ਸ਼੍ਰੀ ਅਰਬਿੰਦੋ

ਭਾਰਤੀ ਰਾਸ਼ਟਰਵਾਦੀ, ਆਜ਼ਾਦੀ ਘੁਲਾਟੀਏ, ਦਾਰਸ਼ਨਕ, ਯੋਗੀ, ਗੁਰੂ ਅਤੇ ਕਵੀ From Wikipedia, the free encyclopedia

ਸ਼੍ਰੀ ਅਰਬਿੰਦੋ
Remove ads

ਸ਼੍ਰੀ ਅਰਵਿੰਦ ਜਾਂ ਅਰਵਿੰਦ ਘੋਸ਼ (ਅੰਗਰੇਜ਼ੀ; Sri Aurobindo, ਬੰਗਾਲੀ: শ্রী অরবিন্দ, ਜਨਮ: 15 ਅਗਸਤ 1872, ਮੌਤ: 5 ਦਸੰਬਰ 1950) ਇੱਕ ਮਹਾਨ ਯੋਗੀ ਅਤੇ ਦਾਰਸ਼ਨਿਕ ਸਨ।[1]

ਵਿਸ਼ੇਸ਼ ਤੱਥ ਸ਼੍ਰੀ ਅਰਵਿੰਦ ਘੋਸ਼, ਨਿੱਜੀ ...

ਜੀਵਨੀ

ਸ਼੍ਰੀ ਅਰਬਿੰਦੋ 15 ਅਗਸਤ 1872 ਨੂੰ ਕਲਕੱਤਾ ਵਿੱਚ ਜਨਮੇ ਸਨ। ਉਨ੍ਹਾਂ ਦੇ ਪਿਤਾ ਇੱਕ ਡਾਕਟਰ ਸਨ। ਇਨ੍ਹਾਂ ਨੇ ਜਵਾਨ ਉਮਰ ਵਿੱਚ ਸਤੰਤਰਤਾ ਦੀ ਲੜਾਈ ਵਿੱਚ ਕ੍ਰਾਂਤੀਕਾਰੀ ਦੇ ਰੂਪ ਵਿੱਚ ਭਾਗ ਲਿਆ, ਪਰ ਬਾਅਦ ਵਿੱਚ ਉਹ ਇੱਕ ਯੋਗੀ ਬਣ ਗਏ ਅਤੇ ਉਨ੍ਹਾਂ ਨੇ ਪਾਂਡਿਚੇਰੀ ਵਿੱਚ ਇੱਕ ਆਸ਼ਰਮ ਸਥਾਪਤ ਕੀਤਾ। ਵੇਦ, ਉਪਨਿਸ਼ਦ ਗਰੰਥਾਂ ਆਦਿ ਉੱਤੇ ਟੀਕੇ ਲਿਖੇ। ਯੋਗ ਸਾਧਨਾ ਉੱਤੇ ਮੌਲਕ ਗਰੰਥ ਲਿਖੇ। ਉਨ੍ਹਾਂ ਦਾ ਪੂਰੇ ਸੰਸਾਰ ਵਿੱਚ ਦਰਸ਼ਨ ਸ਼ਾਸਤਰ ਤੇ ਵੱਡਾ ਪ੍ਰਭਾਵ ਰਿਹਾ ਹੈ ਅਤੇ ਉਨ੍ਹਾਂ ਦੀ ਸਾਧਨਾ ਪੱਧਤੀ ਦੇ ਪੈਰੋਕਾਰ ਸਭ ਦੇਸ਼ਾਂ ਵਿੱਚ ਪਾਏ ਜਾਂਦੇ ਹਨ। ਉਹ ਕਵੀ ਵੀ ਸਨ ਅਤੇ ਗੁਰੂ ਵੀ।

Remove ads

ਦਰਸ਼ਨ ਅਤੇ ਅਧਿਆਤਮਿਕ ਦ੍ਰਿਸ਼ਟੀ

ਅਰਬਿੰਦੋ ਦਾ ਵਿਚਾਰ ਸੀ ਕਿ ਈਵੇਲੂਸ਼ਨ ਦਾ ਮੌਜੂਦਾ ਸੰਕਲਪ ਸਿਰਫ਼ ਵਰਤਾਰੇ ਬਾਰੇ ਦੱਸਦਾ ਹੈ ਅਤੇ ਇਸ ਦੇ ਪਿੱਛੇ ਦੇ ਕਾਰਨ ਦੀ ਵਿਆਖਿਆ ਨਹੀਂ ਕਰਦਾ। ਉਸਦੇ ਅਨੁਸਾਰ ਪਦਾਰਥ ਵਿੱਚ ਜ਼ਿੰਦਗੀ ਪਹਿਲਾਂ ਹੀ ਮੌਜੂਦ ਹੈ। ਉਸਦਾ ਵਿਸ਼ਵਾਸ ਸੀ ਕਿ ਪ੍ਰਕਿਰਤੀ (ਜਿਸ ਦੀ ਵਿਆਖਿਆ ਉਹ ਦੈਵੀ ਵਜੋਂ ਕਰਦਾ ਹੈ) ਪਦਾਰਥ ਵਿੱਚੋਂ ਜ਼ਿੰਦਗੀ ਅਤੇ ਫਿਰ ਜ਼ਿੰਦਗੀ ਵਿੱਚੋਂ ਮਨ ਨੂੰ ਵਿਕਸਿਤ ਕਰਦੀ ਹੈ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads