ਅਰਬੀ ਮਾਰੂਥਲ

From Wikipedia, the free encyclopedia

ਅਰਬੀ ਮਾਰੂਥਲ
Remove ads

ਅਰਬੀ ਮਾਰੂਥਲ ਪੱਛਮੀ ਏਸ਼ੀਆ ਵਿੱਚ ਸਥਿਤ ਹੈ। ਇਹ ਇੱਕ ਵਿਸ਼ਾਲ ਰੇਗਿਸਤਾਨੀ ਬੀਆਬਾਨ ਹੈ ਜੋ ਯਮਨ ਤੋਂ ਲੈ ਕੇ ਫ਼ਾਰਸੀ ਖਾੜੀ ਅਤੇ ਓਮਾਨ ਤੋਂ ਲੈ ਕੇ ਜਾਰਡਨ ਅਤੇ ਇਰਾਕ ਤੱਕ ਫੈਲੀ ਹੋਈ ਹੈ। ਇਹ ਅਰਬ ਪਰਾਇਦੀਪ ਦੇ ਜ਼ਿਆਦਾਤਰ ਹਿੱਸੇ ਉੱਤੇ ਕਾਬਜ਼ ਹੈ; ਇਸ ਦਾ ਖੇਤਰਫਲ ਲਗਭਗ 2,330,000 ਵਰਗ ਕਿ.ਮੀ. ਹੈ। ਇਸ ਦੇ ਮੱਧ ਵਿੱਚ ਰਬ ਅਲ-ਖ਼ਾਲੀ ਹੈ ਜੋ ਦੁਨੀਆ ਦੇ ਸਭ ਤੋਂ ਵੱਡੇ ਅਟੁੱਟ ਰੇਤ-ਖੰਡਾਂ ਵਿੱਚੋਂ ਇੱਕ ਹੈ। ਇੱਥੋਂ ਦੇ ਚਰਮ ਸੀਮਾ ਦੇ ਵਾਤਾਵਰਨ (ਲਾਲ ਟਿੱਬਿਆਂ ਤੋਂ ਲੈ ਕੇ ਘਾਤਕ ਦਲਦਲਾਂ ਤੱਕ) ਵਿੱਚ ਗਜ਼ੈਲ, ਆਰਿਕਸ, ਰੇਤ ਬਿੱਲੀਆਂ ਅਤੇ ਕੰਡੇਦਾਰ ਪੂਛਾਂ ਵਾਲੀਆਂ ਛਿਪਕਲੀਆਂ ਵਰਗੇ ਕੁਝ ਆਪਣੇ-ਆਪ ਨੂੰ ਢਾਲਣ ਵਾਲੇ ਜਾਨਵਰ ਹੀ ਜਿਉਂਦੇ ਰਹਿ ਸਕਦੇ ਹਨ। ਮੌਸਮ ਬਹੁਤ ਹੀ ਅੱਤ ਦਾ ਹੈ ਅਤੇ ਦੁਪਹਿਰ ਦਾ ਤਾਪਮਾਨ ਅੱਗਲਾਊ ਅਤੇ ਰਾਤ ਵੇਲੇ ਜਮਾਊ ਹੁੰਦਾ ਹੈ।

ਵਿਸ਼ੇਸ਼ ਤੱਥ ਦੇਸ਼, ਲੈਂਡਮਾਰਕ ...
Thumb
ਅਰਬੀ ਮਾਰੂਥਲ ਦਾ ਨਕਸ਼ਾ। WWF ਵੱਲੋਂ ਉਲੀਕੇ ਗਏ ਵਾਤਾਵਰਨੀ-ਖੇਤਰ। ਨਾਸਾ ਦੀ ਉਪਗ੍ਰਿਹੀ ਤਸਵੀਰ। ਪੀਲੀ ਲਕੀਰ ਵਿੱਚ "ਅਰਬੀ ਮਾਰੂਥਲ ਅਤੇ ਪੂਰਬੀ ਸਹਾਰਵੀ-ਅਰਬੀ ਮਾਰੂਥਲੀ ਝਾੜ-ਖੇਤਰ" ਨਾਮਕ ਵਾਤਾਵਰਨੀ-ਇਲਾਕਾ[1] ਅਤੇ ਦੋ ਛੋਟੇ, ਮਿਲਦੇ-ਜੁਲਦੇ ਇਲਾਕੇ "ਫ਼ਾਰਸੀ ਖਾੜੀ ਮਾਰੂਥਲ ਅਤੇ ਅਰਧ-ਮਾਰੂਥਲ"[2] ਅਤੇ "ਲਾਲ ਸਾਗਰ ਨੂਬੋ-ਸਿੰਧੀ ਤਪਤ-ਖੰਡੀ ਮਾਰੂਥਲ ਅਤੇ ਅਰਧ-ਮਾਰੂਥਲ" ਸ਼ਾਮਲ ਹਨ।[3] ਰਾਸ਼ਟਰੀ ਸਰਹੱਦਾਂ ਕਾਲੇ ਰੰਗ ਵਿੱਚ ਹਨ।
Remove ads

ਰਾਜਨੀਤਿਕ ਸਰਹੱਦਾਂ

ਇਹ ਮਾਰੂਥਲ ਜ਼ਿਆਦਾਤਰ ਸਾਉਦੀ ਅਰਬ ਵਿੱਚ ਹੈ ਅਤੇ ਇਸ ਦੇ ਆਸ ਪਾਸ ਦੇ ਦੇਸ਼ ਮਿਸਰ (ਸਿਨਾਈ), ਦੱਖਣੀ ਇਰਾਕ ਅਤੇ ਦੱਖਣੀ ਜੌਰਡਨ ਵਿੱਚ ਫੈਲਿਆ ਹੋਇਆ ਹੈ। ਅਰਬ ਦਾ ਮਾਰੂਥਲ 5 ਦੇਸ਼ਾਂ ਨਾਲ ਲੱਗਿਆ ਹੋਇਆ ਹੈ। ਫ਼ਾਰਸ ਦੀ ਖਾੜੀ ਦੀ ਸਰਹੱਦ ਨਾਲ ਲੱਗਦਿਆਂ, ਇਸ ਵਿੱਚ ਕਤਰ ਦਾ ਵਿਸਥਾਰ ਹੋਇਆ ਹੈ ਅਤੇ ਅੱਗੇ ਪੂਰਬ ਵਿਚ, ਇਹ ਖੇਤਰ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਲਗਭਗ ਸਾਰੇ ਅਬੂ ਧਾਬੀ ਨੂੰ ਕਵਰ ਕਰਦਾ ਹੈ। ਰੁਬਾਲ-ਖਲੀ ਸਾਉਦੀ ਅਰਬ ਤੋਂ ਪਾਰ ਕਰਕੇ ਪੱਛਮੀ ਓਮਾਨ ਅਤੇ ਪੂਰਬੀ ਯਮਨ ਵਿੱਚ ਜਾਂਦਾ ਹੈ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads