ਰਾਬਰਟ ਹੁੱਕ

From Wikipedia, the free encyclopedia

Remove ads

ਰਾਬਰਟ ਹੁੱਕ FRS ( /hʊk/ ; 18 ਜੁਲਾਈ 1635  3 ਮਾਰਚ 1703) [1] ਇੱਕ ਵਿਗਿਆਨੀ, ਕੁਦਰਤੀ ਦਾਰਸ਼ਨਿਕ ਅਤੇ ਆਰਕੀਟੈਕਟ ਵਜੋਂ ਸਰਗਰਮ ਇੱਕ ਅੰਗਰੇਜ਼ੀ ਪੌਲੀਮੈਥ ਸੀ, ਜਿਸਨੂੰ 1665 ਵਿੱਚ ਖ਼ੁਦ ਬਣਾਈ ਖ਼ੁਰਦਬੀਨ ਦੀ ਵਰਤੋਂ ਕਰਕੇ ਸੂਖਮ ਜੀਵਾਂ ਦੀ ਖੋਜ ਕਰਨ ਵਾਲੇ ਪਹਿਲੇ ਦੋ ਵਿਗਿਆਨੀਆਂ ਵਿੱਚੋਂ ਇੱਕ ਹੋਣ ਦਾ ਮਾਣ ਪ੍ਰਾਪਤ ਹੈ। [2] ਦੂਜਾ ਵਿਗਿਆਨੀ 1674 ਵਿੱਚ ਐਂਟੋਨੀ ਵੈਨ ਲੀਉਵੇਨਹੋਕ ਸੀ।[3] [4] [5] [6] ਜਵਾਨੀ ਵਿੱਚ ਇੱਕ ਗ਼ਰੀਬ ਵਿਗਿਆਨਕ ਖੋਜੀ, ਜਿਸ ਨੇ 1666 ਦੀ ਲੰਡਨ ਦੀ ਮਹਾਨ ਅੱਗ ਤੋਂ ਬਾਅਦ ਅੱਧੇ ਤੋਂ ਵੱਧ ਆਰਕੀਟੈਕਚਰਲ ਸਰਵੇਖਣ ਕਰਕੇ ਦੌਲਤ ਅਤੇ ਮਾਣ ਪਾਇਆ। ਹੁੱਕ ਰਾਇਲ ਸੋਸਾਇਟੀ ਦਾ ਮੈਂਬਰ ਵੀ ਸੀ ਅਤੇ 1662 ਤੋਂ ਇਸ ਦੇ ਪ੍ਰਯੋਗਾਂ ਦਾ ਕਿਊਰੇਟਰ ਸੀ। ਉਹ ਗਰੇਸ਼ਮ ਕਾਲਜ ਵਿੱਚ ਜਿਓਮੈਟਰੀ ਦਾ ਪ੍ਰੋਫ਼ੈਸਰ ਵੀ ਸੀ।

ਭੌਤਿਕ ਵਿਗਿਆਨੀ ਰੌਬਰਟ ਬੋਇਲ ਦੇ ਸਹਾਇਕ ਵਜੋਂ, ਹੁੱਕ ਨੇ ਗੈਸ ਨਿਯਮ 'ਤੇ ਬੋਇਲ ਦੇ ਪ੍ਰਯੋਗਾਂ ਵਿੱਚ ਵਰਤੇ ਗਏ ਵੈਕਿਊਮ ਪੰਪ ਬਣਾਏ, ਅਤੇ ਖ਼ੁਦ ਪ੍ਰਯੋਗ ਕੀਤੇ। 1673 ਵਿੱਚ, ਹੁੱਕ ਨੇ ਸਭ ਤੋਂ ਪਹਿਲਾ ਗ੍ਰੇਗੋਰੀਅਨ ਟੈਲੀਸਕੋਪ ਬਣਾਇਆ, ਅਤੇ ਫਿਰ ਉਸਨੇ ਮੰਗਲ ਅਤੇ ਜੁਪੀਟਰ ਗ੍ਰਹਿਆਂ ਦੇ ਗੇੜੇ ਦੇਖੇ। ਹੁੱਕ ਦੀ 1665 ਦੀ ਕਿਤਾਬ ਮਾਈਕਰੋਗ੍ਰਾਫੀਆ, ਜਿਸ ਵਿੱਚ ਉਸਨੇ " ਸੈੱਲ " ਸ਼ਬਦ ਦੀ ਘਾੜਤ ਘੜੀ, ਨੇ ਸੂਖਮ ਖੋਜਾਂ ਨੂੰ ਹੁਲਾਰਾ ਦਿੱਤਾ। [7] <re>Gest, Howard (Summer 2009). "Homage to Robert Hooke (1635–1703): New insights from the recently discovered Hooke folio"". Perspect Biol Med. 52: 392–399. doi:10.1353/pbm.0.0096. PMID 19684374.Gest, Howard (Summer 2009). "Homage to Robert Hooke (1635–1703): New insights from the recently discovered Hooke folio"". Perspect Biol Med. 52 (3): 392–399. doi:10.1353/pbm.0.0096. PMID 19684374. S2CID 38598026.</ref> ਆਪਟਿਕਸ ਵਿੱਚ, ਖ਼ਾਸ ਤੌਰ 'ਤੇ ਪ੍ਰਕਾਸ਼ ਰਿਫ੍ਰੈਕਸ਼ਨ, ਵਿੱਚ ਖੋਜ ਕਰਦੇ ਹੋਏ ਉਸਨੇ ਪ੍ਰਕਾਸ਼ ਦੀ ਤਰੰਗ ਥਿਊਰੀ ਦਾ ਅਨੁਮਾਨ ਲਗਾਇਆ। ਅਤੇਗਰਮੀ ਨਾਲ਼ ਪਦਾਰਥ ਦਾ ਫੈਲਣਾ , ਵੱਡੀ ਦੂਰੀ 'ਤੇ ਛੋਟੇ ਕਣਾਂ ਤੋਂ ਮਿਲ਼ ਕੇ ਹਵਾ ਦੀ ਰਚਨਾ, ਅਤੇ ਊਰਜਾ ਦੇ ਰੂਪ ਵਿੱਚ ਗਰਮੀ ਉਸਦੀ ਪਹਿਲੀ ਰਿਕਾਰਡ ਵਿੱਚ ਆਈ ਪਰਿਕਲਪਨਾ ਹੈ।

Remove ads

ਜੀਵਨ ਅਤੇ ਕੰਮ

Loading related searches...

Wikiwand - on

Seamless Wikipedia browsing. On steroids.

Remove ads