ਸ਼ਰੀਪਾਦ ਅਮ੍ਰਿਤ ਡਾਂਗੇ

From Wikipedia, the free encyclopedia

ਸ਼ਰੀਪਾਦ ਅਮ੍ਰਿਤ ਡਾਂਗੇ
Remove ads

ਸ਼ਰੀਪਾਦ ਅਮ੍ਰਿਤ ਡਾਂਗੇ (10 ਅਕਤੂਬਰ 1899 - 22 ਮਈ 1991) ਭਾਰਤ ਦੇ ਮੁਢਲੇ ਕਮਿਊਨਿਸਟ ਨੇਤਾਵਾਂ ਵਿੱਚੋਂ ਇੱਕ ਸਨ। ਉਹ ਐਸ ਏ ਡਾਂਗੇ ਦੇ ਨਾਮ ਨਾਲ ਮਸ਼ਹੂਰ ਹਨ। ਉਹ ਭਾਰਤ ਵਿੱਚ ਕਮਿਊਨਿਸਟ ਅਤੇ ਮਜਦੂਰ ਅੰਦੋਲਨ ਦੇ ਮੋਢੀਆਂ ਵਿੱਚੋਂ ਸਨ।

ਵਿਸ਼ੇਸ਼ ਤੱਥ ਸ਼ਰੀਪਾਦ ਅਮ੍ਰਿਤ ਡਾਂਗੇ, ਭਾਰਤੀ ਪਾਰਲੀਮੈਂਟ ਮੈਂਬਰ (ਬੰਬਈ ਸਿਟੀ ਕੇਂਦਰੀ) ...
Remove ads
Remove ads

ਮੁਢਲੇ ਸਾਲ

Thumb
25 ਮੇਰਠਦੇ ਕੈਦੀ, ਜੇਲ੍ਹ ਦੇ ਬਾਹਰ ਬੈਠੇ ਹਨ ਪਿੱਛੇ ਵਾਲੀ ਕਤਾਰ:(ਖੱਬੇ ਤੋਂ ਸੱਜੇ) ਕੇ ਐਨ ਸਹਿਗਲ, ਐਸ.ਐਸ. ਜੋਸ਼, ਐਚ ਲੈਸਟਰ ਹਚਿਸਨ, ਸ਼ੌਕਤ ਉਸਮਾਨੀ, ਐਫ਼ ਬਰੈਡਲੇ, ਕੇ ਪ੍ਰਸਾਦ, ਫ਼ਿਲਿਪੁੱਸ ਸਪਰਾਟ, ਅਤੇ ਜੀ. ਅਧਿਕਾਰੀ ਮਿਡਲ ਕਤਾਰ : ਕੇ ਆਰ ਮਿੱਤਰਾ, ਗੋਪਨ ਚੱਕਰਵਰਤੀ, ਕਿਸ਼ੋਰ ਲਾਲ ਘੋਸ਼, ਕੇ ਐਲ ਕਦਮ, ਡੀ.ਆਰ. ਥੇਂਗਦੀ, ਗੌਰਾ ਸ਼ੰਕਰ, ਸ ਬੈਨਰਜੀ, ਕੇ ਐਨ ਜੋਗਲੇਕਰ, ਪੀ ਸੀ ਜੋਸ਼ੀ, ਅਤੇ ਮੁਜ਼ੱਫਰ ਅਹਿਮਦ. ਸਾਹਮਣੀ ਕਤਾਰ : ਐਮ ਜੀ ਦੇਸਾਈ, ਜੀ ਗੋਸਵਾਮੀ, ਆਰ ਐਸ ਨਿਮਕਰ, ਐਸ ਐਸ ਮਿਰਾਜਕਰ, ਐਸ ਏ ਡਾਂਗੇ, ਜੀ ਵੀ ਘਾਟੇ ਅਤੇ ਗੋਪਾਲ ਬਸਕ

ਡਾਂਗੇ ਦਾ ਜਨਮ ਨਾਸਿਕ ਜ਼ਿਲ੍ਹਾ, ਮਹਾਰਾਸ਼ਟਰ ਦੇ ਨਿਪਹਾੜ ਤਾਲੁਕਾ ਵਿੱਚ ਕ੍ਰਾਂਜਨਗਾਉਂ ਨਾਮਕ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਖੇਤਰ ਦੇ ਪ੍ਰਮੁੱਖ ਜਿਮੀਦਾਰ ਸੀ ਅਤੇ ਕ੍ਰਾਂਜਨਗਾਉਂ ਵਿੱਚ ਇੱਕ ਮਹਲਨੁਮਾ ਘਰ ਵਿੱਚ ਰਹਿੰਦੇ ਸਨ। ਡਾਂਗੇ ਨੂੰ ਪੂਨੇ ਵਿੱਚ ਪੜ੍ਹਾਈ ਕਰਨ ਲਈ ਭੇਜਿਆ ਗਿਆ ਸੀ। ਉਨ੍ਹਾਂ ਨੂੰ ਬਾਈਬਲ ਦੀ ਲਾਜ਼ਮੀ ਸਿੱਖਿਆ ਦੇ ਖਿਲਾਫ ਇੱਕ ਅੰਦੋਲਨ ਦੇ ਆਯੋਜਨ ਲਈ ਕਾਲਜ ਤੋਂ ਕਢ ਦਿੱਤਾ ਗਿਆ ਸੀ। ਡਾਂਗੇ ਨੂੰ ਮਜਦੂਰਾਂ ਦੀਆਂ ਹਾਲਤਾਂ ਉਦੋਂ ਪਤਾ ਲਗੀਆਂ ਜਦੋਂ ਉਹ ਮੁੰਬਈ ਦੇ ਕੱਪੜਾ ਮਿਲ ਖੇਤਰਾਂ ਵਿੱਚ ਸਵੈਇੱਛਕ ਕਾਰਜ ਕਰਨ ਗਿਆ। ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਦੇ ਖਿਲਾਫ ਰਾਸ਼ਟਰਵਾਦੀ ਅੰਦੋਲਨ ਦੇ ਜੋਸ਼ੀਲੇ ਸੰਘਰਸ਼ ਨੇ ਡਾਂਗੇ ਨੂੰ ਸਰਗਰਮ ਰਾਜਨੀਤੀ ਵਿੱਚ ਖਿਚ ਲਿਆ ਸੀ। ਜਵਾਨ ਡਾਂਗੇ ਮਹਾਰਾਸ਼ਟਰ ਤੋਂ ਭਾਰਤੀ ਰਾਸ਼ਟਰੀ ਕਾਂਗਰਸ ਦੇ ਵੱਡੇ ਨੇਤਾ ਬਾਲ ਗੰਗਾਧਰ ਤਿਲਕ(ਜਿਨ੍ਹਾਂ ਨੇ ਸਵਰਾਜ ਦਾ – ਯਾਨੀ ਪੂਰਨ ਅਜ਼ਾਦੀ ਦਾ ਪ੍ਰਸਤਾਵ ਬਹੁਤ ਪਹਿਲਾਂ ਰੱਖ ਦਿਤਾ ਸੀ) ਤੋਂ ਬਹੁਤ ਪ੍ਰੇਰਿਤ ਸੀ। ਬਾਅਦ ਵਿੱਚ, ਜਦੋਂ ਮਹਾਤਮਾ ਗਾਂਧੀ ਨੇ 1920 ਵਿੱਚ ਅਸਹਿਯੋਗ ਅੰਦੋਲਨ ਸ਼ੁਰੂ ਕੀਤਾ, ਡਾਂਗੇ ਨੇ ਕਾਲਜ ਛੱਡ ਦਿੱਤਾ ਅਤੇ ਆਜ਼ਾਦੀ ਦੇ ਅੰਦੋਲਨ ਵਿੱਚ ਸ਼ਾਮਿਲ ਹੋ ਗਏ। 1917 ਦੀ ਰੂਸੀ ਕ੍ਰਾਂਤੀ ਦੇ ਬਾਅਦ ਉਹ ਮਾਰਕਸਵਾਦ ਵਿੱਚ ਦਿਲਚਸਪੀ ਲੈਣ ਲੱਗੇ। ਉਹ ਤੇਜੀ ਨਾਲ ਗਾਂਧੀਵਾਦ ਦੇ ਬਾਰੇ ਵਿੱਚ ਉਲਝਨ ਵਿੱਚ ਪੈ ਗਏ। ਭਾਰਤ ਦੀ ਆਰਥਕ ਬੀਮਾਰੀਆਂ ਲਈ ਇੱਕਮਾਤਰ ਸਮਾਧਾਨ ਦੇ ਰੂਪ ਵਿੱਚ ਗਾਂਧੀ ਦੁਆਰਾ ਘਰੇਲੂ ਉਦਯੋਗਾਂ ਨੂੰ ਬੜਾਵਾ ਦੇਣ ਦੇ ਬਾਰੇ ਵਿੱਚ ਉਨ੍ਹਾਂ ਨੂੰ ਵਿਸ਼ੇਸ਼ ਇਤਰਾਜ ਸੀ।

Remove ads

ਕਮਿਊਨਿਸਟ ਪਾਰਟੀ ਦੇ ਮੋਢੀ ਵਜੋਂ

ਸੰਨ 1921-22 ਦੇ ਨੇੜੇ ਤੇੜੇ ਭਾਰਤ ਵਿੱਚ ਪਹਿਲੇ ਕਮਿਉਨਿਸਟ ਗਰੁੱਪਾਂ ਦਾ ਉਭਾਰ ਹੋਇਆ। ਇਹਨਾਂ ਗਰੁੱਪਾਂ ਵਿੱਚ ਐਸ ਏ ਡਾਂਗੇ ਨੇ ਅਹਿਮ ਭੂਮਿਕਾ ਅਦਾ ਕੀਤੀ.ਉਨ੍ਹਾਂ ਨੇ ਭਾਰਤ ਵਿੱਚ ਸਮਾਜਵਾਦੀ ਵਿਚਾਰਾਂ ਦੇ ਪ੍ਰਸਾਰ ਕਰਣ ਲਈ ‘ਦ ਸੋਸ਼ਲਿਸਟ’ ਨਾਮਕ ਸਮਾਚਰ - ਪੱਤਰ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ। 1925 ਵਿੱਚ ਕਾਨਪੁਰ ਵਿੱਚ ਪਹਿਲਾਂ ਕਮਿਊਨਿਸਟ ਸੰਮੇਲਨ ਹੋਇਆ ਜਿਸ ਵਿੱਚ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਸਰਗਰਮ ਕਮਿਊਨਿਸਟ ਗਰੁੱਪਾਂ ਨੂੰ ‘ਭਾਰਤੀ ਕਮਿਊਨਿਸਟ ਪਾਰਟੀ’ ਵਿੱਚ ਸ਼ਾਮਲ ਕਰ ਲਿਆ ਗਿਆ। ਸੰਨ 1926-27 ਵਿੱਚ ਕਲਕੱਤਾ, ਬੰਬਈ, ਮਦਰਾਸ ਅਤੇ ਲਾਹੌਰ ਆਦਿ ਵੱਡੇ ਸ਼ਹਿਰਾਂ ਵਿੱਚ ਕਮਿਊਨਿਸਟ ਪਾਰਟੀ ਦੀਆਂ ਇਕਾਈਆਂ ਹੋਂਦ ਵਿੱਚ ਆਈਆਂ।

ਗਾਂਧੀ ਬਨਾਮ ਲੈਨਿਨ

1921 ਵਿੱਚ, ਡਾਂਗੇ ਨੇ ‘ਗਾਂਧੀ ਬਨਾਮ ਲੈਨਿਨ’ ਨਾਮਕ ਛੋਟੀ ਪੁਸਤਕ ਪ੍ਰਕਾਸ਼ਿਤ ਕੀਤੀ ਜਿਸ ਵਿੱਚ ਦੋਨਾਂ ਨੇਤਾਵਾਂ ਦੇ ਦ੍ਰਿਸ਼ਟੀਕੋਣ ਦਾ ਇੱਕ ਮੁਕਾਬਲਤਨ ਅਧਿਐਨ ਕੀਤਾ ਗਿਆ ਹੈ, ਲੇਕਿਨ, ਲੈਨਿਨ ਨੂੰ ਦੋਨਾਂ ਵਿੱਚੋਂ ਬਿਹਤਰ ਦੱਸਿਆ ਗਿਆ ਹੈ।[1] ਇਹ ਡਾਂਗੇ ਦੇ ਜੀਵਨ ਵਿੱਚ ਇੱਕ ਮਹੱਤਵਪੂਰਣ ਮੋੜ ਸਾਬਤ ਹੋਈ। ਪ੍ਰਮੁੱਖ ਮਾਰਕਸਵਾਦੀ ਨੇਤਾ ਐਮ ਐਨ ਰਾਏ ਨੇ ਇਹ ਕਿਤਾਬਚਾ ਪੜ੍ਹਿਆ ਅਤੇ ਜਦੋਂ ਉਹ ਮੁੰਬਈ ਆਇਆ ਤਾਂ ਇਸਦੇ ਨੌਜਵਾਨ ਲੇਖਕ ਨੂੰ ਮਿਲਣ ਗਿਆ। ਰਾਂਚੋਦਾਸ ਭਵਾਨ ਲੋਟਵਾਲਾ, ਮੁੰਬਈ ਵਿੱਚ ਇੱਕ ਆਟਾ ਚੱਕੀ ਦੇ ਮਾਲਿਕ ਸਨ ਅਤੇ ਕ੍ਰਾਂਤੀਕਾਰੀ ਸਰੋਕਾਰ ਰੱਖਦੇ ਸਨ। ਉਨ੍ਹਾਂ ਨੇ ਵੀ ਇਸ ਕਿਤਾਬਚੇ ਨੂੰ ਪੜ੍ਹਿਆ ਅਤੇ ਸਾਮਗਰੀ ਤੋਂ ਪ੍ਰਭਾਵਿਤ ਹੋਇਆ। ਕਈ ਸਾਲਾਂ ਲਈ ਲੋਟਵਾਲਾ ਨੇ ਡਾਂਗੇ ਦੇ ਮਾਰਕਸਵਾਦ ਦੇ ਅਧਿਐਨ ਵਿੱਚ ਮਦਦ ਕੀਤੀ ਅਤੇ ਉਨ੍ਹਾਂ ਨੇ ਮਿਲ ਕੇ ਮਾਰਕਸਵਾਦੀ ਸਾਹਿਤ ਦੀ ਇੱਕ ਲਾਇਬ੍ਰੇਰੀ ਬਣਾਈ ਅਤੇ ਕਲਾਸਿਕਸ ਦੇ ਅਨੁਵਾਦ ਪ੍ਰਕਾਸ਼ਿਤ ਕਰਨ ਦਾ ਬੀੜਾ ਚੁੱਕਿਆ। 1922 ਵਿੱਚ, ਲੋਟਵਾਲਾ ਦੀ ਮਦਦ ਦੇ ਨਾਲ, ਡਾਂਗੇ ਅੰਗਰੇਜ਼ੀ ਹਫ਼ਤਾਵਾਰ, ਸੋਸ਼ਲਿਸਟ, ਪਹਿਲੀ ਭਾਰਤੀ ਮਾਰਕਸਵਾਦੀ ਪਤ੍ਰਿਕਾ ਦਾ ਸ਼ੁਭ ਅਰੰਭ ਕੀਤਾ। ਬਾਅਦ ਵਿੱਚ ਮੋਹਿਤ ਸੇਨ, ਡਾਂਗੇ ਦੇ ਸਮਕਾਲੀ ਅਤੇ ਇੱਕ ਪ੍ਰਸਿਧ ਕਮਿਊਨਿਸਟ ਵਿਦਵਾਨ ਨੇ ਲਿਖਿਆ ਹੈ ਕਿ ‘ਸੋਸ਼ਲਿਸਟ’ ਵਿੱਚ ਡਾਂਗੇ, ਦੇ ਲੇਖਾਂ ਤੋਂ ਖੁਦ ਲੈਨਿਨ ਪ੍ਰਭਾਵਿਤ ਹੋਏ ਸਨ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads