ਹਾਮਿਦ ਮੀਰ
From Wikipedia, the free encyclopedia
Remove ads
ਹਾਮਿਦ ਮੀਰ (Urdu: حامد مير; ਜਨਮ 23 ਜੁਲਾਈ 1966) ਪਾਕਿਸਤਾਨੀ ਪੱਤਰਕਾਰ, ਖਬਰ ਐਂਕਰ, ਅਤੇ ਸੁਰੱਖਿਆ ਵਿਸ਼ਲੇਸ਼ਕ ਹਨ। ਉਹ ਜੀਓ ਚੈਨਲ ਤੇ ਇਸਲਾਮਾਬਾਦ ਤੋਂ ਸ਼ਾਮ ਨੂੰ ਸਿਆਸਤ ਬਾਰੇ ਪ੍ਰੋਗਰਾਮ ਕੈਪੀਟਲ ਟਾਕ ਕਰਦੇ ਹਨ। 2007 ਚ ਜਨਰਲ ਪਰਵੇਜ਼ ਮੁਸ਼ੱਰਫ਼ ਨੇ ਉਨ੍ਹਾਂ ਨੂੰ ਟੀ ਵੀ ਤੇ ਕੰਮ ਕਰਨ ਤੋਂ ਰੋਕ ਦਿੱਤਾ। ਇਹ ਰੋਕ ਜੂਨ 2008 ਵਿੱਚ ਪੀਪਲਜ਼ ਪਾਰਟੀ ਦੀ ਸਰਕਾਰ ਨੇ ਵੀ ਉਨ੍ਹਾਂ ਤੇ ਲਾਈ।
ਹਾਮਿਦ ਮੀਰ ਨੇ 11 ਸਤੰਬਰ ਦੇ ਹਮਲੇ ਤੋਂ ਬਾਅਦ ਓਸਾਮਾ ਬਿਨ ਲਾਦੇਨ ਦੀ ਇੰਟਰਵਿਊ ਲਈ ਸੀ। ਆਪਣੇ ਕੈਰੀਅਰ ਦੇ ਦੌਰਾਨ, ਮੀਰ ਨੇ ਵੱਖ ਵੱਖ ਵਿਸ਼ਵ ਨੇਤਾਵਾਂ ਜਿਵੇਂ ਕਿ ਜੌਨ ਕੈਰੀ, ਹਿਲੇਰੀ ਕਲਿੰਟਨ, ਟੋਨੀ ਬਲੇਅਰ, ਕੋਲਿਨ ਪਾਵੇਲ, ਨੈਲਸਨ ਮੰਡੇਲਾ ਅਤੇ ਸ਼ਿਮੋਨ ਪੇਰੇਸ ਦਾ ਵੀ ਇੰਟਰਵਿਊ ਲਿਆ। ਉਸਨੇ ਸ਼ਾਹਰੁਖ ਖਾਨ ਵਰਗੀਆਂ ਮਸ਼ਹੂਰ ਹਸਤੀਆਂ ਦੀ ਇੰਟਰਵਿਊ ਵੀ ਲਈ ਹੈ।[1]
ਉਸ ਨੂੰ ਇਸ ਕੰਮ ਲਈ ਸਿਵਲ ਐਵਾਰਡ ਹਿਲਾਲ-ਏ-ਇਮਤਿਆਜ਼ ਨਾਲ ਸਨਮਾਨਤ ਕੀਤਾ ਗਿਆ। ਸਾਲ 2016 ਵਿੱਚ, ਉਸਨੂੰ "ਮੋਸਟ ਰੇਸਿਲੈਂਟ ਜਰਨਲਿਸਟ ਐਵਾਰਡ" ਸ਼੍ਰੇਣੀ ਵਿੱਚ ਫ੍ਰੀ ਪ੍ਰੈਸ ਅਵਾਰਡ ਨਾਲ ਸਨਮਾਨਤ ਕੀਤਾ ਗਿਆ।[2][3] 2017 ਵਿਚ, ਉਸਨੂੰ ਸਾਬਕਾ ਪ੍ਰਧਾਨ ਮੰਤਰੀ ਜ਼ਫਰਉੱਲਾ ਖਾਨ ਜਮਾਲੀ ਦੁਆਰਾ ਨਿਊਜ਼ ਐਂਕਰ ਦੇ ਤੌਰ 'ਤੇ ਕੰਮ ਕਰਨ ਲਈ ਲਾਈਫ ਟਾਈਮ ਅਚੀਵਮੈਂਟ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।[4][5]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads