ਚਲਨ (ਸੰਗੀਤ)
From Wikipedia, the free encyclopedia
Remove ads
ਹਿੰਦੁਸਤਾਨੀ ਸੰਗੀਤ ਵਿੱਚ,ਚਲਨ ਸੁਰਾਂ ਦੇ ਬਣਤਰ ਦੀ ਇੱਕ ਵਿਆਪਕ ਲੜੀ ਹੈ ਜੋ ਇੱਕ ਵਿਸ਼ੇਸ਼ ਰਾਗ ਦੇ ਵਿਕਾਸ ਦਾ ਸੰਖੇਪ ਹੈ। ਇਹ ਰਾਗ ਦੇ ਬੁਨਿਆਦੀ ਵਿਆਕਰਣ ਦਾ ਖੁਲਾਸਾ ਕਰਦਾ ਹੈ ਅਤੇ ਹਰੇਕ ਧੁਨ ਦਾ ਇੱਕ ਬਰਤਾਵ ਅਤੇ ਉਸਦੇ ਸੁਰੀਲੇਪਨ ਦੇ ਸੰਦਰਭ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ।[1]
ਚਲਨ ਇੱਕ ਰਾਗ ਦੀ ਗਤੀ ਜਾਂ ਆਲਾਪ ਕਰਦੇ ਸਮੇਂ ਇੱਕ ਰਾਗਾ ਦਾ ਵਿਕਾਸ ਹੈ। ਇਹ ਇੱਕ ਰਾਗ ਦੇ ਪਕੜ ਨੂੰ ਵੀ ਜਾਹਿਰ ਕਰਦਾ ਹੈ ਜਾਂ ਇੰਜ ਕਹਿ ਲੋ ਕਿ ਸੁਰਾਂ ਦੇ ਚਲਨ ਜਾਂ ਕਿਸੇ ਰਾਗ ਦੀ ਪਕੜ ਵਿੱਚ ਕੋਈ ਜ਼ਿਆਦਾ ਫਰਕ਼ ਨਹੀਂ ਹੁੰਦਾ (ਨੋਟਃ ਚਲਨ ਜ਼ਿਆਦਾਤਰ ਇੱਕ ਰਾਗ ਦੇ ਪਕੜ ਦੇ ਹੀ ਸਮਾਨ ਹੈ।
ਉਦਾਹਰਨ ਲਈ, ਕੇਦਾਰ ਰਾਗ ਦਾ ਚਲਨ ਸ ਮ ਗ ਪ ਮ(ਤੀਵ੍ਰ) ਰੇ ਹੈ ।
ਹੋਰ ਬਿਹਤਰ ਤਰੀਕੇ ਨਾਲ ਸਮਝਣ ਲਈ ਹੇਠਾਂ ਵੱਖ-ਵੱਖ ਰਾਗਾਂ ਦੇ ਕੁਝ ਚਲਨ ਦਰਸ਼ਾਏ ਹਨ-
- ਬ੍ਰਿੰਦਾਬਨੀ ਸਾਰੰਗ-ਨੀ(ਮੰਦਰ) ਸਾ ਰੇ ਮ ਰੇ ਪ ਮਾ ਰੇ ਨੀ ਸੰ
- ਸੋਹਨੀ-ਸਾ ਨੀ ਧ, ਗ ਮ(ਤੀਵ੍ਰ) ਧਾ ਗ ਮਾ(ਤੀਵ੍ਰ) ਗ
- ਅਹੀਰ ਭੈਰਵ-ਸ ਰੇ ਗ ਮ ਗ ਮ ਰੇ ਨੀ ਧ ਨੀ ਰੇ ਸ
Remove ads
ਇਹ ਵੀ ਦੇਖੋ
Wikiwand - on
Seamless Wikipedia browsing. On steroids.
Remove ads