ਅੰਮ੍ਰਿਤਸਰ ਜ਼ਿਲ੍ਹਾ
ਪੰਜਾਬ, ਭਾਰਤ ਦਾ ਜ਼ਿਲ੍ਹਾ From Wikipedia, the free encyclopedia
Remove ads
ਅੰਮ੍ਰਿਤਸਰ ਜ਼ਿਲ੍ਹਾ, ਉੱਤਰ ਭਾਰਤ ਦੇ ਪੰਜਾਬ ਸੂੂੂਬੇ ਦੇ ਮਾਝੇ ਖੇਤਰ ਵਿੱਚ ਸਥਿਤ ੨੨ ਜਿਲਿਆਂ ਵਿੱਚੋਂ ਇੱਕ ਹੈ। ਅੰਮ੍ਰਿਤਸਰ ਸ਼ਹਿਰ ਇਸ ਜ਼ਿਲ੍ਹੇ ਦਾ ਮੁੱਖ ਦਫਤਰ ਹੈ।
੨੦੧੧ ਤੱਕ ਪੰਜਾਬ ਦਾ ਦੂਜਾ ਸਭ ਤੋਂ ਵੱਡਾ ਆਬਾਦੀ ਵਾਲਾ ਜ਼ਿਲ੍ਹਾ (੨੨ ਵਿੱਚੋਂ) ਲੁਧਿਆਣਾ ਤੋਂ ਬਾਅਦ ਹੈ।
Remove ads
ਇਤਿਹਾਸ
ਬਰਤਾਨਵੀ ਰਾਜ ਦੇ ਵੇਲ਼ੇ ਅੰਮ੍ਰਿਤਸਰ ਜ਼ਿਲ੍ਹਾ ਲਾਹੌਰ ਵਿਭਾਗ ਦਾ ਹਿੱਸਾ ਸੀ ਅਤੇ ਪ੍ਰਬੰਧਕੀ ਤੌਰ ਤੇ ੩ ਤਹਿਸੀਲਾਂ ਵਿੱਚ ਵੰਡਿਆ ਗਿਆ ਸੀ- ਅੰਮ੍ਰਿਤਸਰ, ਅਜਨਾਲਾ ਅਤੇ ਤਰਨ ਤਾਰਨ।[1] ਹਾਲਾਂਕਿ, ੧੯੪੭ ਵਿੱਚ ਭਾਰਤ ਦੇ ਵੰਡ ਦੇ ਵੇਲ਼ੇ ਅੰਮ੍ਰਿਤਸਰ ਜ਼ਿਲ੍ਹੇ ਨੂੰ ਬਾਕੀ ਦੇ ਵਿਭਾਗ ਤੋਂ ਵੱਖ ਕੀਤਾ ਗਿਆ ਅਤੇ ਭਾਰਤ ਨੂੰ ਦੇੇ ਦਿੱਤਾ ਗਿਆ। ਹਾਲਾਂਕਿ, ਪੱਟੀ ਅਤੇ ਖੇਮਕਰਨ ਵਰਗੇ ਕੁਝ ਹਿੱਸੇ ਲਾਹੌਰ ਜ਼ਿਲੇ ਵਿੱਚ ਪੈਂਦੇ ਸਨ ਪਰ ਵੰਡ ਕਰਕੇ ਇਹ ਕਸਬੇ ਅੰਮ੍ਰਿਤਸਰ ਜ਼ਿਲ੍ਹੇ ਦਾ ਹਿੱਸਾ ਬਣ ਗਏ। ਵੰਡ ਦੇ ਜ਼ਮਾਨੇ ਦੇ ਦੌਰਾਨ, ਜ਼ਿਲ੍ਹੇ ਦੀ ਮੁਸਲਿਮ ਆਬਾਦੀ, ਕੁਝ 30%, ਪਾਕਿਸਤਾਨ ਲਈ ਰਵਾਨਾ ਹੋਈ ਜਦਕਿ ਨਵੇਂ ਬਣੇ ਪਾਕਿਸਤਾਨ ਦੇ ਪੱਛਮੀ ਪੰਜਾਬ ਵਿੱਚਲੇ ਹਿੰਦੂ ਅਤੇ ਸਿੱਖਾਂ ਨੇ ਉਲਟ ਦਿਸ਼ਾ ਵੱਲ ਚਾਲੇ ਪਾਏ।
੧੯੪੭ ਦੀ ਵੰਡ ਤੋਂ ਪਹਿਲਾਂ ਸਿੱਖ ਅੰਮ੍ਰਿਤਸਰ ਜ਼ਿਲ੍ਹੇ ਦੀ ਆਬਾਦੀ ਦੇ ੬੦% ਸਨ। ੨੦੦੧ ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਸਿੱਖਾਂ ਵਿੱਚ ੭੭% ਸਨ ਅਤੇ ਹਿੰਦੂ ਜ਼ਿਲ੍ਹੇ ਦੀ ਕੁਲ ਆਬਾਦੀ ਦਾ 21% ਬਣਦੇ ਸਨ।[2]
ਮਾਝਾ ਖੇਤਰ ਸਿੱਖ ਧਰਮ ਦਾ ਜਨਮ ਸਥਾਨ ਹੈ ਅਤੇ ਸਿੱਖ ਮਿਸਲਾਂ ਦਾ ਜਨਮ ਸਥਾਨ ਵੀ ਹੈ।
Remove ads
ਜਨਸੰਖਿਆ
੨੦੧੧ ਦੀ ਮਰਦਮਸ਼ੁਮਾਰੀ ਦੇ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਦੀ ਕੁਲ ਅਬਾਦੀ ੨9,੯੦,੮੯੧ ਹੈ, ਲਗਭਗ ਕੁਵੈਤ ਦੇਸ਼ [3] ਜਾਂ ਅਮਰੀਕਾ ਦੇ ਨੇਵਾਡਾ ਸੂਬੇ ਦੇ ਬਰਾਬਰ ਹੈ। ਇਸਦਾ ਭਾਰਤ ਵਿੱਚ ੧੭੫ਵੇਂ ਸਥਾਨ ਦਾ ਦਰਜਾ ਹੈ (ਕੁਲ ੬੪੦ ਵਿੱਚੋਂ)। ਜ਼ਿਲ੍ਹੇ ਦੀ ਆਬਾਦੀ ਘਣਤਾ ੯੩੨ ਹੈ ਅਤੇ ਲੋਕ ਪ੍ਰਤੀ ਵਰਗ ਕਿਲੋਮੀਟਰ (੨,੪੧੦ /ਵਰਗ ਮੀਲ) ਹੈ। ੨੦੦੧-੨੦੧੧ ਦੇ ਦਹਾਕੇ ਦੌਰਾਨ ਆਬਾਦੀ ਵਾਧਾ ਦਰ 15.48% ਸੀ। ਅੰਮ੍ਰਿਤਸਰ ਵਿੱਚ ਪ੍ਰਤੀ ੧੦੦੦ ਮਰਦਾਂ ਲਈ 884 ਔਰਤਾਂ ਦਾ ਲਿੰਗ ਅਨੁਪਾਤ ਹੈ, ਅਤੇ ਸਾਖਰਤਾ ਦਰ ੭੭.੨% ਹੈ।[4]
ਭਾਸ਼ਾ
2011 ਦੀ ਜਨਗਣਨਾ ਦੇ ਸਮੇਂ, 97.30% ਆਬਾਦੀ ਪੰਜਾਬੀ ਅਤੇ 1.70% ਹਿੰਦੀ ਆਪਣੀ ਪਹਿਲੀ ਭਾਸ਼ਾ ਵਜੋਂ ਬੋਲਦੀ ਸੀ। ਹਿੰਦੀ ਬੋਲਣ ਵਾਲੇ ਲਗਭਗ ਸਾਰੇ ਸ਼ਹਿਰੀ ਖੇਤਰਾਂ ਵਿੱਚ ਰਹਿੰਦੇ ਹਨ।[5]
Remove ads
ਜ਼ਿਲ੍ਹਾ ਪ੍ਰਸ਼ਾਸਨ
ਤਹਿਸੀਲਾਂ [7]
- ਅੰਮ੍ਰਿਤਸਰ ੧
- ਅੰਮ੍ਰਿਤਸਰ ੨
- ਅਜਨਾਲਾ
- ਬਾਬਾ ਬਕਾਲਾ
- ਮਜੀਠਾ
ਉਪ ਤਹਿਸੀਲਾਂ
- ਜਡਿਆਲਾ ਗੁਰੂ
- ਅਟਾਰੀ
- ਰਮਦਾਸ
- ਲੋਪੋਕੇ
- ਤਰਸਿੱਕਾ
- ਡਿਪਟੀ ਕਮਿਸ਼ਨਰ, ਭਾਰਤੀ ਪ੍ਰਸ਼ਾਸਕੀ ਸੇਵਾ ਨਾਲ ਸਬੰਧਤ ਇੱਕ ਅਧਿਕਾਰੀ, ਜ਼ਿਲ੍ਹੇ ਦੇ ਆਮ ਪ੍ਰਸ਼ਾਸਨ ਦਾ ਇੰਚਾਰਜ ਹੈ। ਉਹ ਆਮ ਤੌਰ 'ਤੇ ਪੰਜਾਬ ਕੇਡਰ ਦੇ ਮਿਡਲ ਪੱਧਰ ਦੇ ਆਈਏਐਸ ਅਧਿਕਾਰੀ ਹਨ। ਜ਼ਿਲ੍ਹਾ ਮੈਜਿਸਟ੍ਰੇਟ ਹੋਣ ਦੇ ਨਾਤੇ, ਉਹ ਅਸਰਦਾਰ ਤਰੀਕੇ ਨਾਲ ਪੁਲਿਸ ਬਲ ਦਾ ਮੁਖੀ ਵੀ ਹੈ।
- ਜਨਤਕ ਕਾਰਜਾਂ, ਸਿਹਤ, ਸਿੱਖਿਆ, ਖੇਤੀਬਾੜੀ, ਪਸ਼ੂ ਪਾਲਣ ਆਦਿ ਦੇ ਵਿਭਾਗਾਂ ਦਾ ਪ੍ਰਬੰਧਨ ਜ਼ਿਲ੍ਹਾ ਅਫ਼ਸਰ ਹਨ ਜਿਨ੍ਹਾਂ ਦੀ ਵੱਖ ਵੱਖ ਪੰਜਾਬ ਸੂਬਾ ਸੇਵਾਵਾਂ ਨਾਲ ਸੰਬੰਧਿਤ ਹਨ।
- ਪੁਲਿਸ ਕਮਿਸ਼ਨਰ, ਭਾਰਤੀ ਪੁਲਿਸ ਸੇਵਾ ਨਾਲ ਸਬੰਧਤ ਇੱਕ ਅਧਿਕਾਰੀ, ਜ਼ਿਲ੍ਹੇ ਵਿੱਚ ਕਾਨੂੰਨ ਅਤੇ ਵਿਵਸਥਾ ਕਾਇਮ ਰੱਖਣ ਲਈ ਜ਼ਿੰਮੇਵਾਰ ਹੈ। ਉਨ੍ਹਾਂ ਦੀ ਪੰਜਾਬ ਪੁਲਿਸ ਸੇਵਾ ਅਤੇ ਹੋਰ ਪੰਜਾਬ ਪੁਲਿਸ ਅਧਿਕਾਰੀਆਂ ਵੱਲੋਂ ਮਦਦ ਕੀਤੀ ਜਾਂਦੀ ਹੈ।
- ਵਿਭਾਗੀ ਜੰਗਲਾਤ ਅਫ਼ਸਰ, ਭਾਰਤੀ ਜੰਗਲਾਤ ਸੇਵਾ ਨਾਲ ਸਬੰਧਤ ਇੱਕ ਅਧਿਕਾਰੀ ਹੈ ਜੋ ਜ਼ਿਲ੍ਹੇ ਵਿੱਚ ਜੰਗਲਾਂ ਅਤੇ ਜੰਗਲੀ ਜੀਵ ਦੇ ਪ੍ਰਬੰਧ ਲਈ ਜ਼ਿੰਮੇਵਾਰ ਹੈ। ਉਨ੍ਹਾਂ ਦੀ ਪੰਜਾਬ ਦੀ ਜੰਗਲਾਤ ਸੇਵਾ ਦੇ ਅਧਿਕਾਰੀ, ਦੂਜੇ ਪੰਜਾਬ ਦੇ ਜੰਗਲਾਤ ਅਧਿਕਾਰੀ ਅਤੇ ਪੰਜਾਬ ਦੇ ਜੰਗਲੀ ਜੀਵ ਅਧਿਕਾਰੀਆਂ ਵੱਲੋਂ ਸਹਾਇਤਾ ਕੀਤੀ ਗਈ ਹੈ।
- ਨਗਰ ਨਿਗਮ ਅੰਮ੍ਰਿਤਸਰ ਦੇ ਜਨਤਕ ਕੰਮਾਂ ਅਤੇ ਸਿਹਤ ਪ੍ਰਣਾਲੀ ਦੇ ਪ੍ਰਬੰਧਨ ਲਈ ਜਿੰਮੇਵਾਰ ਹੈ। ਨਗਰ ਨਿਗਮ ਕੌਂਸਲਰ ਦੀ ਇੱਕ ਜਮਹੂਰੀ ਸੰਸਥਾ ਹੈ ਅਤੇ ਇਸ ਦੀ ਪ੍ਰਧਾਨਗੀ ਮੇਅਰ ਦੁਆਰਾ ਹੁੰਦੀ ਹੈ, ਜੋ ਕੌਂਸਲਰਾਂ ਦੁਆਰਾ ਚੁਣੀ ਜਾਂਦੀ ਹੈ। ਇਸ ਵੇਲੇ, 70 ਤੋਂ ਵੱਧ ਕੌਂਸਲਰ ਹਨ।
ਡਿਪਟੀ ਕਮਿਸ਼ਨਰ ਦੀ ਸੂਚੀ
Remove ads
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads