ਕੁਸ਼ਾਣ ਸਾਮਰਾਜ
From Wikipedia, the free encyclopedia
Remove ads
ਕੁਸ਼ਾਨ ਸਲਤਨਤ ਜਾਂ ਕੁਸ਼ਾਨ ਰਾਜਪਾਟ (ਬਾਖ਼ਤਰੀ: κυϸανο; ਸੰਸਕ੍ਰਿਤ: कुषाण राजवंश ਕੁਸ਼ਾਨ ਰਾਜਵੰਸ਼; ਬੀ.ਐੱਚ.ਐੱਸ.: Guṣāṇa-vaṃśa; ਪਾਰਥੀ: 𐭊𐭅𐭔𐭍 𐭇𐭔𐭕𐭓 ਕੁਸ਼ਾਨ-ਖ਼ਸ਼ਾਤਰ[4]) ਦੱਖਣੀ ਏਸ਼ੀਆ ਦੀ ਇੱਕ ਸਲਤਨਤ ਸੀ ਜੋ ਮੂਲ ਰੂਪ ਵਿੱਚ ਪਹਿਲੀ ਸਦੀ ਈਸਵੀ 'ਚ ਕੁਜੁਲ ਕਦਫ਼ੀਸ ਦੀ ਅਗਵਾਈ ਹੇਠ ਪੁਰਾਤਨ ਬਾਖ਼ਤਰ ਇਲਾਕੇ ਵਿੱਚ ਆਕਸਸ ਦਰਿਆ (ਆਮੂ ਦਰਿਆ) ਦੇ ਲਾਗੇ ਹੋਂਦ 'ਚ ਆਈ ਅਤੇ ਬਾਅਦ ਵਿੱਚ ਕਾਬੁਲ, ਅਫ਼ਗਾਨਿਸਤਾਨ ਦੇ ਨੇੜੇ ਅਬਾਦ ਹੋ ਗਈ।[5] ਕੁਸ਼ਾਣ ਰਾਜਵੰਸ਼ ਦਾ ਉਦੈ ਮੱਧ ਏਸ਼ੀਆ ਅਤੇ ਉੱਤਰੀ ਪੱਛਮੀ ਚੀਨ ਦੇ ਯੂਈਜ਼ੀ ਨਾਮਕ ਕਬੀਲੇ ਤੋਂ ਹੋਇਆ। ਸ਼ੁਰੂ ਸ਼ੁਰੂ ਵਿੱਚ ਉਨ੍ਹਾਂ ਨੇ ਬੈਕਟਰੀਆ ਵਿੱਚ ਅਤੇ ਬਾਅਦ ਵਿੱਚ ਅਜੋਕੇ ਅਫਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਪੈਰ ਜਮਾ ਲਏ। ਉਨ੍ਹਾਂ ਨੇ ਗ੍ਰੀਕੋ-ਬੈਕਟਰੀਅਨ ਰਿਆਸਤਾਂ ਉੱਤੇ ਹੱਲੇ ਕੀਤੇ ਅਤੇ ਫਿਰ ਸ਼ਾਕਾਂ ਨੂੰ ਉਖੇੜ ਕੇ ਆਪਣੀ ਈਨ ਮਨਵਾਈ। ਉਨ੍ਹਾਂ ਦੇ ਸਾਮਰਾਜ ਦਾ ਆਗਮਨ ਪਹਿਲੀ ਸਦੀ ਈਸਵੀ ਦੇ ਸ਼ੁਰੂ ਵਿੱਚ ਹੋਇਆ ਸੀ। ਕੁਜੁਲਾ ਕਡਫੀਸੇਸ ਉਨ੍ਹਾਂ ਦਾ ਪ੍ਰਿਥਮ ਮਹਾਨ ਰਾਜਾ ਸੀ। ਉਹ ਪਹਿਲੀ ਅਤੇ ਦੂਜੀ ਸਦੀ ਈਸਵੀ ਦੇ ਅੱਧ ਤੱਕ ਉੱਤਰ ਪੱਛਮ ਅਤੇ ਉੱਤਰੀ ਭਾਰਤ ਵਿੱਚ ਆਪਣੇ ਸਾਮਰਾਜ ਦਾ ਵਿਸਥਾਰ ਕਰਦੇ ਰਹੇ ਅਤੇ ਬਾਅਦ ਵਿੱਚ ਕੁਸ਼ਾਣ ਸਾਮਰਾਜ ਤਜ਼ਾਕਿਸਤਾਨ, ਉਜ਼ਬੇਕਿਸਤਾਨ, ਅਫਗਾਨਿਸਤਾਨ, ਪਾਕਿਸਤਾਨ, ਅਤੇ ਉੱਤਰੀ ਭਾਰਤ ਦੇ ਵਾਰਾਣਸੀ ਦੇ ਨੇੜੇ ਸਾਕੇਤਾ ਅਤੇ ਸਾਰਨਾਥ ਤੱਕ ਫੈਲ ਗਿਆ ਸੀ ਜਿੱਥੇ ਇਸਦੇ ਸ਼ਿਲਾਲੇਖ ਮਿਲਦੇ ਹਨ। ਕੁਸ਼ਾਣ ਸਮਰਾਟ ਕਨਿਸ਼ਕ ਮਹਾਨ ਦੇ ਯੁੱਗ ਤੱਕ ਕੁਸ਼ਾਣ ਸਾਮਰਾਜ ਆਪਣੀ ਚੋਟੀ ਤੇ ਸੀ। ਉੱਤਰੀ ,ਉੱਤਰੀ-ਪੱਛਮੀ ਅਤੇ ਪੱਛਮੀ ਭਾਰਤ ਦੇ ਸਥਾਨਕ ਕਬੀਲਿਆਂ ਨੇ ਕੁਸ਼ਾਣ ਸਾਮਰਾਜ ਨੂੰ ਜ਼ਿਆਦਾ ਦੇਰ ਤੱਕ ਟਿਕਣ ਨਹੀਂ ਦਿੱਤਾ, ਉਨ੍ਹਾਂ ਵਿੱਚੋਂ ਪ੍ਰਮੁੱਖ ਸਨ ਯੌਧੇਆ, ਅਰਜੁਨਯਾਨ, ਕੁਲਿੰਦਾ, ਔਡੰਬਰ ਅਤੇ ਸਿੱਬੀ ਹਨ ਇਹ ਕਬੀਲੇ ਪ੍ਰਾਚੀਨ ਆਰੀਆ ਕਬੀਲਿਆਂ ਦੀ ਅੰਸ਼ ਬੰਸ ਸਨ। ਉਨ੍ਹਾਂ ਨੇ ਮਹਾਨ ਮੌਰੀਆ ਸਾਮਰਾਜ ਨੂੰ ਵੀ ਮੱਧ, ਪੱਛਮੀ, ਉੱਤਰੀ ਪੱਛਮੀ ਅਤੇ ਪੱਛਮੀ ਭਾਰਤ ਵਿੱਚ ਲੰਬੇ ਸਮੇਂ ਤੱਕ ਸਥਿਰ ਨਹੀਂ ਰਹਿਣ ਦਿੱਤਾ ਅਤੇ ਬਾਅਦ ਵਿੱਚ ਗੁਪਤਾ ਸਾਮਰਾਜ ਨੇ ਉਨ੍ਹਾਂ ਦਾ ਪਤਨ ਕਰ ਦਿੱਤਾ। [6]

ਵਿਕੀਮੀਡੀਆ ਕਾਮਨਜ਼ ਉੱਤੇ ਕੁਸ਼ਾਨ ਸਲਤਨਤ ਨਾਲ ਸਬੰਧਤ ਮੀਡੀਆ ਹੈ।
Remove ads
Remove ads
ਹਵਾਲੇ
Wikiwand - on
Seamless Wikipedia browsing. On steroids.
Remove ads