ਆਰਥਰ ਸ਼ੋਪੇਨਹਾਵਰ
From Wikipedia, the free encyclopedia
Remove ads
ਆਰਥਰ ਸ਼ੋਪੇਨਹਾਵਰ (ਜਰਮਨ: Arthur Schopenhauer, ਜਰਮਨ ਉਚਾਰਨ: [ˈaʁtuːɐ̯ ˈʃoːpn̩haʊɐ] ( ਸੁਣੋ); 22 ਫਰਵਰੀ 1788 – 21 ਸਤੰਬਰ 1860) ਇੱਕ ਜਰਮਨ ਦਾਰਸ਼ਨਿਕ ਸੀ। ਉਹ ਆਪਣੀ 1818 ਦੀ ਰਚਨਾ ਦ ਵਰਲਡ ਐਜ਼ ਵਿਲ ਐਂਡ ਰੀਪਰੀਜੈਂਟੇਸ਼ਨ (1844 ਵਿੱਚ ਵਧਾਈ ਗਈ) ਲਈ ਮਸ਼ਹੂਰ ਹੈ। ਇਸ ਵਿੱਚ ਉਹ ਦਿੱਸਦੇ ਸੰਸਾਰ ਨੂੰ ਇੱਕ ਅੰਨ੍ਹੀ ਅਤੇ ਅਮਿੱਟ ਪਰਾਭੌਤਿਕ ਇੱਛਾ ਦੇ ਵਜੋਂ ਪਰਿਭਾਸ਼ਿਤ ਕਰਦਾ ਹੈ।[15][16] ਇਮੈਨੂਅਲ ਕਾਂਤ ਦੇ ਅਗੰਮੀ ਆਦਰਸ਼ਵਾਦ ਤੋਂ ਅੱਗੇ ਚੱਲਦਿਆਂ, ਸ਼ੋਪੇਨਹਾਵਰ ਨੇ ਇੱਕ ਨਾਸਤਿਕ ਪਰਾਭੌਤਿਕ ਅਤੇ ਨੈਤਿਕ ਪ੍ਰਣਾਲੀ ਨੂੰ ਵਿਕਸਿਤ ਕੀਤਾ ਜਿਸ ਦਾ ਦਾਰਸ਼ਨਿਕ ਨਿਰਾਸ਼ਾਵਾਦ ਦੇ ਇੱਕ ਮਿਸਾਲੀ ਪ੍ਰਗਟਾਵੇ ਵਜੋਂ ਵਿਖਿਆਨ ਕੀਤਾ ਗਿਆ ਹੈ,[17][18][19] ਜੋ ਜਰਮਨ ਆਦਰਸ਼ਵਾਦ ਦੇ ਸਮਕਾਲੀਨ ਪੋਸਟ-ਕਾਂਤੀਅਨ ਦਰਸ਼ਨਾਂ ਨੂੰ ਖ਼ਾਰਜ ਕਰਦਾ ਹੈ।[20][21] ਪੱਛਮੀ ਦਰਸ਼ਨ ਵਿੱਚ ਸ਼ੋਪੇਨਹਾਵਰ ਪਹਿਲੇ ਚਿੰਤਕਾਂ ਵਿਚੋਂ ਇੱਕ ਸੀ ਜੋ ਪੂਰਬੀ ਦਰਸ਼ਨ (ਜਿਵੇਂ ਕਿ ਸਨਿਆਸ, ਮਾਇਆ ਰੂਪੀ ਸੰਸਾਰ) ਦੇ ਮਹੱਤਵਪੂਰਨ ਸਿਧਾਂਤਾਂ ਨਾਲ, ਸ਼ੁਰੂ ਵਿੱਚ ਆਪਣੇ ਦਾਰਸ਼ਨਿਕ ਕੰਮ ਦੇ ਸਿੱਟੇ ਵਜੋਂ ਇਸੇ ਤਰ੍ਹਾਂ ਦੇ ਸਿੱਟਿਆਂ ਤੇ ਪਹੁੰਚਦੇ ਹੋਏ ਸਾਂਝ ਪਾਉਂਦਾ ਹੈ ਅਤੇ ਉਹਨਾਂ ਦੀ ਪੁਸ਼ਟੀ ਕਰਦਾ ਹੈ।[22][23]
ਭਾਵੇਂ ਕਿ ਉਸ ਦਾ ਕੰਮ ਆਪਣੀ ਜ਼ਿੰਦਗੀ ਦੌਰਾਨ ਮਹੱਤਵਪੂਰਨ ਧਿਆਨ ਹਾਸਲ ਕਰਨ ਵਿੱਚ ਅਸਫਲ ਰਿਹਾ ਸੀ, ਸ਼ੋਪਨਹਾਹੋਅਰ ਦੇ ਫ਼ਲਸਫ਼ੇ ਨੇ ਸਾਹਿਤ ਅਤੇ ਵਿਗਿਆਨ ਸਮੇਤ ਵੱਖੋ-ਵੱਖ ਵਿਸ਼ਿਆਂ ਤੇ ਮਰਨ-ਉਪਰੰਤ ਪ੍ਰਭਾਵ ਪਾਇਆ ਸੀ। ਸੁਹਜ-ਸ਼ਾਸਤਰ, ਨੈਤਿਕਤਾ ਅਤੇ ਮਨੋਵਿਗਿਆਨ ਬਾਰੇ ਉਸ ਦੀਆਂ ਲਿਖਤਾਂ ਨੇ 19 ਵੀਂ ਅਤੇ 20 ਵੀਂ ਸਦੀ ਵਿੱਚ ਚਿੰਤਕਾਂ ਅਤੇ ਕਲਾਕਾਰਾਂ ਉੱਤੇ ਮਹੱਤਵਪੂਰਨ ਪ੍ਰਭਾਵ ਪਾਉਣਾ ਸੀ। ਜਿਹਨਾਂ ਨੇ ਉਸਦੇ ਪ੍ਰਭਾਵ ਨੂੰ ਕਬੂਲਣ ਦਾ ਹਵਾਲਾ ਦਿੱਤਾ ਹੈ ਉਹਨਾਂ ਵਿੱਚ ਸ਼ਾਮਲ ਹਨ: ਫ਼ਰੀਡਰਿਸ਼ ਨੀਤਸ਼ੇ, ਰਿਚਰਡ ਵੈਗਨਰ, ਲਿਉ ਤਾਲਸਤਾਏ, ਲੁਡਵਿਗ ਵਿਟਗਨਸਟਾਈਨ, ਐਰਵਿਨ ਸ਼ਰੋਡਿੰਗਰ, ਕਾਰਲ ਹਾਈਨਰਿਖ਼ ਉਲਰਿਚਸ, ਓਟੋ ਰੈਂਕ, ਗੁਸਤਾਵ ਮਾਲਰ, ਯੋਸਿਫ਼ ਕੈਂਪਬੈਲ, ਅਲਬਰਟ ਆਈਨਸਟਾਈਨ, ਕਾਰਲ ਜੁੰਗ, ਟਾਮਸ ਮਾਨ, ਐਮਿਲ ਜ਼ੋਲਾ, ਜਾਰਜ ਬਰਨਾਰਡ ਸ਼ਾਅ, ਹੋਰਹੇ ਲੂਈਸ ਬੋਰਹੇਸ ਅਤੇ ਸੈਮੂਅਲ ਬੈਕਟ।
Remove ads
ਜੀਵਨੀ

ਆਰਥਰ ਸ਼ੋਪੇਨਹਾਵਰ ਦਾ ਜਨਮ 22 ਫਰਵਰੀ 1788 ਨੂੰ ਡੈਨਜ਼ਿਗ (ਹੁਣ ਗਡਾਂਸਕ, ਪੋਲੈਂਡ) ਵਿੱਚ ਇੱਕ ਖ਼ੁਸ਼ਹਾਲ ਵਪਾਰੀਫ਼, ਹੈਨਰਿਖ਼ ਲੋਰਿਸ ਸ਼ੋਪੇਨਹਾਵਰ ਅਤੇ ਉਸ ਦੀ ਉਸ ਨਾਲੋਂ ਬਹੁਤ ਛੋਟੀ ਪਤਨੀ, ਜੋਹਾਨਾ ਤੋਂ ਹੋਇਆ ਸੀ। ਸ਼ੋਪੇਨਹਾਵਰ ਪੰਜ ਸਾਲ ਦਾ ਸੀ ਜਦੋਂ ਪਰਵਾਰ ਹੈਮਬਰਗ ਰਹਿਣ ਚਲੇ ਗਏ, ਕਿਉਂਕਿ ਉਸਦੇ ਪਿਤਾ, ਰੋਸ਼ਨਖ਼ਿਆਲੀ ਅਤੇ ਰਿਪਬਲਿਕਨ ਆਦਰਸ਼ਾਂ ਦਾ ਸਮਰਥਕ ਸੀ, ਉਸਨੇ ਪਰੂਸੀਅਨ ਅਨੈਕਸੇਸ਼ਨ ਤੋਂ ਬਾਅਦ ਡੈਨਜ਼ਿਗ ਨੂੰ ਅਯੋਗ ਸਮਝਿਆ। ਉਸ ਦਾ ਪਿਤਾ ਚਾਹੁੰਦਾ ਸੀ ਕਿ ਆਰਥਰ ਉਸ ਵਰਗਾ ਹੀ ਇੱਕ ਬ੍ਰਹਿਮੰਡੀ ਵਪਾਰੀ ਬਣੇ ਅਤੇ ਇਸ ਲਈ ਉਸ ਨੇ ਆਪਣੀ ਜਵਾਨੀ ਵਿੱਚ ਆਰਥਰ ਨੇ ਖ਼ੂਬ ਯਾਤਰਾ ਕੀਤੀ। ਉਸ ਦੇ ਪਿਤਾ ਨੇ ਆਰਥਰ ਨੂੰ ਇੱਕ ਫ਼ਰਾਂਸੀਸੀ ਪਰਿਵਾਰ ਨਾਲ ਦੋ ਸਾਲਾਂ ਲਈ ਰਹਿਣ ਦਾ ਇੰਤਜ਼ਾਮ ਕੀਤਾ ਜਦੋਂ ਉਹ ਨੌਂ ਸਾਲ ਦਾ ਸੀ, ਜਿਸ ਨੇ ਆਰਥਰ ਨੂੰ ਫ਼ਰਾਂਸੀਸੀ ਭਾਸ਼ਾ ਵਿੱਚ ਰਵਾਂ ਬਣਨ ਦਾ ਮੌਕਾ ਦਿੱਤਾ। ਛੋਟੀ ਉਮਰ ਤੋਂ ਹੀ ਆਰਥਰ ਇੱਕ ਵਿਦਵਾਨ ਦੀ ਜ਼ਿੰਦਗੀ ਬਤੀਤ ਕਰਨਾ ਚਾਹੁੰਦਾ ਸੀ। ਉਸ ਤੇ ਆਪਣਾ ਕੈਰੀਅਰ ਠੋਸਣ ਦੀ ਬਜਾਏ, ਹੈਨਰਿਖ਼ ਨੇ ਆਰਥਰ ਦੇ ਅੱਗੇ ਇੱਕ ਪ੍ਰਸਤਾਵ ਰੱਖਿਆ: ਮੁੰਡਾ ਜਾਂ ਤਾਂ ਆਪਣੇ ਮਾਤਾ-ਪਿਤਾ ਨਾਲ ਯੂਰਪ ਦੇ ਦੌਰੇ ਤੇ ਜਾ ਸਕਦਾ ਸੀ, ਜਿਸ ਦੇ ਬਾਅਦ ਉਹ ਕਿਸੇ ਵਪਾਰੀ ਨਾਲ ਵਪਾਰ ਸਿਖੇਗਾ, ਜਾਂ ਉਹ ਯੂਨੀਵਰਸਿਟੀ ਵਿੱਚ ਜਾਣ ਲਈ ਤਿਆਰੀ ਕਰਨ ਲਈ ਇੱਕ ਜਿਮਨੇਜ਼ੀਅਮ ਵਿੱਚ ਜਾ ਸਕਦਾ ਸੀ। ਆਰਥਰ ਨੇ ਪਹਿਲੇ ਵਾਲਾ ਵਿਕਲਪ ਚੁਣਿਆ, ਅਤੇ ਇਸ ਯਾਤਰਾ ਦੌਰਾਨ ਉਸ ਨੇ ਗਰੀਬਾਂ ਦੀ ਬੇਹੱਦ ਬੁਰੀ ਹਾਲਤ ਅੱਖੀਂ ਦੇਖੀ ਅਤੇ ਇਸ ਨੇ ਉਸ ਦੇ ਨਿਰਾਸ਼ਾਵਾਦੀ ਦਾਰਸ਼ਨਿਕ ਦੁਨੀਆਵੀ ਨਜ਼ਰੀਏ ਨੂੰ ਢਾਲਣ ਕੰਮ ਕੀਤਾ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads