8 ਅਕਤੂਬਰ
From Wikipedia, the free encyclopedia
Remove ads
8 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 281ਵਾਂ (ਲੀਪ ਸਾਲ ਵਿੱਚ 282ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 84 ਦਿਨ ਬਾਕੀ ਹਨ।
ਵਾਕਿਆ
- 1700– ਨਿਰਮੋਹਗੜ੍ਹ ਦੀ ਲੜਾਈ ਸਮੇਂ ਪਹਾੜੀ ਫ਼ੌਜਾਂ ਦਾ ਗੁਰੂ ਸਾਹਿਬ 'ਤੇ ਹਮਲਾ।
- 1871– ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਭਿਆਨਕ ਅੱਗ ਨੇ ਸਾਢੇ ਤਿੰਨ ਵਰਗ ਮੀਲ ਇਲਾਕਾ ਸਾੜ ਕੇ ਸੁਆਹ ਕਰ ਦਿਤਾ।
- 1918– ਪਹਿਲੀ ਸੰਸਾਰ ਜੰਗ ਦੌਰਾਨ ਅਮਰੀਕਾ ਦੇ ਕਾਰਪੋਰਲ ਐਲਵਿਨ ਸੀ. ਯੌਰਕ ਨੇ ਇਕੱਲਿਆਂ ਨੇ ਹੀ 25 ਜਰਮਨ ਫ਼ੌਜੀਆਂ ਨੂੰ ਮਾਰ ਦਿਤਾ ਅਤੇ 132 ਨੂੰ ਕੈਦ ਕਰ ਲਿਆ। ਇਸ ਦੇ ਇਨਾਮ ਵਜੋਂ ਉਸ ਨੂੰ ਸਾਰਜੈਂਟ ਬਣ ਦਿਤਾ ਗਿਆ।
- 1839 – ਮਹਾਰਾਜਾ ਖੜਕ ਸਿੰਘ ਨੂੰ ਗੱਦੀ ਤੋਂ ਉਤਾਰਿਆ ਗਿਆ ਅਤੇ ਕੈਦ ਵਿੱਚ ਸੁੱਟ ਦਿੱਤਾ ਗਿਆ।
- 1945– ਅਮਰੀਕਾ ਦੇ ਰਾਸ਼ਟਰਪਤੀ ਹੈਨਰੀ ਟਰੂਮੈਨ ਨੇ ਐਲਾਨ ਕੀਤਾ ਕਿ ਅੱਗੇ ਤੋਂ ਇੰਗਲੈਂਡ ਅਤੇ ਕੈਨੇਡਾ ਨੂੰ ਐਟਮ ਬੰਬ ਬਾਰੇ ਖ਼ੁਫ਼ੀਆ ਜਾਣਕਾਰੀ ਦਿਤੀ ਜਾਇਆ ਕਰੇਗੀ।
- 1970– ਰੂਸ ਲੇਖਕ ਅਲੈਗਜ਼ੈਂਡਰ ਸੋਲਜ਼ੇਨਿਤਸਿਨ ਨੂੰ ਨੋਬਲ ਇਨਾਮ ਦਿਤਾ ਗਿਆ।
- 1981– ਪਹਿਲੀ ਵਾਰ ਅਮਰੀਕਾ ਦੇ ਚਾਰ ਸਾਬਕਾ ਰਾਸ਼ਟਰਪਤੀ (ਕਾਰਟਰ, ਫ਼ੋਰਡ, ਨਿਕਸਨ ਤੇ ਰੀਗਨ) ਵਾਈਟ ਹਾਊਸ ਵਿੱਚ ਇਕੱਠੇ ਹੋਏ। ਉਨ੍ਹਾਂ ਨੂੰ ਰੋਨਲਡ ਰੀਗਨ ਨੇ ਖਾਣੇ ਉੱਤੇ ਬੁਲਾਇਆ ਸੀ।
- 1982– ਪੋਲੈਂਡ 'ਚ ਸੋਲੀਡੈਰਿਟੀ ਤੇ ਹੋਰ ਲੇਬਰ ਜਥੇਬੰਦੀਆਂ ਗ਼ੈਰ-ਕਾਨੂੰਨੀ ਕਰਾਰ ਦੇ ਦਿਤੀਆਂ
- 2003– ਸਹਿਧਾਰੀਆਂ ਦਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਚ ਵੋਟ ਹੱਕ ਖ਼ਤਮ ਹੋਇਆ।
Remove ads
ਜਨਮ
- 1996 – ਭਾਰਤੀ ਫ਼ਿਲਮੀ ਅਦਾਕਾਰ ਰਾਜ ਕੁਮਾਰ ਦਾ ਜਨਮ।
- 1948 – ਹਿੰਦੀ ਕਵੀ, ਕਹਾਣੀਕਾਰ, ਫਿਲਮ ਅਤੇ ਕਲਾ ਸਮੀਖਿਅਕ ਅਤੇ ਨਾਵਲਕਾਰ ਵਿਨੋਦ ਭਾਰਦਵਾਜ ਦਾ ਜਨਮ।
- 1952 – ਪਰਵਾਸੀ ਪੰਜਾਬੀ ਅਤੇ ਹਿੰਦੀ ਲੇਖਕ, ਨਾਵਲਕਾਰ ਹਰਜੀਤ ਅਟਵਾਲ ਦਾ ਜਨਮ।
- 1954 – ਪਾਕਿਸਤਾਨੀ ਅਦਾਕਾਰ, ਨਿਰਦੇਸ਼ਕ ਅਤੇ ਫਿਲਮ-ਨਿਰਮਾਤਾ ਜਾਵੇਦ ਸ਼ੇਖ ਦਾ ਜਨਮ।
ਦਿਹਾਂਤ
- 1754 – ਅੰਗਰੇਜ਼ੀ ਨਾਵਲਕਾਰ ਅਤੇ ਨਾਟਕਕਾਰ ਹੈਨਰੀ ਫ਼ੀਲਡਿੰਗ ਦਾ ਦਿਹਾਂਤ।
- 1936 – ਹਿੰਦੀ ਅਤੇ ਉਰਦੂ ਦਾ ਭਾਰਤੀ ਲੇਖਕ ਮੁਨਸ਼ੀ ਪ੍ਰੇਮਚੰਦ ਦਾ ਦਿਹਾਂਤ।
- 1962 – ਪੰਜਾਬੀ ਗ਼ਦਰੀ ਆਗੂ ਅਤੇ ਕਵੀ ਭਗਵਾਨ ਸਿੰਘ ਗਿਆਨੀ ਦਾ ਦਿਹਾਂਤ।
- 1973 – ਫ਼ਰਾਂਸੀਸੀ ਦਾਰਸ਼ਨਿਕ, ਨਾਟਕਕਾਰ, ਸੰਗੀਤ ਆਲੋਚਕ ਅਤੇ ਇਸਾਈ ਅਸਤਿਤਵਵਾਦੀ ਗਾਬਰੀਏਲ ਮਾਰਸੇਲ ਦਾ ਦਿਹਾਂਤ।
- 1979 – ਭਾਰਤੀ ਅਜ਼ਾਦੀ ਸੈਨਾਪਤੀ ਅਤੇ ਰਾਜਨੇਤਾ ਜੈਪ੍ਰਕਾਸ਼ ਨਰਾਇਣ ਦਾ ਦਿਹਾਂਤ।
- 2004 – ਅਲਜੀਰੀਆ-ਫਰਾਂਸਿਸੀ ਦਾਰਸ਼ਨਕ ਯਾਕ ਦੇਰੀਦਾ ਦਾ ਦਿਹਾਂਤ।
- 2009 – ਪੰਜਾਬੀ ਕਵੀ, ਪੇਂਟਰ, ਸੰਪਾਦਕ, ਫਿਲਮ ਲੇਖਕ ਅਤੇ ਡਾਇਰੈਕਟਰ ਇੰਦਰਜੀਤ ਹਸਨਪੁਰੀ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads