ਜੋਰਦਾਨੋ ਬਰੂਨੋ

From Wikipedia, the free encyclopedia

ਜੋਰਦਾਨੋ ਬਰੂਨੋ
Remove ads

ਜੋਰਦਾਨੋ ਬਰੂਨੋ (ਇਤਾਲਵੀ: Giordano Bruno) ਜਨਮ ਫ਼ਿਲਿਪੋ ਬਰੂਨੋ,(1548 – 17 ਫ਼ਰਵਰੀ 1600) ਇਟਲੀ ਦਾ ਇੱਕ ਦਾਰਸ਼ਨਿਕ, ਹਿਸਾਬਦਾਨ ਅਤੇ ਖਗੋਲ ਸਿਧਾਂਤਕਾਰ ਸੀ।[3][4] ਉਸਨੂੰ ਉਸਦੇ ਬ੍ਰਹਿਮੰਡੀ ਸਿਧਾਂਤਾਂ ਲਈ ਜਾਣਿਆ ਜਾਂਦਾ ਹੈ, ਜੋ ਕਿ ਉਸ ਸਮੇਂ ਪ੍ਰਚੱਲਿਤ ਕਾਪਰਨਿਕਸ ਦੇ ਨਮੂਨੇ ਦਾ ਸੰਕਲਪ ਅਧਾਰਿਤ ਵਿਸਤਾਰ ਸੀ। ਉਸਨੇ ਇਹ ਵਿਚਾਰ ਪੇਸ਼ ਕੀਤਾ ਸੀ ਕਿ ਤਾਰੇ ਬਹੁਤ ਦੂਰ ਦੇ ਸੂਰਜ ਹਨ ਅਤੇ ਉਨ੍ਹਾਂ ਦੇ ਆਪਣੇ ਵੱਖਰੇ ਗ੍ਰਹਿ ਹਨ, ਅਤੇ ਉਸਨੇ ਇਹ ਸੰਭਾਵਨਾ ਵੀ ਪੇਸ਼ ਕੀਤੀ ਸੀ ਕਿ ਹੋਰਾਂ ਗ੍ਰਹਿਆਂ ਉੱਪਰ ਵੀ ਅਲੱਗ ਤਰ੍ਹਾਂ ਦਾ ਜੀਵਨ ਹੋ ਸਕਦਾ ਹੈ, ਜਿਸਨੂੰ ਕਿ ਦਰਸ਼ਨ ਅਤੇ ਵਿਗਿਆਨ ਵਿੱਚ ਬ੍ਰਹਿੰਮਡੀ ਅਨੇਕਵਾਦ ਕਿਹਾ ਜਾਂਦਾ ਹੈ। ਉਸਨੇ ਇਹ ਵੀ ਕਿਹਾ ਸੀ ਕਿ ਬ੍ਰਹਿਮੰਡ ਅਨੰਤ ਹੈ ਅਤੇ ਇਸਦਾ ਕੋਈ ਨਿਸ਼ਚਿਤ ਕੇਂਦਰ ਨਹੀਂ ਹੈ।

ਵਿਸ਼ੇਸ਼ ਤੱਥ ਜੋਰਦਾਨੋ ਬਰੂਨੋ, ਜਨਮ ...

ਉਸਨੂੰ ਕੈਥੋਲਿਕ ਚਰਚ ਨੇ ਅਫਵਾਹਾਂ ਫੈਲਾਉਣ ਦਾ ਆਰੋਪ ਲਾਕੇ ਜ਼ਿੰਦਾ ਜਲਾਉਣ ਦੀ ਸਜ਼ਾ ਦਿੱਤੀ ਗਈ ਸੀ। ਆਪਣੀ ਮੌਤ ਤੋਂ ਬਾਅਦ ਉਹ ਬਹੁਤ ਮਸ਼ਹੂਰ ਹੋ ਗਿਆ ਸੀ। ਉਨੀਵੀਂ-ਵੀਹਵੀਂ ਸਦੀ ਦੇ ਸਮੀਖਿਅਕਾਂ ਨੇ ਉਸਨੂੰ "ਸੁਤੰਤਰ ਚਿੰਤਕ ਤੇ ਆਧੁਨਿਕ ਵਿਗਿਆਨਕ ਵਿਚਾਰਾਂ ਦਾ ਮੋਢੀ" ਮੰਨਿਆ ਹੈ।[5][6]

Remove ads

ਜੀਵਨ

ਜਿਓਰਦਾਨੋ ਬਰੂਨੋ ਦਾ ਜਨਮ ਦਾ ਨਾਂ ਫ਼ਿਲਿਪੋ ਬਰੂਨੋ ਸੀ। ਜਿਓਰਦਾਨੋ ਨਾਂ ਤਾਂ ਉਸ ਨਾਲ ਈਸਾਈ ਪਾਦਰੀ ਬਣਨ ਵੇਲੇ ਜੁੜਿਆ। ਉਸ ਦਾ ਜਨਮ 1548 ਵਿੱਚ ਇਟਲੀ ਦੇ ਨਗਰ ਨੋਲਾ ਵਿੱਚ ਜੋਹਵਾਨੀ ਬਰੂਨੋ ਨਾਂ ਦੇ ਇੱਕ ਫ਼ੌਜੀ ਦੇ ਘਰ ਹੋਇਆ। ਮਾਂ ਦਾ ਨਾਂ ਫ਼ਰਾਲੀਸਾ ਸੈਵੋਲੀਨੋ ਸੀ। 1562 ਵਿੱਚ ਪੜ੍ਹਨ ਵਾਸਤੇ ਮਾਪਿਆਂ ਨੇ ਉਸ ਨੂੰ ਨੇਪਲਸ ਭੇਜਿਆ ਜਿੱਥੇ ਉਸ ਨੇ ਸੇਂਟ ਅਗਸਟੀਨ ਦੇ ਨਾਂ ’ਤੇ ਬਣੇ ਇੱਕ ਮੱਠ ਵਿੱਚ ਪੜ੍ਹਾਈ ਕੀਤੀ ਤੇ ਸਟੇਡੀਅਮ ਜਨਰੇਲ ਵਿੱਚੋਂ ਵੀ ਕੁਝ ਸਿੱਖਿਆ ਹਾਸਲ ਕੀਤੀ। ਸਤਾਰਾਂ ਸਾਲ ਦੀ ਉਮਰ ਵਿੱਚ ਉਹ ਕੈਥੋਲਿਕ ਸਾਧਾਂ ਦੇ ਦੋਮੀਨੀਆਈ ਸੰਘ ਵਿੱਚ ਪ੍ਰਚਾਰਕ ਵਜੋਂ ਸ਼ਾਮਲ ਹੋ ਗਿਆ। ਇਸੇ ਸਮੇਂ ਉਹ ਫਿਲਿਪੋ ਬਰੂਨੋ ਤੋਂ ਜਿਓਰਦਾਨੋ ਬਰੂਨੋ ਬਣਿਆ।

Remove ads

ਦਰਸ਼ਨ

ਉਸ ਦੀ ਫ਼ਲਸਫ਼ੇ ਤੇ ਧਰਮ ਦੇ ਖੇਤਰ ਦੀ ਵਿਦਵਤਾ ਦੇ ਮੱਦੇਨਜ਼ਰ 1572 ਵਿੱਚ ਉਸ ਨੂੰ ਪਾਦਰੀ ਬਣਾ ਦਿੱਤਾ ਗਿਆ। ਜੁਲਾਈ 1575 ਵਿੱਚ ਉਸ ਨੇ ਪਾਦਰੀ ਬਣਨ ਲਈ ਨਿਸ਼ਚਿਤ ਕੋਰਸ ਪੂਰਾ ਕੀਤਾ। ਇਸ ਦੌਰਾਨ ਉਸ ਨੂੰ ਧਾਰਮਿਕ ਹਲਕਿਆਂ ਵਿੱਚ ਪਸਰੇ ਅੰਧ-ਵਿਸ਼ਵਾਸਾਂ ਤੇ ਗ਼ੈਰ-ਵਿਗਿਆਨਕ ਧਾਰਨਾਵਾਂ ਬਾਰੇ ਕਾਫ਼ੀ ਕੁਝ ਪਤਾ ਲੱਗਾ। ਉਹ ਦਲੀਲ ਨਾਲ ਲੋਕਾਂ ਨੂੰ ਅੰਧ-ਵਿਸ਼ਵਾਸ ਛੱਡ ਕੇ ਧਰਮ ਦੇ ਤੱਤ ਸਾਰ ਨਾਲ ਜੁੜਨ ਦਾ ਪ੍ਰਚਾਰ ਕਰਦਾ।[7]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads