ਢਾਹਾਂ ਇਨਾਮ
From Wikipedia, the free encyclopedia
Remove ads
ਢਾਹਾਂ ਇੰਟਰਨੈਸ਼ਨਲ ਪੰਜਾਬੀ ਸਾਹਿਤ ਇਨਾਮ 2013 ਵਿੱਚ ਸਥਾਪਤ ਕੀਤਾ ਗਿਆ ਪੰਜਾਬੀ ਗਲਪਕਾਰਾਂ ਲਈ ਇੱਕ ਸਾਹਿਤਕ ਇਨਾਮ ਹੈ। ਇਸ ਦੀ ਸਥਾਪਨਾ “ਕੈਨੇਡਾ ਇੰਡੀਆ ਐਜੂਕੇਸ਼ਨ ਸੋਸਾਇਟੀ” ਨੇ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆਂ ਦੇ ਸਹਿਯੋਗ ਨਾਲ ਕੀਤੀ ਸੀ।[1]
2014 ਤੋਂ ਲੈ ਕੇ ਹੁਣ ਤੱਕ ਇਹ ਇਨਾਮ ਹਰ ਸਾਲ ਦਿੱਤਾ ਜਾ ਰਿਹਾ ਹੈ।
2014 ਦੇ ਜੇਤੂ
- ਅਵਤਾਰ ਸਿੰਘ ਬਿਲਿੰਗ "ਖਾਲੀ ਖੂਹਾਂ ਦੀ ਕਥਾ" ਨਾਵਲ ਲਈ - ਜੇਤੂ
- ਜਸਬੀਰ ਭੁੱਲਰ "ਇਕ ਰਾਤ ਦਾ ਸਮੁੰਦਰ" ਲਈ - ਉਪ ਜੇਤੂ
- ਜ਼ੁਬੈਰ ਅਹਿਮਦ "ਕਬੂਤਰ, ਬਨੇਰੇ ਤੇ ਗਲੀਆਂ" ਲਈ - ਉਪ ਜੇਤੂ[2]
2015 ਦੇ ਜੇਤੂ
- ਦਰਸ਼ਨ ਸਿੰਘ "ਲੋਟਾ" ਨਾਵਲ ਲਈ - ਜੇਤੂ
- ਹਰਜੀਤ ਅਟਵਾਲ "ਮੋਰ ਉਡਾਰੀ" ਨਾਵਲ ਲਈ - ਉਪ ਜੇਤੂ
- ਨੈਨ ਸੁਖ ਮਾਧੋ ਲਾਲ ਹੁਸੈਨ - ਲਾਹੌਰ ਦੀ ਵੇਲ ਨਾਵਲ ਲਈ - ਉਪ ਜੇਤੂ[3]
2016 ਦੇ ਜੇਤੂ
- ਜਰਨੈਲ ਸਿੰਘ ਕਾਲੇ ਵਰਕੇ (ਕਹਾਣੀ ਸੰਗ੍ਰਹਿ) ਲਈ - ਜੇਤੂ
- ਜ਼ਾਹਿਦ ਹਸਨ ਤੱਸੀ ਧਰਤੀ (ਕਹਾਣੀ ਸੰਗ੍ਰਹਿ) ਲਈ - ਉਪ ਜੇਤੂ
- ਸਿਮਰਨ ਧਾਲੀਵਾਲ ਉਸ ਪਲ (ਕਹਾਣੀ ਸੰਗ੍ਰਹਿ) ਲਈ - ਉਪ ਜੇਤੂ[4][5]
2017 ਦੇ ਜੇਤੂ
- ਪਰਗਟ ਸਿੰਘ ਸਤੌਜ “ਖਬਰ ਇਕ ਪਿੰਡ ਦੀ “ਨਾਵਲ ਲਈ - ਜੇਤੂ
- ਅਲੀ ਅਨਵਰ ਅਹਿਮਦ ਤੰਦ ਤੰਦ ਮੈਲੀ ਚਾਦਰ ਕਹਾਣੀ ਸੰਗ੍ਰਹਿ ਲਈ - ਰਨਰ-ਅੱਪ
- ਨਛੱਤਰ ਸਿੰਘ ਬਰਾੜ ਪੇਪਰ ਮੈਰਿਜ ਨਾਵਲ ਲਈ - ਉਪ ਜੇਤੂ[6]
2018 ਦੇ ਜੇਤੂ
- ਬਲਦੇਵ ਸਿੰਘ ਸੜਕਨਾਮਾ "ਸੂਰਜ ਦੀ ਅੱਖ" ਨਾਵਲ ਲਈ - ਜੇਤੂ
- ਹਰਪ੍ਰੀਤ ਸੇਖਾ "ਪ੍ਰਿਜ਼ਮ" ਕਹਾਣੀ ਸੰਗ੍ਰਹਿ ਲਈ - ਉਪ ਜੇਤੂ
- ਨਾਸਿਰ ਅੱਬਾਸ ਬਲੋਚ “ਝੂਠਾ ਸੱਚਾ ਕੋਈ ਨਾ “ਨਾਵਲ ਲਈ - ਉਪ ਜੇਤੂ[7]
2019 ਦੇ ਜੇਤੂ
- ਜਤਿੰਦਰ ਸਿੰਘ ਹਾਂਸ “ਜਿਉਣਾ ਸੱਚ ਬਾਕੀ ਝੂਠ” ਕਹਾਣੀ ਸੰਗ੍ਰਹਿ ਲਈ - ਜੇਤੂ
- ਗੁਰਦੇਵ ਸਿੰਘ ਰੁਪਾਣਾ “ਆਮ ਖਾਸ “ ਕਹਾਣੀ ਸੰਗ੍ਰਹਿ ਲਈ - ਉਪ ਜੇਤੂ
- ਮੁਦੱਸਰ ਬਸ਼ੀਰ “ਕੌਣ” ਨਾਵਲਿਟ ਲਈ - ਰਨਰ-ਅੱਪ[8]
2020 ਦੇ ਜੇਤੂ
- ਕੇਸਰਾ ਰਾਮ “ਜ਼ਨਾਨੀ ਪੌਦ” ਲਈ - ਜੇਤੂ
- ਹਰਕੀਰਤ ਕੌਰ ਚਾਹਲ “ਆਦਮ ਗ੍ਰਹਿਣ “(ਨਾਵਲ) ਲਈ - ਉਪ ਜੇਤੂ
- ਜ਼ੁਬੈਰ ਅਹਿਮਦ “ਪਾਣੀ ਦੀ ਕੰਧ “ਲਈ - ਉਪ ਜੇਤੂ
2021 ਦੇ ਜੇਤੂ
- ਨੈਨ ਸੁਖ ਜੋਗੀ, ਸਪ, ਤ੍ਰਾਹ ਕਹਾਣੀ ਸੰਗ੍ਰਹਿ ਲਈ - ਜੇਤੂ
- ਬਲਬੀਰ ਮਾਧੋਪੁਰੀ “ਮਿੱਟੀ ਬੋਲ ਪਈ “(ਨਾਵਲ) ਲਈ - ਉਪ ਜੇਤੂ
- ਸਰਘੀ ਜੰਮੂ “ਆਪਣੇ-ਆਪਣੇ ਮਰਸੀਏ “ਕਹਾਣੀ ਸੰਗ੍ਰਹਿ ਲਈ - ਉਪ ਜੇਤੂ
2022 ਦੇ ਜੇਤੂ
- ਬਲਵਿੰਦਰ ਗਰੇਵਾਲ “ਡਬੋਲੀਆ “ਕਹਾਣੀ ਸੰਗ੍ਰਹਿ ਲਈ - ਜੇਤੂ
- ਜਾਵੇਦ ਬੂਟਾ “ਚੌਲਾਂ ਦੀ ਬੁਰਕੀ “ਕਹਾਣੀ ਸੰਗ੍ਰਹਿ ਲਈ - ਉਪ ਜੇਤੂ
- ਅਰਵਿੰਦਰ ਕੌਰ ਧਾਲੀਵਾਲ “ਝਾਂਜਰਾਂ ਵਾਲੇ ਪੈਰ ” - ਕਹਾਣੀ ਸੰਗ੍ਰਹਿ ਲਈ - ਉਪ ਜੇਤੂ
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads