ਮੈਂ ਨਾਸਤਿਕ ਕਿਉਂ ਹਾਂ

ਭਗਤ ਸਿੰਘ ਦਾ ਲੇਖ From Wikipedia, the free encyclopedia

Remove ads

ਮੈਂ ਨਾਸਤਿਕ ਕਿਉਂ ਹਾਂ ਭਾਰਤੀ ਇਨਕਲਾਬੀ ਭਗਤ ਸਿੰਘ ਦਾ 1930 ਵਿੱਚ ਲਾਹੌਰ ਜੇਲ੍ਹ ਵਿੱਚ ਲਿਖਿਆ ਇੱਕ ਲੇਖ ਹੈ।[1][2][3] ਇਹ ਇੱਕ ਧਾਰਮਿਕ ਆਦਮੀ ਨੂੰ ਜਵਾਬ ਸੀ ਜਿਸਦਾ ਖਿਆਲ ਸੀ ਕਿ ਭਗਤ ਸਿੰਘ ਆਪਣੇ ਫੋਕੇ ਦਿਖਾਵੇ ਕਰ ਕੇ ਨਾਸਤਿਕ ਬਣਿਆ ਸੀ।[4][5][6]

ਪਿਛੋਕੜ

Thumb
ਭਗਤ ਸਿੰਘ 1929 ਵਿੱਚ

"ਇਥੇ ਮੈਂ ਇਹ ਗੱਲ ਸਪੱਸ਼ਟ ਕਰ ਦੇਣੀ ਚਾਹੁੰਦਾ ਹਾਂ ਕਿ ਮੈਂ ਅਹੰਕਾਰ ਕਰਕੇ ਨਾਸਤਿਕਤਾ ਦੇ ਸਿਧਾਂਤ ਦਾ ਧਾਰਨੀ ਨਹੀਂ ਹੋਇਆ। ਨਾ ਤਾਂ ਮੈਂ ਖ਼ੁਦਾ ਦਾ ਰਕੀਬ ਹਾਂ, ਨਾ ਕੋਈ ਰੱਬੀ ਅਵਤਾਰ ਤੇ ਨਾ ਹੀ ਆਪ ਪ੍ਰਮਾਤਮਾ ਹਾਂ। ਇਕ ਗੱਲ ਤਾਂ ਪੱਕੀ ਹੈ ਕਿ ਅਹੰਕਾਰ ਕਾਰਣ ਮੈਂ ਇਹ ਸੋਚਣੀ ਨਹੀਂ ਅਪਣਾਈ। ਇਸ ਇਲਜ਼ਾਮ ਦਾ ਜਵਾਬ ਦੇਣ ਲਈ ਮੈਂ ਤੱਥ ਬਿਆਨ ਕਰਦਾ ਹਾਂ। ਮੇਰੇ ਦੋਸਤ ਕਹਿੰਦੇ ਹਨ ਕਿ ਦਿੱਲੀ ਬੰਬ ਤੇ ਲਾਹੌਰ ਸਾਜ਼ਿਸ਼ ਕੇਸਾਂ ਦੌਰਾਨ ਮੈਨੂੰ ਬੜੀ ਬੇਲੋੜੀ ਸ਼ੁਹਰਤ ਮਿਲ਼ੀ, ਉਸ ਕਾਰਣ ਮੇਰੇ ਵਿਚ ਫੋਕੀ ਸ਼ਾਨ ਆ ਗਈ। ਆਓ, ਆਪਾਂ ਦੇਖੀਏ ਕਿ ਉਨ੍ਹਾਂ ਦੇ ਕਥਨ ਕਿੱਥੋਂ ਤਕ ਠੀਕ ਹਨ? ਪਿੱਛੇ ਜਿਹੇ ਵਾਪਰੀਆਂ ਘਟਨਾਵਾਂ ਕਾਰਣ ਮੈਂ ਨਾਸਤਿਕ ਨਹੀਂ ਹੋਇਆ। ਮੈਂ ਤਾਂ ਓਦੋਂ ਹੀ ਰੱਬ ਨੂੰ ਮੰਨਣੋਂ ਹਟ ਗਿਆ ਸੀ, ਜਦ ਮੈਂ ਨਾਮਾਲੂਮ ਨੌਜਵਾਨ ਸੀ; ਜਦ ਮੇਰੇ ਉਪਰੋਕਤ ਦੋਸਤ ਰੱਬ ਦੀ ਹੋਂਦ ਤੋਂ ਸਚੇਤ ਵੀ ਨਹੀਂ ਸਨ। ਘੱਟੋ-ਘੱਟ ਕਾਲਜ ਦਾ ਕੋਈ ਵਿਦਿਆਰਥੀ ਏਨਾ ਅਭਿਮਾਨੀ ਨਹੀਂ ਹੋ ਸਕਦਾ ਕਿ ਉਹ ਨਾਸਤਿਕ ਹੋ ਜਾਵੇ। "

— ਭਗਤ ਸਿੰਘ ਦੇ ਲੇਖ ਮੈਂ ਨਾਸਤਿਕ ਕਿਉਂ ਹਾਂ ਵਿੱਚੋਂ

ਭਗਤ ਸਿੰਘ, ਭਾਰਤੀ ਆਜ਼ਾਦੀ ਦੇ ਸੰਘਰਸ਼ ਵਿੱਚ ਇੱਕ ਇਨਕਲਾਬੀ ਪਾਰਟੀ, ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦਾ ਮੈਂਬਰ ਸੀ,[7] ਉਹ ਇੱਕ ਨਾਸਤਿਕ ਸੀ, ਜਿਸ ਨੂੰ ਕਮਿਊਨਿਜ਼ਮ ਵਿੱਚ ਵਿਸ਼ਵਾਸ ਸੀ, ਅਤੇ ਉਸ ਨੇ ਅਰਾਜਕਤਾਵਾਦ ਅਤੇ ਕਮਿਊਨਿਜ਼ਮ ਬਾਰੇ ਕਈ ਲੇਖ ਕਿਰਤੀਲਈ ਲਿਖੇ।[8] ਉਹ ਕੇਂਦਰੀ ਅਸੰਬਲੀ ਬੰਬ ਕੇਸ ਦੇ ਸਬੰਧ ਵਿਚ 8 ਅਪ੍ਰੈਲ 1929 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸਨੂੰ 14 ਸਾਲ ਦੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਸ ਨੂੰ ਪੁਲਿਸ ਦੇ ਇਕ ਡਿਪਟੀ ਸੁਪਰਡੰਟ ਸਾਂਡਰਸ, ਜਿਸ ਨੂੰ 1928 ਵਿਚ ਸੁਖਦੇਵ, ਰਾਜਗੁਰੂ ਅਤੇ ਭਗਤ ਸਿੰਘ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਮਾਰ ਦਿੱਤਾ ਸੀ, ਦੇ ਕਤਲ ਦੇ ਸਬੰਧ ਵਿੱਚ ਮੁੜ ਗ੍ਰਿਫਤਾਰ ਕੀਤਾ ਗਿਆ ਸੀ।[9] ਇਸ ਮੁਕੱਦਮੇ ਦੌਰਾਨ ਉਸ ਨੂੰ ਲਾਹੌਰ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਸੀ। ਜੇਲ੍ਹ ਵਿਚ, 4 ਅਕਤੂਬਰ 1930 ਨੂੰ ਬਾਬਾ ਰਣਧੀਰ ਸਿੰਘ, ਜੋ ਇੱਕ ਧਾਰਮਿਕ ਆਦਮੀ ਅਤੇ ਗਦਰ ਪਾਰਟੀ ਮੈਂਬਰ ਸੀ, ਜਿਸ ਨੂੰ ਪਹਿਲੇ ਲਾਹੌਰ ਸਾਜ਼ਿਸ਼ ਕੇਸ ਵਿਚ ਦੋਸ਼ੀ ਠਹਿਰਾਇਆ ਗਿਆ ਸੀ, ਨਾਲ ਭਗਤ ਸਿੰਘ ਦੀ ਮੁਲਕਾਤ ਹੋਈ ਅਤੇ ਉਸਨੇ ਪਰਮੇਸ਼ੁਰ ਵਿਚ ਭਗਤ ਸਿੰਘ ਦੇ ਵਿਸ਼ਵਾਸ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ; ਪਰ ਭਗਤ ਸਿੰਘ ਆਪਣੇ ਵਿਚਾਰ ਤੇ ਡੱਟਿਆ ਰਿਹਾ। ਤਦ, ਰਣਧੀਰ ਸਿੰਘ ਨੇ ਕਿਹਾ " ਰੱਬ ਦੀ ਹੋਂਦ ਤੋਂ ਮੁਨਕਰ ਹੋਣਾ ਤੇਰੀ ਹਿਮਾਕਤ ਹੈ ਅਤੇ ਤੇਰਾ ਇਹ ਅਹੰਕਾਰ ਹੀ ਤੇਰੇ ਅਤੇ ਰੱਬ ਦੇ ਵਿਚਕਾਰ ਕਾਲੇ ਪਰਦੇ ਦੇ ਵਾਂਗ ਹੈ।"[2]ਰਣਧੀਰ ਸਿੰਘ ਨੂੰ ਜਵਾਬ 'ਦੇ ਤੌਰ ਤੇ 5 ਅਤੇ 6 ਅਕਤੂਬਰ 1930 ਨੂੰ ਭਗਤ ਸਿੰਘ ਨੇ ਇਹ ਲੇਖ ਲਿਖਿਆ ਸੀ।[10] 7 ਅਕਤੂਬਰ, 1930 ਨੂੰ ਟ੍ਰਿਬਿਊਨਲ ਦਾ ਫੈਸਲਾ ਜੇਲ੍ਹ ਵਿਚ ਪਹੁੰਚਿਆ। ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। 23 ਮਾਰਚ 1931 ਨੂੰ ਉਨ੍ਹਾਂ ਨੂੰ ਲਾਹੌਰ ਜੇਲ੍ਹ (ਅੱਜ-ਕੱਲ੍ਹ ਸ਼ਾਦਮਾਨ ਚੌਕ ਜਾਂ ਭਗਤ ਸਿੰਘ ਚੌਕ) ਵਿੱਚ ਫਾਂਸੀ ਤੇ ਲਟਕਾ ਦਿੱਤਾ ਗਿਆ ਸੀ।[11][12][13][14]

Remove ads

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads