ਫਰਾਂਸੀਸੀ ਰਾਸ਼ਟਰੀ ਦਿਵਸ

From Wikipedia, the free encyclopedia

Remove ads

ਫਰਾਂਸੀਸੀ ਰਾਸ਼ਟਰੀ ਦਿਵਸ ਜਾਂ ਬਾਸਤੀਲ ਦਿਵਸ ਹਰ ਸਾਲ 14 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਸਨੂੰ ਲਾ ਫੈਤ ਨਾਤੀਓਨੈਲ(ਫ਼ਰਾਂਸੀਸੀ ਉਚਾਰਨ: [la fɛːt nasjɔˈnal]; ਰਾਸ਼ਟਰੀ ਦਿਵਸ) ਜਾਂ ਆਮ ਤੌਰ 'ਤੇ ਲਾ ਕੈਤੋਰਜ਼ ਜੂਈਏ(ਫ਼ਰਾਂਸੀਸੀ ਉਚਾਰਨ: [lə.ka.tɔʁz.ʒɥiˈjɛ]; ਚੌਦਾਂ ਜੁਲਾਈ) ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਵਿਸ਼ੇਸ਼ ਤੱਥ ਫਰਾਂਸੀਸੀ ਰਾਸ਼ਟਰੀ ਦਿਵਸ, ਵੀ ਕਹਿੰਦੇ ਹਨ ...

14 ਜੁਲਾਈ 1789 ਨੂੰ ਫਰਾਂਸ ਦੇ ਲੋਕਾਂ ਨੇ ਇਕੱਠੇ ਹੋਕੇ ਬਾਸਤੀਲ ਦੇ ਕਿਲ੍ਹੇ ਨੂੰ ਘੇਰਾ ਪਾਇਆ ਸੀ ਅਤੇ ਇਸ ਨਾਲ ਫਰਾਂਸ ਦੀ ਕ੍ਰਾਂਤੀ ਦਾ ਆਗਾਜ਼ ਹੋਇਆ ਅਤੇ 14 ਜੁਲਾਈ 1790 ਨੂੰ ਫੈਡਰੇਸ਼ਨ ਦਿਵਸ ਦੇ ਮੌਕੇ ਉੱਤੇ ਫਰਾਂਸੀਸੀ ਲੋਕਾਂ ਦੀ ਏਕਤਾ ਦੀ ਯਾਦ ਵਿੱਚ ਇਹ ਦਿਵਸ ਮਨਾਇਆ ਜਾਂਦਾ ਹੈ। ਇਹ ਦਿਵਸ ਪੂਰੇ ਫਰਾਂਸ ਵਿੱਚ ਮਨਾਇਆ ਜਾਂਦਾ ਹੈ। 14 ਜੁਲਾਈ ਦੀ ਸਵੇਰ ਨੂੰ ਪੈਰਿਸ ਵਿੱਚ ਛੌਂਜ਼-ਏਲੀਜ਼ੇ ਉੱਤੇ ਫਰਾਂਸ ਦੇ ਰਾਸ਼ਟਰਪਤੀ, ਫਰਾਂਸੀਸੀ ਅਧਿਕਾਰੀਆਂ ਅਤੇ ਬਾਹਰਲੇ ਮਹਿਮਾਨਾਂ ਦੇ ਸਾਹਮਣੇ ਯੂਰਪ ਦੀ ਸਭ ਤੋਂ ਪੁਰਾਣੀ ਅਤੇ ਸਭ ਤੋਂ ਵੱਡੀ ਮਿਲਟਰੀ ਪਰੇਡ ਕੀਤੀ ਜਾਂਦੀ ਹੈ।[1][2]

Remove ads

ਬਾਕੀ ਦੇਸ਼ਾਂ ਵਿੱਚ ਬਾਸਤੀਲ ਦਿਵਸ

ਭਾਰਤ

ਹਰ ਸਾਲ ਪਾਂਡੀਚਰੀ ਵਿੱਚ ਬਾਸਤੀਲ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ।[3] ਪਾਂਡੀਚੇਰੀ ਫਰਾਂਸੀਸੀਆਂ ਦੀ ਇੱਕ ਮਹੱਤਵਪੂਰਨ ਬਸਤੀ ਸੀ ਇਸ ਲਈ ਇਹ ਦਿਵਸ ਬਹੁਤ ਹੀ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਬਾਸਤੀਲ ਦਿਵਸ ਦੀ ਪੂਰਵ-ਸੰਧਿਆ ਨੂੰ ਸੇਵਾ ਮੁਕਤ ਸਿਪਾਹੀ ਇਕੱਠੇ ਹੋਕੇ ਪਰੇਡ ਕਰਦੇ ਹਨ ਅਤੇ ਭਾਰਤੀ ਤੇ ਫਰਾਂਸੀਸੀ ਰਾਸ਼ਟਰੀ ਗੀਤ ਗਾਉਂਦੇ ਹਨ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads