ਐਸ ਐਸ ਮਿਰਾਜਕਰ

From Wikipedia, the free encyclopedia

Remove ads

ਸ਼ਾਂਤਾਰਾਮ ਸਵਲਾਰਾਮ ਮਿਰਾਜਕਰ (8 ਫਰਵਰੀ, 1899– 15 ਫਰਵਰੀ 1980) ਇੱਕ ਭਾਰਤੀ ਕਮਿਊਨਿਸਟ ਸਿਆਸਤਦਾਨ ਅਤੇ ਟਰੇਡ ਯੂਨੀਅਨਿਸਟ ਸੀ। ਉਹ ਭਾਰਤੀ ਕਮਿਊਨਿਸਟ ਪਾਰਟੀ ਦੇ ਪੁਰਾਣੇ ਗਾਰਡ ਦਾ ਹਿੱਸਾ ਸੀ। ਉਹ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦਾ ਕਈ ਸਾਲ ਪ੍ਰਧਾਨ ਰਿਹਾ ਅਤੇ ਬੰਬਈ ਦੇ ਮੇਅਰ ਵਜੋਂ ਵੀ ਸੇਵਾ ਕੀਤੀ।

ਭਾਰਤ ਵਿੱਚ ਅਰੰਭਕ ਕਮਿਊਨਿਸਟ ਲਹਿਰ

1920 ਦੇ ਦਹਾਕੇ ਦੇ ਸ਼ੁਰੂ ਵਿੱਚ, ਮਿਰਾਜਕਰ, ਐਸ.ਏ. ਡਾਂਗੇ ਅਤੇ ਐਸ.ਵੀ ਘਾਟੇ ਨੇ ਭਾਰਤ ਦੇ ਅੰਦਰ ਉੱਭਰਨ ਵਾਲੀ ਸ਼ੁਰੂਆਤੀ ਕਮਿਊਨਿਸਟ ਲੀਡਰਸ਼ਿਪ ਦਾ ਗਠਨ ਕੀਤਾ, ਅਤੇ ਜਿਸ ਨੇ 1920 ਵਿੱਚ ਤਾਸ਼ਕੰਦ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦਾ ਗਠਨ ਕਰਨ ਵਾਲੀ ਇਮੀਗਰ ਲੀਡਰਸ਼ਿਪ ਦੀ ਭੂਮਿਕਾ `ਤੇ ਨਾਰਾਜ਼ਗੀ ਜ਼ਾਹਰ ਕੀਤੀ। [1] ਉਸਨੇ ਬੰਬਈ ਵਿੱਚ ਟੈਕਸਟਾਈਲ ਮਜ਼ਦੂਰਾਂ ਦੀਆਂ ਟਰੇਡ ਯੂਨੀਅਨਾਂ ਬਣਾਉਣਾ ਸ਼ੁਰੂ ਕਰ ਦਿੱਤਾ। [2] ਜਦੋਂ ਜਨਵਰੀ 1927 ਵਿੱਚ ਬੰਬਈ ਵਿੱਚ ਮਜ਼ਦੂਰ ਅਤੇ ਕਿਸਾਨ ਪਾਰਟੀ ਦੀ ਸਥਾਪਨਾ ਕੀਤੀ ਗਈ ਤਾਂ ਮਿਰਾਜਕਰ ਇਸ ਦਾ ਜਨਰਲ ਸਕੱਤਰ ਬਣਿਆ। [3] ਮਿਰਾਜਕਰ 'ਤੇ ਮੇਰਠ ਸਾਜ਼ਿਸ਼ ਕੇਸ ਵਿੱਚ ਮੁਕੱਦਮਾ ਚਲਾਇਆ ਗਿਆ ਸੀ। [4] [5]

Thumb
25 ਮੇਰਠ ਦੇ ਕੈਦੀ, ਜੇਲ੍ਹ ਦੇ ਬਾਹਰ ਬੈਠੇ ਹਨ ਪਿੱਛੇ ਵਾਲੀ ਕਤਾਰ:(ਖੱਬੇ ਤੋਂ ਸੱਜੇ) ਕੇ ਐਨ ਸਹਿਗਲ, ਐਸ.ਐਸ. ਜੋਸ਼, ਐਚ ਲੈਸਟਰ ਹਚਿਸਨ, ਸ਼ੌਕਤ ਉਸਮਾਨੀ, ਐਫ਼ ਬਰੈਡਲੇ, ਕੇ ਪ੍ਰਸਾਦ, ਫ਼ਿਲਿਪੁੱਸ ਸਪਰਾਟ, ਅਤੇ ਜੀ. ਅਧਿਕਾਰੀ ਮਿਡਲ ਕਤਾਰ : ਕੇ ਆਰ ਮਿੱਤਰਾ, ਗੋਪਨ ਚੱਕਰਵਰਤੀ, ਕਿਸ਼ੋਰ ਲਾਲ ਘੋਸ਼, ਕੇ ਐਲ ਕਦਮ, ਡੀ.ਆਰ. ਥੇਂਗਦੀ, ਗੌਰਾ ਸ਼ੰਕਰ, ਸ ਬੈਨਰਜੀ, ਕੇ ਐਨ ਜੋਗਲੇਕਰ, ਪੀ ਸੀ ਜੋਸ਼ੀ, ਅਤੇ ਮੁਜ਼ੱਫਰ ਅਹਿਮਦ. ਸਾਹਮਣੀ ਕਤਾਰ : ਐਮ ਜੀ ਦੇਸਾਈ, ਜੀ ਗੋਸਵਾਮੀ, ਆਰ ਐਸ ਨਿੰਬਕਰ, ਐਸ ਐਸ ਮਿਰਾਜਕਰ, ਐਸ ਏ ਡਾਂਗੇ, ਜੀ ਵੀ ਘਾਟੇ ਅਤੇ ਗੋਪਾਲ ਬਸਕ

1940-1941 ਵਿੱਚ ਮਿਰਾਜਕਰ ਨੂੰ ਅਜਮੇਰ-ਮੇਰਵਾੜਾ ਦੇ ਦਿਓਲੀ ਨਜ਼ਰਬੰਦੀ ਕੈਂਪ ਵਿੱਚ ਨਜ਼ਰਬੰਦ ਕੀਤਾ ਗਿਆ ਸੀ। [4] 1949 ਦੇ ਅਗਸਤ ਮਹੀਨੇ ਵਿੱਚ ਉਸ ਨੂੰ ਕਈ ਹੋਰ ਕਮਿਊਨਿਸਟ ਟਰੇਡ ਯੂਨੀਅਨਿਸਟਾਂ ਸਮੇਤ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ। [6]

Remove ads

ਏਆਈਟੀਯੂਸੀ ਦੇ ਪ੍ਰਧਾਨ ਅਤੇ ਮੇਅਰ

ਮਿਰਾਜਕਰ 1957 ਤੋਂ 1973 ਦਰਮਿਆਨ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦਾ ਪ੍ਰਧਾਨ ਰਿਹਾ। [7] [8] ਮਿਰਾਜਕਰ 1958 ਵਿੱਚ ਬੰਬਈ ਦਾ ਮੇਅਰ ਚੁਣਿਆ ਗਿਆ ਸੀ। [9]

ਸੀ.ਪੀ.ਆਈ. ਦੀ ਦੁਫੇੜ ਅਤੇ ਬਾਅਦ ਦੇ ਸਾਲ

ਜਦੋਂ 1964 ਵਿੱਚ ਅਖੌਤੀ 'ਡਾਂਗੇ ਲੈਟਰਸ' ਸਾਹਮਣੇ ਆਏ, ਮਿਰਾਜਕਰ ਨੇ ਪੁਸ਼ਟੀ ਕੀਤੀ ਕਿ ਉਹ ਪ੍ਰਮਾਣਿਕ ਹਨ। [10] ਮਿਰਾਜਕਰ ਨੇ 1964 ਵਿੱਚ ਸੀ.ਪੀ.ਆਈ. ਦੁਫੇੜ ਵੇਲ਼ੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦਾ ਸਾਥ ਦਿੱਤਾ। [11] [12] ਪਰ, ਸੀਪੀਆਈ ਦੀ ਵੰਡ ਵਿੱਚ ਖੱਬੇਪੱਖੀਆਂ ਦਾ ਸਾਥ ਦੇਣ ਦਾ ਮਿਰਾਜਕਰ ਦਾ ਫੈਸਲਾ ਵਿਚਾਰਧਾਰਾ ਦਾ ਮੁੱਦਾ ਨਹੀਂ ਸੀ, ਸਗੋਂ ਐਸਏ ਡਾਂਗੇ ਨਾਲ ਨਿੱਜੀ ਟਕਰਾਅ ਦਾ ਸੀ। [13] ਵੰਡ ਤੋਂ ਪਹਿਲਾਂ ਮਿਰਾਜਕਰ ਪਾਰਟੀ ਵਿਚ ਡਾਂਗੇ ਦੀ ਅਗਵਾਈ ਵਾਲੇ ਸੱਜੇ-ਪੱਖੀ ਧੜੇ ਨਾਲ ਸੰਬੰਧਤ ਸੀ। [14] ਜਦੋਂ ਸੀਪੀਆਈ (ਐਮ) ਪੋਲਿਟ ਬਿਊਰੋ ਨੇ ਗੁੰਟੂਰ ਵਿੱਚ ਜਨਵਰੀ 1970 ਦੇ ਏਆਈਟੀਯੂਸੀ ਸੈਸ਼ਨ ਦੇ ਬਾਈਕਾਟ ਦਾ ਸੱਦਾ ਦਿੱਤਾ, ਤਾਂ ਮਿਰਾਜਕਰ ਨੇ ਪਾਰਟੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਸੇ ਵੀ ਤਰ੍ਹਾਂ ਹਿੱਸਾ ਲਿਆ। [12] ਮਿਰਾਜਕਰ ਨੂੰ ਬਾਅਦ ਵਿੱਚ ਸੀਪੀਆਈ (ਐਮ) ਵਿੱਚੋਂ ਕੱਢ ਦਿੱਤਾ ਗਿਆ ਸੀ। [15]

ਉਹ 1973 ਵਿੱਚ ਸੀ. ਰਾਜੇਸ਼ਵਰ ਰਾਓ ਦੇ ਮਨਾਉਣ `ਤੇ ਸੀਪੀਆਈ ਵਿੱਚ ਮੁੜ ਸ਼ਾਮਲ ਹੋ ਗਿਆ। ਉਹ 1973 ਵਿੱਚ ਏ.ਆਈ.ਟੀ.ਯੂ.ਸੀ. ਦੇ ਪ੍ਰਧਾਨ ਦੇ ਰੂਪ ਵਿੱਚ ਸੇਵਾਮੁਕਤ ਹੋਇਆ, ਅਤੇ ਡਾ. ਰਾਨੇਨ ਸੇਨ ਨੇ ਉਸ ਦੀ ਥਾਂ ਲਈ। [16] ਮਿਰਾਜਕਰ ਦੀ 79 ਸਾਲ ਦੀ ਉਮਰ ਵਿੱਚ 15 ਫਰਵਰੀ 1980 ਨੂੰ ਬੰਬਈ ਦੇ ਇੱਕ ਨਰਸਿੰਗ ਹੋਮ ਵਿੱਚ ਮੌਤ ਹੋ ਗਈ [17]

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads