ਸ਼ਤਰੰਜ ਕੇ ਖਿਲਾੜੀ (ਫ਼ਿਲਮ)

From Wikipedia, the free encyclopedia

ਸ਼ਤਰੰਜ ਕੇ ਖਿਲਾੜੀ (ਫ਼ਿਲਮ)
Remove ads

ਸ਼ਤਰੰਜ ਕੇ ਖਿਲਾੜੀ 1977 ਦੀ ਇੱਕ ਭਾਰਤੀ ਫ਼ਿਲਮ ਹੈ[1] ਜੋ ਕਿ ਮੁਨਸ਼ੀ ਪ੍ਰੇਮ ਚੰਦ ਦੀ ਇਸੇ ਨਾਂ ਦੀ ਕਹਾਣੀ ’ਤੇ ਆਧਾਰਤ ਹੈ। ਇਸ ਦੀ ਕਹਾਣੀ ਈਸਟ ਇੰਡੀਆ ਕੰਪਨੀ ਵਲੋਂ ਅਵਧ ਦੇ ਰਾਜ ਨੂੰ ਆਪਣੇ ਅਧੀਨ ਕਰਨ ਦੀ ਇਤਿਹਾਸਕ ਘਟਨਾ ਨਾਲ ਸਬੰਧਤ ਹੈ। ਫ਼ਿਲਮ ਵਿੱਚ ਅਵਧ ਦੇ ਨਵਾਬ-ਜਗੀਰਦਾਰ ਸ਼ਤਰੰਜ ਖੇਡਣ ਵਿੱਚ ਇਸ ਤਰ੍ਹਾਂ ਮਸਤ ਦਿਖਾਏ ਗਏ ਹਨ ਕਿ ਉਹਨਾਂ ਨੂੰ ਆਪਣੇ ਘਰ ਅਤੇ ਰਾਜ ਦੇ ਕਿਸੇ ਵੀ ਕੰਮ ਵਿੱਚ ਕੋਈ ਦਿਲਚਸਪੀ ਨਹੀਂ। ਉਹ ਜ਼ਿੰਦਗੀ ਵਿੱਚ ਖਾਦੇ-ਪੀਂਦੇ ਹਨ ਅਤੇ ਸ਼ਤਰੰਜ ਖੇਡਦੇ ਹਨ। ਜਦੋਂ ਉਹ ਇਹ ਖੇਡ ਨਹੀਂ ਖੇਡ ਰਹੇ ਹੁੰਦੇ, ਉਦੋਂ ਵੀ ਉਹ ਇਸ ਬਾਰੇ ਸੋਚ ਰਹੇ ਹੁੰਦੇ ਹਨ ਅਤੇ ਨਵੀਂਆਂ ਚਾਲਾਂ ਘੜ ਰਹੇ ਹੁੰਦੇ ਹਨ ਤਾਂਕਿ ਅਗਲੀ ਬਾਜ਼ੀ ਵਿੱਚ ਆਪਣੇ ਵਿਰੋਧੀ ਨੂੰ ਹਰਾਇਆ ਜਾ ਸਕੇ।

ਵਿਸ਼ੇਸ਼ ਤੱਥ ਸ਼ਤਰੰਜ ਕੇ ਖਿਲਾੜੀ, ਨਿਰਦੇਸ਼ਕ ...
Remove ads

ਕਹਾਣੀ

ਅਵਧ ਦਾ ਸੁਲਤਾਨ ਨਵਾਬ ਵਾਜਿਦ ਅਲੀ ਖ਼ਾਨ ਆਪਣਾ ਜ਼ਿਆਦਾ ਵਕਤ ਪੰਜ ਵੇਲੇ ਦੀ ਨਮਾਜ਼ ਪੜ੍ਹਨ, ਆਪਣੀਆਂ 400 ਰਖੇਲਾਂ ਦੇ ਸਾਥ ਵਿੱਚ ਆਨੰਦ ਮਾਨਣ, ਪਤੰਗ ਉਡਾਉਣ ਅਤੇ ਸ਼ਿਅਰੋ ਸ਼ਾਇਰੀ ਕਰਨ ਵਿੱਚ ਗੁਜ਼ਾਰਦਾ ਹੈ। ਉਸ ਨੂੰ ਆਪਣਾ ਰਾਜ ਭਾਗ ਚਲਾਉਣ ਵਿੱਚ ਕੋਈ ਦਿਲਚਸਪੀ ਨਹੀਂ। ਅਵਧ ਦੇ ਆਮ ਲੋਕ ਫਿਰ ਵੀ ਉਸ ਨੂੰ ਪਿਆਰ ਕਰਦੇ ਹਨ। ਉਹਨਾਂ ਨੂੰ ਸੁਲਤਾਨ ਵਿਰੁੱਧ ਕੋਈ ਸ਼ਿਕਾਇਤ ਨਹੀਂ। ਉਹ ਵੀ ਆਪਣਾ ਸਮਾਂ ਕੁੱਕੜਾਂ ਅਤੇ ਭੇਡੂਆਂ ਦੀਆਂ ਲੜਾਈਆਂ ਦਾ ਤਮਾਸ਼ਾ ਦੇਖਦੇ ਹੋਏ ਗੁਜ਼ਾਰਦੇ ਹਨ। ਹਰ ਪਾਸੇ ਆਨੰਦ ਮੰਗਲ ਹੈ। ਇਸ ਤਰ੍ਹਾਂ ਦੇ ਮਾਹੌਲ ਵਿੱਚ ਕੰਪਨੀ ਬਹਾਦਰ (ਈਸਟ ਇੰਡੀਆ ਕੰਪਨੀ) ਅਵਧ ਨੂੰ ਹੜਪਣ ਦੇ ਮਨਸੂਬੇ ਬਣਾ ਰਹੀ ਹੈ। ਉਹ ਅਵਧ ਰਾਜ ਨਾਲ ਕੀਤੇ ਅਹਿਦਨਾਮੇ ਵਿੱਚ ਮੋਰੀਆਂ ਲੱਭ ਰਹੀ ਹੈ ਤਾਂ ਕਿ ਉਸ ਅਹਿਦਨਾਮੇ ਤੋਂ ਮੁਕਰਿਆ ਜਾ ਸਕੇ ਅਤੇ ਅਵਧ ਨੂੰ “ਚੈਰੀ” ਵਾਂਗ ਤੋੜ ਕੇ ਆਪਣੇ ਮੂੰਹ ਵਿੱਚ ਪਾਇਆ ਜਾ ਸਕੇ। ਜਦੋਂ ਕੰਪਨੀ ਦੇ ਮਨਸੂਬਿਆਂ ਦੀਆਂ ਖਬਰਾਂ ਅਵਧ ਦੇ ਸੁਲਤਾਨ, ਅਵਧ ਦੇ ਨਵਾਬਾਂ/ਜਗੀਰਦਾਰਾਂ ਤੱਕ ਪਹੁੰਚਦੀਆਂ ਹਨ ਤਾਂ ਉਹ ਇਸ ਉੱਤੇ ਯਕੀਨ ਨਹੀਂ ਕਰਦੇ। ਉਹ ਇਹਨਾਂ ਨੂੰ ਅਫਵਾਹਾਂ ਸਮਝਦੇ ਹਨ। ਸੁਲਤਾਨ ਇਹਨਾਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਰਾਜ ਵਿਰੋਧੀ ਗਰਦਾਨਦਾ ਹੈ। ਸ਼ਤਰੰਜ ਦੀ ਖੇਡ ਵਿੱਚ ਮਸਤ ਰਹਿਣ ਵਾਲਾ ਇੱਕ ਨਵਾਬ ਦੂਸਰੇ ਨਵਾਬ ਨੂੰ ਬੜੀ ਮਾਸੂਮੀਅਤ ਨਾਲ ਪੁੱਛਦਾ ਹੈ, ਕਿ “ਇਹ ਲੋਕ ਅਜਿਹੀਆਂ ਅਫਵਾਹਾਂ ਕਿਉਂ ਫੈਲਾਉਂਦੇ ਹਨ?” ਅਖੀਰ 7 ਫਰਵਰੀ 1856 ਨੂੰ ਕੰਪਨੀ ਬਹਾਦਰ ਬਿਨਾਂ ਕੋਈ ਗੋਲੀ ਚਲਾਇਆਂ ਅਵਧ ਨੂੰ ਆਪਣੇ ਅਧੀਨ ਕਰਨ ਵਿੱਚ ਕਾਮਯਾਬ ਹੋ ਜਾਂਦੀ ਹੈ। ਕਿਸੇ ਪਾਸੇ ਕੋਈ ਵਿਰੋਧ ਨਹੀਂ ਹੁੰਦਾ, ਕੋਈ ਸਵਾਲ ਨਹੀਂ ਪੁੱਛਿਆ ਜਾਂਦਾ। ਸਿਰਫ ਇੱਕ 13-14 ਸਾਲਾਂ ਦਾ ਮੁੰਡਾ ਸਵਾਲ ਕਰਦਾ ਹੈ ਕਿ ਅਵਧ ‘ਤੇ ਅੰਗਰੇਜ਼ਾਂ ਦਾ ਰਾਜ ਹੋ ਗਿਆ ਪਰ ਕਿਤੇ ਕੋਈ ਗੋਲੀ ਨਹੀਂ ਚੱਲੀ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads