ਟੀਨਾ ਸਾਨੀ
From Wikipedia, the free encyclopedia
Remove ads
ਟੀਨਾ ਸਾਨੀ ਇੱਕ ਪਾਕਿਸਤਾਨੀ ਗਾਇਕਾ ਹੈ ਜੋ ਆਪਣੀਆਂ ਗਾਈਆਂ ਹੋਈਆਂ ਉਰਦੂ ਗਜ਼ਲਾਂ ਲਈ ਜਾਣੀ ਜਾਂਦੀ ਹੈ।
ਮੁੱਢਲਾ ਜੀਵਨ
ਟੀਨਾ ਦਾ ਜਨਮ ਢਾਕਾ ਵਿੱਚ ਹੋਇਆ ਸੀ ਜੋ ਉਸ ਸਮੇਂ ਪੂਰਬੀ ਪਾਕਿਸਤਾਨ ਦਾ ਹਿੱਸਾ ਸੀ। ਉਸ ਦਾ ਪਰਿਵਾਰ ਕੁਝ ਸਾਲਾਂ ਲਈ ਕਾਬੁਲ ਚਲਾ ਗਿਆ, ਜਿੱਥੇ ਉਸ ਦੇ ਪਿਤਾ, ਨਾਸਿਰ ਸਾਹਨੀ, ਕਰਾਚੀ ਜਾਣ ਤੋਂ ਪਹਿਲਾਂ ਤੇਲ ਦੀ ਇੱਕ ਕੰਪਨੀ ਵਿੱਚ ਕੰਮ ਕਰਦੇ ਸਨ, ਜਿੱਥੇ "ਕਰਾਚੀ ਅਮਰੀਕਨ ਸਕੂਲ" ਤੋਂ ਗ੍ਰੈਜੂਏਟ ਹੋਣ ਤੋਂ ਬਾਅਦ, ਉਹ "ਵਪਾਰਕ ਕਲਾ" ਦੀ ਪੜ੍ਹਾਈ ਕਰਨ ਲੱਗ ਪਈ ਸੀ। ਉਸ ਨੂੰ ਕਲਾਸੀਕਲ ਸੰਗੀਤ ਦੀ ਸਿਖਲਾਈ ਉਸਤਾਦ ਨਿਜ਼ਾਮੂਦੀਨ ਖਾਨ, ਦਿੱਲੀ ਘਰਾਨਾ ਦੇ ਉਸਤਾਦ ਰਮਜ਼ਾਨ ਖਾਨ ਅਤੇ ਉਸਤਾਦ ਚੰਦ ਅਮਰੋਹਵੀ ਨੇ ਦਿੱਤੀ ਸੀ। ਟੀਨਾ ਨੇ ਗ਼ਜ਼ਲ ਦੇ ਉਸਤਾਦ ਮਹਿਦੀ ਹਸਨ ਤੋਂ ਵੀ ਵਿਸ਼ੇਸ਼ ਸਿਖਲਾਈ ਪ੍ਰਾਪਤ ਕੀਤੀ।
Remove ads
ਕੈਰੀਅਰ
ਟੀਨਾ ਸਾਨੀ ਨੇ 1977 ਵਿੱਚ ਇੱਕ ਇਸ਼ਤਿਹਾਰਬਾਜ਼ੀ ਏਜੰਸੀ ਲਈ ਕੰਮ ਕਰਨਾ ਸ਼ੁਰੂ ਕੀਤਾ। ਉਹ ਇਸ਼ਤਿਹਾਰਬਾਜ਼ੀ ਦੇ ਕਾਰੋਬਾਰ ਦੇ ਸਾਰੇ ਸਿਰਜਣਾਤਮਕ ਪਹਿਲੂਆਂ ਵਿੱਚ ਸ਼ਾਮਲ ਸੀ, ਜਿਸ ਵਿੱਚ ਉਹ ਸੰਗੀਤ ਸੁਣਨਾ ਅਤੇ ਮੁਲਾਂਕਣ ਕਰਨਾ ਸ਼ਾਮਲ ਸੀ ਜੋ ਇਸ਼ਤਿਹਾਰਬਾਜ਼ੀ ਦਾ ਇੱਕ ਜ਼ਰੂਰੀ ਹਿੱਸਾ ਹੈ। ਟੀਨਾ ਨੇ ਕਰਾਚੀ ਅਮਰੀਕਨ ਸਕੂਲ ਵਿਖੇ ਆਰਟ ਵਿਭਾਗ ਵਿੱਚ ਵੀ ਪੜ੍ਹਾਇਆ।
ਗਾਇਕੀ ਕੈਰੀਅਰ
ਉਹ 1980 ਵਿੱਚ ਗਾਇਕੀ ਦੇ ਪੇਸ਼ੇਵਰ ਦੁਨੀਆ ਵਿੱਚ ਦਾਖਲ ਹੋਈ[1], ਜਦੋਂ ਨਿਰਮਾਤਾ ਇਸ਼ਰਤ ਅੰਸਾਰੀ ਨੇ ਉਸ ਨੂੰ ਆਲਮਗੀਰ ਦੁਆਰਾ ਮੇਜ਼ਬਾਨੀ ਕਰਨ ਵਾਲੇ ਟੀ.ਵੀ.ਸ਼ੋਅ ਵਿੱਚ 'ਤਰੰਗ' 'ਚ ਪੇਸ਼ ਕੀਤਾ।
ਉਹ ਦੱਖਣੀ ਏਸ਼ੀਆ ਦੀਆਂ ਮਸ਼ਹੂਰ ਗ਼ਜ਼ਲ ਗਾਇਕਾਂ ਜਿਵੇਂ ਮਹਿਦੀ ਹਸਨ, ਮਲਿਕਾ ਪੁਖਰਾਜ, ਬੇਗਮ ਅਖ਼ਤਰ, ਮੁਖਤਾਰ ਬੇਗਮ ਅਤੇ ਫ਼ਰੀਦਾ ਖਾਨੁਮ ਤੋਂ ਪ੍ਰਭਾਵਿਤ ਸੀ ਪਰ ਉਸ ਨੇ ਆਪਣੀ ਗਾਇਕੀ ਦਾ ਆਪਣਾ ਢੰਗ ਸਿਰਜਿਆ ਹੈ। ਅਰਸ਼ਦ ਮਹਿਮੂਦ ਦੁਆਰਾ ਰਚਿਤ "ਬਹਾਰ ਆਈ" ਅਤੇ "ਬੋਲ ਕੇ ਲੱਬ ਆਜ਼ਾਦ ਹੈ ਤੇਰੇ" ਵਰਗੀਆਂ ਕਵਿਤਾਵਾਂ ਸਮੇਤ ਫੈਜ਼ ਅਹਿਮਦ ਫੈਜ਼ ਦੀ ਕਵਿਤਾ ਗਾ ਕੇ ਉਸ ਨੇ ਪਾਕਿਸਤਾਨ ਅਤੇ ਭਾਰਤ ਵਿੱਚ ਬਹੁਤ ਪ੍ਰਸੰਸਾ ਪ੍ਰਾਪਤ ਕੀਤੀ। ਉਹ ਸਮਕਾਲੀ ਕਵੀਆਂ ਦੀ ਕਵਿਤਾ ਪੂਰੀ ਆਸਾਨੀ ਨਾਲ ਪੇਸ਼ ਕਰਦੀ ਹੈ ਅਤੇ ਜੌਕ, ਗਾਲਿਬ, ਮੀਰ ਤਾਕੀ ਮੀਰ ਅਤੇ ਜਲਾਲੂਦੀਨ ਰੁਮੀ ਵਰਗੇ ਮਸ਼ਹੂਰ ਕਵੀਆਂ ਦੀ ਘਰੇਲੂ ਗਾਇਕੀ ਵਿੱਚ ਵੀ ਬਰਾਬਰ ਹੈ।
ਇਕਬਾਲ ਦੇ ਸ਼ਿਕਵਾ ਜਵਾਬ-ਏ-ਸ਼ਿਕਵਾ ਦੀ ਪੇਸ਼ਕਾਰੀ ਤੋਂ ਉਸ ਨੇ ਸ਼ਾਨਦਾਰ ਸਮੀਖਿਆਵਾਂ ਪ੍ਰਾਪਤ ਕੀਤੀਆਂ ਹਨ ਅਤੇ ਕਵਿਤਾ ਦਾ ਉਹ ਸਭ ਤੋਂ ਲੰਬਾ ਟੁਕੜਾ ਹੈ ਜੋ ਉਸ ਨੇ ਗਾਇਆ ਹੈ।[2]
ਹਾਲ ਹੀ ਵਿੱਚ ਟੀਨਾ ਸਾਨੀ ਨੇ 13ਵੀਂ ਸਦੀ ਦੇ ਰਹੱਸਮਈ ਕਵੀ ਦੀ ਫਾਰਸੀ ਦੀਆਂ ਆਇਤਾਂ ਨੂੰ ਉਰਦੂ ਭਾਸ਼ਾ ਵਿੱਚ ਲਿਆਉਣ ਲਈ ਕੋਮੀ ਸਟੂਡੀਓ (ਪਾਕਿਸਤਾਨ) ਲਈ ਮਥਨਵੀ ਦੀਆਂ ਅਰੰਭਕ ਤੁਕਾਂ ਦਾ ਗਾਇਨ ਕੀਤਾ।[3]
ਟੀਨਾ ਸਾਨੀ ਨੂੰ ਪਹਿਲੇ ਪਾਕਿਸਤਾਨ ਆਈਡਲ ਟੀ.ਵੀ ਸ਼ੋਅ ਵਿੱਚ ਗੈਸਟ ਜੱਜ ਵਜੋਂ ਬੁਲਾਇਆ ਗਿਆ ਸੀ।
ਟੀਨਾ ਸਾਨੀ, ਲਾਹੌਰ ਸੰਗੀਤ ਮਿਲਣੀ, 2016 ਦਾ ਹਿੱਸਾ ਸੀ। ਉਸ ਨੇ "ਕਲਾਸੀਕਲ ਸੰਗੀਤ ਦੀ ਪ੍ਰਸ਼ੰਸਾ" ਨਾਮਕ ਇੱਕ ਸੈਸ਼ਨ ਵਿੱਚ ਆਪਣੀ ਸੰਗੀਤ ਯਾਤਰਾ ਸਾਂਝੀ ਕੀਤੀ। ਸਾਨੀ ਨੇ ਮੌਜੂਦਾ ਸਥਿਤੀ ਅਤੇ ਪਾਕਿਸਤਾਨੀ ਸੰਗੀਤ ਉਦਯੋਗ ਤੋਂ ਕਲਾਸੀਕਲ ਸੰਗੀਤ ਦੀ ਘਾਟ ਬਾਰੇ ਵੀ ਚਰਚਾ ਕੀਤੀ। ਉਸ ਨੇ ਸੰਗੀਤ ਦਾ ਅਭਿਆਸ ਜਾਰੀ ਰੱਖਣ ਵਿੱਚ ਸਹਾਇਤਾ ਲਈ ਟੈਲੀਵਿਜ਼ਨ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ।[4]
ਉਸ ਨੇ ਪਾਕਿਸਤਾਨੀ ਟੀ.ਵੀ. ਅਤੇ ਫ਼ਿਲਮ ਇੰਡਸਟਰੀ ਲਈ ਬਹੁਤ ਸਾਰੇ ਗਾਣੇ ਗਾਏ ਹਨ, ਜਿਵੇਂ ਹਮ ਟੀਵੀ ਦੇ ਸੋਪ ਓਪੇਰਾ 'ਛੋਟੀ ਸੀ ਗਲਤ ਫਹਿਮੀ' ਅਤੇ ਹੋ ਮਾਨ ਜਹਾਂ ਦੇ 'ਖੁਸ਼ ਪਿਯਾ ਵਾਸੇਨ' ਵਰਗੇ ਓ.ਐਸ.ਟੀ ਵਿੱਚ ਵੀ ਕੰਮ ਕੀਤਾ। ਉਸ ਨੇ ਪੀ.ਟੀ.ਵੀ ਦੀ ‘ਮੂਰਤ’, ਹਮ ਟੀ.ਵੀ ਦੇ "ਬਾਰੀ ਆਪਾ" ਅਤੇ ਏ.ਆਰ.ਵਾਈ ਜ਼ਿੰਦਗੀ ਦੇ ‘ਬਹੁ ਬੇਗਮ’ ਲਈ ਵੀ ਓਐਸਟੀ ਗਾਇਆ ਹੈ।
ਉਸ ਦੇ ਚੋਟੀ ਦੇ ਪੰਜ ਪਸੰਦੀਦਾ ਗਾਣੇ ਹਨ[5]
- بابل مورا – ਕੇ.ਐਲ. ਸੈਗਲ ਦੁਆਰਾ
- کورا کاغذ تھا یہ من میرا – ਕਿਸ਼ੋਰ ਕੁਮਾਰ ਦੁਆਰਾ ਅਰਾਧਨਾ ਫ਼ਿਲਮ ਵਿੱਚ
- آپ جیسا کوئی میری زندگی میں آئے تو بات بن جائے – ਨਾਜ਼ੀਆ ਹਸਨ ਦੁਆਰਾ, 1980 ਦੀ ਫ਼ਿਲਮ ਕ਼ੁਰਬਾਨੀ ਵਿੱਚ
- کھڑی نیم کے نیچے – ਇੱਕ ਲੋਕ ਗੀਤ ਪਾਕਿਸਤਾਨੀ ਲੋਕ ਗਾਇਕ ਮਾਈ ਭਾਗੀ ਦੁਆਰਾ
- کوئی تو ہے جو نظامِ ہستی چلا رہا ہے وہی خدا ہے – ਇੱਕ ਹਮਦ ਗੀਤ ਨੁਸਰਤ ਫ਼ਤਿਹ ਅਲੀ ਖਾਨ ਦੁਆਰਾ ਗਾਇਆ ਗਿਆ ਅਤੇ ਮੁਜ਼ਫਰ ਵਾਰਸੀ ਦੁਆਰਾ ਲਿਖਿਆ ਗਿਆ।
Remove ads
ਅਵਾਰਡ
ਹਵਾਲੇ
Wikiwand - on
Seamless Wikipedia browsing. On steroids.
Remove ads