ਪਾਲ ਕਰੂਗਮੈਨ

From Wikipedia, the free encyclopedia

ਪਾਲ ਕਰੂਗਮੈਨ
Remove ads

ਪਾਲ ਕਰੂਗਮੈਨ ਅਮਰੀਕਾ ਦੀ ਪ੍ਰਿੰਸਟਨ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰ ਅਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਪ੍ਰੋਫੈਸਰ ਅਤੇ ਲੰਦਨ ਸਕੂਲ ਆਫ਼ ਇਕਨਾਮਿਕਸ ਵਿਖੇ ਸ਼ਤਾਬਦੀ ਪ੍ਰੋਫੈਸਰ ਹਨ। ਉਹ ਨਿਊਯਾਰਕ ਟਾਈਮਸ ਅਖ਼ਬਾਰ ਵਿੱਚ ਨੇਮੀ ਕਾਲਮ ਵੀ ਲਿਖਦੇ ਹਨ।[2][3] ਉਹਨਾਂ ਨੂੰ ਅਰਥ ਸ਼ਾਸਤਰ ਦੇ ਖੇਤਰ ਵਿੱਚ ਸਾਲ 2008 ਦੇ ਨੋਬਲ ਇਨਾਮ ਲਈ ਚੁਣਿਆ ਗਿਆ ਹੈ। ਇਸ ਇਨਾਮ ਵਿੱਚ 14 ਲੱਖ ਡਾਲਰ ਦੀ ਰਾਸ਼ੀ ਦਿੱਤੀ ਜਾਂਦੀ ਹੈ। ਇਸ ਇਨਾਮ ਦੀ ਸ਼ੁਰੂਆਤ ਮੂਲ ਨੋਬਲ ਪੁਰਸਕਾਰਾਂ ਤੋਂ ਕਾਫ਼ੀ ਬਾਅਦ ਵਿੱਚ 1960 ਵਿੱਚ ਕੀਤੀ ਗਈ ਸੀ ਅਤੇ ਇਸਨੂੰ ਆਰਥਕ ਜਗਤ ਵਿੱਚ ਸਵਿਰਿਜਸ ਰਿਕਸਬੈਂਕ ਪ੍ਰਾਈਜ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਨੋਬਲ ਇਨਾਮ ਕਮੇਟੀ ਦੇ ਨਿਰਣਾਇਕ ਮੰਡਲ ਦੇ ਮੈਬਰਾਂ ਦਾ ਕਹਿਣਾ ਹੈ ਕਿ ਅਜ਼ਾਦ ਵਪਾਰ, ਭੂਮੰਡਲੀਕਰਣ ਦੇ ਪ੍ਰਭਾਵਾਂ ਅਤੇ ਦੁਨੀਆ ਵਿੱਚ ਸ਼ਹਰੀਕਰਣ ਦੇ ਪਿੱਛੇ ਕੰਮ ਕਰ ਰਹੀ ਸ਼ਕਤੀਆਂ ਦੇ ਵਿਸ਼ਲੇਸ਼ਣ ਵਿੱਚ ਕਰੂਗਮੈਨ ਦਾ ਦਿੱਤਾ ਸਿਧਾਂਤ ਕਾਰਗਰ ਹੈ।[4] ਅਕਾਦਮੀ ਨੇ ਆਪਣੀ ਪ੍ਰਸ਼ਸਤੀ ਵਿੱਚ ਕਿਹਾ, ਇਸ ਤਰ੍ਹਾਂ ਉਹਨਾਂ ਨੇ ਅੰਤਰਰਾਸ਼ਟਰੀ ਵਪਾਰ ਅਤੇ ਆਰਥਕ ਭੂਗੋਲ ਵਰਗੇ ਮਜ਼ਮੂਨਾਂ ਦਾ ਮੇਲ ਕੇ ਵਿਸ਼ਲੇਸ਼ਣ ਕੀਤਾ ਹੈ। ਉਹਨਾਂ ਨੇ ਅੰਤਰਰਾਸ਼ਟਰੀ ਵਿੱਤ ਦੇ ਖੇਤਰ ਵਿੱਚ ਵੀ ਅਹਿਮ ਯੋਗਦਾਨ ਦਿੱਤਾ ਹੈ।[5][6] ਕਰੂਗਮੈਨ ਦਾ ਅਮਰੀਕਾ ਦੇ ਸਭ ਤੋਂ ਪ੍ਰਭਾਵਸ਼ਾਲੀ ਅਕਾਦਮਿਕ ਚਿੰਤਕਾਂ ਵਿੱਚ ਉਘਾ ਨਾਮ ਹੈ।[7] 2008 ਤੱਕ ਉਹਨਾਂ ਦੀਆਂ 20 ਕਿਤਾਬਾਂ ਅਤੇ ਪ੍ਰੋਫੈਸ਼ਨਲ ਰਸਾਲਿਆਂ ਤੇ ਸੰਪਾਦਿਤ ਪੁਸਤਕਾਂ ਵਿੱਚ 200 ਤੋਂ ਵਧ ਲੇਖ ਪ੍ਰਕਾਸ਼ਿਤ ਹੋ ਚੁੱਕੇ ਹਨ।[8]

ਵਿਸ਼ੇਸ਼ ਤੱਥ ਨਵ ਕੇਨਜ਼ੀਅਨ ਇਕਨਾਮਿਕਸ, ਜਨਮ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads