀਆਲਾਜੀ' (The Sublime Object of Ideology) ਛਪਣ ਤੋਂ ਬਾਅਦ ਹੋਈ[2]। ਕਿਤਾਬ 1989 ਵਿੱਚ ਛਪੀ ਸੀ। ਸੋਲ ਕਰੀਪਕੇ 'ਡੈਮੋਕਰੇਸੀ ਨਾਓ!' (Democracy Now!) ਨਾਂ ਦੇ ਟੀਵੀ ਚੈਨਲ 'ਤੇ ਅਕਸਰ ਆਉਂਦਾ ਹੈ।
Remove ads
ਲੈਨਿਨ ਬਾਰੇ ਝ਼ੀਝ਼ੇਕ
ਸਲਾਵੋਏ ਝ਼ੀਝ਼ੇਕ ਤੋਂ ਪੁੱਛਿਆ ਗਿਆ ਕਿ ਉਹ ਵਲਾਦੀਮੀਰ ਲੈਨਿਨ ਨੂੰ ਦੁਬਾਰਾ ਲੋਕਾਂ ਵਿੱਚ ਹਰਮਨ ਪਿਆਰਾ ਕਰਨਾ ਚਾਹੁੰਦੇ ਸੀ ਪਰ ਯੁਵਕਾਂ ਵਿੱਚ ਲੈਨਿਨ ਦੀ ਸ਼ੈਤਾਨ ਵਾਲੀ ਇਮੇਜ ਹੈ, ਅਜਿਹੇ ਵਿੱਚ ਲੈਨਿਨ ਦਾ ਦੁਬਾਰਾ ਜਨਮ ਕਿਵੇਂ ਸੰਭਵ ਹੈ? ਸਲਾਵੋਏ ਝ਼ੀਝ਼ੇਕ ਨੇ ਇਸਦਾ ਇਹੋ ਜਿਹਾ ਉੱਤਰ ਦਿੱਤਾ, "ਮੈਂ ਮੂਰਖ ਨਹੀ ਹਾਂ ਕਿ ਲੈਨਿਨ ਨੂੰ ਦੁਹਰਾਵਾਂ। ਦੁਹਰਾਉਣ ਨਾਲ਼ ਲੈਨਿਨ ਦਾ ਦੁਬਾਰਾ ਜਨਮ ਸੰਭਵ ਨਹੀਂ ਹੈ। ਮੈਂ ਲੈਨਿਨ-ਵਰਗੀ ਮਜਦੂਰ ਪਾਰਟੀ ਦੀ ਉਸਾਰੀ ਨਹੀਂ ਕਰਨਾ ਚਾਹੁੰਦਾ। ਸਗੋਂ ਮੇਰੀ ਦਿਲਚਸਪੀ 1914 ਦੇ ਲੈਨਿਨ ਵਿੱਚ ਹੈ, ਉਸ ਸਪ੍ਰਿਟ ਵਿੱਚ ਹੈ ਜੋ ਲੈਨਿਨ ਦੇ ਅੰਦਰ ਇਸ ਦੌਰ ਵਿੱਚ ਵਿਖਾਈ ਦਿੰਦੀ ਹੈ। ਪਹਿਲੀ ਸੰਸਾਰ ਜੰਗ ਦੇ ਦੌਰਾਨ ਲੈਨਿਨ ਕਾਫ਼ੀ ਮੁਸ਼ਕਲ ਵਿੱਚ ਸਨ, ਉਸ ਸਮੇਂ ਚਾਰੇ ਪਾਸੇ ਰਾਸ਼ਟਰਵਾਦ ਦਾ ਉਭਾਰ ਸੀ। ਰੂਸ ਦੇ ਬਾਹਰ ਸਾਰੇ ਡੇਮੋਕਰੇਟ ਦਲ਼ ਯੁੱਧ ਦਾ ਸਮਰਥਨ ਕਰ ਰਹੇ ਸਨ। ਲੈਨਿਨ ਨੂੰ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਸੀ। ਸਾਰੀਆਂ ਚੀਜ਼ਾਂ ਗ਼ਲਤ ਸਾਬਤ ਹੋ ਰਹੀਆਂ ਸਨ। ਲੈਨਿਨ ਠਹਰਾਓ ਮਹਿਸੂਸ ਕਰ ਰਹੇ ਸਨ, ਅਨਿਰਣੇ ਦੀ ਦਸ਼ਾ ਵਿੱਚ ਸਨ। ਰੈਡੀਕਲ, ਕ੍ਰਾਂਤੀਵਾਦੀ ਰਾਜਨੀਤੀ ਤਬਾਹ ਹੋ ਚੁੱਕੀ ਸੀ। ਉਸ ਸਮੇਂ ਲੈਨਿਨ ਨੇ ਕ੍ਰਾਂਤੀਵਾਦੀ ਰਾਜਨੀਤੀ ਨੂੰ ਜਨਮ ਦਿੱਤਾ। ਮੈਨੂੰ ਇਹੀ ਲੈਨਿਨ ਪਸੰਦ ਹੈ। ਆਮ ਤੌਰ ਤੇ ਲੈਨਿਨ ਨੂੰ ਮਾਰਕਸ ਦਾ ਸਾਥੀ ਕਿਹਾ ਜਾਂਦਾ ਹੈ, ਪਰ ਲੈਨਿਨ ਦੇ ਵਿਚਾਰਾਂ ਨੂੰ ਵੇਖਕੇ ਇਹ ਲੱਗਦਾ ਹੈ ਕਿ ਉਸ ਵਿੱਚ ਮਾਰਕਸ ਵਰਗਾ ਕੁੱਝ ਵੀ ਨਹੀਂ ਹੈ। ਸਗੋਂ ਉਹ ਤਾਂ ਮਾਰਕਸ ਦਾ ਵਿਲੋਮ ਹੈ। ਲੈਨਿਨ ਤਾਂ ਮਾਰਕਸ ਦਾ ਨਕਾਰਾਤਮਕ ਸਮਾਨਾਂਤਰ ਹੈ। ਲੈਨਿਨ ਨੇ ਮਾਰਕਸ ਦੇ ਸਮਾਜਵਾਦੀ ਪ੍ਰਕਲ਼ਪ ਨੂੰ ਨਵੇਂ ਸਿਰੇ ਤੋਂ ਨਿਰਮਿਤ ਕੀਤਾ। ਅਸੀਂ ਅੱਜ ਵੀ ਉਹੋ ਜਿਹੀ ਦਸ਼ਾ ਵਿੱਚ ਹਾਂ। ਲੈਨਿਨ ਨੇ ਜੋ ਕੀਤਾ ਸੀ ਉਹੀ ਅੱਜ ਅਸੀਂ ਕਰਨਾ ਹੈ। ਸਗੋਂ ਜ਼ਿਆਦਾ ਰੈਡੀਕਲ ਢੰਗ ਨਾਲ਼ ਕਰਨਾ ਹੈ।"
Remove ads
ਹਵਾਲੇ
ਹੋਰ ਜਾਣਕਾਰੀ ਲਈ
Wikiwand - on
Seamless Wikipedia browsing. On steroids.
Remove ads