ਦੂਸਰਾ ਚੀਨ-ਜਾਪਾਨ ਯੁੱਧ

From Wikipedia, the free encyclopedia

ਦੂਸਰਾ ਚੀਨ-ਜਾਪਾਨ ਯੁੱਧ
Remove ads

ਦੂਸਰਾ ਚੀਨ-ਜਾਪਾਨ ਯੁੱਧ ਜਾਪਾਨ ਦੀ ਸਾਮਰਾਜਵਾਦੀ ਲਾਲਸਾ ਕਾਰਨ ਸੰਨ 1937 ਵਿੱਚ ਇਹ ਯੁੱਧ ਸ਼ੁਰੂ ਹੋਇਆ। ਪਹਿਲੀ ਸੰਸਾਰ ਜੰਗ ਮਗਰੋਂ ਜਾਪਾਨ ਸੰਪੂਰਨ ਸੰਸਾਰ ਦੀ ਇੱਕ ਮਹਾਂ-ਸ਼ਕਤੀ ਬਣ ਗਿਆ ਸੀ। ਉਸ ਨੇ ਆਪਣੀ ਸਾਮਰਾਜਵਾਦੀ ਨੀਤੀ ਨੂੰ ਖੁਲ੍ਹੇ ਰੂਪ ਵਿੱਚ ਅਪਨਾਉਣਾ ਸ਼ੁਰੂ ਕਰ ਦਿਤਾ। ਉਸ ਨੇ ਕੋਰੀਆ ਅਤੇ ਫਾਰਮੋਸਾ ਤੇ ਆਪਣਾ ਅਧਿਕਾਰ ਕਰ ਲਿਆ। ਸੰਨ 1931 ਵਿੱਚ ਸੰਯੁਕਤ ਰਾਸ਼ਟਰ ਦੀ ਪ੍ਰਵਾਹ ਕਰੇ ਬਿਨਾ ਹੀ ਮਨਚੁਰੀਆ 'ਤੇ ਹਮਲਾ ਕਰ ਦਿਤਾ ਅਤੇ ਆਪਣੀ ਰਾਜ ਸਥਾਪਿਤ ਕਰ ਲਿਆ। ਇਸ ਮਗਰੋਂ ਉਸ ਨੇ ਚੀਨ ਅਤੇ ਮੰਗੋਲੀਆ 'ਤੇ ਅਧਿਕਾਰ ਕਰਨ ਦੀ ਯੋਜਨਾ ਬਣਾਈ।[1]

ਵਿਸ਼ੇਸ਼ ਤੱਥ ਦੂਸਰਾ ਚੀਨ-ਜਾਪਾਨ ਯੁੱਧ, ਮਿਤੀ ...
Remove ads

ਜਾਪਾਨ ਦੀ ਨੀਤੀ

ਜਾਪਾਨ ਉਦਯੋਗਿਕ ਖੇਤਰ ਵਿੱਚ ਸ਼ਾਨਦਾਰ ਉੱਨਤੀ ਕਰ ਚੁੱਕਾ ਸੀ, ਜਿਸ ਦੇ ਨਤੀਜੇ ਵਜੋਂ ਪੂੰਜੀਵਾਦ ਨੇ ਵਿਕਾਸ ਦੀ ਅੰਤਿਮ ਸੀਮਾ ਨੂੰ ਪਾਰ ਕਰਕੇ ਸਾਮਰਾਜ ਵਲ ਵਧਣਾ ਆਰੰਭ ਕਰ ਦਿੱਤਾ। ਜਾਪਾਨੀ ਪ੍ਰਧਾਨ ਮੰਤਰੀ ਨੇ ਘੋਸ਼ਣਾ ਕੀਤੀ ਕਿ ਸੰਸਾਰ ਉੱਤੇ ਪ੍ਰਾਪਤ ਕਰਨ ਲਈ ਚੀਨ ਉੱਤੇ ਜਿੱਤ ਪ੍ਰਾਪਤ ਕਰਨੀ ਹੋਵੇਗੀ। ਜਾਪਾਨ ਨੇ ਚੀਨ ਦੀ ਅੰਦਰੂਨੀ ਸ਼ਕਤੀ ਨੂੰ ਨਸ਼ਟ ਕਰਨ ਲਈ ਘਰੇਲੂ-ਯੁੱਧ ਦੀ ਅੱਗ ਫੈਲਾਉਣ ਦਾ ਯਤਨ ਕੀਤਾ ਪਰ ਅਸਫਲ ਰਿਹਾ। ਸੰਨ 1931 ਵਿੱਚ ਚੀਨੀ ਸੈਨਿਕਾਂ ਅਤੇ ਜਾਪਾਨੀ ਰੇਲ ਗਾਰਵਾਂ ਵਿੱਚ ਝਗੜਾ ਹੋਣ ਤੇ ਜਾਪਾਨ ਨੂੰ ਬਹਾਨਾ ਮਿਲ ਗਿਆ ਜਿਸ ਦੇ ਫਲਸਰੂਪ ਜਾਪਾਨ ਨੇ ਚੀਨ ਉੱਤੇ ਹਮਲਾ ਕਰਕੇ ਮੁਕਦਨ ਅਤੇ ਚਾਨ-ਚੁਨ ਤੇ ਕਬਜ਼ਾ ਕਰ ਲਿਆ।

Remove ads

ਚੀਨ ਵਿੱਚ ਪ੍ਰਤੀਕ੍ਰਿਆ

ਮੁਕਦਨ ਦੀ ਘਟਨਾ ਨੇ ਚੀਨੀ ਜਨਤਾ ਵਿੱਚ ਜਾਪਾਨ ਵਿਰੋਧੀ ਭਾਵਨਾਵਾਂ ਨੂੰ ਜ਼ੋਰਦਾਰ ਬਣਾ ਦਿੱਤਾ। ਵਿਦਿਆਰਥੀਆਂ ਨੇ ਹੜਤਾਲਾਂ ਅਤੇ ਵਿਖਾਵੇ ਕੀਤੇ ਅਤੇ ਜਾਪਾਨੀ ਮਾਲ ਦਾ ਬਾਈਕਾਟ ਕੀਤਾ ਪਰ ਚਿਆਂਗ ਕਾਈ ਛੇਕ ਦੀ ਨਾਨਕਿੰਗ ਸਰਕਾਰ ਨੇ ਕੋਈ ਕਦਮ ਨਾ ਉਠਾਇਆ।

ਜੇਹੋਲ ਤੇ ਜਿੱਤ

ਸੰਨ 1933 ਦੇ ਸ਼ੁਰੂ ਵਿੱਚ ਜਾਪਾਨ ਦੀ ਕਵਾਂਗ-ਤੁੰਗ ਸੈਨਾ ਨੇ ਸ਼ਾਨ ਹੈਕਵਾਨ ਉੱਤੇ ਹਮਲਾ ਕੀਤਾ ਅਤੇ ਮਨਚੂਰੀਆ ਦੇ ਸੂਬੇਦਾਰ ਲਿਆਂਗ ਦੀਆਂ ਸੈਨਾਵਾਂ ਨੂੰ ਹਰ ਕਿ 3 ਮਾਰਚ 1933 ਨੂੰ ਜੇਹੋਲ ਦੀ ਰਾਜਧਾਨੀ ਚਿੰਗਤੇਹ ਤੇ ਕਬਜ਼ਾ ਕਰ ਲਿਆ।

ਮੰਗੋਲੀਆ ਅਤੇ ਜਾਪਾਨ

ਸੰਨ 1935 ਵਿੱਚ ਜਾਪਾਨ ਨੇ ਚਹਾਰ ਪ੍ਰਾਂਤ ਮੰਚੂਕੁਓ ਰਾਜ ਦੇ ਇੱਕ ਭਾਗ ਨੂੰ ਮਾਂਚੂਕੋ ਵਿੱਚ ਸ਼ਾਮਿਲ ਕਰ ਲਿਆ ਅਤੇ ਇਸ ਵਿੱਚ ਕਿਓਮਿੰਨਟਾਂਗ ਦੀਆਂ ਸਾਰੀਆ ਸਾਖ਼ਾਵਾਂ ਨੂੰ ਸਮਾਪਤ ਕਰ ਦਿੱਤਾ ਅਤੇ ਚੀਨੀ ਸੈਨਾਵਾਂ ਨੂੰ ਚੈਂਗਸੀ ਪ੍ਰਦੇਸ਼ ਵਿੱਚੋਂ ਬਾਹਰ ਕੱਢ ਦਿੱਤਾ। ਇਸ ਤੇ ਰੂਸ ਦੇ ਤਾਨਾਸ਼ਾਹ ਸਟਾਲਿਨ ਨੇ ਮਾਰਚ 1936 ਵਿੱਚ ਕਿਹਾ ਕਿ ਰੂਸ ਮਾਂਚੂਕੋ ਦੁਆਰਾ ਬਾਹਰੀ ਮੰਗੋਲੀਆ ਤੇ ਹਮਲੇ ਨੂੰ ਜਾਪਾਨ ਦੀ ਲੜਾਈ ਦਾ ਸੰਕੇਤ ਸਮਝਦਾ ਹੈ। ਇਸ ਘੋਸ਼ਣਾ ਨਾਲ ਜਾਪਾਨ ਸਹਿਮ ਗਿਆ ਅਤੇ ਜਰਮਨੀ ਨਾਲ ਸੰਨ 1936 ਵਿੱਚ ਸੰਧੀ ਕੀਤੀ ਜਿਸ ਵਿੱਚ ਇਟਲੀ ਵੀ ਸ਼ਾਮਿਲ ਹੋ ਗਿਆ।

Remove ads

ਲਿਅੋਕੋਚਿਆਓ ਘਟਨਾ

ਜੁਲਾਈ 1937 ਨੂੰ ਪੀਕਿੰਗ ਦੇ ਨੇੜੇ ਮਾਰਕੋਪੋਲੋ ਪੁਲ ਤੇ ਜਾਪਾਨੀ ਸੈਨਾ ਯੁੱਧ ਅਭਿਆਸ ਕਰ ਰਹੀ ਸੀ ਤੇ ਚੀਨੀ ਸੈਨਿਕਾਂ ਨਾਲ ਝੜਪ ਹੋ ਗਈ ਜਿਸ ਵਿੱਚ ਜਾਪਾਨੀ ਸੈਨਿਕ ਲਾਪਤਾ ਹੋ ਗਿਆ ਤੇ ਜਾਪਾਨੀ ਅਧਿਕਾਰੀ ਨੇ ਤਲਾਸ਼ੀ ਲੈਣ ਦੀ ਮੰਗ ਕੀਤੀ ਜਿਸ ਦਾ ਚੀਨੀ ਅਧਿਕਾਰੀਆਂ ਨੇ ਵਿਰੋਧ ਕੀਤਾ। ਅਜੇ ਕਮਿਸ਼ਨ ਦ ਮੈਂਬਰ ਸ਼ਹਿਰ ਵਿੱਚ ਵੜ ਕੇ ਜਾਂਚ ਕਰ ਹੀ ਰਹੇ ਸਨ ਕਿ ਜਾਪਾਨੀ ਸੈਨਿਕਾਂ ਨੇ ਚੀਨੀ ਪਹਿਰੇ ਦਾਰਾਂ 'ਤੇ ਹਮਲਾ ਕਰ ਦਿਤਾ ਤੇ ਸ਼ਾਂਤੀ ਵਰਤਾ ਭੰਗ ਕਰ ਦਿਤੀ। ਬਸ ਜਾਪਾਨ ਨੂੰ ਯੁੱਧ ਦੀ ਘੋਸ਼ਣਾ ਕਰਨ ਦਾ ਮੌਕਾ ਮਿਲ ਗਿਆ। ਇਹ ਯੁੱਧ 8 ਸਾਲ ਚਲਦਾ ਰਿਹਾ। ਇਸ ਦੋਰਾਨ ਦੂਜੀ ਸੰਸਾਰ ਜੰਗ ਸ਼ੁਰੂ ਹੋ ਗਿਆ ਅਤੇ ਦਸੰਬਰ 1941 ਦੇ ਮਗਰੋਂ ਜਾਪਾਨ-ਚੀਨ ਦਾ ਇਹ ਯੁੱਧ ਵੀ ਸੰਸਾਰ ਯੁੱਧ ਦਾ ਅੰਗ ਬਣ ਗਿਆ।

Remove ads

ਸਿੱਟਾ

ਚੀਨ-ਜਾਪਾਨ ਯੁੁੱਧ ਜਾਪਾਨ ਦੀ ਸਾਮਰਾਜਵਾਦੀ ਭੁੱਖ ਦਾ ਨਤੀਜਾ ਸੀ, ਫਿਰ ਵੀ ਇਹ ਯੁੱਧ ਦੁਰ-ਪੂਰਬ ਦੇ ਇਤਿਹਾਸ ਦੀ ਸਭ ਤੋਂ ਵੱਧ ਮਹੱਤਵਪੂਰਨ ਘਟਨਾ ਸੀ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads