ਸੁਰੇਖਾ ਸਿਕਰੀ
From Wikipedia, the free encyclopedia
Remove ads
ਸੁਰੇਖਾ ਸਿਕਰੀ (19 ਅਪ੍ਰੈਲ 1945 ਤੋਂ 16 ਜੁਲਾਈ 2021)[3] ਭਾਰਤੀ ਫ਼ਿਲਮ, ਥਿਏਟਰ ਤੇ ਟੀਵੀ ਅਭਿਨੇਤਰੀ ਸੀ। ਇਸ ਨੂੰ ਤਮਸ ਤੇ ਮਮੋ ਲਈ 2 ਵਾਰ ਨੈਸ਼ਨਲ ਅਵਾਰਡ ਮਿਲਿਆ। ਉਹ ਹਿੰਦੀ ਥੇਟਰ ਨਾਲ ਸੰਬੰਧਿਤ ਸੀ । ਇਸ ਨੇ 1978 ਦੀ ਇੱਕ ਰਾਜਨੀਤਿਕ ਡਰਾਮਾ ਫਿਲਮ ਕਿੱਸਾ ਕੁਰਸੀ ਕਾ ਤੋਂ ਸ਼ੁਰੂਆਤ ਕੀਤੀ ਅਤੇ ਕਈ ਹਿੰਦੀ ਅਤੇ ਮਲਿਆਲਮ ਫਿਲਮਾਂ ਦੇ ਨਾਲ-ਨਾਲ ਭਾਰਤੀ ਸੋਪ ਓਪੇਰਾ ਵਿਚ ਵੀ ਸਹਾਇਕ ਭੂਮਿਕਾਵਾਂ ਨਿਭਾਈਆਂ। ਸੀਕਰੀ ਨੂੰ ਕਈ ਐਵਾਰਡ ਮਿਲ ਚੁੱਕੇ ਹਨ, ਜਿਨ੍ਹਾਂ ਵਿਚ ਤਿੰਨ ਨੈਸ਼ਨਲ ਫਿਲਮ ਅਵਾਰਡ ਅਤੇ ਇਕ ਫਿਲਮਫੇਅਰ ਐਵਾਰਡ ਸ਼ਾਮਲ ਹਨ।
Remove ads
ਜੀਵਨ
ਸੁਰੇਖਾ ਸਿਕਰੀ ਦਾ ਪਿਛੋਕੜ ਉੱਤਰ ਪ੍ਰਦੇਸ਼ ਦਾ ਹੈ, ਪਰ ਇਸ ਦਾ ਬਚਪਨ ਅਲਮੋੜਾ ਤੇ ਨੈਨੀਤਾਲ ਵਿੱਚ ਬੀਤਿਆ। ਇਸ ਤੋਂ ਬਾਅਦ ਇਸ ਨੇ ਅਲੀਗੜ ਮੁਸਲਿਮ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਅਤੇ ਬਾਅਦ ਵਿੱਚ ਉਸਨੇ 1971 ਵਿੱਚ ਨੈਸ਼ਨਲ ਸਕੂਲ ਆਫ ਡਰਾਮਾ, ਦਿੱਲੀ ਤੋਂ ਗ੍ਰੈਜੁਏਸ਼ਨ ਕੀਤੀ।[4] ਅਤੇ ਮੁੰਬਈ ਜਾਣ ਤੋਂ ਪਿਹਲਾ ਏਨ ਏਸ ਡੀ ਰਿਪਰਟਰੀ ਕੰਪਨੀ ਵਿੱਚ ਦਸ ਸਾਲ ਤੋਂ ਵੱਧ ਕੰਮ ਕੀਤਾ। 20 ਅਕਤੂਬਰ 2009 ਇਸ ਦੇ ਪਤੀ ਦੀ ਮੌਤ ਦਿਲ ਦੇ ਦੌਰੇ ਕਰਕੇ ਮੌਤ ਹੋਈ।[5] ਸੁਰੇਖਾ ਸਿਕਰੀ ਦੀ ਮੌਤ 16 ਜੁਲਾਈ 2021 ਨੂੰ 75 ਸਾਲ ਦੀ ਉਮਰ ਵਿੱਚ ਹੋਈ।[6] ਸੁਰੇਖਾ ਸੀਕਰੀ 1989 ਸੰਗੀਤ ਨਾਟਕ ਅਕਾਦਮੀ ਪੁਰਸਕਾਰ ਪ੍ਰਾਪਤ ਕੀਤਾ ਸੀ।[7]
Remove ads
ਨਿੱਜੀ ਜੀਵਨ
ਇਸ ਦੇ ਪਿਤਾ ਜੀ ਏਅਰ ਫੋਰਸ ਵਿੱਚ ਕੰਮ ਕਰਦੇ ਸਨ ਅਤੇ ਮਾਤਾ ਅਧਿਆਪਕ ਸੀ। ਇਸ ਦਾ ਵਿਆਹ ਰਾਹੁਲ ਰੇਗੇ ਨਾਲ ਹੋਇਆ ਸੀ ਅਤੇ ਇਸ ਦੇ ਪਹਿਲੇ ਵਿਆਹ ਤੋਂ ਇੱਕ ਪੁੱਤਰ ਰਾਹੁਲ ਸਿਕਰੀ ਹੈ, ਜੋ ਮੁੰਬਈ ਵਿੱਚ ਇੱਕ ਕਲਾਕਾਰ ਵਜੋਂ ਕਾਰਜ ਕਰਦਾ ਹੈ। ਇਨ੍ਹਾ ਦੇ ਪਤੀ ਦੀ ਮੌਤ 2009 ਵਿੱਚ ਹੋਈ।
ਕੈਰੀਅਰ
ਸੁਰੇਖਾ ਸਿਕਰੀ ਨੂੰ 1989 ਵਿੱਚ ਸੰਗੀਤ ਅਕੈਡਮੀ ਅਵਾਰਡ ਮਿਲਿਆ. .[8] ਦਿਸੰਬਰ 2008 ਵਿੱਚ ਉਸਨੂੰ ਬਾਲਿਕਾ ਵਧੂ ਕਲਰਸ ਲਈ ਬੈਸਟ ਐਕਟਰੈਸ ਇਨ ਨੇਗੇਟਿਵ ਰੋਲ ਦਾ ਅਵਾਰਡ ਵੀ ਮਿਲਿਆ। ਸੀਕਰੀ ਨੇ ਤਮਸ (1988), ਮੈਮੋ (1995) ਅਤੇ ਵਧਾਈ ਹੋ (2018) ਵਿੱਚ ਆਪਣੀਆਂ ਭੂਮਿਕਾਵਾਂ ਲਈ ਤਿੰਨ ਵਾਰ ਸਰਵਸ੍ਰੇਸ਼ਠ ਸਹਾਇਕ ਅਦਾਕਾਰਾ ਦਾ ਰਾਸ਼ਟਰੀ ਫਿਲਮ ਪੁਰਸਕਾਰ ਜਿੱਤਿਆ। ਇਸ ਨੂੰ ਪ੍ਰਾਈਮਟਾਈਮ ਸੋਪ ਓਪੇਰਾ ਬਾਲਿਕਾ ਵਧੂ ਵਿੱਚ ਕੰਮ ਕਰਨ ਲਈ ਸਾਲ 2008 ਵਿੱਚ ਇੱਕ ਨਕਾਰਾਤਮਕ ਭੂਮਿਕਾ ਲਈ ਸਰਬੋਤਮ ਅਭਿਨੇਤਰੀ ਲਈ ਇੰਡੀਅਨ ਟੈਲੀ ਅਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ ਅਤੇ ਇਸ ਸ਼ੋਅ ਲਈ ਹੀ 2011 ਵਿੱਚ ਇੱਕ ਸਹਾਇਕ ਭੂਮਿਕਾ ਵਿੱਚ ਸਰਬੋਤਮ ਅਭਿਨੇਤਰੀ ਦਾ ਇੰਡੀਅਨ ਟੈਲੀ ਅਵਾਰਡ ਜਿੱਤਿਆ ਸੀ। ਇਸ ਤੋਂ ਇਲਾਵਾ, ਹਿੰਦੀ ਰੰਗਮੰਚ ਪ੍ਰਤੀ ਉਸ ਦੇ ਯੋਗਦਾਨ ਲਈ 1989 ਵਿਚ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਨਾਲ ਸਨਮਾਨਿਆ ਗਿਆ। ਉਸ ਦੀ ਆਖਰੀ ਫਿਲਮ ਵਧਾਈ ਹੋ(2018) ਲਈ ਇਸ ਨੂੰ ਦਰਸ਼ਕਾਂ ਅਤੇ ਆਲੋਚਕਾਂ ਦੁਆਰਾ ਅਥਾਹ ਮਾਨਤਾ ਅਤੇ ਪ੍ਰਸ਼ੰਸਾ ਪ੍ਰਾਪਤ ਹੋਈ। ਇਸ ਨੇ ਤਿੰਨ ਪੁਰਸਕਾਰ ਜਿੱਤੇ: ਸਰਬੋਤਮ ਸਹਿਯੋਗੀ ਅਭਿਨੇਤਰੀ ਦਾ ਰਾਸ਼ਟਰੀ ਫਿਲਮ ਪੁਰਸਕਾਰ, ਸਰਬੋਤਮ ਸਹਿਯੋਗੀ ਅਭਿਨੇਤਰੀ ਦਾ ਫਿਲਮਫੇਅਰ ਅਵਾਰਡ ਅਤੇ ਫਿਲਮ ਵਿੱਚ ਇਸ ਦੀ ਅਦਾਕਾਰੀ ਲਈ ਸਰਬੋਤਮ ਸਹਾਇਕ ਅਦਾਕਾਰਾ ਦਾ ਸਕ੍ਰੀਨ ਅਵਾਰਡ।
ਟੀਵੀ ਸੀਰੀਸ
ਵਰਤਮਾਨ
- ਬਾਲਿਕਾ ਵਧੂ ... ਕਲਿਆਣੀ ਦੇਵੀ (2008–ਹੁਣ ਤੱਕ)
- ਮਹਾ ਕੁੰਭ: ਏਕ ਰਹੱਸਿਆ, ਏਕ ਕਹਾਣੀ... ਰੁਦ੍ਰ ਦੀ ਦਾਦੀ (2014–ਹੁਣ ਤੱਕ)
ਭੂਤ
- ਮਾਂ ਏਕਸਚੇੰਜ ... ਸੁਰੇਖਾ ਸਿਕਰੀ
- ਸਾਤ ਫੇਰੇ ... ਭਾਬੋ
- ਬਨੇਗੀ ਅਪਨੀ ਬਾਤ
- ਕੇਸਰ ... ਸਰੋਜ
- ਸਹੇਰ
- ਸਮੇ
- ਸੀ ਆਈ ਡੀ ... ਮੈਥਲੀ
- ਜਸਟ ਮੋਹੱਬਤ ...
- ਕਭੀ ਕਭੀ.......ਲਕਸ਼ਮੀ ਪਾਠਕ
ਫ਼ਿਲਮੋਗ੍ਰਾਫੀ
- ਕਿੱਸਾ ਕੁਰਸੀ ਕਾ (1978)
- ਅਨਾੜੀ ਅਨੰਤ (1986)
- ਤਮਸ (1986)
- ਪਰੀਨੀਤੀ (1988)
- ਸਲੀਮ ਲੰਗੜੇ ਪੇ ਮਤ ਰੋ (1989)
- ਨਜ਼ਰ (1991)
- ਲਿਟਲ ਬੁੱਧਾ (1993)[9]
- ਮੰਮੋ (1994)[10]
- ਨਸੀਮ (1995)
- ਸਰਦਾਰੀ ਬੇਗਮ (1996)
- ਜਨਮਦਿਨਮ (1998) – ਮਲਿਆਲਮ ਫ਼ਿਲਮ
- ਸਰਫਰੋਸ਼ (1999)
- ਹਰੀ-ਭਰੀ(2000)
- ਕੌਟਨ ਮੇਰੀ (2000)
- ਦੇਹਮ (2001)
- ਜ਼ੁਬੇਦਾ (2001)
- ਕਾਲੀ ਸਲਵਾਰ (2002)
ਹਵਾਲੇ
Wikiwand - on
Seamless Wikipedia browsing. On steroids.
Remove ads