ਲਿਓਨਲ ਮੈਸੀ

From Wikipedia, the free encyclopedia

ਲਿਓਨਲ ਮੈਸੀ
Remove ads

ਲਿਓਨੇਲ ਆਂਦ੍ਰੇਸ ਮੈੱਸੀ (ਜਨਮ 24 ਜੂਨ 1987) ਅਰਜਨਟੀਨਾ ਦਾ ਇੱਕ ਪੇਸ਼ੇਵਰ ਫੁੱਟਬਾਲ ਖਿਡਾਰੀ ਹੈ ਜਿਹੜਾ ਕਿ ਸਪੇਨੀ ਕਲੱਬ ਬਾਰਸੀਲੋਨਾ ਅਤੇ ਅਰਜਨਟੀਨਾ ਦੀ ਰਾਸ਼ਟਰੀ ਟੀਮ ਲਈ ਫੌਰਵਰਡ ਤੇ ਖੇਡਦਾ ਹੈ ਅਤੇ ਨਾਲ-ਨਾਲ ਦੋਹੀਂ ਟੀਮਾਂ ਦਾ ਕਪਤਾਨ ਵੀ ਹੈ। ਮੈਸੀ ਨੂੰ ਕਈ ਲੋਕ ਦੁਨੀਆ ਦਾ ਸਭ ਤੋਂ ਵਧੀਆ ਫੁੱਟਬਾਲ ਖਿਡਾਰੀ ਮੰਨਦੇ ਹਨ, ਮੈਸੀ ਨੇ ਰਿਕਾਰਡ 8 ਬੌਲੋਨ ਦੀ'ਓਰ ਅਵਾਰਡ, ਰਿਕਾਰਡ ਛੇ ਯੂਰਪੀਅਨ ਗੋਲਡਨ ਸ਼ੂਜ਼ ਜਿੱਤੇ ਹਨ। ਮੈੱਸੀ ਨੇ ਆਪਣਾ ਸਾਰਾ ਕਰੀਅਰ ਬਾਰਸੀਲੋਨਾ ਨਾਲ ਕੱਢਿਆ ਹੈ, ਜਿੱਥੇ ਉਸ ਨੇ ਕੁੱਲ 35 ਟਰਾਫ਼ੀਆਂ ਜਿੱਤੀਆਂ ਹਨ, ਜਿਸ ਵਿੱਚੋਂ 10 ਲਾ ਲੀਗਾ, 7 ਕੋਪਾ ਦੈਲ ਰੇ ਅਤੇ 4 ਯੂਐਫਾ ਚੈਂਪੀਅਨਜ਼ ਲੀਗ ਦੀਆਂ ਹਨ। ਮੈੱਸੀ ਦੇ ਨਾਂ ਹੋਰ ਵੀ ਕਈ ਰਿਕਾਰਡ ਹਨ ਜਿਵੇਂ ਕਿ ਲਾ ਲੀਗਾ ਵਿੱਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ (469), ਲਾ ਲੀਗਾ (36) ਅਤੇ ਯੂਐਫਾ ਚੈਂਪੀਅਨਜ਼ ਲੀਗ (8) ਵਿੱਚ ਸਭ ਤੋਂ ਵੱਧ ਹੈਟ-ਟ੍ਰਿਕਸ ਲਗਾਉਣ ਦਾ, ਲਾ ਲੀਗਾ ਵਿੱਚ ਕਿਸੇ ਹੋਰ ਖਿਡਾਰੀ ਦੀ ਗੋਲ ਕਰਨ ਵਿੱਚ ਮਦਦ ਕਰਨ ਦਾ (192)। ਮੈੱਸੀ ਨੇ ਆਪਣੇ ਕਲੱਬ ਅਤੇ ਮੁਲਕ ਲਈ ਆਪਣੇ ਸੀਨੀਅਰ ਕਰੀਅਰ ਵਿੱਚ 750 ਗੋਲ ਦਾਗੇ ਹਨ ਅਤੇ ਕਿਸੇ ਇੱਕ ਕਲੱਬ ਲਈ ਸਭ ਤੋਂ ਵੱਧ ਗੋਲ ਵੀ ਮੈੱਸੀ ਨੇ ਹੀ ਕੀਤੇ ਹਨ।

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...
Remove ads

ਪ੍ਰਤਿਭਾ

ਸਭ ਤੋਂ ਪਹਿਲਾਂ ਸਪੈਨਿਸ਼ ਕਲੱਬ ਬਾਰਸੀਲੋਨਾ ਨੇ ਮੈਸੀ ਦੀ ਪ੍ਰਤਿਭਾ ਨੂੰ ਪਛਾਣਿਆ। 2004 ਵਿੱਚ ਮੈਸੀ ਨੇ ਆਪਣਾ ਪਹਿਲਾ ਕਲੱਬ ਮੈਚ ਲਾ ਲਿਗਾ ਸਪੈਨਿਸ਼ ਲੀਗ ’ਚ ਇਸਪਯੋਲ ਦੇ ਵਿਰੁੱਧ ਖੇਡਿਆ। ਸਪੈਨਿਸ਼ ਲੀਗ ’ਚ ਖੇਡਣ ਵਾਲਾ ਉਹ ਦੁਨੀਆਂ ਦਾ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਬਣਿਆ। ਮੈਸੀ ਦੀ ਸ਼ਾਨਦਾਰ ਖੇਡ ਦੀ ਬਦੌਲਤ ਬਾਰਸੀਲੋਨਾ ਨੇ ਸਪੈਨਿਸ਼ ਲੀਗ ਨੂੰ 2005, 2006, 2009, 2010, 2011, 2013, 2015,2016 ਅਤੇ 2018 ਵਿੱਚ ਜਿੱਤਿਆ। 2005 ਵਿੱਚ ਹਾਲੈਂਡ ਵਿਖੇ ਖੇਡੀ ਗਈ ਵਰਲਡ ਯੂਥ ਚੈਂਪੀਅਨਸ਼ਿਪ ’ਚ ਅਰਜਨਟੀਨਾ ਨੂੰ ਚੈਂਪੀਅਨ ਬਣਾਉਣ ਵਿੱਚ ਮੈਸੀ ਦਾ ਭਰਪੂਰ ਯੋਗਦਾਨ ਰਿਹਾ। ਉਸ ਨੇ ਟੂਰਨਾਮੈਂਟ ’ਚ ਸਭ ਤੋਂ ਵੱਧ ਛੇ ਗੋਲ ਕਰਕੇ ਗੋਲਡਨ ਬੂਟ ਦਾ ਖਿਤਾਬ ਹਾਸਲ ਕੀਤਾ। ਇਸ ਤੋਂ ਬਾਅਦ ਮੈਸੀ ਅਰਜਨਟੀਨਾ ਦੀ ਸੀਨੀਅਰ ਟੀਮ ਵੱਲੋਂ ਲਗਾਤਾਰ ਖੇਡਦਾ ਆ ਰਿਹਾ ਹੈ। 2007 ਦੇ ਕੋਪਾ ਕੱਪ ਵਿੱਚ ਮੈਸੀ ਨੂੰ ਟੂਰਨਾਮੈਂਟ ਦਾ ਸਭ ਤੋਂ ਵਧੀਆ ਖਿਡਾਰੀ ਚੁਣਿਆ ਗਿਆ।

Remove ads

ਓਲੰਪਿਕ ਖੇਡਾਂ

ਮੈਸੀ ਲਈ ਸਭ ਤੋਂ ਯਾਦਗਾਰੀ ਪਲ ਉਸ ਸਮੇਂ ਆਏ ਜਦ 2008 ਦੀਆਂ ਪੇਇਚਿੰਗ ਓਲੰਪਿਕ ਖੇਡਾਂ ’ਚ ਉਸ ਦੇ ਗੋਲ ਦੀ ਬਦੌਲਤ ਅਰਜਨਟੀਨਾ ਦੀ ਟੀਮ ਨੇ ਫਾਈਨਲ ਵਿੱਚ ਨਾਈਜ਼ੀਰੀਆ ਨੂੰ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।

ਕਲੱਬ ਕਰੀਅਰ

Loading related searches...

Wikiwand - on

Seamless Wikipedia browsing. On steroids.

Remove ads