ਕੈਨੇਡੇਆਈ ਪੰਜਾਬੀ ਲੋਕ
From Wikipedia, the free encyclopedia
Remove ads
ਕੰਨੇਡਾ ਵਿੱਚ ੪,੩੦,੭੦੫ ਲੋਕ ਪੰਜਾਬੀ ਭਾਸ਼ਾ ਬਤੌਰ ਮਾਤ ਭਾਸ਼ਾ ਬੋਲਦੇ ਹਨ। ਈਹ ਇਸ ਮੁਲਕ ਦੀ ਆਬਾਦੀ ਦਾ 1.3 ਫ਼ੀਸਦੀ ਹਿੱਸਾ ਹੈ। ਇਸ ਤਰ੍ਹਾਂ ਪੰਜਾਬੀ ਮੁਲਕ ਦੀਆਂ ਭਾਸ਼ਾਵਾਂ ਵਿੱਚ ਅੰਗਰੇਜ਼ੀ ਅਤੇ ਫ਼ਰਾਸੀਸੀ ਦੇ ਬਾਅਦ ਤੀਸਰੀ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਜ਼ਬਾਨ ਬਣ ਗਈ ਹੈ। [1]ਇਹ ਬਹੁਤ ਸਾਰੇ ਪੰਜਾਬੀ ਨੂੰ ਅੰਗ੍ਰੇਜੀ ਦੇ ਅੱਖਰ ਨਾਲ ਪੰਜਾਬੀ ਬੋਲਦੇ ਨੇ ।
ਕੈਨੇਡਾ ਦੀ ਪਾਰਲੀਮੈਂਟ ਵਿੱਚ ਪੰਜਾਬੀਆਂ ਦੀ ਨੁਮਾਇੰਦਗੀ
19 ਅਕਤੂਬਰ 2015 ਨੂੰ ਹੋਈਆਂ ਕੈਨੇਡਾ ਦੀਆਂ ਚੋਣਾਂ ਵਿੱਚ 20 ਪੰਜਾਬੀ ਉਮੀਦਵਾਰ ਕੈਨੇਡਾ ਦੀ ਪਾਰਲੀਮੈਂਟ ਦੇ ਹਾਊਸ ਆਫ਼ ਕਾਮਨਜ਼ ਦੇ ਲਈ ਚੁਣੇ ਗਏ ਸਨ। ਉਹਨਾਂ ਵਿੱਚ ਚੌਦਾਂ ਮਰਦ ਅਤੇ ਛੇ ਔਰਤਾਂ ਹਨ। ਵੱਖ ਵੱਖ ਸੂਬਿਆਂ ਦੀ ਨੁਮਾਇੰਦਗੀ ਇਸ ਤਰ੍ਹਾਂ ਹੈ:
ਚੁਣੇ ਗਏ ਮੈਂਬਰਾਂ ਵਿੱਚ 18 ਲਿਬਰਲ ਮੈਂਬਰ ਹਨ ਜਦਕਿ 2 ਕੰਜ਼ਰਵੇਟਿਵ ਹਨ।[2]
Remove ads
ਕੈਨੇਡਾ ਦੀ ਕੈਬੀਨੇਟ ਵਿੱਚ ਸਿੱਖ ਮੈਂਬਰਾਂ ਦੀ ਸ਼ਮੂਲੀਅਤ
2015 ਨੂੰ ਐਲਾਨੀ ਕੈਨੇਡਾ ਦੀ ਕੈਬੀਨੇਟ ਵਿੱਚ ਤਿੰਨ ਸਿੱਖ ਮੈਂਬਰ ਸ਼ਾਮਿਲ ਹਨ। ਉਹਨਾਂ ਦੇ ਨਾਮ ਇਸ ਤਰ੍ਹਾਂ ਹਨ:
- ਹਰਜੀਤ ਸੱਜਣ ਮੁਲਕ ਦੇ ਰੱਖਿਆ ਮੰਤਰੀ ਬਣੇ ਹਨ।
- ਅਮਰਜੀਤ ਸੋਹੀ ਬੁਨਿਆਦੀ ਢਾਂਚਿਆਂ ਦੇ ਮਾਮਲਿਆਂ ਦੇ ਮੰਤਰੀ ਬਣੇ ਹਨ। ਇਹ ਬੀਤੇ ਵਿੱਚ ਬੱਸ ਡਰਾਈਵਰ ਸੀ।
- ਨਵਦੀਪ ਬੈਂਸ ਕੈਬੀਨੇਟ ਮੰਤਰੀ ਬਣਾਇਆ ਗਿਆ ਹੈ।[3]
ਸਰਕਾਰੀ ਦਰਜਾ
ਕਈ ਕੈਨੇਡਾਈ ਅਦਾਰੇ ਜਿਵੇਂ ਕਿ ਆਈ ਸੀ ਬੀ ਸੀ ਆਪਣੀਆਂ ਸੇਵਾਵਾਂ ਪੰਜਾਬੀ ਵਿੱਚ ਵੀ ਪ੍ਰਦਾਨ ਕਰ ਰਹੇ ਹਨ। ਅਸੀਂ ਪੰਜਾਬੀ ਬੋਲਦੇ ਹਾਂ (ਅੰਗਰੇਜ਼ੀ:We Speak Punjabi) ਕਈ ਬੈਂਕਾਂ, ਹਸਪਤਾਲਾਂ, ਸਿਟੀ ਹਾਲਾਂ, ਕਰੇਡਿਟ ਯੂਨੀਅਨਾਂ ਅਤੇ ਹੋਰ ਥਾਵਾਂ ਉੱਤੇ ਲਾਗੂ ਹੈ। 1994 ਤੋਂ ਪੰਜਾਬੀ ਬ੍ਰਿਟਿਸ਼ ਕੋਲੰਬੀਆ ਦੇ ਸਕੂਲਾਂ ਵਿੱਚ ਪੜ੍ਹਾਈਆਂ ਜਾਣ ਵਾਲੀਆਂ ਤਸਲੀਮ ਸ਼ੂਦਾ ਛੇ ਭਾਸ਼ਾਵਾਂ ਵਿੱਚੋਂ ਇੱਕ ਹੈ। ਇਸ ਭਾਸ਼ਾ ਨੂੰ ਕਈ ਹੋਰ ਸੁਬਾਈ ਸਕੂਲਾਂ ਵਿੱਚ ਵੀ ਪੜ੍ਹਾਇਆ ਜਾ ਰਿਹਾ ਹੈ।[4]
ਕੈਨੇਡਾ ਵਿੱਚ ਪੰਜਾਬੀ ਭਾਸ਼ਾ ਦੀ ਜ਼ਿੰਦਾ ਸਕਾਫ਼ਤ
ਕੈਨੇਡਾ ਵਿੱਚ ਪੰਜਾਬੀ ਭਾਸ਼ਾ ਦਾ ਸੰਗੀਤ ਬੇਹੱਦ ਮਕਬੂਲ ਹੈ। ਕੁਛ ਪੰਜਾਬੀ ਸੰਗੀਤਕਾਰ ਸ਼ਖ਼ਸੀਅਤਾਂ ਜਿਵੇਂ ਸਨੀ ਵੀ[5] ਔਰ ਰਾਜ ਘੁੰਮਣ[6] ਇਥੇ ਹੀ ਟਿਕਾਣਾ ਬਣਾ ਚੁੱਕੇ ਹਨ। ਇਸਦੇ ਇਲਾਵਾ ਪੰਜਾਬੀ ਵਿਰਸਾ 2006 ਵਰਗੇ ਕਈ ਕਾਮਯਾਬ ਦੌਰੇ ਭਾਰਤੀ ਪੰਜਾਬੀ ਕਲਾਕਾਰ ਕਰ ਚੁੱਕੇ ਹਨ।
ਹਵਾਲੇ
Wikiwand - on
Seamless Wikipedia browsing. On steroids.
Remove ads