ਸ਼ੋਏਬ ਅਖ਼ਤਰ
From Wikipedia, the free encyclopedia
Remove ads
ਸ਼ੋਏਬ ਅਖ਼ਤਰ ⓘ; ਜਨਮ 13 ਅਗਸਤ 1975) ਇੱਕ ਸਾਬਕਾ ਪਾਕਿਸਤਾਨੀ ਕ੍ਰਿਕਟ ਖਿਡਾਰੀ ਹੈ। ਸ਼ੋਏਬ ਨੂੰ ਕ੍ਰਿਕਟ ਦੀ ਦੁਨੀਆ ਦਾ ਸਭ ਤੋਂ ਤੇਜ ਗੇਂਦਬਾਜ਼ ਮੰਨਿਆ ਜਾਂਦਾ ਹੈ ਅਤੇ ਕ੍ਰਿਕਟ ਇਤਿਹਾਸ ਦੀ ਸਭ ਤੋਂ ਤੇਜ ਗਤੀ ਦੀ ਗੇਂਦ ਕਰਨ, ਜਿਸ ਦੀ ਰਫ਼ਤਾਰ 161.3 ਕਿ: ਮੀ: ਪ੍ਰਤੀ ਘੰਟਾ ਸੀ। ਉਸ ਨੂੰ ਸੁੱਟਣ ਦਾ ਰਿਕਾਰਡ ਵੀ ਸ਼ੋਏਬ ਅਖ਼ਤਰ ਦੇ ਹੀ ਨਾਮ ਹੈ। ਉਸ ਦੀ ਤੇਜ ਗਤੀ ਅਤੇ ਉਸ ਦੀ ਜਨਮ-ਭੂਮੀ ਕਾਰਨ ਉਸਨੂੰ 'ਰਾਵਲਪਿੰਡੀ ਐਕਪ੍ਰੈਸ' ਨਾਮ ਨਾਲ ਜਾਣਿਆ ਜਾਂਦਾ ਹੈ।।
ਅਖ਼ਤਰ ਨੇ ਆਪਣੇ ਟੈਸਟ ਕ੍ਰਿਕਟ ਖੇਡ-ਜੀਵਨ ਦੀ ਸ਼ੁਰੂਆਤ ਨਵੰਬਰ 1997 ਵਿੱਚ ਬਤੌਰ ਤੇਜ-ਗੇਂਦਬਾਜ਼ ਕੀਤੀ ਸੀ ਅਤੇ ਆਪਣੇ ਇੱਕ ਦਿਨਾ ਅੰਤਰਰਾਸ਼ਟਰੀ ਖੇਡ-ਜੀਵਨ ਦੀ ਸ਼ੁਰੂਆਤ ਇਸ ਤੋਂ ਤਿੰਨ ਮਹੀਨੇ ਬਾਅਦ ਕੀਤੀ ਸੀ।
ਅਖ਼ਤਰ ਆਪਣੇ ਖੇਡ-ਜੀਵਨ ਦੌਰਾਨ ਹੋਰ ਵਿਸ਼ਿਆਂ ਸੰਬੰਧੀ ਵੀ ਕਾਫ਼ੀ ਚਰਚਾ ਵਿੱਚ ਰਿਹਾ। ਉਸ ਉੱਪਰ ਕਈ ਵਾਰ ਇਹ ਦੋਸ਼ ਲਗਾਇਆ ਕਿ ਉਹ ਟੀਮ ਨਾਲ ਮਿਲ ਕੇ ਨਹੀਂ ਖੇਡ ਰਿਹਾ। ਇੱਕ ਵਾਰ ਅਖ਼ਤਰ ਨੂੰ ਉਸਦੇ ਵਰਤਾਓ ਕਾਰਨ 2005 ਵਿੱਚ ਆਸਟਰੇਲੀਆ ਦੌਰੇ ਤੋਂ ਅੱਧ-ਵਿਚਾਲੇ ਹੀ ਵਾਪਸ ਦੇਸ਼ ਰਵਾਨਾ ਕਰ ਦਿੱਤਾ ਗਿਆ ਸੀ। ਫਿਰ ਸਾਲ ਬਾਅਦ, ਉਸ ਉੱਪਰ ਨਸ਼ਾ-ਸਕੈਂਡਲ ਦੇ ਦੋਸ਼ ਲਗਾਏ ਗਏ ਅਤੇ ਉਸ ਦੁਆਰਾ ਅਪੀਲ ਕਰਨ 'ਤੇ ਉਸ ਉੱਪਰ ਲੱਗਣ ਵਾਲੀ ਰੋਕ ਟਲ ਗਈ ਸੀ। ਸਤੰਬਰ 2007 ਵਿੱਚ ਅਖ਼ਤਰ ਨੂੰ ਆਪਣੀ ਟੀਮ ਦੇ ਮੈਂਬਰ ਅਤੇ ਤੇਜ ਗੇਂਦਬਾਜ਼ ਮੁਹੰਮਦ ਅਸਿਫ਼ ਨਾਲ ਬਦਸਲੂਕੀ ਕਰਨ ਕਰਕੇ ਨਿਸ਼ਚਿਤ ਸਮੇਂ ਤੱਕ ਰੋਕ ਦਾ ਸਾਹਮਣਾ ਕਰਨਾ ਪਿਆ ਸੀ।[1] 1 ਅਪ੍ਰੈਲ 2008 ਨੂੰ, ਅਖ਼ਤਰ ਨੂੰ ਪਾਕਿਸਤਾਨ ਕ੍ਰਿਕਟ ਬੋਰਡ ਖਿਲਾਫ਼ ਜਨਤਕ ਤੌਰ 'ਤੇ ਗਲਤ ਬੋਲਣ ਕਾਰਨ 5 ਸਾਲ ਦਾ ਬੈਨ (ਰੋਕ) ਲਗਾ ਦਿੱਤਾ ਗਿਆ ਸੀ।[2] ਅਕਤੂਬਰ 2008 ਵਿੱਚ ਲਾਹੌਰ ਉੱਚ ਅਦਾਲਤ ਨੇ ਪੰਜ ਸਾਲ ਦਾ ਇਹ ਬੈਨ (ਰੋਕ) ਰੱਦ ਕਰ ਦਿੱਤਾ ਸੀ ਅਤੇ ਅਖ਼ਤਰ ਨੂੰ ਕੈਨੇਡਾ ਵਿੱਚ ਹੋ ਰਹੇ ਟਵੰਟੀ ਟਵੰਟੀ ਟੂਰਨਾਮੈਂਟ ਲਈ 15 ਮੈਂਬਰੀ ਟੀਮ ਦਾ ਹਿੱਸਾ ਬਣਾ ਲਿਆ ਗਿਆ ਸੀ।[3] ਪਾਕਿਸਤਾਨੀ ਜੱਜ ਰਾਣਾ ਭਗਵਾਨਦਾਸ ਨੇ ਇੱਕ ਵਾਰ ਫਿਰ ਕਹਿ ਦਿੱਤਾ ਸੀ ਕਿ ਅਖ਼ਤਰ ਪਾਕਿਸਤਾਨ ਕ੍ਰਿਕਟ ਦਾ ਯਾਦਗਾਰੀ ਅਤੇ ਪੁਰਾਣਾ ਖਿਡਾਰੀ ਹੈ।[4] ਫਿਰ 2011 ਕ੍ਰਿਕਟ ਵਿਸ਼ਵ ਕੱਪ ਤੋਂ ਬਾਅਦ ਅਖ਼ਤਰ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ।
Remove ads
ਸ਼ੁਰੂਆਤੀ ਜੀਵਨ
ਅਖ਼ਤਰ ਦਾ ਜਨਮ ਰਾਵਲਪਿੰਡੀ ਦੇ ਕੋਲ 'ਮੋਰਘਾ' ਨਾਮ ਦੇ ਕਸਬੇ ਵਿੱਚ 'ਗੁੱਜਰ ਪਰਿਵਾਰ' ਵਿੱਚ ਹੋਇਆ ਸੀ।[5] ਉਸਦਾ ਪਿਤਾ ਅਟਕ ਰਿਫਾਇਨਰੀ ਵਿੱਚ ਪਲਾਂਟ ਸੰਚਾਲਕ ਸੀ।[5]
ਤੇਜ ਗੇਂਦਬਾਜ਼ੀ

ਸ਼ੋਏਬ ਅਖ਼ਤਰ ਕ੍ਰਿਕਟ ਇਤਿਹਾਸ ਦੇ ਤੇਜ ਗੇਂਦਬਾਜ਼ਾਂ ਵਿੱਚੋਂ ਸਭ ਤੋਂ ਪ੍ਰਮੁੱਖ ਗੇਂਦਬਾਜ਼ਾਂ ਵਿੱਚੋਂ ਇੱਕ ਹੈ ਅਤੇ ਸਭ ਤੋਂ ਤੇਜ਼ ਗੇਂਦ ਸੁੱਟਣ, ਜਿਸਦੀ ਗਤੀ 161.3 ਕਿਲੋਮੀਟਰ ਪ੍ਰਤੀ ਘੰਟਾ ਸੀ, ਦਾ ਰਿਕਾਰਡ ਵੀ ਉਸਦੇ ਨਾਮ ਹੈ। ਇਸ ਤੋਂ ਇਲਾਵਾ ਤੇਜ ਗੇਂਦਬਾਜ਼ੀ ਨਾਲ ਜੁੜੇ ਹੋਰ ਵੀ ਰਿਕਾਰਡ ਉਸਦੇ ਨਾਮ ਹਨ। ਉਹ 159.3 ਕਿ:ਮੀ:/ਪ੍ਰਤੀ ਘੰਟਾ, 160 ਕਿ:ਮੀ:/ਪ੍ਰਤੀ ਘੰਟਾ, 159 ਕਿ:ਮੀ:/ਪ੍ਰਤੀ ਘੰਟਾ ਅਤੇ 158.4 ਕਿ:ਮੀ:/ਪ੍ਰਤੀ ਘੰਟਾ ਦੀ ਗਤੀ ਨਾਲ ਵੀ ਉਹ ਗੇਂਦਾਂ ਸੁੱਟ ਚੁੱਕਾ ਹੈ। ਸਭ ਤੋਂ ਤੇਜ ਗੇਂਦ ਉਸਨੇ 2003 ਕ੍ਰਿਕਟ ਵਿਸ਼ਵ ਕੱਪ ਦੌਰਾਨ ਇੰਗਲੈਂਡ ਖਿਲਾਫ਼ ਸੁੱਟੀ ਸੀ, ਜਿਸਦੀ ਗਤੀ 161.3 ਕਿਲੋਮੀਟਰ ਪ੍ਰਤੀ ਘੰਟਾ ਨਾਪੀ ਗਈ ਸੀ।[6] ਉਸ ਤੋਂ ਬਾਅਦ ਦੀਆਂ ਤੇਜ ਗੇਂਦਾ ਉਸਨੇ 2002 ਵਿੱਚ ਨਿਊਜ਼ੀਲੈਂਡ ਅਤੇ ਹੋਰ ਤਿੰਨ ਉਸਨੇ ਸ੍ਰੀ ਲੰਕਾ ਖਿਲਾਫ ਉਸ ਸਾਲ ਹੀ ਸੁੱਟੀਆਂ ਸਨ। ਸ਼ੋਏਬ ਕ੍ਰਿਕਟ ਇਤਿਹਾਸ ਦਾ ਪਹਿਲਾ ਗੇਂਦਬਾਜ਼ ਸੀ, ਜਿਸਨੇ 100 ਮੀਲ ਪ੍ਰਤੀ ਘੰਟਾ ਦੀ ਗਤੀ ਨਾਲ ਗੇਂਦ ਸੁੱਟੀ ਸੀ।[7]
Remove ads
ਨਿੱਜੀ ਜ਼ਿੰਦਗੀ
ਸ਼ੋਏਬ ਦਾ ਵਿਆਹ ਰੁਬਾਬ ਨਾਲ 25 ਜੂਨ 2014 ਨੂੰ ਹੋਇਆ ਸੀ।[8]
ਹੋਰ ਕ੍ਰਿਕਟ ਰਿਕਾਰਡ
- ਅਖ਼ਤਰ ਦੇ ਨਾਮ 12 ਸਫ਼ਲ ਪਾਰੀਆਂ ਵਿੱਚ ਆਊਟ ਨਾ ਹੋਣ ਦਾ ਵਿਸ਼ਵ ਰਿਕਾਰਡ ਹੈ।[9]
- ਸ਼ੋਏਬ ਅਖ਼ਤਰ ਨੇ ਸਚਿਨ ਤੇਂਦੁਲਕਰ ਨੂੰ ਆਪਣੀ ਪਹਿਲੀ ਹੀ ਗੇਂਦ 'ਤੇ ਆਊਟ ਕਰ ਦਿੱਤਾ ਸੀ। ਸਚਿਨ ਪਹਿਲੀ ਵਾਰ ਸ਼ੋਏਬ ਦੀ ਗੇਂਦ ਨੂੰ ਖੇਡਣ ਜਾ ਰਹੇ ਸਨ ਅਤੇ ਸ਼ੋਏਬ ਵੀ ਸਚਿਨ ਸਾਹਮਣੇ ਪਹਿਲੀ ਵਾਰ ਗੇਂਦਬਾਜ਼ੀ ਕਰ ਰਿਹਾ ਸੀ।
ਹਵਾਲੇ
Wikiwand - on
Seamless Wikipedia browsing. On steroids.
Remove ads