ਮਸਾਨ

From Wikipedia, the free encyclopedia

ਮਸਾਨ
Remove ads

ਮਸਾਨ (ਮੂਲ ਸਿਰਲੇਖ: ਫਲਾਈ ਅਵੇ ਸੋਲੋ, Fly Away Solo) 2015 ਵਰ੍ਹੇ ਦੀ ਇੱਕ ਭਾਰਤੀ ਫ਼ਿਲਮ ਹੈ।[1][2] ਇਸਨੂੰ ਨੀਰਜ ਘਯਵਾਨ ਨੇ ਨਿਰਦੇਸ਼ਿਤ ਕੀਤਾ[3] ਅਤੇ ਇਹ ਉਸਦੀ ਪਹਿਲੀ ਨਿਰਦੇਸ਼ਿਤ ਫ਼ਿਲਮ ਸੀ। ਇਹ ਭਾਰਤ ਅਤੇ ਫਰਾਂਸ ਦੇ ਕੁਝ ਫ਼ਿਲਮ ਦਲਾਂ ਨੇ ਮਿਲ ਕੇ ਬਣਾਈ ਗਈ ਸੀ ਜਿਹਨਾਂ ਵਿੱਚ ਦਰਿਸ਼ਯਮ ਫ਼ਿਲਮਸ, ਮਕਾਸਰ ਫ਼ਿਲਮਸ, ਫੈਂਟਮ ਫ਼ਿਲਮਸ ਅਤੇ ਪਾਥ ਫ਼ਿਲਮਸ ਸ਼ਾਮਿਲ ਸਨ।[4] ਇਸ ਫ਼ਿਲਮ ਨੂੰ 2015 ਕਾਨਸ ਫ਼ਿਲਮ ਸੰਮੇਲਨ ਵਿੱਚ 2 ਅਵਾਰਡ ਪਰਾਪਤ ਹੋਏ।[5][6][7] ਨਿਰਦੇਸ਼ਕ ਨੇ ਇਸ ਤੋਂ ਪਹਿਲਾਂ ਅਨੁਰਾਗ ਕਸ਼ਯਪ ਨਾਲ ਗੈਂਗਸ ਆਫ ਵਾਸੇਪੁਰ 1 ਦੇ ਨਿਰਦੇਸ਼ਨ ਵਿੱਚ ਕੰਮ ਕਰ ਚੁੱਕਾ ਸੀ।[8][9]

ਵਿਸ਼ੇਸ਼ ਤੱਥ ਮਸਾਨ, ਨਿਰਦੇਸ਼ਕ ...
Remove ads

ਪਲਾਟ

ਫ਼ਿਲਮ ਦੀ ਕਹਾਣੀ ਨੂੰ ਵਾਰਾਣਸੀ ਵਿੱਚ ਵਾਪਰਦੇ ਪਏ ਦਿਖਾਇਆ ਗਿਆ ਹੈ।[10]

ਇਹ ਇੱਕ ਔਰਤ ਪਾਤਰ ਦੇਵੀ ਦੇ ਬਾਰੇ ਹੈ। ਫ਼ਿਲਮ ਦੇ ਸ਼ੁਰੂ ਵਿੱਚ ਦੇਵੀ ਅਤੇ ਉਸਦਾ ਇੱਕ ਦੋਸਤ ਪੁਲਸ ਦੁਆਰਾ ਹੋਟਲ ਦੇ ਰੂਮ ਵਿੱਚ ਫੜੇ ਜਾਂਦੇ ਹਨ। ਦੇਵੀ ਦਾ ਸਾਥੀ ਪੀਯੂਸ਼ ਡਰ ਜਾਂਦਾ ਹੈ ਅਤੇ ਆਪਣੇ ਆਪ ਨੂੰ ਬਾਥਰੂਮ ਵਿੱਚ ਬੰਦ ਕਰ ਲੈਂਦਾ ਹੈ ਅਤੇ ਖੁਦਕੁਸ਼ੀ ਕਰ ਲੈਂਦਾ ਹੈ। ਦੇਵੀ ਅਤੇ ਇਸਦੇ ਪਰਿਵਾਰ ਨੂੰ ਫਿਰ ਪੁਲਿਸ ਤੰਗ ਕਰਨਾ ਸ਼ੁਰੂ ਕਰ ਦਿੰਦੀ ਹੈ। ਪਰੇਸ਼ਾਨ ਹੋਕੇ ਦੇਵੀ ਸ਼ਹਿਰ ਛੱਡ ਦਿੰਦੀ ਹੈ ਅਤੇ ਵਾਰਾਣਸੀ ਆ ਜਾਂਦੀ ਹੈ।[11]

ਬ੍ਰਿਤਾਂਤ ਦੇ ਦੂਜੇ ਹਿੱਸੇ ਵਿੱਚ ਦੀਪਕ ਪਾਤਰ ਦਾ ਪ੍ਰਵੇਸ਼ ਹੁੰਦਾ ਹੈ ਜਿਸ ਦਾ ਪਰਿਵਾਰ ਸ਼ਮਸ਼ਾਨ ਘਾਟ ਵਿੱਚ ਮੁਰਦਿਆਂ ਨੂੰ ਜਲਾਉਣ ਲਈ ਲੱਕੜਾਂ ਇਕੱਠਿਆਂ ਕਰਨ ਦਾ ਕੰਮ ਕਰਦਾ ਹੈ। ਦੀਪਕ ਇਸ ਕੰਮ ਤੋਂ ਅੱਕ ਚੁੱਕਾ ਹੈ ਅਤੇ ਉਹ ਪੜ੍ਹਾਈ ਕਰਨਾ ਚਾਹੁੰਦਾ ਹੈ। ਉਹ ਸ਼ਹਿਰ ਆ ਪੜ੍ਹਾਈ ਸ਼ੁਰੂ ਕਰ ਦਿੰਦਾ ਹੈ ਅਤੇ ਉਹ ਇੱਕ ਸ਼ਾਲੂ ਨਾਂ ਦੀ ਕੁੜੀ ਨੂੰ ਮਿਲਦਾ ਹੈ। ਉਹ ਪਿਆਰ ਵਿੱਚ ਪੈ ਜਾਂਦੇ ਹਨ ਪਰ ਜਦ ਦੀਪਕ ਸ਼ਾਲੂ ਨੂੰ ਆਪਣੀ ਨੀਵੀਂ ਜਾਤ ਬਾਰੇ ਦੱਸਦਾ ਹੈ ਅਤੇ ਉਸਨੂੰ ਇਹ ਵੀ ਦੱਸਦਾ ਹੈ। ਸ਼ਾਲੂ ਇਸ ਗੱਲ ਉੱਪਰ ਕੋਈ ਗਿਲਾ ਨਹੀਂ ਕਰਦੀ ਅਤੇ ਉਹ ਤਾਂ ਵੀ ਦੀਪਕ ਨਾਲ ਵਿਆਹ ਨੂੰ ਰਾਜ਼ੀ ਹੁੰਦੀ ਹੈ।[12][13]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads