ਹਾਕੀ ਚੈਂਪੀਅਨਜ਼ ਟਰਾਫ਼ੀ

From Wikipedia, the free encyclopedia

Remove ads

ਹਾਕੀ ਚੈਂਪੀਅਨਜ਼ ਟਰਾਫ਼ੀ ਟੂਰਨਾਮੈਂਟ ਦੀ ਸਥਾਪਨਾ ਅਤੇ ਸ਼ੁਰੂਆਤ ਪਾਕਿਸਤਾਨ ਦੁਆਰਾ 1978 ਵਿੱਚ ਕੀਤੀ ਗਈ ਸੀ। ਉਸ ਵੇਲੇ ਦੇ ਪਾਕਿਸਤਾਨੀ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਏਅਰ ਮਾਰਸ਼ਲ ਨੂਰ ਖ਼ਾਨ ਨੇ ਇਸ ਟੂਰਨਾਮੈਂਟ ਦਾ ਉਦਘਾਟਨ ਕੀਤਾ ਸੀ। ਸੰਸਾਰ ਦੀਆਂ ਸਿਖਰਲੀਆਂ ਪੰਜ ਟੀਮਾਂ ਜਿਵੇਂ ਪਾਕਿਸਤਾਨ, ਆਸਟਰੇਲੀਆ, ਬਰਤਾਨੀਆ, ਨਿਊਜ਼ੀਲੈਂਡ ਅਤੇ ਸਪੇਨ ਨੇ ਇਸ ਵਿੱਚ ਹਿੱਸਾ ਲਿਆ ਅਤੇ ਇਹ ਉਦਘਾਟਨੀ ਟੂਰਨਾਮੈਂਟ ਲਾਹੌਰ ਵਿਖੇ 1978 ਵਿੱਚ 17 ਤੋਂ 24 ਨਵੰਬਰ ਤਕ ਖੇਡਿਆ ਗਿਆ। ਫਾਈਨਲ ਮੈਚ ਮੇਜ਼ਬਾਨ ਪਾਕਿਸਤਾਨ ਨੇ ਆਸਟਰੇਲੀਆ ਨੂੰ ਹਰਾ ਕੇ ਪਹਿਲੀ ਚੈਂਪੀਅਨਜ਼ ਟਰਾਫ਼ੀ ‘ਤੇ ਆਪਣਾ ਕਬਜ਼ਾ ਕੀਤਾ। ਖੇਡ ਨਿਯਮਾਂ ਅਨੁਸਾਰ ਇਸ ਟੂਰਨਾਮੈਂਟ ਵਿੱਚ ਹਰ ਸਾਲ 6 ਟੀਮਾਂ ਨੇ ਹਿੱਸਾ ਲੈਣਾ ਹੁੰਦਾ ਹੈ ਪਰ ਕੁਝ ਕਾਰਨਾਂ ਕਰਕੇ 1980 ਵਿੱਚ 7 ਟੀਮਾਂ ਅਤੇ 1987 ਵਿੱਚ 8 ਟੀਮਾਂ ਨੇ ਹਿੱਸਾ ਲਿਆ ਸੀ ਅਤੇ ਉਦਘਾਟਨੀ ਟੂਰਨਾਮੈਂਟ ਪੰਜ ਟੀਮਾਂ ਹੀ ਖੇਡਣ ਆਈਆਂ ਸਨ। ਕੌਮਾਂਤਰੀ ਹਾਕੀ ਫੈਡਰੇਸ਼ਨ ਦੇ ਪਹਿਲੇ ਫ਼ੈਸਲੇ ਮੁਤਾਬਕ ਚੈਂਪੀਅਨਜ਼ ਟਰਾਫ਼ੀ ਟੂਰਨਾਮੈਂਟ ਵਿੱਚ ਪ੍ਰਵੇਸ਼ ਕਰਨ ਲਈ ਹੇਠ ਲਿਖੀਆਂ ਯੋਗਤਾਵਾਂ ਰੱਖਣ ਵਾਲੀਆਂ 6 ਟੀਮਾਂ ਨੂੰ ਹੱਕ ਹਾਸਲ ਹੋਵੇਗਾ:-

ਵਿਸ਼ੇਸ਼ ਤੱਥ ਖੇਡ, ਸਥਾਪਿਕ ...
Remove ads

ਯੋਗਤਾਵਾਂ

ਚੈਂਪੀਅਨਜ਼ ਟਰਾਫ਼ੀ ਦੀ ਡਿਫੈਂਡਿੰਗ ਚੈਂਪੀਅਨ ਟੀਮ, ਓਲੰਪਿਕ ਚੈਂਪੀਅਨ ਟੀਮ, ਮੇਜ਼ਬਾਨ ਦੇਸ਼ ਦੀ ਟੀਮ ਅਤੇ ਓਲੰਪਿਕ ਟੂਰਨਾਮੈਂਟ ਦੀਆਂ ਚੈਂਪੀਅਨ ਟੀਮਾਂ ਤੋਂ ਇਲਾਵਾ ਤਿੰਨ ਚੋਟੀ ਦੀਆਂ ਟੀਮਾਂ ਪਰ ਵਿਸ਼ਵ ਹਾਕੀ ਕੱਪ ਟੂਰਨਾਮੈਂਟ ਹੋਂਦ ‘ਚ ਆਉਣ ਤੋਂ ਬਾਅਦ ਓਲੰਪਿਕ ਚੈਂਪੀਅਨ ਦੀ ਥਾਂ ਵਿਸ਼ਵ ਹਾਕੀ ਚੈਂਪੀਅਨ, ਚੈਂਪੀਅਨਜ਼ ਟਰਾਫ਼ੀ ਦਾ ਡਿਫੈਂਡਿੰਗ ਚੈਂਪੀਅਨ, ਮੇਜ਼ਬਾਨ ਦੇਸ਼ ਦੀ ਟੀਮ ਅਤੇ ਵਿਸ਼ਵ ਹਾਕੀ ਕੱਪ ਟੂਰਨਾਮੈਂਟ ਦੀਆਂ ਬਾਕੀ ਬਚੀਆਂ ਉਪਰਲੀਆਂ ਤਿੰਨ ਟੀਮਾਂ ਨੇ ਲੈ ਲਈ। ਇਸ ਤਰ੍ਹਾਂ ਚੈਂਪੀਅਨਜ਼ ਟਰਾਫ਼ੀ ਟੂਰਨਾਮੈਂਟ ਵਿੱਚ ਸਾਧਾਰਨ ਤੌਰ ‘ਤੇ ਸੰਸਾਰ ਦੀਆਂ 6 ਟੀਮਾਂ ਹੀ ਹਿੱਸਾ ਲੈਂਦੀਆਂ ਹਨ ਜਿਸ ਕਰਕੇ ਇਸ ਟੂਰਨਾਮੈਂਟ ਵਿੱਚੋਂ ਸੋਨੇ, ਚਾਂਦੀ ਅਤੇ ਕਾਂਸੀ ਦਾ ਮੈਡਲ ਜਿੱਤਣਾ ਕੋਈ ਸੌਖਾ ਕੰਮ ਨਹੀਂ ਹੈ। 1978 ਤੋਂ 2011 ਤਕ ਚੈਂਪੀਅਨਜ਼ ਟਰਾਫ਼ੀ ਹਾਕੀ ਟੂਰਨਾਮੈਂਟ 33 ਵਾਰੀ ਆਯੋਜਿਤ ਹੋ ਚੁੱਕਾ ਹੈ ਜਿਸ ਵਿੱਚੋਂ ਆਸਟਰੇਲੀਆ ਨੇ 12 ਵਾਰੀ, ਜਰਮਨੀ ਨੇ 9 ਵਾਰੀ, ਹਾਲੈਂਡ ਨੇ 8 ਵਾਰੀ, ਪਾਕਿਸਤਾਨ ਨੇ 3 ਵਾਰੀ ਅਤੇ ਸਪੇਨ ਨੇ ਇੱਕ ਵਾਰੀ ਇਹ ਟਰਾਫ਼ੀ ਜਿੱਤੀ ਹੈ।

Remove ads

ਭਾਰਤ ਦਾ ਸਥਾਂਨ

ਭਾਰਤ ਨੇ ਪਹਿਲੀ ਵਾਰੀ 1980 ਵਿੱਚ ਕਰਾਚੀ ਵਿਖੇ ਹੋਈ ਚੈਂਪੀਅਨਜ਼ ਟਰਾਫ਼ੀ ਵਿੱਚ ਭਾਗ ਲਿਆ ਸੀ ਅਤੇ ਇਸ ਨੂੰ 5ਵੀਂ ਪੁਜ਼ੀਸ਼ਨ ਪ੍ਰਾਪਤ ਹੋਈ ਸੀ। ਅੰਕੜੇ ਬੋਲਦੇ ਹਨ ਕਿ 1980 ਤੋਂ 2011 ਤਕ ਭਾਰਤ ਨੇ ਇਸ ਟੂਰਨਾਮੈਂਟ ਵਿੱਚ 13 ਵਾਰੀ ਭਾਗ ਲਿਆ ਜਿਸ ਵਿੱਚੋਂ ਭਾਰਤ ਨੂੰ ਇੱਕ ਵਾਰੀ ਤੀਜਾ (1982), ਪੰਜ ਵਾਰੀ ਚੌਥਾ (1983, 1996, 2002, 2003, 2004), ਤਿੰਨ ਵਾਰੀ ਪੰਜਵਾਂ (1980, 1986, 1995) ਅਤੇ ਚਾਰ ਵਾਰੀ ਛੇਵਾਂ (1984, 1985, 1989, 2005) ਸਥਾਨ ਪ੍ਰਾਪਤ ਹੋਇਆ।

ਮਰਦ

ਸਮਰੀ

ਹੋਰ ਜਾਣਕਾਰੀ ਸਾਲ, ਮਹਿਮਾਨ ਦੇਸ਼ ...

ਸ਼ਫਲ ਟੀਮਾਂ

ਹੋਰ ਜਾਣਕਾਰੀ Team, ਜੇਤੂ ...

ਸ਼ਫਲ ਟੀਮਾਂ

ਹੋਰ ਜਾਣਕਾਰੀ Team, ਜੇਤੂ ...

ਟੀਮ ਦਾ ਪ੍ਰਦਰਸ਼ਨ

ਹੋਰ ਜਾਣਕਾਰੀ Team, Total ...
Remove ads

ਔਰਤ

ਸਮਰੀ

ਹੋਰ ਜਾਣਕਾਰੀ ਸਾਲ, ਮਹਿਮਾਨ ਦੇਸ਼ ...

Performance by nation

ਹੋਰ ਜਾਣਕਾਰੀ ਟੀਮ, ਜੇਤੂ ...

ਟੀਮ ਦਾ ਪ੍ਰਦਰਸ਼ਨ

ਹੋਰ ਜਾਣਕਾਰੀ ਟੀਮ, ਕੁੱਲ ...
Remove ads
Loading related searches...

Wikiwand - on

Seamless Wikipedia browsing. On steroids.

Remove ads