ਰਾਧਾ ਸੁਆਮੀ ਸਤਿਸੰਗ ਬਿਆਸ
From Wikipedia, the free encyclopedia
Remove ads
ਰਾਧਾ ਸੁਆਮੀ ਸਤਿਸੰਗ ਬਿਆਸ ਰਾਧਾ ਸੁਆਮੀ ਸੰਪਰਦਾ ਦੀ ਪੰਜਾਬ ਦੀਆਂ ਪ੍ਰਸਿੱਧ ਅਧਿਆਤਮਿਕ ਸੰਸਥਾਵਾਂ ਵਿੱਚੋਂ ਇੱਕ ਹੈ,[1] ਜਿਸ ਦੀ ਅਗਵਾਈ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਅਤੇ ਹਜ਼ੂਰ ਜਸਦੀਪ ਸਿੰਘ ਜੀ ਗਿੱਲ ਕਰ ਰਹੇ ਹਨ। ਰਾਧਾ ਸੁਆਮੀ ਸਤਿਸੰਗ ਬਿਆਸ ਦਾ ਮੁੱਖ ਕੇਂਦਰ ਉੱਤਰੀ ਭਾਰਤ ਦੇ ਪੰਜਾਬ ਰਾਜ ਵਿੱਚ ਬਿਆਸ ਨਦੀ ਦੇ ਕੰਢੇ ਸਥਿਤ ਹੈ।

Remove ads
ਬਿਆਸ ਵਿਖੇ ਡੇਰੇ ਦੀ ਸਥਾਪਨਾ
ਰਾਧਾ ਸੁਆਮੀ ਸਤਿਸੰਗ ਬਿਆਸ ਦੀ ਸਥਾਪਨਾ ਭਾਰਤ ਵਿੱਚ ਬਾਬਾ ਜੈਮਲ ਸਿੰਘ ਜੀ ਮਹਾਰਾਜ ਦੁਆਰਾ 1891 ਵਿੱਚ ਕੀਤੀ ਗਈ ਸੀ।[1] ਸੇਠ ਸ਼ਿਵ ਦਿਆਲ ਸਿੰਘ ਜੀ ਮਹਾਰਾਜ ਨੇ 1856 ਵਿਚ ਬਾਬਾ ਜੈਮਲ ਸਿੰਘ ਜੀ ਨੂੰ ਨਾਮਦਾਨ ਦੀ ਬਖ਼ਸ਼ਿਸ਼ ਕੀਤੀ, ਜਿਨ੍ਹਾਂ ਨੇ ਫਿਰ ਬਿਆਸ ਦਰਿਆ ਦੇ ਕੰਢੇ ਕਈ ਦਿਨ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਫਿਰ, ਓਹਨਾਂ ਨੇ ਨੌਕਰੀ ਤੋਂ ਸੇਵਾਮੁਕਤ ਹੋਣ ਤੋਂ ਬਾਅਦ 1889 ਵਿੱਚ ਉੱਥੋਂ ਦੇ ਲੋਕਾਂ ਨੂੰ ਨਾਮਦਾਨ ਦੀ ਬਖ਼ਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ।
ਡੇਰਾ ਬਿਆਸ ਦੇ ਸੰਤ ਸਤਿਗੁਰੂ
- ਬਾਬਾ ਜੈਮਲ ਸਿੰਘ ਜੀ ਮਹਾਰਾਜ - 1878-1903
- ਮਹਾਰਾਜ ਸਾਵਣ ਸਿੰਘ ਜੀ - 1903-1948
- ਸਰਦਾਰ ਬਹਾਦਰ ਮਹਾਰਾਜ ਜਗਤ ਸਿੰਘ ਜੀ - 1948-1951
- ਮਹਾਰਾਜ ਚਰਨ ਸਿੰਘ ਜੀ - 1951-1990
- ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ - 1990 - ਵਰਤਮਾਨ
- ਹਜ਼ੂਰ ਜਸਦੀਪ ਸਿੰਘ ਗਿੱਲ - 2024 - ਵਰਤਮਾਨ




ਹਜ਼ੂਰ ਜਸਦੀਪ ਸਿੰਘ ਜੀ ਗਿੱਲ, ਜਿਨ੍ਹਾਂ ਨੂੰ ਓਹਨਾਂ ਦੀ ਸੰਗਤ 'ਹਜ਼ੂਰ ਜੀ' ਕਹਿ ਕੇ ਸੰਬੋਧਿਤ ਕਰਦੀ ਹੈ, ਓਹਨਾਂ ਨੂੰ ਮਿਤੀ 2 ਸਤੰਬਰ 2024 ਨੂੰ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਦੁਆਰਾ ਆਪਣਾ ਉੱਤਰਾਧਿਕਾਰੀ ਥਾਪਿਆ ਗਿਆ। ਹਜ਼ੂਰ ਜਸਦੀਪ ਸਿੰਘ ਜੀ ਗਿੱਲ ਭਵਿੱਖ ਵਿੱਚ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਛੇਵੇਂ ਮੁਖੀ/ਸੰਤ ਸਤਿਗੁਰੂ ਹੋਣਗੇ ਅਤੇ ਜਿਨ੍ਹਾਂ ਨੂੰ ਸਤਿਸੰਗ ਕਰਨ ਅਤੇ ਨਾਮਦਾਨ ਦੀ ਬਖ਼ਸ਼ਿਸ਼ ਕਰਨ ਦਾ ਪੂਰਾ ਅਧਿਕਾਰ ਹੋਵੇਗਾ।
Remove ads
ਦੁਨੀਆ ਭਰ ਵਿੱਚ ਅਨੁਯਾਈ
ਰਾਧਾ ਸੁਆਮੀ ਸਤਿਸੰਗ ਬਿਆਸ ਦੇ ਨਾਲ਼ ਦੁਨੀਆ ਭਰ ਵਿੱਚੋਂ ਅਨੁਯਾਈ ਜੁੜੇ ਹੋਏ ਹਨ। ਭਾਰਤ ਦੇ ਨਾਲ਼-ਨਾਲ਼, ਡੇਰਾ ਬਿਆਸ ਦਾ ਲਗਭਗ 90 ਦੇਸ਼ਾਂ ਵਿੱਚ ਪ੍ਰਭਾਵ ਹੈ। ਰਾਧਾ ਸੁਆਮੀ ਸਤਿਸੰਗ ਬਿਆਸ ਦੇ ਸਤਿਸੰਗ ਸੈਂਟਰ ਭਾਰਤ ਦੇ ਹਰ ਰਾਜ ਵਿੱਚ ਮੌਜੂਦ ਹਨ। ਪੰਜਾਬ ਵਿੱਚ ਡੇਰਾ ਬਿਆਸ ਤੋਂ ਇਲਾਵਾ ਮੋਹਾਲੀ, ਹਰਿਆਣਾ (ਸਿਕੰਦਰਪੁਰ), ਹਿਮਾਚਲ ਪ੍ਰਦੇਸ਼ (ਪਰੋਰ ਅਤੇ ਸੋਲਨ), ਦਿੱਲੀ (ਭਾਟੀ), ਰਾਜਸਥਾਨ (ਸੂਰਤਗੜ੍ਹ, ਜੈਪੁਰ ਅਤੇ ਉਦੈਪੁਰ), ਗੁਜਰਾਤ (ਅਹਿਮਦਾਬਾਦ), ਜੰਮੂ ਅਤੇ ਕਸ਼ਮੀਰ, ਉੱਤਰ ਪ੍ਰਦੇਸ਼ (ਲਖਨਊ ਅਤੇ ਸਹਾਰਨਪੁਰ), ਉਤਰਾਖੰਡ (ਰੁੱਦ੍ਰਪੁਰ), ਮੱਧ ਪ੍ਰਦੇਸ਼ (ਇੰਦੌਰ ਅਤੇ ਬਿਆਵਰਾ), ਛੱਤੀਸਗੜ੍ਹ (ਰਾਏਪੁਰ), ਝਾਰਖੰਡ (ਜਮਸ਼ੇਦਪੁਰ), ਪੱਛਮੀ ਬੰਗਾਲ (ਕੋਲਕਾਤਾ), ਮਹਾਂਰਾਸ਼ਟਰ (ਮੁੰਬਈ ਅਤੇ ਨਾਗਪੁਰ), ਕਰਨਾਟਕਾ (ਬੈਂਗਲੁਰੂ), ਤੇਲੰਗਾਨਾ (ਹੈਦਰਾਬਾਦ) ਆਦਿ ਹਰੇਕ ਰਾਜ ਵਿੱਚ ਇੱਕ-ਇੱਕ ਮੇਜ਼ਰ ਸੈਂਟਰ (ਬਹੁਤ ਵੱਡੇ ਪੱਧਰ 'ਤੇ ਸਤਿਸੰਗ ਕੇਂਦਰ) ਵੀ ਹੈ ਜਿੱਥੇ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੌਜੂਦਾ ਸੰਤ ਸਤਿਗੁਰੂ ਖ਼ੁਦ ਸਾਲ ਵਿੱਚ ਇੱਕ ਵਾਰ ਜਾਂਦੇ ਹਨ ਅਤੇ ਸਤਿਸੰਗ ਪ੍ਰੋਗਰਾਮ ਕਰਦੇ ਹਨ।
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads