ਸ਼ਨੀ (ਗ੍ਰਹਿ)

From Wikipedia, the free encyclopedia

ਸ਼ਨੀ (ਗ੍ਰਹਿ)
Remove ads

ਸ਼ਨੀ ਗ੍ਰਹਿ (ਚਿੰਨ੍ਹ: ♄) ਸਾਡੇ ਸੂਰਜ ਮੰਡਲ ਵਿੱਚ ਸੂਰਜ ਤੋਂ ਛੇਵਾਂ ਗ੍ਰਹਿ ਹੈ। ਬ੍ਰਹਿਸਪਤ ਤੋਂ ਬਾਅਦ ਇਹ ਸੂਰਜ ਮੰਡਲ ਦਾ ਦੂਜਾ ਵੱਡਾ ਗ੍ਰਹਿ ਹੈ। ਸ਼ਨੀ ਸੂਰਜ ਮੰਡਲ ਵਿੱਚ ਗੇਸ ਜਾਇੰਟਾਂ ਵਿੱਚੋਂ ਇੱਕ ਹੈ, ਜਿਸਦਾ ਔਸਤ ਅਰਧ-ਵਿਆਸ ਧਰਤੀ ਦਾ ਲਗਭਗ ੯ ਗੁਣਾ ਹੈ।[10][11] ਇਸਦੀ ਘਣਤਾ ਧਰਤੀ ਦੀ ਔਸਤ ਘਣਤਾ ਦਾ ਸਿਰਫ਼ ਅੱਠਵਾਂ ਹਿੱਸਾ ਹੈ, ਪਰ ਇਸਦੀ ਬਹੁਤ ਜ਼ਿਆਦਾ ਆਇਤਨ ਕਰਕੇ ਇਹ ਧਰਤੀ ਤੋਂ ੯੫ ਗੁਣਾ ਵੱਡਾ ਹੈ।[12][13][14] ਸ਼ਨੀ ਦਾ ਨਾਂ ਰੋਮਨ ਖੇਤੀਬਾੜੀ ਦੇਵਤਾ ਦੇ ਨਾਂ ਉੱਪਰ ਰੱਖਿਆ ਗਿਆ ਹੈ, ਇਸਦਾ ਖਗੋਲੀ ਚਿੰਨ੍ਹ (♄) ਦੇਵਤੇ ਦੀ ਦਾਤੀ ਨੂੰ ਹੀ ਦਰਸਾਉਂਦਾ ਹੈ।

ਵਿਸ਼ੇਸ਼ ਤੱਥ ਪੰਧ ਦੀਆਂ ਵਿਸ਼ੇਸ਼ਤਾਵਾਂ, ਉਚਾਰਨ ...

ਸ਼ਨੀ ਗ੍ਰਹਿ ਦਾ ਅੰਦਰਲਾ ਭਾਗ ਲੋਹੇ-ਨਿੱਕਲ ਅਤੇ ਚੱਟਾਨਾਂ (ਸਿਲਿਕਾਨ ਅਤੇ ਆਕਸੀਜਨ ਦੇ ਯੋਗਿਕ) ਦੀ ਕੋਰ ਦਾ ਬਣਿਆ ਹੋਇਆ ਹੈ। ਇਸ ਕੋਰ ਨੂੰ ਧਾਤੂ ਹਾਈਡਰੋਜਨ ਦੀ ਡੂੰਘੀ ਪਰਤ ਨੇ ਘੇਰਿਆ ਹੋਇਆ ਹੈ, ਜਿਹੜੀ ਕਿ ਤਰਲ ਹਾਈਡਰੋਜਨ ਅਤੇ ਤਰਲ ਹੀਲੀਅਮ ਦੀ ਵਿਚਕਾਰਲੀ ਪਰਤ ਹੈ, ਅਤੇ ਅੰਤ ਵਿੱਚ ਗੈਸ ਦੀ ਬਣੀ ਉੱਪਰੀ ਪਰਤ ਹੁੰਦੀ ਹੈ। ਸ਼ਨੀ ਦਾ ਹਲਕਾ ਪੀਲਾ ਰੰਗ ਇਸਦੇ ਉੱਪਰੀ ਵਾਤਾਵਰਨ ਵਿੱਚ ਅਮੋਨੀਆ ਕ੍ਰਿਸਟਲਾਂ ਦੀ ਮੌਜੂਦਗੀ ਕਰਕੇ ਹੁੰਦਾ ਹੈ। ਧਾਤੂ ਦੀ ਹਾਈਡਰੋਜਨ ਪਰਤ ਵਿੱਚ ਇਲੈਕਟ੍ਰੀਕਲ ਕਰੰਟ ਸ਼ਨੀ ਗ੍ਰਹਿ ਦੇ ਘਰੇ ਵਿੱਚ ਚੁੰਬਕੀ ਬਲ ਨੂੰ ਬਣਾਉਂਦਾ ਮੰਨਿਆ ਜਾਂਦਾ ਹੈ, ਜਿਹੜਾ ਕਿ ਧਰਤੀ ਨਾਲੋਂ ਕਮਜ਼ੋਰ ਹੈ, ਪਰ ਇਸਦਾ ਮੈਗਨੈਟਿਕ ਮੋਮੈਂਟ ਇਸਦੇ ਜ਼ਿਆਦਾ ਅਕਾਰ ਹੋਣ ਕਰਕੇ ਧਰਤੀ ਤੋਂ ੫੮੦ ਗੁਣਾ ਵਧੇਰੇ ਹੈ। ਸ਼ਨੀ ਦੀ ਮੈਗਨੈਟਿਕ ਫੀਲਡ ਸਟਰੈਂਥ ਬ੍ਰਹਿਸਪਤੀ ਤੋਂ ੨੦ ਗੁਣਾ ਘੱਟ ਹੈ।[8] ਇਸਦਾ ਬਾਹਰਲਾ ਵਾਤਾਵਰਨ ਬਹੁਤ ਨਰਮ ਅਤੇ ਧੁੰਦਲਾ ਹੈ। ਸ਼ਨੀ ਉੱਤੇ ਹਵਾ ਦੀ ਗਤੀ 1,800 km/h (500 m/s) ਤੱਕ ਪਹੁੰਚ ਜਾਂਦੀ ਹੈ, ਜਿਹੜੀ ਕਿ ਬ੍ਰਹਿਸਪਤੀ ਤੋਂ ਜ਼ਿਆਦਾ ਅਤੇ ਨੈਪਚਿਊਨ ਤੋਂ ਘੱਟ ਹੈ।[15]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads