ਸਿਆਲਕੋਟ ਜ਼ਿਲ੍ਹਾ

From Wikipedia, the free encyclopedia

Remove ads

ਸਿਆਲਕੋਟ ਜ਼ਿਲ੍ਹਾ (ਪੰਜਾਬੀ, ਸ਼ਾਹਮੁਖੀ: ضِلع سيالكوٹ), ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦਾ ਇੱਕ ਜ਼ਿਲ੍ਹਾ ਹੈ। ਇਹ ਸੂਬੇ ਦੇ ਉੱਤਰ-ਪੂਰਬ ਵਿੱਚ ਸਥਿਤ ਹੈ। ਸਿਆਲਕੋਟ ਸ਼ਹਿਰ ਜ਼ਿਲ੍ਹੇ ਦੀ ਰਾਜਧਾਨੀ ਹੈ। ਇਹ ਪਾਕਿਸਤਾਨ ਦਾ ਤੀਜਾ ਸਭ ਤੋਂ ਅਮੀਰ ਸ਼ਹਿਰ ਹੈ।[1] ਸਿਆਲਕੋਟ ਛਾਉਣੀ ਦੀ ਸਥਾਪਨਾ 1852 ਵਿੱਚ ਹੋਈ ਸੀ।

ਪ੍ਰਸ਼ਾਸਨ

ਜ਼ਿਲ੍ਹਾ ਪ੍ਰਬੰਧਕੀ ਤੌਰ 'ਤੇ ਹੇਠ ਲਿਖੀਆਂ ਚਾਰ ਤਹਿਸੀਲਾਂ (ਸਬ-ਡਿਵੀਜ਼ਨਾਂ) ਵਿੱਚ ਵੰਡਿਆ ਗਿਆ ਹੈ, ਜਿਸ ਵਿੱਚ ਕੁੱਲ 122 ਯੂਨੀਅਨ ਕੌਂਸਲਾਂ ਹਨ:[2][3][4]

ਹੋਰ ਜਾਣਕਾਰੀ ਤਹਿਸੀਲ, ਯੂਨੀਅਨਾਂ ਦੀ ਗਿਣਤੀ ...

ਇਤਿਹਾਸ

ਸਿਆਲਕੋਟ ਜ਼ਿਲ੍ਹਾ ਸਿੰਧ ਘਾਟੀ ਸਭਿਅਤਾ ਦੌਰਾਨ ਜੰਗਲਾਂ ਵਾਲਾ ਖੇਤੀਬਾੜੀ ਵਾਲਾ ਖੇਤਰ ਸੀ। ਵੈਦਿਕ ਕਾਲ ਦੌਰਾਨ ਇੰਡੋ-ਆਰੀਅਨ ਸਭਿਆਚਾਰ ਪੰਜਾਬ ਖੇਤਰ ਵਿੱਚ ਪ੍ਰਫੁੱਲਤ ਹੋਇਆ। ਕੰਬੋਜ, ਦਰਦਾਸ, ਕੈਕੇਯਸ, ਮਦਰਾਸ, ਪੌਰਵ, ਯੁਧਿਆਸ, ਮਾਲਵਾਸ ਅਤੇ ਕੁਰਸ ਨੇ ਪੁਰਾਣੇ ਪੰਜਾਬ ਖੇਤਰ ਉੱਤੇ ਹਮਲਾ ਕੀਤਾ, ਇਥੇ ਵਸੇ ਅਤੇ ਰਾਜ ਕੀਤਾ। 331 ਈ.ਪੂ. ਵਿੱਚ ਅਚੇਮੇਨੀਡ ਸਾਮਰਾਜ ਨੂੰ ਹਰਾਉਣ ਤੋਂ ਬਾਅਦ, ਅਲੈਗਜ਼ੈਂਡਰ ਨੇ ਅੱਜ ਦੇ ਪੰਜਾਬ ਖੇਤਰ ਵਿੱਚ 50,000 ਦੀ ਫ਼ੌਜ ਲੈ ਕੇ ਮਾਰਚ ਕੀਤਾ। ਸਿਆਲਕੋਟ ਉੱਤੇ ਮੌਰੀਆ ਸਾਮਰਾਜ, ਇੰਡੋ-ਯੂਨਾਨੀ ਰਾਜ, ਕੁਸ਼ਾਨ ਸਾਮਰਾਜ, ਗੁਪਤਾ ਸਾਮਰਾਜ, ਚਿੱਟੇ ਹੂਣਾਂ, ਕੁਸ਼ਾਨ-ਹੇਫਥਲਾਇਟਸ ਅਤੇ ਸ਼ਾਹੀ ਰਾਜਿਆਂ ਦੁਆਰਾ ਸ਼ਾਸਨ ਕੀਤਾ ਗਿਆ ਸੀ।

997 ਈਸਵੀ ਵਿਚ, ਸੁਲਤਾਨ ਮਹਿਮੂਦ ਗਜ਼ਨਵੀ ਨੇ ਆਪਣੇ ਪਿਤਾ ਸੁਲਤਾਨ ਸੁਬਕਤਗੀਨ ਦੁਆਰਾ ਸਥਾਪਿਤ ਕੀਤੇ ਗਏ ਗਜ਼ਨਵੀਦ ਖ਼ਾਨਦਾਨ ਦਾ ਰਾਜਭਾਗ ਸੰਭਾਲ ਲਿਆ, ਇਸਨੇ 1005 ਵਿੱਚ ਕਾਬੁਲ ਵਿੱਚ ਸ਼ਾਹੀ ਉੱਤੇ ਜਿੱਤ ਪ੍ਰਾਪਤ ਕੀਤੀ ਅਤੇ ਇਸ ਤੋਂ ਬਾਅਦ ਇਸ ਨੇ ਪੰਜਾਬ ਦੇ ਖੇਤਰ ਵਿੱਚ ਜਿੱਤਾਂ ਪ੍ਰਾਪਤ ਕੀਤੀ। ਦਿੱਲੀ ਸਲਤਨਤ ਅਤੇ ਬਾਅਦ ਵਿੱਚ ਮੁਗਲ ਸਾਮਰਾਜ ਨੇ ਇਸ ਖੇਤਰ ਤੇ ਰਾਜ ਕੀਤਾ।

ਜ਼ਿਲ੍ਹੇ ਦਾ ਦੰਦ-ਕਥਾਈ  ਇਤਿਹਾਸ ਰਾਜਾ ਸਲਵਾਨ, ਕਸਬਾ ਸਿਆਲਕੋਟ ਦੇ ਨਾਮਵਰ ਸੰਸਥਾਪਕ ਅਤੇ ਉਸਦੇ ਪ੍ਰਸਿੱਧ ਪੁੱਤਰ ਰਸਾਲੂ ਨਾਲ ਜੁੜਿਆ ਹੋਇਆ ਹੈ। ਪਸਰੂਰ ਵੀ ਇੱਕ ਪ੍ਰਾਚੀਨ ਸਥਾਨ ਹੈ।  ਮੁਢਲੇ  ਇਤਿਹਾਸ ਵਿੱਚ ਇਹ ਜ਼ਿਲ੍ਹਾ ਜੰਮੂ ਦੇ ਰਾਜਿਆਂ ਦੇ ਹਥ ਆ ਗਿਆ ਅਤੇ ਮੁਗਲਾਂ ਦੇ ਅਧੀਨ ਲਾਹੌਰ ਦੇ ਸੂਬੇ ਦੀ ਰਚਨਾ ਦੁਆਬ ਸਰਕਾਰ ਬਣਾਈ ਗਈ। ਸ਼ਾਹਜਹਾਂ ਦੇ ਅਧੀਨ ਸਰਕਾਰ ਨੂੰ ਮਸ਼ਹੂਰ ਇੰਜੀਨੀਅਰ ਅਲੀ ਮਰਦਾਨ ਖਾਨ ਨੂੰ ਸੌਂਪਿਆ ਗਿਆ ਸੀ, ਜਿਸਨੇ ਚਨਾਬ ਨਦੀ ਤੋਂ ਲਾਹੌਰ ਦੇ ਸ਼ਾਹੀ ਬਾਗਾਂ ਵਿੱਚ ਪਾਣੀ ਲਿਆਉਣ ਲਈ ਇਸ ਦੇ ਰਾਹੀਂ ਨਹਿਰ ਪੁੱਟੀ। ਮੁਗ਼ਲ ਸਾਮਰਾਜ ਦੇ ਪਤਨ ਤੇ ਰਾਜਪੂਤ ਪਹਾੜੀ ਮੁਖੀ ਰਣਜੀਤ ਸਿੰਘ ਦਿਓ ਨੇ ਇਸ ਧਰਤੀ ਉੱਤੇ ਆਪਣਾ ਅਧਿਕਾਰ ਵਧਾ ਲਿਆ ਅਤੇ ਦਿੱਲੀ ਪ੍ਰਤੀ ਨਾਮਧਰੀਕ ਵਫ਼ਾਦਾਰੀ ਰੱਖੀ। 1748 ਵਿੱਚ ਉਸਨੇ ਆਪਣੀ ਵਫ਼ਾਦਾਰੀ ਅਹਿਮਦ ਸ਼ਾਹ ਦੁੱਰਾਨੀ ਨੂੰ ਸੌਂਪ ਦਿੱਤੀ, ਜਿਸਨੇ ਜ਼ਫਰਵਾਲ ਅਤੇ ਦੋ ਹੋਰ ਪਰਗਾਨਿਆਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ। 1773 ਵਿੱਚ ਆਪਣੀ ਮੌਤ ਤੋਂ ਪਹਿਲਾਂ ਰਣਜੀਤ ਦਿਓ ਨੇ ਸਿਆਲਕੋਟ ਸ਼ਹਿਰ ਅਤੇ ਇਸ ਦੇ ਕੁਝ ਨਾਲ ਲੱਗਦੇ ਕੁਝ ਇਲਾਕਿਆਂ (ਜੋ ਕਿ ਇੱਕ ਪਸ਼ਤੂਨ ਪਰਿਵਾਰ ਦੇ ਕਬਜ਼ੇ ਵਿੱਚ ਸੀ) ਨੂੰ ਛੱਡ ਕੇ ਸਾਰੇ ਜ਼ਿਲ੍ਹੇ ਦਾ ਕਬਜ਼ਾ ਲੈ ਲਿਆ ਸੀ।[5]

Remove ads

ਜਨਸੰਖਿਆ

ਜ਼ਿਲ੍ਹੇ ਦੀ ਪ੍ਰਮੁੱਖ ਭਾਸ਼ਾ ਪੰਜਾਬੀ ਹੈ, ਜਿਹੜੀ 1998 ਦੀ ਮਰਦਮਸ਼ੁਮਾਰੀ ਅਨੁਸਾਰ 97 % ਆਬਾਦੀ ਦੀ ਪਹਿਲੀ ਭਾਸ਼ਾ[6] ਹੈ, ਜਦੋਂਕਿ ਉਰਦੂ 1.5% ਹੈ।[7] :29–30

ਕੁਝ ਪ੍ਰਸਿੱਧ ਲੋਕ

Loading content...
Loading related searches...

Wikiwand - on

Seamless Wikipedia browsing. On steroids.

Remove ads